Get Adobe Flash player

ਮਾ.ਭਜਨ ਗਿੱਲ ਕੈਲਗਰੀ- ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋ ਇਥੇ ਕੋਸੋ ਹਾਲ ਵਿਖੇ 23 ਮਾਰਚ ਸਬੰਧੀ ਸੈਮੀਨਾਰ ਕੀਤਾ ਗਿਆ।ਪਰਧਾਨ ਸੋਹਨ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦੇ ਆਜਮ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਸਿੰਘ ਹੋਰਨਾ ਨੇ 1857 ਦੇ ਗਦਰ ਅਤੇ ਗਦਰ ਪਾਰਟੀ ਦੀ ਮਹਾਨ snapk2ਵਰਾਸਤ ਤੋ ਸਿਖਦੇ ਹੋਏ ਗੁਰੀਲੇ ਹਥਿਆਰਬੰਦ ਯੁੱਧ ਰਾਹੀ ਗੋਰੇ ਸਾਮਰਾਜ ਤੋ ਭਾਰਤ ਨੂੰ ਅਜਾਦ ਕਰਾ ਕੇ ਸਮਾਜਵਾਦੀ ਤਰਜ ਤੇ ਲੁੱਟ ਰਹਿਤ -ਸਮਾਜਿਕ, ਆਰਥਿਕ ਅਤੇ ਰਾਜਨੀਤਕ ਬਰਾਬਰੀ ਵਾਲਾ ਸਮਾਜ ਸਿਰਜਣ ਦਾ ਸੁਪਨਾ ਲਿਆ ਸੀ। ਅਫਸੋਸ ਕਿ ਅਸਲ ਆਜਾਦੀ ਆਉਣ ਦੀ ਥਾਂ ਸਤਾ ਤਬਦੀਲੀ ਨਾਲ ਭਾਰਤੀ ਪੂੰਜੀਪਤੀਆਂ ਦੀ ਅਗਵਾਈ ਕਰਦੀ ਕਾਗਰਸ ਨੇ ਅੰਗਰੇਜ ਸਾਮਰਾਜ ਨਾਲ ਮਿਲ ਕੇ ਸਤਾ ਹਥਿਆ ਲਈ, ਤਾਂ ਹੀ ਭਾਰਤ ਦੇ ਕਰੋੜਾਂ ਲੋਕਾਂ ਦਾ ਜਿਉਣਾ ਮੁਹਾਲ ਹੈ। ਤਸੱਲੀ ਦੀ ਗੱਲ ਇਹ ਹੈ ਕਿ ਪਛੜੇ ਇਲਾਕਿਆਂ ਵਿੱਚ ਲੋਕ ਕਾਰਪੋਰੇਟ ਜਗਤ ਅਤੇ ਭਾਰਤੀ ਸਰਕਾਰ ਦੇ ਜੁਲਮਾਂ ਅਤੇ ਲੁੱਟ ਖਿਲਾਫ ਸ਼ਹੀਦਾਂ ਤੋ ਪ੍ਰੇਰਨਾ ਲੈ ਕੇ ਉਸ ਲੜਾਈ ਨੂੰ ਅੱਗੇ ਤੋਰ ਰਹੇ ਹਨ।    

                    ਅੱਜ ਦੇ ਸੈਮੀਨਾਰ ਦਾ ਵਿਲੱਖਣ ਅਤੇ ਨਵੇਕਲਾ ਪੱਖ ਇਹ ਰਿਹਾ ਕਿ ਵਿਸੇਸ਼ ਸੱਦੇ ਤੇ ਪੁੱਜੇ ਸ੍ਰੀ ਰਿਸ਼ੀ ਨਾਗਰ ਇੰਚਾਰਜ ਰੇਡੀਉ ਰੈਡ.ਐਫ.ਐਮ. ਕੈਲਗਰੀ ਨੇ ਭਗਤ ਸਿੰਘ ਹੋਰਨਾ ਦੇ ਨਾਲ ਸ਼ਹੀਦੀ ਪਰਾਪਤ ਕਰ ਚੁੱਕੇ ਰਾਜਗੁਰੂ ਬਾਰੇ ਉਹ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ ਜੋ ਸਰੋਤਿਆਂ ਅਤੇ ਪਾਠਕਾਂ ਨੂੰ ਕਦੇ ਸੁਨਣ-ਪੜਨ ਨੂੰ ਨਹੀ ਮਿਲੀ ਸੀ। ਰਿਸ਼ੀ ਜੀ ਨੇ ਆਪਣੇ ਸੰਬੋਧਨ ਵਿੱਚ ਦਸਿਆ ਕਿ ਰਾਜਗੁਰੂ ਦਾ ਅਸਲ ਨਾਮ ਹਰੀ ਰਾਮ ਸੀ ਉਨਾ ਦੇ ਪਿਤਾ ਦਾ ਨਾਮ ਸਿਵਰਾਜ ਅਤੇ ਮਾਤਾ ਦਾ ਨਾਮ ਪੁਤਲੀ ਸੀ। ਭਾਵੇ ਪਹਿਲਾਂ ਉਹ ਜਿਮਨਾਸਟਕ ਅਤੇ ਪਹਿਲਵਾਨੀ ਵਿੱਚ ਰੁਚੀ ਰਖਦੇ ਸਨ ਸ਼ਹੀਦਾਂ ਚੋ ਸੱਭ ਤੋ ਛੋਟੀ ਉਮਰ ਦਾ ਮਾਣ ਹਾਸਲ ਕਰਨ ਵਾਲਾ ਇਹ ਨੌਜਵਾਨ ਆਰ; ਐਸ ;ਐਸ ਦਾ ਸਫਰ ਤਹਿ ਕਰਕੇ ਕਰਾਂਤੀਕਾਰੀਆਂ ਦੇ ਪ੍ਰਭਾਵsnapk1 ਵਿੱਚ ਆਇਆ । ਜੰਗੇ ਅਜਾਦੀ ਦਾ ਜਾਂਬਾਜ਼ ਘੁਲਾਟੀਆ ਬਣਿਆ। ਸੁਭਾ ਦਾ ਬਹੁਤ ਤੱਤਾ ਅਤੇ ਜਜਬਾਤੀ ਹੋਣ ਕਾਰਨ ਜਥੇਬੰਦੀ ਨੇ  ਐਕਸ਼ਨ ਕਰਨ ਦੀ ਥਾਂ ਥੁਸ ਦੀ ਡਿਉਟੀ ਸਮਾਨ ਇੱਧਰ-ਉਧਰ ਪਹੁੰਚਾਉਣ ਚ ਲਾਈ ਹੋਈ ਸੀ। ਪਰੰਤੂ ਸੁਭਾ ਮੁਤਾਬਿਕ ਉਹ ਬਦੋਬਦੀ ਸਾਂਡਰਸ ਕੇ ਕਤਲ ਸਮੇ ਵੀ ਸ਼ਾਮਲ ਹੋ ਗਿਆ ਸੀ। ਉਸ ਦੀ ਗਿਰਫਤਾਰੀ 1929 ਨੂੰ ਪੂਨੇ ਵਿੱਚ ਹੋਈ ਸੀ। ਉਸ ਦੀ ਫਾਂਸੀ ਲੱਗਣ ਪਿੱਛੇ ਜਿਥੇ ਉਸ ਦਾ ਕਰਾਂਤੀਕਾਰੀ ਹੋਣਾ ਸੀ ਉਥੇ ਉਸ ਦਾ ਜਜਬਾਤੀਪੁਣਾ ਵੀ ਸ਼ਾਮਲ ਸੀ। ਉਹਨਾ ਆਪਣੀ ਗੱਲ ਅੱਗੇ ਤੋਰਦਿਆਂ ਮਹਾਨ ਗਦਰੀ ਵਰਾਂਗਣ ਦੁਰਗਾ ਭਾਬੀ ਨਾਲ ਜਲੰਧਰ ਵਿਖੇ ਹੋਈ ਮੁਲਾਕਾਤ ਦੇ ਪਲ ਵੀ ਸਰੋਤਿਆਂ ਨਾਲ ਸਾਂਝੇ ਕਰਦੇ ਸਮੇ ਬਹੁਤ ਭਾਵੁਕ ਹੋ ਗਏ। ।  

                     ਜਰਨਲਿਸਟ ਰਮਨਜੀਤ ਸਿੱਧੂ ਜੋ ਅੱਜ ਕੱਲ ਕੈਲਗਰੀ ਵਿਖੇ ਰੈਡ. ਐਫ.ਐਮ. ਦੀ ਆਗੂ ਟੀਮ ਵਿੱਚ ਸ਼ਾਮਲ ਹਨ,ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਬੜੇ ਭਾਵੁਕ ਅੰਦਾਜ ਵਿੱਚ ਕਿਹਾ ਹੈ ਕਿ ਭਾਰਟੀ ਲੋਕਾਂ ਦੀ ਵੱਡੀ ਗਿਣਤੀ ਨੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਂਨਾਲ ਦੱਗਾ ਕੀਤਾ ਹੈ। ਸਾਡੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਵਿਚਾਰਾਂ ਨੂੰ ਬੜੀ ਚਲਾਕੀ ਨਾਲ ਆਮ ਲੋਕਾਂ ਵਿੱਚ ਜਾਣ ਤੋ ਰੋਕਿਆ ਹੈ। ਸ਼ਹੀਦਾਂ ਨੂੰ ਬੁੱਤਾਂ ਅਤੇ ਹਾਰਾਂ ਜੋਗੇ ਬਣਾ ਕੇ ਰੱਖ ਦਿਤਾ ਹੈ। ਰਵਾਇਤੀ ਤੌਰ ਤੇ ਉਹੁਨਾ ਦੇ ਦਿਨ ਮਨਾ ਲੈਣੇ ਹੀ ਕਾਫੀ ਨਹੀ ਹਨ।ਸਗੋ ਉਨਾ ਦੇ ਵਿਚਾਰਾਂ ਦਾ ਸਮਾਜ ਸਿਰਜਣ ਦੀ ਲੋੜ ਹੈ।

                      ਸਿੱਖ  ਵਿਰਸੇ ਦੇ ਸੰਪਾਦਕ ਅਤੇ ਮੀਡੀਆ ਕਲੱਬ ਕੈਲਗਰੀ ਦੇ ਪਰਧਾਨ ਹਰਚਰਨ ਪਰਹਾਰ ਨੇ ਸੰਖੇਪ ਅਤੇ ਪ੍ਰਭਾਵਸ਼ਾਲੀ ਸ਼ਬਦਾਂ ਰਾਹੀ ਕਿਹਾ ਕਿ ਸ਼ਹੀਦਾਂ ਦੇ ਵਿਚਾਰਾਂ ਦਾ ਸਮਾਜ ਨਾ ਸਿਰਜਣ ਪਿੱਛੇ ਜਿਥੇ ਹੋਰ ਬਹੁਤ ਸਾਰੇ ਕਾਰਨ ਹਬ ਉਥੇ ਧਰਮ ਵੀ ਬਹੁਤ ਵੱਡੀ ਰੁਕਾਵਟ ਬਣੇ ਹੋਏ ਹਨ। ਸਰਮਾਏਦਾਰੀ, ਸਿਆਸਦਾਨਾ ਅਤੇ ਪੁਜਾਰੀ ਵਰਗ ਦੀ ਤਿਕੜੀ ਨੇ ਧਰਮਾਂ ਤੇ ਗਲਬਾ ਕਾਇਮ ਕਰ ਲਿਆ ਹੈ।ਧਰਮਾ ਦੇ ਨਾ ਤੇ ਲੋਕਾਂ ਨੂੰ ਗੁਮਰਾਹ ਕਰਕੇ ਇਹ ਤਿਕੜੀ ਆਪਣਾ ਮਕਸਦ ਹੱਲ ਕਰ ਰਹੀ ਹੈ। ਇਹਨਾ ਤੋ ਛੁਟਕਾਰਾ ਪਾਏ ਬਿਨਾ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਨਾ ਅਸੰਭਵ ਹੈ।

                     ਪੰਜਾਬੀ ਲਿਖਾਰੀ ਸਭਾ ਦੇ ਆਗੂ ਗੁਰਬਚਨ ਬਰਾੜ ਨੇ ਕਿਹਾ ਕਿ 23 ਮਾਰਚ  ਦੇ ਸ਼ਹੀਦਾਂ ਦੇ ਸੰਦਰਭ ਵਿੱਚ ਭਾਰਤ ਦੀਆਂ  ਨਾਜਕ ਹਾਲਤਾਂ ਬਾਰੇ ਵਿਚਾਰ ਚਰਚਾ ਕਰਦੇ ਹੋਏ ਨਾਲ ਹੀ ਇਸ ਗੱਲ ਤੇ ਜੋਰ ਦਿੱਤਾ ਕਿ ਸਾਨੂੰ ਕੈਲਗਰੀ(ਕਨੇਡਾ) ਰਹਿੰਦੇ ਹੋਏ ਇਥੋ ਦੇ ਹਾਲਤਾਂ ਬਾਰੇ ਵੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਇਥੇ ਜੋ ਕੁਝ ਸਰਕਾਰੀ ਜਾਂ ਪਾਰਟੀਆਂ ਦੇ ਪੱਧਰ ਤੇ ਠੀਕ ਨਹੀ ਹੁੰਦਾ ,ਸਾਨੂੰ ਸੱਭ ਨੂੰ ਮਿਲ ਕੇ ਅਮਲੀ ਰੂਪ ਚ ਹਰਕਤਸ਼ੀਲ ਹੋਣਾ ਪਵੇਗਾ। ਉਹਨਾ ਕਿਹਾ ਸਾਡੀਆਂ ਸਭਾਵਾਂ ਦਾ ਘੇਰਾ ਸਾਹਿਤਕ ਹੈ ਪਰੰਤੂ ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਇਕੋ ਇਕ ਅਜਿਹੀ ਜਥੇਬੰਦੀ ਹੈ ਜਿਸ ਦਾ  ਸੋਚ ਦਾ ਘੇਰਾ ਵਿਸ਼ਾਲ ਹੈ। ਇਸ ਨੂੰ ਲੋਕ ਮਸਲੇ ਆਪਣੇ ਹੱਥ ਲੈਣੇ ਚਾਹੀਦੇ ਹਨ।

                    ਹਰਨੇਕ ਬੱਧਨੀ ,ਤਰਲੋਚਨ ਸੈਹਬੀ ਅਤੇ ਜਤਿੰਦਰ ਸਵੈਚ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ। ਮਾæਭਜਨ ਗਿੱਲ ਨੇ ਡੈਨ ਸਿੱਧੂ ਵੱਲੋ ਦਿਤੀ ਜਾਣਕਾਰੀ ਅਨੁਸਾਰ ਦੱਸਿਆ ਕਿ 23 ਮਾਰਚ ਨੂੰ ਪਬਲਿਕ ਲਾਇਬਰੇਰੀ ਡਾਊਨ ਟਾਊਨ 1-30 ਵਜੇ ਭਗਤ ਸਿੰਘ ਬਾਰੇ ਪਾਲੀ ਭੁਪਿੰਦਰ ਦਾ ਲਿਖਿਆ ਨਾਟਕ “ਇੱਕ ਸੁਪਨੇ ਦਾ ਪੋਲੀਟੀਕਲ ਮਰਡਰ” ਟਰਾਂਟੋ ਦੀ ਟੀਮ ਵੱਲੋ ਖੇਡਿਆ ਜਾਵੇਗਾ। ਸੱਭ ਨੂੰ ਪਰਿਵਾਰਾਂ ਸਮੇਤ ਪੁੱਜਣ ਦਿ ਅਪੀਲ ਕੀਤੀ ਗਈ। ਪੰਜਾਬੀ ਸਾਹਿਤ ਸਭਾਦੇ ਪ੍ਰਧਾਨ ਜਸਵੀਰ ਸਿਹੋਤਾ ਐਸੋਸੀਏਸ਼ਨ ਦੇ ਵਿੱਤ ਸਕੱਤਰ ਜੀਤਇੰਦਰ ਪਾਲ,ਪ੍ਰੈਸ ਸਕੱਤਰ ਪ੍ਰੋæਗੋਪਾਲ ਜੱਸਲ ਤੇ ਆਡੀਟਰ ਕਮਲਪ੍ਰੀਤ ਕੌਰ ਪੰਧੇਰ ਤੋ ਇਲਾਵਾ ਬਹੁਤ ਸਾਰੇ ਮਰਦ ਔਰਤਾਂ ਨੇ ਭਾਰੀ ਠੰਡ ਦੇ ਬਾਵਜੂਦ ਤਿੰਨ ਘੰਟੇ ਚਲੇ ਇਸ ਸੈਮੀਨਾਰ ਵਿੱਚ ਨਿੱਠ ਕੇ ਆਗੂਆਂ ਦੇ ਵਿਚਾਰ ਸੁਣੇ। ਸਟੇਜ ਸੰਚਾਲਨ ਦੀ ਜੁੰਮੇਵਾਰੀ ਨਿਭਾ ਰਹੇ ਮਾ.ਭਜਨ ਗਿੱਲ ਨੇ ਆਪਣੀ ਪੰਜਾਬ ਫੇਰੀ ਸਮੇ ਦੇਸ਼ ਭਗਤ ਜਲੰਧਰ ਵਿਖੇ ਗਦਰ ਸ਼ਤਾਬਦੀ ਸਮਾਗਮ ,ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ 25 ਸਾਲਾ ਸਮਾਗਮ ,ਸ਼ਹੀਦ ਭਗਤ ਸਿੰਘ ਵਿਚਾਰ ਮੰਚ ਲੁਧਿਆਣਾ ਦੇ ਲੇਖ ਮੁਕਾਬਲੇ , ਗਦਰੀ ਬਾਬਾ ਭਾਨ ਸਿੰਘ ,ਮਨੁੱਖੀ ਅਧਿਕਾਰ ਦਿਵਸ ਸਬੰਧੀ ਬਠਿੰਡਾ ਅਤੇ ਮੌਤ ਦੀ ਸਜਾ ਸਬੰਧੀ ਦਿੱਲੀ ਸੈਮੀਨਾਰ, ਵਿਜੇਵਾੜਾ(ਆਂਧਰਾ) ਵਿਖੇ ਤਰਕਸ਼ੀਲ ਸਮਾਗਮ ,ਪੰਜਾਬ ਵਿੱਚ ਚਲ ਰਹੇ ਕਿਸਾਨਾਂ ਮਜਦੂਰਾਂ ,ਮੁਲਾਜਮਾਂ ਦੇ ਘੋਲਾਂ ਆਦਿ ਦੀ ਜਾਣਕਾਰੀ ਅਤੇ ਅੱਖੀ ਡਿੱਠਾ ਹਾਲ ਸਰੋਤਿਆਂ ਨਾਲ ਸਾਂਝਾ ਕਰਦੇ ਹੋਏ ਦਸਿਆ ਕਿ ਅਸੀ ਤੁਹਾਡੇ ਲਈ ਪੰਜਾਬ ਤੋ ਨਵੀਆਂ ਛਪੀਆਂ ਕਿਤਾਬਾਂ ਆਦਿ ਲੈ ਕੇ ਆਏ ਹਾਂ। ਉਹਨਾ ਸੱਭ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਅਗਲੀ ਮੀਟਿੰਗ ਅਪ੍ਰੈਲ ਦੇ ਪਹਿਲੇ ਹਫਤੇ ਹੋਵੇਗੀ। ਵਧੇਰੇ ਜਾਣਕਾਰੀ ਲਈ ਮਾ.ਭਜਨ ਗਿੱਲ ਨੂੰ 403-455-4220 ਤੇ ਸੰਪਰਕ ਕੀਤਾ ਜਾ ਸਕਦਾ ਹੈ.