Get Adobe Flash player

10 ਜਨਵਰੀ ਨੂੰ ਦੁਨੀਆਂ ਭਰ ਵਿਚ ਰੀਲੀਜ਼ ਹੋਣ ਵਾਲੀ ਫਿਲਮ ‘ਪਟਿਆਲਾ ਡਰੀਮਜ਼’ ਦੀ ਨਾਇਕਾ ਨਾਲ ਕੁੱਝ ਗੱਲਾਂ 

ਤਰੱਕੀ ਵਾਲੇ ਦੌਰ ‘ਚੋਂ ਗੁਜ਼ਰ ਰਹੇ ਪੰਜਾਬੀ ਸਨੇਮੇ ਨਾਲ ਅੱਜ ਹਰ ਦਿਨ ਨਵੇਂ ਤੋਂ ਨਵਾਂ ਚਿਹਰਾ ਜੁੜ ਰਿਹਾ ਹੈ ਪਰ ਕੁਝ ਕਲਾਕਾਰ ਅਜਿਹੇ ਵੀ ਹਨ ਜੋ ਪੰਜਾਬੀ

ਮਡਾਲਸਾ ਸ਼ਰਮਾ

ਮਡਾਲਸਾ ਸ਼ਰਮਾ

ਸੱਭਿਆਚਾਰ ਦੇ ਖੂਬਸੂਰਤ ਰੰਗਾਂ ਤੋਂ ਪ੍ਰਭਾਵਤਿ ਹੋ ਕੇ ਇਸ ਨਾਲ ਜੁੜ ਰਹੇ ਹਨ। ਹੋਰਨਾਂ ਭਾਸ਼ਾਵਾਂ ਦੀਆਂ  ਫਿਲਮਾਂ  ‘ਚ ਵੀ ਕੰਮ ਕਰ ਚੁੱਕੀ ਮੁੰਬਈ ਦੀ ਜੰਮਪਲ ਮਡਾਲਸਾ ਸ਼ਰਮਾ ਨੂੰ ਪੰਜਾਬੀ ਸੱਭਿਆਚਾਰ ਦੀ ਵਿਲੱਖਣ ਰੰਗਤ ਪੰਜਾਬੀ ਫਿਲਮਾਂ ਵੱਲ ਖਿੱਚ ਲਿਆਈ, 10 ਜਨਵਰੀ ਨੂੰ ਰਲੀਜ਼ ਹੋਣ ਪੰਜਾਬੀ  ਫਿਲਮ ‘ਪਟਿਆਲਾ ਡਰੀਮਜ਼’ ਦੀ ਨਾਇਕਾ ਮਡਾਲਸਾ ਨਾਲ ਹੋਈ ਮੁਲਾਕਾਤ ਇਸ ਪ੍ਰਕਾਰ ਹੈ:-
? ਤੁਸੀਂ ਹੋਰਨਾਂ ਭਾਸ਼ਾਵਾਂ ਦੀਆਂ ਫਿਲਮਾਂ ‘ਚ ਵੀ ਕੰਮ ਕੀਤਾ ਹੈ ਪਰ ਪੰਜਾਬੀ ਨੂੰ ਇੰਨੀ ਵੱਜੋ ਕਿਉਂ ਦਿੱਤੀ।
– ਮੈਂ ਕੰਨੜ, ਜਰਮਨ ਤੇ ਤੇਲਗੂ ਭਾਸ਼ਾ ਦੀਆਂ ਫਿਲਮਾਂ ‘ਚ ਕੰਮ ਕਰ ਚੁੱਕੀ ਹਾਂ ਅਤੇ ਹਿੰਦੀ ਫਿਲਮ ‘ਸਮਰਾਟ ਐਂਡ ਕੰਪਨੀ’ ‘ਚ ਕੰਮ ਕਰ ਰਹੀ ਹਾਂ। ਇੰਨ੍ਹਾਂ ਫਿਲਮਾਂ ‘ਚ ਮੈਨੂੰ ਕਿਸੇ ਵੀ ਖਿੱਤੇ ਦੇ  ਸੱਭਿਆਚਾਰ ਨੇ ਪ੍ਰਭਾਵਤਿ ਨਹੀਂ ਕੀਤਾ। ਪਰ ਪੰਜਾਬੀ ਫਿਲਮ ‘ਪਟਿਆਲਾ ਡਰੀਮਜ਼’ ਨਾਲ ਜੁੜਕੇ ਮੈਨੂੰ ਬਹੁਤ ਸਕੂਨ ਮਲਿਆਿ। ਜਿਸ ਰਾਹੀਂ ਮੈਨੂੰ ਇੱਕ ਅਮੀਰ ਸੱਭਆਿਚਾਰ ‘ਚ ਵਿਚਰਨ ਦਾ ਮੌਕਾ ਮਿਲਿਆ।
? ਕੀ ਤੁਹਾਨੂੰ ਪਹਿਲਾ ਤੋਂ ਹੀ ਪੰਜਾਬੀ  ਸੱਭਿਆਚਾਰ ਪ੍ਰਤੀ ਖਿੱਚ ਸੀ।
– ਮੁੰਬਈ ਵਖੇ ਸਾਡੇ ਆਂਢ-ਗੁਆਂਢ ‘ਚ ਕਾਫੀ ਪੰਜਾਬੀ ਰਹਿੰਦੇ ਹਨ ਅਤੇ ਮੇਰੇ ਪਿਤਾ ਜੀ ਦੇ ਵੀ ਕਈ ਪੰਜਾਬੀ ਦੋਸਤ ਹਨ। ਜਿਸ ਕਰਕੇ ਮੈਨੂੰ ਬਚਪਨ ਤੋਂ ਹੀ ਪੰਜਾਬੀ  ਸੱਭਿਆਚਾਰ ਪਰਤੀ ਖਿੱਚ ਸੀ ਅਤੇ ਮੈਂ ਇਸ ਨੂੰ ਹੋਰ ਨੇੜਿਓ ਦੇਖਣ ਲਈ ਬੇਤਾਬ ਸੀ। ਕਪੂਰ ਫਿਲਮਜ਼ ਐਂਡ ਸ਼ੋਅਬਜ਼ਿ  ਦੀ ਫਿਲਮ ਪਟਿਆਲਾ ਡਰੀਮਜ਼’ ‘ਚ ਪੰਜਾਬੀਅਤ ਦੇ ਬਹੁਤ ਸਾਰੇ ਰੰਗ ਇੰਨ੍ਹੇ ਵਧੀਆ ਤਰੀਕੇ ਨਾਲ ਦਖਾਏ ਗਏ ਹਨ ਕਿ ਮੈਂ ਪੂਰੀ ਤਰ੍ਹਾਂ ਪੰਜਾਬੀ ਸੱਭਿਆਚਾਰ ‘ਚ ਘੁਲ-ਮਿਲ ਗਈ। ਇਸ ਫਿਲਮ ਨੇ ਪੰਜਾਬ ਨੂੰ ਨੇੜਿਓ ਦੇਖਣ ਦਾ ਮੇਰਾ ਬਹੁਤ ਵੱਡਾ ਸੁਪਨਾ ਪੂਰਾ ਕੀਤਾ।
? ਪਟਿਆਲਾ ਡਰੀਮਜ਼ ਫਿਲਮ ਵਿਚ ਅਜਿਹਾ ਕੀ ਦਿਖਾਇਆ ਗਿਆ ਹੈ।
– ਇਸ ਫਿਲਮ ‘ਚ ਪੰਜਾਬ ਨੂੰ ਉਸ ਤਰੀਕੇ ਨਾਲ ਪੇਸ਼ ਕੀਤਾ ਗਆਿ ਹੈ, ਜਿਸ ਤਰੀਕੇ ਨਾਲ ਯਸ਼ ਚੋਪੜਾ ਹੋਰਾਂ ਨੇ ਆਪਣੀਆਂ ਫਿਲਮਾਂ ‘ਦਿਲਵਾਲੇ ਦੁਹਲਨੀ ਲੇ ਜਾਏਂਗੇ’ ਤੇ ‘ਵੀਰ ਯਾਰਾ’ ‘ਚ ਦਿਖਾਇਆ ਹੈ। ਇਹ ਫਿਲਮ ਤਕਨੀਕੀ ਪੱਖੋਂ ਪੂਰੀ ਬਾਲੀਵੁੱਡ ਦੀਆਂ ਫਿਲਮਾਂ ਵਰਗੀ ਹੈ ਅਤੇ ਇਸ ਦੀ ਰੂਹ ਪੂਰੀ ਤਰ੍ਹਾਂ ਪੰਜਾਬ ਤੇ ਪੰਜਾਬੀਅਤ ਨਾਲ ਲਬਰੇਜ਼ ਹੈ। ਮੈਨੂੰ ਉਮੀਦ ਹੈ ਕਿ ਪੰਜਾਬੀ ਇਸ ਫਿਲਮ ‘ਤੇ ਮਾਣ ਕਰਨਗੇ।
? ਇਸ ਫਿਲਮ ‘ਚ ਤੁਹਾਡਾ ਕਰਿਦਾਰ ਕਿਹੋ ਜਿਹਾ ਹੈ।
– ‘ਪਟਿਆਲਾ ਡਰੀਮਜ਼’ ਫਿਲਮ ‘ਚ ਮੈਂ ਇੱਕ ਆਦਰਸ਼ਵਾਦੀ ਪੰਜਾਬਣ ਦਾ ਕਿਰਦਾਰ ਨਿਭਾ ਰਹੀ ਹਾਂ। ਜੋ ਆਪਣੇ ਸੁਪਨਿਆਂ ਦੀ ਪੂਰਤੀ ਲਈ ਕਿਸੇ ਦਾ ਸਹਾਰਾ ਨਹੀਂ ਲੈਂਦੀ ਅਤੇ ਆਪਣੇ ਵਿਰਾਸਤੀ ਦਾਇਰੇ ‘ਚ ਰਹਿਕੇ ਅੱਗੇ ਵਧਦੀ ਹੈ। ਇਸ ਫਿਲਮ ‘ਚ ਮੇਰਾ ਨਾਮ ਰੀਤ ਹੈ ਅਤੇ ਮੈਂ ਕੈਨੇਡਾ ਦੇ ਜੰਮਪਲ ਨਾਇਕ ਸਰਵਰ ਅਹੂਜਾ ਨੂੰ ਪੰਜਾਬ ਨਾਲ ਜੁੜਨ ‘ਚ ਮੱਦਦਗਾਰ ਸਾਬਤ ਹੁੰਦੀ ਹਾਂ। ਫਿਲਮ ਦੇ ਗੀਤਾਂ ‘ਚ ਮੈਂ ਨੱਚ-ਟੱਪਕੇ ਖੂਬ ਅਨੰਦ ਮਾਣਿਆ।
                                                                               ਸੁਖਵੀਰ ਗਰੇਵਾਲ,ਕੈਲਗਰੀ, ਫੋਨ 403-402-0770