ਬਲਜਿੰਦਰ ਸੰਘਾ- ਪੰਜਾਬੀ ਆਰਟ ਅਸੋਸਿਏਸ਼ਨ ਕੈਲਗਰੀ ਦੀ ਪੇਸ਼ਕਸ਼ ਅਤੇ ਪੰਜਾਬੀ ਆਰਟ ਅਸੋਸਿਏਸ਼ਨ ਟੰਰਾਂਟੋ ਦੀ ਟੀਮ ਵੱਲੋਂ ਪਾਲੀ ਭੁਪਿੰਦਰ ਸਿੰਘ ਦਾ ਲਿਖਿਆ ਅਤੇ ਬਲਜਿੰਦਰ ਲੇਲ੍ਹਣਾ ਦਾ ਨਿਰਦੇਸ਼ਿਤ ਕੀਤਾ ਨਾਟਕ ‘ਇਕ ਸੁਪਨੇ ਦਾ ਪੁਲਿਟੀਕਲ ਮਰਡਰ’ 23 ਮਾਰਚ 2014 ਦਿਨ ਐਤਵਾਰ ਨੂੰ ਕੈਲਗਰੀ ਸ਼ਹਿਰ ਦੇ ਡਾਊਨ ਟਾਉਨ ਸਥਿਤ ਪਬਲਿਕ ਲਾਇਬ੍ਰੇਰੀ ਦੇ ਜੋਹਨ ਡਟਨ ਥੀਏਟਰ ਵਿਚ ਖੇਡਿਆ ਜਾਵੇਗਾ। ਇਹ ਜਾਣਕਾਰੀ ਦਿੰਦਿਆ ਡੈਨ ਸਿੱਧੂ ਨੇ ਦੱਸਿਆ ਕਿ ਨਾਟਕ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਗਦਰੀ ਯੋਧਿਆ ਨੂੰ ਸਮਰਪਤ ਹੈ ਅਤੇ ਠੀਕ ਡੇਢ ਵਜੇ ਸ਼ੁਰੂ ਹੋਵੇਗਾ। ਇਸਦੀ ਟਿਕਟ ਵੀਹ ਡਾਲਰ ਪ੍ਰਤੀ ਵਿਆਕਤੀ ਰੱਖੀ ਗਈ ਹੈ ਤਾਂ ਕਿ ਹਾਲ ਆਦਿ ਦੇ ਖਰਚੇ ਦਾ ਕੁਝ ਹਿੱਸਾ ਪੂਰਾ ਕੀਤਾ ਜਾ ਸਕੇ। ਉਹਨਾਂ ਕੈਲਗਰੀ ਵਸਦੇ ਸਭ ਪੰਜਾਬੀ ਪਰਿਵਰਾਂ ਨੂੰ ਬੇਨਤੀ ਕੀਤੀ ਕਿ ਸੀਟਾਂ ਸੀਮਿਤ ਹੋਣ ਕਰਕੇ ਸਭ ਪਰਿਵਾਰ ਸਮੇਂ ਸਿਰ ਟਿਕਟਾਂ ਖਰੀਦ ਲੈਣ ਜੋ ਕਿ ਸਾਂਝਾ ਪੰਜਾਬ ਗਰੋਸਰੀ ਸਟੋਰ ਅਤੇ ਓਕੇ ਜਨਰਲ ਫੂਡ ਕੈਲਗਰੀ ਦੀ ਕੈਸਲਰਿੱਜ ਲੋਕੇਸ਼ਨ ਤੇ ਉਪਲੱਬਧ ਹਨ। ਇਸ ਤੋਂ ਇਲਾਵਾ ਨਾਟਕ ਸਬੰਧੀ ਹੋਰ ਜਾਣਕਾਰੀ ਲਈ ਜਾਂ ਟਿਕਟਾਂ ਲਈ ਡੈਨ ਸਿੱਧੂ ਨਾਲ 403-560-6300 ਤੇ ਸਪੰਰਕ ਕੀਤਾ ਜਾ ਸਕਦਾ ਹੈ।