Get Adobe Flash player

ਕਮਿਉਨਿਟੀ ਦੇ ਹਰ ਤਰ੍ਹਾਂ ਦੇ ਸਮਾਗਮਾਂ ਦੀ ਹੋਵੇਗੀ ਟੀ.ਵੀ.’ਤੇ ਕਵਰੇਜ
ਕੈਲਗਰੀ (ਪੱਤਰ ਪ੍ਰੇਰਕ) – ਸੰਜੀਦਾ ਅਤੇ ਬਹੁਪੱਖੀ ਲੇਖਕ ਅਤੇ ਪੱਤਰਕਾਰ ਬਲਜਿੰਦਰ ਸੰਘਾ ਕੈਲਗਰੀ (ਕੈਨੇਡਾ) ਤੋਂ ਜੱਗ-ਪੰਜਾਬੀ ਟੀ.ਵੀ. ਦੇ ਸਟਾਫ ਰਿਪੋਰਟਰ Baljinder Sangha0001ਨਿਯੁਕਤ ਕੀਤੇ ਗਏ ਹਨ। ਬਲਜਿੰਦਰ ਸੰਘਾ ਕੈਲਗਰੀ ਅਤੇ ਆਸ-ਪਾਸ ਦੇ ਪ੍ਰੋਗਰਾਮਾਂ ਦੀ ਕਵਰੇਜ਼ ਹੋਰ ਵੱਡੇ ਪੱਧਰ ਤੇ ਕਰਨਗੇ । ਬਲਜਿੰਦਰ ਸੰਘਾ ਜਿੱਥੇ ਪਿਛਲੇ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਪੰਜਾਬੀ ਲਿਖਾਰੀ ਸਭਾ ਕੈਲਗਰੀ ਨਾਲ ਜੁੜਕੇ ਪੰਜਾਬੀ ਬੋਲੀ, ਪੰਜਾਬੀਅਤ ਅਤੇ ਕਲਚਰਲ ਗਤੀਵਿਧੀਆਂ ਨੂੰ ਪ੍ਰਮੋਟ ਕਰਨ ਲਈ ਆਪਣੀ ਲਿਆਕਤ ਅਤੇ ਪ੍ਰਤੀਬੱਧਤਾ ਨਾਲ ਕੰਮ ਕਰਦੇ ਆ ਰਹੇ ਹਨ ਉੱਥੇ ਪੱਤਰਕਾਰੀ, ਪੁਸਤਕ ਚਰਚਾ, ਫਿਲਮ ਰਿਵਿਊ ਅਤੇ ਹਾਸ-ਵਿਅੰਗ ਲੇਖਾਂ ਰਾਹੀਂ ਦੁਨੀਆਂ ਭਰ ਦੇ ਸਾਹਿਤਕ ਹਲਕਿਆਂ ਵਿਚ ਆਪਣੀ ਵੱਖਰੀ ਪਛਾਣ ਰੱਖਦੇ ਹਨ। ਸੰਦਲ ਪ੍ਰੋਡਕਸ਼ਨ ਕੈਲਗਰੀ ਦੀ ਤੇ ਉਹਨਾਂ ਦੀ ਲਿਖੀ ਫਿਲਮ ‘ਕੌਣ ਦਿਲਾਂ ਦੀਆਂ ਜਾਣੇ’ ਪੰਜਾਬੀ ਪਰਿਵਾਰਾਂ ਵੱਲੋਂ ਬਹੁਤ ਪਸੰਦ ਕੀਤੀ ਗਈ ਸੀ। ਐਕਟਿੰਗ, ਗੀਤਕਾਰੀ ਤੋਂ ਇਲਾਵਾ ਉਹਨਾਂ ਦਾ ਕਾਵਿ-ਸੰਗਹ੍ਰਿ  ‘ਕਵਿਤਾ ਮੈਨੂੰ ਮੁਆਫ ਕਰੀਂ’ ਚਰਚਾ ਦਾ ਵਿਸ਼ਾ ਰਿਹਾ ਹੈ। ਹੁਣ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਬਹੁਤ ਸਾਰੇ ਅਖਬਾਰਾਂ, ਟੀæਵੀ ਪ੍ਰੋਗਰਾਮ ਅਤੇ ਰੇਡੀਓ ਨੂੰ ਇੰਟਰਨੈੱਟ ਰਾਹੀਂ ਦੁਨੀਆਂ ਦੇ ਹਰ ਕੋਨੇ ਵਿਚ ਵੇਖਿਆ ਜਾਂਦਾ ਹੈ। ਇਸੇ ਤਰ੍ਹਾਂ ਜੱਗ ਪੰਜਾਬੀ ਟੀ.ਵੀ. ਤੁਸੀਂ ਆਪਣੇ ਟੀ.ਵੀ. ਸੈੱਟ ਤੋਂ ਇਲਾਵਾ ਆਪਣੇ ਆਈ ਫੋਨ ਅਤੇ ਕੰਪਿਊਟਰ ਰਾਹੀਂ ਔਨ-ਲਾਇਨ ਦੁਨੀਆਂ ਭਰ ਦੇ ਕਿਸੇ ਵੀ ਕੋਨੇ ਵਿੱਚ ਦੇਖ ਸਕਦੇ ਹੋ। ਜੱਗ-ਪੰਜਾਬੀ ਟੀ.ਵੀ. ਦੇ ਡਾਇਰੈਕਟਰ ਸ਼ਸਤਵਿੰਦਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸੰਘਾ ਕਾਫੀ ਲੰਮੇ ਸਮੇਂ ਤੋਂ ਜੱਗ-ਪੰਜਾਬੀ ਟੀ.ਵੀ. ‘ਤੇ “ਖਾਸ ਖ਼ਬਰ ‘ਤੇ ਇੱਕ ਨਜ਼ਰ”  ਅਤੇ ਪ੍ਰੋਗਰਾਮ “ਰੂ-ਬ-ਰੂ” ਰਾਹੀਂ ਪਹਿਲਾਂ ਹੀ ਦਰਸ਼ਕਾਂ ਦੀ ਪ੍ਰਸ਼ੰਸਾਂ ਹਾਸਿਲ ਕਰ ਚੁੱਕੇ ਹਨ। ਬਲਜਿੰਦਰ ਸੰਘਾ ਨਾਲ 403-680-3212 ਤੇ ਸੰਪਰਕ ਕੀਤਾ ਜਾ ਸਕਦਾ ਹੈ।