ਜਸਵੀਰ ਸਿਹੋਤਾ-ਪੰਜਾਬੀ ਸਾਹਿਤ ਸਭਾ ਕੈਲਗਰੀ ਦਾ ਸਾਹਿਤਕ ਮਾਸਿਕ ਸਮਾਗਮ 9 ਮਾਰਚ 2014 ਦਿਨ ਐਤਵਾਰ ਬਾਦ ਦਪਿਹਰ 2 ਵਜੇ, ਕੌਸਲ ਆਫ ਸਿੱਖ ਔਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਸ਼ਹਿਰ ਦੇ ਪੱਤਵੰਤ ਸਜਨਾਂ ਦਾ ਭਰਵਾਂ ਇਕੱਠ ਹੋਇਆ ਅਤੇ ਪ੍ਰਧਾਨਗੀ ਮੰਡਲ ਵਿਚ ਜਸਵੀਰ ਸਿੰਘ ਸਿਹੋਤਾ,ਕੇਸਰ ਸਿੰਘ ਨੀਰ ਅਤੇ ਮੁੱਖ ਮਹਿਮਾਨ ਸੁਰਜੀਤ ਸਿੰਘ ਸੀਤਲ ਹਾਜ਼ਰ ਸਨ ਸਮਾਗਮ ਦੀ ਕਾਰਵਾਈ ਲਿਖਣ ਤੋਂ ਪਹਿਲਾਂ ਮੈਂ ਦੁੱਖਦਾਈ ਖਬਰ ਸਾਂਝੀ ਕਰਨੀ ਚਾਹਾਂਗਾ ਕਿ ਬੀਬੀ ਸੁਰਿੰਦਰ ਗੀਤ ਦੇ ਪਿਤਾ ਜੀ ਜੋ ਕਿ ਇੰਡਿਆ ਵਿਚ ਰਹਿ ਰਹੇ ਸਨ ਅਚਾਨਕ ਅਕਾਲ ਚਲਾਣਾ ਕਰ ਗਏ ਹਨ ਪ੍ਰਵਾਰ ਅਤੇ ਸਾਕ ਸਬੰਧੀਆਂ ਲਈ ਨਾ ਪੂਰਿਆਂ ਜਾਣ ਵਾਲ਼ਾ ਘਾਟਾ ਪਿਆ ਹੈ ਇਸ ਦੁੱਖ ਦੀ ਘੜੀ ਵਿਚ ਸਾਹਿਤ ਸਭਾ ਦੇ ਸਮੂਹ ਮੈਂਬਰ ਅਤੇ ਕਾਰਜ਼ਕਾਰਨੀ ਕਮੇਟੀ ਸ਼ਰੀਕ ਹੁੰਦੇ ਹਨ
ਜਸਵੀਰ ਸਿੰਘ ਨੇ ਸਮਾਗਮ ਦਾ ਅਰੰਭ ਲੇਖਕ ਦੀਆਂ ਪੁਸਤਕਾਂ ਵਾਰੇ ਪਰਚਾ ਪੜ੍ਹਦਿਆਂ, ‘ਪਾੜ ਸੁੱਟੇ ਸਰਨਾਵੇਂ’ ਵਿਚੋਂ ਕੁਝ ਗ਼ਜ਼ਲਾਂ ਦੇ ਸ਼ਿਅਰ ਸਫਿਆਂ ਦੇ ਹਵਾਲੇ ਨਾਲ ਸਰੋਤਿਆਂ ਨਾਲ ਸਾਂਝੇ ਕਰਦਿਆਂ ਇਸ ਪੁਸਤਕ ਨੂੰ ਸਮਾਜਕ ਸਰੋਕਾਰਾਂ ਦਾ ਦਰਪਨ ਕਿਹਾ।ਪੁਸਤਕਾਂ ਵਿਚ ਦਰਜ਼ ਰਚਨਾਵਾਂ ਪਾਠਕਾਂ ਦੀ ਮਨੋਭਾਵਨਾਵਾਂ ਵਿਚ , ਪਾਣੀ ਵਿਚ ਲਹਿਰਾਂ ਵਰਗੀਆਂ ਤਰੰਗਾਂ,ਰੁੱਖਾਂ ਵਿਚ ਹਵਾਵਾ ਜੇਹੀ ਹਲਚਲ ਅਤੇ ਵਾਤਾਵਰਣ ਵਿਚ ਫੁੱਲਾਂ ਵਰਗੀ ਮਹਿਕ ਦਾ ਅਹਿਸਾਸ ਪੈਦਾ ਕਰਦੀਆਂ ਹਨ ਅੰਤ ਵਿਚ ਹੰਡੇਵਰਤੇ ਲੇਖਕ ਦੀਆਂ ਪੁਸਤਕਾਂ ਨੂੰ ਪੜ੍ਹਨ ਦੀ ਸਿਫਾਰਸ਼ ਕੀਤੀ।ਸੁਰਜੀਤ ਸਿੰਘ ਸੀਤਲ ਜੋ ਕਿ ਉੱਘੇ ਸਾਹਿਤਕਾਰ ਇਤਹਾਸਕਾਰ ਅਤੇ ਢਾਡੀਆਂ ਦੇ ਪਿਤਾਮਾ ਵਜੋਂ ਜਾਣੇ ਜਾਂਦੇ,ਸੋਹਨ ਸਿੰਘ ਸੀਤਲ ਜੀ ਦੇ ਬੇਟੇ ਹਨ,ਆਪਣੇ ਸਾਹਿਤਕ ਸਫਰ ਵਾਰੇ ਸੰਖੇਪ ਵਿਚ ਜਾਣਕਾਰੀ ਸਾਂਝੀ ਕੀਤੀ ‘ਤਾਘਾਂ ਪਿਆਰ ਦੀਆਂ’ਵਿਚੋਂ ਕੁਝ ਰੁਬਾਈਆਂ ਅਤੇ ‘ਪਾੜ ਸੁੱਟੇ ਸਰਨਾਵੇ’ਵਿਚੋਂ ਇਕ ਗ਼ਜ਼ਲ ਸਰੋਤਿਆਂ ਨਾਲ ਸਾਝੀ ਕੀਤੀ ਜਿਸ ਨੂੰ ਸਰੋਤਿਆਂ ਨੇ ਤਾੜੀਆਂ ਦੀ ਖੂਬ ਦਾਦ ਦਿੱਤੀ ।ਮੰਚ ਤੋਂ ਲੇਖਕ ਨੂੰ ਵਧਾਈ ਦੇਣ ਵਾਲਿਆਂ ਵਿਚ ਕੇਸਰ ਸਿੰਘ ਨੀਰ ਹਰਚਰਨ ਸਿੰਘ ਪਰਹਾਰ ‘ਸਿੱਖ ਵਿਰਸਾ’ਹਰਦਿਆਲ ਸਿੰਘ ਮਾਨ,ਸੁਰਿੰਦਰ ਸਿੰਘ ਢਿਲੋਂ,ਬਲਵਿੰਦਰ ਸਿੰਘ ਕਾਹਲੋਂ ਸੰਗਰਾਮ ਸਿੰਘ ਸੰਧੂ ਇਕਬਾਲ ਸਿੰਘ ‘ਖਾਨ’ਕਾਲੀਰਏ,ਬੀਬੀ ਸੁਰਿੰਦਰ ਗੀਤ,ਪ੍ਰਭਦੇਵ ਸਿੰਘ ਗਿੱਲ,ਡਾ ਜੋਗਾ ਸਿੰਘ ਸਹੋਤਾ,ਡੈਨ ਸਿੱਧੂ ,ਜਸਵੰਤ ਸਿੰਘ ਹਿਸੋਵਾਲ,ਮਨਮੋਹਨ ਸਿੰਘ ਬਾਠ ਅਮਰੀਕ ਸਿੰਘ ਸਰੋਆ ਕੁਲਬੀਰ ਸਿੰਘ ਸ਼ੇਰਗਿੱਲ ਬੀਬੀ ਤਜਿੰਦਰਕੌਰ ਖਾਲਸਾ ਦਾ ਢਾਡੀ ਜਥਾ,ਹਰਬਖਸ਼ ਸਿੰਘ ਸਰੋਆ ਪਰਮਜੀਤ ਸਿੰਘ ਅਤੇ ਕੁਝ ਨਾਮਵਾਰ ਬੁਲਾਰੇ ਬੂਟਾ ਸਿੰਘ ਰੀਹਲ , ਰੈਡ ਐਫ ਐਮ ਦੇ ਹੋਸਟ ਡਾ ਹਰਭਜਨ ਸਿੰਘ ਢਿਲੋਂ ਅਤੇ ਰਿਸ਼ੀ ਨਾਗਰ ਜੀ ਰੇਡੀਓ ਦੇ ਪ੍ਰੋਗਰਾਮਾਂ ਦੀ ਜਿਮੇਂਵਾਰੀ ਕਾਰਨ ਆਪਣੇ ਵਿਚਾਰ ਪੇਸ਼ ਕਰਨ ਤੋਂ ਅਸਮਰੱਥ ਰਹੇ
ਸਾਰੇ ਸੰਸਾਰ ਵਿਚ ,੮ ਮਾਰਚ ਦਾ ਦਿਨ ਵੋਮਿਨਜ ਡੇ ਵਜੋਂ ਜਾਣਿਆਂ ਜਾਂਦਾ ਹੈ ਇਸ ਵਾਰੇ ਸੰਖੇਪ ਵਿਚ ਜਾਣਕਾਰੀ ਦੇਂਦਿਆਂ ਦੱਸਿਆਂ ਕਿ ਇਹ ਦਿਨ ਵੋਮਿਨਜ ਡੇ ਵਜੋਂ ਮਨਾਏ ਜਾਣ ਦਾ ਪ੍ਰਸਤਾਵ ‘ਲੁਈਜ਼ ਜਿਟਜ਼’ ਨਾਮੀ ਲੇਡੀ ਨੇ ਇਕ ਉੱਚ ਸਮੇਲਨ ਵਿਚ ਪੇਸ਼ ਕੀਤਾ।ਜਿਸ ਨੂੰ ‘ਕਲਾਰਾ ਜਿਟਸਨ’ ਨਾਮੀ ਲੇਡੀ ਨੇ ਸੈਕਿੰਡ ਕੀਤਾ ਸੀ ਅੱਗੋਂ ਜਿਸ ਨੂੰ ਦੁਨੀਆਂ ਭਰ ਵਿਚ ਮਾਨਤਾ ਮਿਲੀ ੮ ਮਾਰਚ ਦਾ ਦਿਨ ਵੋਮਿਨਜ਼ ਡੇ ਵਜੋਂ ਸਥਾਪਤ ਹੋਣ ਤਕ, ਵੋਟ ਦੇ ਅਹਿਮ ਅਧਿਕਾਰ ਮਿਲਣ ਤਕ ਜਦੋਜਹਿਦ ਦੇ ਕਈ ਪੜਾਵਾਂ ਵਿਚੋਂ ਦੀ ਗੁਜ਼ਰਿਆ ਅਤੇ ਅੱਜ ਦੁਨੀਆਂ ਭਰ ਵਿਚ ਇਸਤ੍ਰੀਆਂ ਦੇ ਸਨਮਾਨ ਤੇ ਸਤਿਕਾਰ ਲਈ ਸੈਮੀਨਾਰਾਂ ਦੁਆਰਾ ਹੋਰ ਉਪਰਾਲੇ ਕੀਤੇ ਜਾਣ ਦੀ ਚਰਚਾ ਕੀਤੀ ਜ ਰਹੀ ਹੈ।ਇਸ ਵਾਰੇ ਬੁਲਾਰਿਆਂ ਨੇ ਆਪੋ ਆਪਣੇ ਸਬਦਾ ਵਿਚ ਉਸਾਰੂ ਵਿਚਾਰ ਪ੍ਰਗਟਾਏ। ਰਚਨਾਵਾਂ ਦੇ ਦੌਰ ਵਿਚ ਬੀਬੀ ਸੁਰਿੰਦਰ ਗੀਤ ਨੇ ਇਸਤਰੀ ਨੁੰ ਬੇਲੋੜਾ, ਮਰਦ ਪ੍ਰਧਾਨ ਸਮਾਜ ਵਲੋਂ ਦਬਾਏ ਡਰਾਏ ਧਮਕਾਏ ਜਾਣ ਵਿਰੁਧ ਕਵਿਤਾ ਪੜ੍ਹੀ
ਕੇਸਰ ਸਿੰਘ ਨੀਰ ਹੋਰਾਂ ਖੂਬ ਸੂਰਤ ਗਜ਼ਲ ਸੁਣਾਈ ਵੰਨਗੀ ਪੇਸ਼ ਹੈ
“ਕਿਵੇ ਬੀਤੇਗੀ ਏਦਾਂ ਝੁਰਦਿਆਂ ਇਹ ਜਿੰਦਗੀ ਯਾਰੋ
ਹਨੇਰਾ ਚੀਰ ਕਿ ਹੀ ਆਂਵਦੀ ਏ ਰੌਸ਼ਨੀ ਯਾਰੋ”
ਸ ਗੁਰਚਰਨ ਸਿੰਘ ਹੇਹਰ ਇਕ ਅੱਛੇ ਗੀਤਕਾਰ ਵਜੋਂ ਕਲਮ ਅਜ਼ਮਾਈ ਕਰ ਰਹੇ ਹਨ ਉਨ੍ਹਾਂ ਖੂਬਸੂਰਤ ਅਵਾਜ਼ ਵਿਚ ਆਪਣੀ ਮੌਲਿਕ ਰਚਨਾ ਸੁਣਾਈ ਬੋਲ ਹਨ
“ਨਦੀਆਂ ਦੇ ਖੰਭ ਜੇ ਹੁੰਦੇ,ਉੱਡ ਜਾਂਦੀਆਂ ਅੰਬਰਾਂ ਨੂੰ,
ਬਗੋਚਾ ਦੇ ਜਾਂਦੀਆਂ ਰੋਂਦੇ ਸਮੂੰਦਰਾਂ ਨੂੰ
ਸੁੱਖਵਿੰਦਰ ਸਿੰਘ ਤੂਰ ਹੋਰਾਂ ਅਮ੍ਰਿਤਾ ਪ੍ਰੀਤਮ ਦੀ ਇਕ ਰਚਨਾ ਅੱਜ ਦੇ ਵਾਰਸਾਂ ਨੂੰ ਔਰਤ ਤੇ ਹੋ ਰਹੇ ਅਣਸੁਖਾਵੇ ਵਰਤਾਰੇ ਪ੍ਰਤੀ ‘ਅੱਜ ਆਖਾਂ ਵਾਰਸਸ਼ਾਹ ਨੂੰ ਕਿਤੇ ਕਬਰਾਂ ਵਿਚੋਂ ਬੋਲ ਸੁਣਾਈ’
ਬੀਬੀ ਤੇਜਿੰਦਰ ਕੌਰ ਖਾਲਸਾ ਦੇ ਢਾਡੀਜਥੇ ਨੇ ਵਾਰ ਪੇਸ਼ ਕੀਤੀ “ਅਨੰਦਪੁਰ ਦੀਏ ਧਰਤੀਏ ਨੀ ਤੈਨੂੰ ਲੱਖ ਲੱਖ ਸੀਸ ਨਿਭਾਵਾਂ ,ਤੇਰ ਚਰਨਾ ਦੀ ਧੂੜੀ ਨੂੰ ਚੁੱਕ ਚੁੱਕਕੇ ਮੱਥੇ ਨੂੰ ਲਾਵਾਂ”
ਇਸਤਰ੍ਹਾ ਇਹ ਸਮਾਗਮ ਇਕ ਸ਼ਲਾਘਾਯੋਗ ਸਮਾਗਮ ਹੋ ਨਿਬੜਿਆ ਜਸਵੀਰ ਸਿੰਘ ਸਿਹੋਤਾ ਨੇ ਹਾਜ਼ਰੀਨ ਦਾ ਧੰਨਬਾਦ ਕਰਦਿਆਂ ਅਪ੍ਰੈਲ ਮਹੀਨੇ 13 ਤਰੀਕ ਨੂੰ ਹੋਣ ਜਾ ਰਹੀ ਇਕੱਤਰਤਾ ਲਈ ਖੁੱਲ੍ਹਾ ਸੱਦਾ ਦਿੱਤਾ ਅਤੇ ਅਗਲੇ ਦੋ ਸਾਲਾਂ ਲਈ ਨਵੀ ਕਾਰਜਕਾਰਨੀ ਦੀ ਚੋਣ ਕੀਤੀ ਜਾਵੇਗੀ