ਬਲਜਿੰਦਰ ਸੰਘਾ- ਕੈਲਗਰੀ ਸ਼ਹਿਰ ਵਿਚ ਇੰਨਡੋਰ ਫੀਲਡ ਹਾਕੀ ਲੀਗ ਵਿਚ ਕਿੰਗਸ ਅਲੈਵਨ ਦੀਆਂ ਦੋਵੇ ਸੀਨੀਅਰ ਅਤੇ ਜੂਨੀਅਰ ਟੀਮਾਂ ਆਖਰੀ ਗੇੜ ਵਿਚ ਸ਼ਾਮਿਲ ਹੋ ਗਈਆਂ ਹਨ। ਬੇਸ਼ਕ ਕਿੰਗਸ ਅਲੈਵਨ ਕਲੱਬ ਪੰਜਾਬੀ ਭਾਈਚਾਰੇ ਵਿਚ ਨਵਾਂ ਹੈ ਪਰ ਕੋਚਾਂ, ਪ੍ਰਬੰਧਕਾਂ ਅਤੇ ਖਿਡਾਰੀਆਂ ਦੀ ਸਖਤ ਮਿਹਨਤ ਨਾਲ 32 ਟੀਮਾਂ ਦੀ ਇਸ ਲੀਗ ਵਿਚ ਜਬਰਦਸਤ ਮੁਕਾਬਲਾ ਕਰਦਿਆਂ ਦੋਵੇ ਟੀਮਾਂ ਦਾ ਸਿਰਫ ਇੱਕ-ਇਕ ਮੈਚ ਹਾਰਕੇ ਆਖਰੀ ਗੇੜ ਵਿਚ ਪਹੁੰਚਣਾ ਮਾਣ ਵਾਲੀ ਗੱਲ ਹੈ। ਟੀਮ ਦੇ ਕੋਚਾਂ ਅਤੇ ਟਰੇਨਰ ਬੀਜਾ ਰਾਮ ਨੇ ਦੱਸਿਆ ਕਿ ਬੇਸ਼ਕ ਸਾਡੇ ਸਾਧਨ ਸੀਮਿਤ ਹਨ ਪਰ ਪਰ ਅਸੀ ਟੀਮ ਵਰਕ ਅਤੇ ਮਿਹਨਤ ਇੰਨੇ ਯੋਜਨਾਬੱਧ ਢੰਗ ਨਾਲ ਕੀਤੀ ਕਿ ਫੀਲਡ ਹਾਕੀ ਦੇ ਇਹਨਾਂ ਲੀਗ ਮੈਚਾਂ ਵਿਚ ਕਿੰਗਸ ਅਲੈਵਨ ਨੇ ਇੱਕ ਵੱਖਰਾ ਅਤੇ ਸਨਮਾਨਯੋਗ ਸਥਾਨ ਬਣਾ ਲਿਆ ਹੈ ਅਤੇ ਦੋਹਾਂ ਸੀਨੀਅਰ ਅਤੇ ਜੂਨੀਅਰ ਟੀਮਾਂ ਦੀ ਕਾਰਗੁਜ਼ਾਰੀ ਸਤੁੰਸ਼ਟੀਜਨਕ ਹੀ ਨਹੀਂ ਬਲਕਿ ਹੈਰਾਨਕੁਨ ਵੀ ਹੈ। ਸਾਡੇ ਖਿਡਾਰੀਆਂ ਨੇ ਸਾਰਸਨਸ ਗਰੀਨ , ਯੂਨੀਵਰਸਿਟੀ ਆਫ ਕੈਲਗਰੀ ਅਤੇ ਹੋਰ ਸਿਰੇ ਦੀਆਂ ਟੀਮਾਂ ਨੂੰ ਬਰਾਬਰ ਦੀ ਟੱਕਰ ਦਿੱਤੀ। ਟੀਮਾਂ ਦੇ ਖਿਡਾਰੀਆਂ ਮਨਦੀਪ ਜੌਲੀ,ਮਨੀ ਗਿੱਲ, ਸਿਮਰਨ ਔਜਲਾ, ਹਰਜਿੰਦਰ,ਮਹੁੰਮਦ ਆਜ਼ਮ, ਰਿਸ਼ੀ, ਬਲਮੀਤ ਕੁਲਾਰ, ਰੂਪ ਕੁਲਾਰ, ਤਨਵੀਰ ਕੁਲਾਰ, ਸ਼ਾਹਬਾਜ਼ ਬੱਟ, ਅਵੀ ਧਾਲੀਵਾਲ, ਰਾਜਵੀਰ ਸੰਘਾ, ਅਮੂ ਨਾਗਰ, ਕਰਟਾਰ, ਸੈਮਸ, ਪਰਮਵੀਰ ਸਿੱਧੂ ਅਤੇ ਗੋਲਕੀਪਰਾਂ ਜੇ ਧਾਲੀਵਾਲ, ਸੁਮੀਤ ਢਿੱਲੋਂ ਨੇ ਸ਼ਾਨਦਾਰ ਪ੍ਰਫਾਰਮਸ ਦਿੱਤੀ । ਕਿੰਗਸ ਅਲੈਵਨ ਕਲੱਬ ਦੇ ਪ੍ਰਬੰਕ ਹਰਪ੍ਰੀਤ ਕੁਲਾਰ, ਜਗਦੇਵ ਸੰਘਾ, ਨਰਿੰਦਰ ਔਜਲਾ, ਜਗਦੀਸ਼ ਧਾਰੀਵਾਲ ਵੱਲੋਂ ਇਸ ਸਭ ਲਈ ਸਪਾਂਸਰਜ਼ ਅਤੇ ਪੰਜਾਬੀ ਕਮਿਊਨਟੀ ਦੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਮੁੱਖ ਸਪਾਂਸਰਜ਼ ਅਤੇ ਸਮਾਜ ਸੇਵੀ ਪਾਲੀ ਵਿਰਕ ਅਤੇ ਜੱਸ ਮਾਨ ਨੇ ਟੀਮ ਨੂੰ ਇਸ ਵਧੀਆ ਕਾਰਗੁਜਾਰੀ ਲਈ ਵਧਾਈ ਦਿੱਤੀ। ਫਿਟਨਸ ਟਰੇਨਰ ਬੀਜਾ ਰਾਮ ਨੇ ਕਿਹਾ ਕਿ ਪੰਜਾਬੀ ਕਮਿਊਨਟੀ ਆਪਣੇ ਬੱਚਿਆਂ ਨੂੰ ਜਿੱਥੇ ਹੋਰ ਖੇਡਾਂ ਵਿਚ ਉਤਸ਼ਾਹਿਤ ਕਰ ਰਹੀ ਹੈ ਉੱਥੇ ਫੀਲਡ ਹਾਕੀ ਵਿਚ ਰੁਚੀ ਰੱਖਣ ਵਾਲੇ ਬੱਚਿਆਂ ਲਈ ਕਿੰਗਸ ਅਲੈਵਨ ਦੇ ਦਰਵਾਜ਼ੇ ਹਮੇਸ਼ਾਂ ਖੁੱਲ੍ਹੇ ਹਨ। ਇਸ ਲਭ ਲਈ ਮੈਨੇਜਰ ਜਗਦੇਵ ਸੰਘਾ ਨਾਲ 403-827-9500 ਜਾਂ ਜਗਦੀਸ਼ ਧਾਲੀਵਾਲ ਨਾਲ 403-473-4932 ਤੇ ਸਪੰਰਕ ਕੀਤਾ ਜਾ ਸਕਦਾ ਹੈ।