ਕੈਲਗਰੀ- ਜਨਵਰੀ ਮਹੀਨੇ ਦੀ ਮਾਸਿਕ ਇਕੱਤਰਤਾ ਸ਼ੋਰੀ ਲਾਅ ਆਫਿਸ ਪਲਾਜ਼ਾ ਵਿਖੇ ਹੋਈ, ਸਭਾ ਦੇ ਪ੍ਰਧਾਨ ਸ਼੍ਰੀਮਤੀ ਗੁਰਮੀਤ ਸਰਪਾਲ ਜੀ ਨੇ ਸਾਰੇ ਮੈਂਬਰਾਂ ਨੂੰ ਜੀ ਆਇਆ ਕਹਿਣ ਦੇ ਨਾਲ-ਨਾਲ ਨਵੇਂ ਸਾਲ ਦੀਆ ਸ਼ੁਭ ਇੱਛਾਵਾਂ ਦਿੱਤੀਆਂ ਤੇ ਅਰਦਾਸ ਕੀਤੀ ਕਿ ਨਵਾਂ ਸਾਲ ਸਾਰੀ ਦੁਨੀਆ ਲਈ ਮੰਗਲਮਈ ਤੇ ਖੁਸ਼ਹਾਲੀ ਭਰਿਆ ਬਤੀਤ ਹੋਵੇ। ਖੁਸ਼ੀ ਕੀ ਹੈ? ਗੁਰਮੀਤ ਸਰਪਾਲ ਜੀ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਪ੍ਰੇਸ਼ਾਨੀ ਬਿਨਾਂ ਦਰਵਾਜਾ ਖੜਕਾਇਆਘਰ ਵਿੱਚ ਦਾਖਲ ਹੋ ਜਾਂਦੀ ਹੈ। ਇਹ ਦਸਤਕ ਵੀ ਨਹੀਂ ਦਿੰਦੀ। ਜੀਵਨ ਵਿੱਚ ਮਨ ਸ਼ਾਂਤ ਰੱਖਣਾ, ਖੁਸ਼ ਰਹਿਣਾ ਬਹੁਤ ਮੁਸ਼ਕਲ ਹੈ, ਮਨ ਸ਼ਾਂਤ ਰੱਖਦੇ ਹੋਏ ਪ੍ਰੇਸ਼ਾਨੀਆਂ ਨਾਲ ਜੂਝਣਾ ਵੀ ਇਕ ਕਲਾ ਹੈ, ਜੋ ਸਾਨੂੰ ਜੀਵਨ ਜਾਂਚ ਵਿੱਚ ਸਿਖਦੇ ਰਹਿਣਾ ਚਾਹੀਦਾ ਹੈ। ਖੁਸ਼ੀ , ਸ਼ਾਂਤ ਮਨ ਦਾ ਦੂਜਾ ਨਾਂ ਹੈ, ਖੁਸ਼ੀ ਇੱਛਾ ਹੈ, ਚਾਹਤ ਹੈ, ਖੁਸ਼ੀ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਤਰੀਕਾ ਹੈ, ਖੁਸ਼ੀ ਆਪਣਿਆਂ ਨਾਲ ਵਕਤ ਗੁਜ਼ਾਰਨ ਦਾ ਸਾਧਨ ਹੈ। ਜ਼ਿੰਦਗੀ ਦੀ ਫਿਲਾਸਫੀ ਤੇ ਝਾਤ ਮਾਰਦਿਆਂ ਉਨ੍ਹਾਂ ਨੇ ਕੁੱਝ ਤੱਤ ਸਾਂਝੇ ਕੀਤੇ, ਜਿਨ੍ਹਾਂ ਉਪਰ ਗੁਰਮੀਤ ਜੀ ਦੀ ਕਮਾਂਡ ਕਾਬਲੇ ਤਾਰੀਫ ਹੈ,ਕਿਹਾ ”ਪ੍ਰਮਾਤਮਾ ਤੁਸਾਂ ਕੋਲ ਉਹ ਲੋਕ ਨਹੀਂ ਭੇਜਦਾ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ, ਬਲਕਿ ਉਹ ਲੋਕ ਭੇਜਦਾ ਹੈ ਜਿਨ੍ਹਾਂ ਦੀ ਤੁਹਾਨੂੰ ਜ਼ਰੂਰਤ ਹੈ: ਉਹ ਲੋਕ ਜੋ ਤੁਹਾਡੀ ਮਦਦ ਕਰ ਸਕਣ, ਤੁਹਾਨੂੰ ਦੁਖੀ ਕਰ ਸਕਣ, ਤੁਹਾਨੂੰ ਪਿਆਰ ਕਰ ਸਕਣ, ਤੁਹਾਨੂੰ ਛੱਡ ਕੇ ਚਲੇ ਜਾਣ ਤੇ ਤੁਹਾਨੂੰ ਉਹੋ ਜਿਹਾ ਇਨਸਾਨ ਬਣਾਉਣ ਜਿਸ ਲਈ ਤੁਸੀਂ ਪੈਦਾ ਹੋਏ ਹੋ: ਔਰਤ ਦੀ ਖੂਬਸੂਰਤੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਗਰ ਔਰਤ ਨੂੰ ਆਪਣੀ ਅੰਦਰੂਨੀ ਤਾਕਤ ਦਾ ਅਹਿਸਾਸ ਹੋ ਜਾਵੇ ਤਾਂ ਇਹ ਪਰਬਤ ਵੀ ਪਾਰ ਕਰ ਸਕਦੀ ਹੈ ਪਰ ਅਫਸੋਸ ਕਿ ਇਸ ਵਿੱਚ ਇਕੋ ਇਕ ਕਮੀ ਹੈ ਕਿ ਇਸ ਨੇ ਇਸ ਨੂੰ ਪਹਿਚਾਣਿਆ ਨਹੀਂ। ਸਾਰੇ ਮੈਂਬਰਾਂ ਨੇ ਸਭਾ ਵਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆ, ਸਾਲ ਬਾਅਦ ਆਪਣੀ ਆਪਣੀ ਅਸੈਸਮੈਂਟ ਕਰਦਿਆਂ ਹੋਇਆ ਕਿਹਾ, ਇਸ ਸਭਾ ਨਾਲ ਜੁੜ ਕੇ ਸਾਡੇ ਜੀਵਨ ਵਿੱਚ ਬਹੁਤ ਚੰਗੀਆਂ ਤਬਦੀਲੀਆਂ ਆਈਆਂ ਹਨ ਅਸੀਂ ਪਹਿਲਾਂ ਨਾਲੋ ਆਪਣੇ ਆਪ ਨੂੰ ਜ਼ਿਆਦਾ ਖੁਸ਼ ਹੋਇਆ ਮਹਿਸੂਸ ਕਰਦੀਆਂ ਹਾਂ। ਸ਼ੁਰੂਆਤ ਵਿੱਚ ਉਰਮਿਲ ਸ਼ਰਮਾ ਜੋ ਕਿ ਸਭਾ ਦੇ ਫਾਊਂਡਰ ਮੈਂਬਰ ਹਨ ਨੇ ਕਿਹਾ ਕਿ ਮੈਨੂੰ ਬਹੁਤ ਮਾਣ ਹੈ ਕਿ ਮੈਂ ਇਸ ਸਭਾ ਦੀ ਮੈਂਬਰ ਹਾਂ। ਇਸ ਸਭਾ ਦੀ ਖੁਸ਼ੀ ਇਹ ਹੈ ਕਿ ਇਹ ਔਰਤਾਂ ਨੂੰ ਸਿਰਫ ਸਮਾਜਿਕ ਪਹਿਲੂ ਤੋਂ ਹੀ ਜਾਣੁ ਨਹੀਂ ਕਰਾਉਂਦੀ, ਬਲਕਿ ਭਾਵਨਾਤਮਿਕ ਤੇ ਰਚਨਾਤਕ ਪੱਖਾਂ ਨੂੰ ਵੀ ਜਾਗ੍ਰਿਤ ਕਰਦੀ ਹੈ। ਇਹ ਇਕ ਨੋਨ ਪਰੋਡਟਿ ੋਰਗ ਹੈ ਇਥੇ ਸਿਰਫ ਦਿਲਾਂ ਦੀ ਸਾਂਝ ਹੀ ਪੈਦਾ ਕੀਤੀ ਜਾਂਦੀ ਹੈ ਮੈਨੂੰ ਤਾਂ ਇਹੀ ਜਾਪਦਾ ਹੈ ਕਿ ਇਥੇ ਪਿਆਰ, ਮੁਹੱਬਤ ਤੇ ਦੋਸਤੀ ਦਾ ਭਰ ਵਗਦਾ ਦਰਿਆ ਹੈ। ਜਿਸ ਵਿੱਚ ਕੋਈ ਵੀ ਚੁੱਭੀ ਮਾਰ ਕੇ ਆਪਣੀ ਪਿਆਸ ਬੁਝਾ ਸਕਦਾ ਹੈ। ਤੇ ਆਪਣੀ ਲਿਖੀ ਕਵਿਤਾ ”ਜਦੋਂ ਮੇਰੀ ਚੇਤਨਾ ਵਿਸਥਾਰ ਕਰੇਗੀ,ਅਨੁਭਵਾਂ ਦੀ ਇਸ ਤੇ ਬਰਸਾਤ ਪਵੇਗੀ, ਬ੍ਰਹਿਮੰਡ ਨਾਲ ਹੋ ਕੇ ਇਕਮਿਕ ਹਵਾਵਾਂ ਦੇ ਨਾਲ ਇਹ ਗੱਲਾਂ ਕਰੇਗੀ” ਸਾਂਝੀ ਕੀਤੀ।
ਸਭਾਂ ਦੇ ਸਭ ਤੋਂ ਸੀਨੀਅਰ ਮੈਂਬਰ ਬੀਬੀ ਕੁਲਵੰਤ ਕੌਰ ਨੇ ਆਪਣੀ ਲਿਖੀ ਕਵਿਤਾ ”ਧੀਏ ਗੁਰਮੀਤ, ਤੇਰੇ ਬਗੈਰ ਮੈਨੂੰ ਕੋਈ ਪੁੱਛਦਾਨਹੀਂ
ਸੀ”-ਰੋ ਰਿਹਾ ਸੀ ਦੇਰ ਤੋਂ, ਜਿਦੀ ਦਿਲ ਮੇਰਾ,
ਇਸ ਨੂੰ ਕੋਈ ਪਰਚਾਉਣ ਵਾਲਾ ਮਿਲਦਾ ਨਹੀਂ ਸੀ, ਧੀਏ ਤੇਰੇ ਬਿਨਾਂ,
ਗਮ ਨਾ ਕਰ, ਰੋਇਆ ਨਾ ਕਰ, ਬੀਤੇ ਸਮੇਂ ਨੂੰ ਭੁੱਲ ਜਾਹ,
ਇਸ ਤਰ੍ਹਾਂ ਮੈਨੂੰ ਕੋਈ ਸਮਝਾਉਂਦਾ ਨਹੀਂ ਸੀ ਧੀਏ ਤੇਰੇ ਬਿਨਾਂ,
ਮਨ ਭਟਕ ਰਿਹਾ ਸੀ ਕਦੇ ਇਧਰ ਕਦੇ ਓਧਰ,
ਕੁਰਲਾਂਦੀ ਰੂਹ ਨੂੰ ਏਦਾਂ ਕੋਈ ਗਲੇ ਲਗਾਉਂਦਾ ਨਹੀਂ ਸੀ,
ਧੀਏ ਤੇਰੇ ਬਿਨਾਂ।
ਸਾਰੇ ਮੈਂਬਰਾਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਇਥੇ ਸਭਾ ਵਿੱਚ ਸ਼ਾਮਲਿ ਹੋਣ ਤੋਂ ਬਾਅਦ ਮੈਨੂੰ ਸਭ ਆਪਣਾ ਆਪਣਾ ਲੱਗਦਾ ਹੈ। ਮਨੋਹਰ ਕੌਰ ਨੇ ਆਪਣੀ ਲਿਖੀ ਕਵਿਤਾ ”ਮੈਂ ਨਵੇਂ ਸਾਲ ਨੂੰ ਜੀ ਆਇਆ ਕਹਿ ਕੇ ਇਹ ਸੰਦੇਸ਼ ਸੁਣਾਉਣਾ ਚਾਹੁੰਦੀ ਹਾਂ, ਮੈਂ ਗੁੱਸੇ ਗਿੱਲੇ ਮਿਟਾ ਕੇ, ਬੱਸ ਖੁਸ਼ੀ ਵੰਡਾਉਣਾ ਚਾਹੁੰਦੀ ਹਾਂ, ਮੈਂ ਨਫਰਤ ਦੇ ਬੀਜਾਂ ਨੂੰ ਵੱਢ ਕੇ ਪਿਆਰ ਦੇ ਫੁੱਲ ਉਗਾਉਣਾ ਚਾਹੁੰਦੀ ਹੈ” ਸਭ ਨੇ ਬਹੁਤ ਪਸੰਦ ਕੀਤੀ। ਇਸੇ ਤਰ੍ਹਾਂ ਸਾਰੇ ਮੈਂਬਰ ਨਿਕੀਦਾਸ,ਹਰਚਰਨ ਕੌਰ, ਹਰਮਿੰਦਰ ਢਿੱਲੋਂ, ਰਾਜਪਾਲ ਬਰਾੜ, ਕੁਲਦੀਪ ਥਿੰਦ, ਗੁਰਮੀਤ ਕੌਰ,ਕਿਰਨ ਸ਼ਰਮਾ, ਮਹਿੰਦਰ ਕੌਰ, ਸਰਬਜੀਤ ਉਪਲ, ਹਰਭਜਨ ਚੱਠਾ , ਗਿਆਨ ਕੌਰ, ਹਰਦੇਵ ਕੌਰ, ਸਤਵਿੰਦਰ ਕੌਰ, ਨੇ ਆਪਣੀ ਸ਼ਿਰਕਤ ਕੀਤੀ ਤੇ ਵਿਚਾਰ ਸਾਂਝੇ ਕੀਤੇ। ਸਭਾ ਦੇ ਪ੍ਰਧਾਨ ਗੁਰਮੀਤ ਕੌਰ ਸਰਪਾਲ ਜੀ ਨੇ, ਸਾਊਥ ਏਸ਼ੀਅਨ ਕੈਨੇਡੀਅਨ ਸੁਸਾਇਟੀ ਵਲੋਂ ਨਵਾਂ ਵਰ੍ਹਾ ਮਨਾਉਂਦੇ ਹੋਏ ਇਕ ਮਲਟੀਕਲਚਰਲ ਪ੍ਰੋਗਰਾਮ ਕਰਵਾਇਆ ਸੀ, ਬੱਚਿਆਂ ਦੇ ਨਾਲ ਇਕ ਗੁਰਬਾਣੀ ਸ਼ਬਦ ਦਾ ਕੀਰਤਨ ਕਰਕੇ ਸ਼ਿਰਕਤ ਕੀਤੀ। ਚਾਹ ਪਾਣੀ ਦਾ ਪ੍ਰਬੰਧ ਸਰਬਜੀਤ ਤੇ ਹਰਮਿੰਦਰ ਢਿਲੋਂ ਵਲੋਂ ਕੀਤਾ ਗਿਆ। ਅਗਲੀ ਮੀਟਿੰਗ ਫਰਵਰੀ ਦੇ ਦੂਜੇ ਸ਼ਨਿਚਰਵਾਰ 8 ਫਰਵਰੀ2014 ਦੁਪਹਿਰ ਦੋ ਵਜੇ ਹੋਵੇਗੀ।
ਸੰਪਰਕ ਨੰਬਰ ਹਨ: ਪ੍ਰਧਾਨ ਗੁਰਮੀਤ ਕੌਰ ਸਰਪਾਲ
_ _ 403-280-6090
ਰਿਪੋਰਟ ਕਰਤਾ: ਉਰਮਲ ਸ਼ਰਮਾ