ਕੁਝ ਬਹੁਤੀ ਸਮਝ ਵਾਲੇ ਕਰ ਰਹੇ ਹਨ ਵਿਸ਼ੇ ਤੋਂ ਬਾਹਰੇ ਸਵਾਲ
ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ-ਹੜਤਾਲ ਨਿੱਜੀ ਨਹੀਂ। ਬਲਕਿ ਜੋ ਸਿੱਖ ਆਪਣੀ ਸਜਾ ਕਾਨੂੰਨ ਅਨੁਸਾਰ ਬਣਦੀ ਹੈ ਉਹ ਪੂਰੀ ਚੁੱਕੇ ਹਨ, ਉਹਨਾਂ ਦੇ ਹੱਕ ਵਿਚ ਇੱਕ ਸੱਚੀ ਅਵਾਜ਼ ਹੈ। ਇਸਦੀ ਪ੍ਰਸੰਸਾ ਹਰ ਮਨੁੱਖਵਾਦੀ ਸੰਸਥਾਂ ਨੂੰ ਅਤੇ ਵਿਆਕਤੀਗਤ ਤੌਰ ਤੇ ਕਰਨੀ ਚਾਹੀਦੀ ਹੈ। ਪਰ ਗੁਰਦਾਸ ਮਾਨ ਜੀ ਇੱਕ ਸਤਿਕਾਰਯੋਗ ਗਾਇਕ ਹਨ ਅਤੇ ਇਹਨਾਂ ਨੇ 84 ਵਿਚ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਕਾਰਨ ਆਪਣਾ ਕੈਨੇਡਾ ਦਾ ਸ਼ੋਅ ਐਨ ਮੌਕੇ ਤੇ ਦਰਸ਼ਕਾਂ ਦੇ ਭਰੇ ਹਾਲ ਵਿਚ ਕੈਂਸਲ ਕਰ ਦਿੱਤਾ ਸੀ ਅਤੇ ਪ੍ਰਮੋਟਰ ਦੁਆਰਾ ਕੀਤੇ ਕੇਸ ਦਾ ਸਾਹਮਣਾ ਵੀ ਕੀਤਾ। ਪਰ ਇਕ ਪਾਸੇ ਸਿੱਖ ਧਰਮ ਕਹਿੰਦਾ ਹੈ ਕਿ ਘਰ ਆਏ ਦੁਸ਼ਮਣ ਦਾ ਵੀ ਸਤਿਕਾਰ ਕਰੋ ਪਰ ਜਦੋਂ ਉਹ ਭਾਈ ਗੁਰਬਖਸ਼ ਸਿੰਘ ਜੀ ਦੇ ਅੰਦੋਲਨ ਵਿਚ ਆਪਣੀਆਂ ਸੱਚੀਆਂ ਭਾਵਨਾਵਾਂ ਨਾਲ ਪਹੁੰਚਿਆਂ ਤਾਂ ਇਕ ਬਹੁਤੀ ਸਮਝ ਵਾਲਾ ਉਹਨਾਂ ਨੂੰ ਕੇਸ ਰੱਖਣ ਦੀਆਂ ਸਲਾਹਾਂ ਦੇ ਰਿਹਾ ਹੈ, ਕੀ ਇਹ ਸਮਾਂ ਅਜਿਹੀਆਂ ਗੱਲਾਂ ਕਰਨ ਲਈ ਸਹੀ ਸੀ। ਜਦੋਂ ਕਿ ਉਹ ਰੁਹਾਨੀ ਤੌਰ Ḕਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓḔ ਜਿਹੇ ਬੋਲ ਬੋਲ ਰਿਹਾ ਹੈ ਅਤੇ ਭਾਈ ਗੁਰਬਖਸ਼ ਸਿੰਘ ਵੀ ਉਹਨੂੰ ਪੂਰਾ ਮਾਣ ਦੇ ਰਿਹਾ ਹੈ। ਸਹੀ ਸਮੇਂ ਤੇ ਸਹੀ ਗੱਲ ਕਰਨੀ ਤੇ ਗਲਤ ਸਮੇਂ ਤੇ ਬਹੁਤ ਸਹੀ ਗੱਲ ਕਰਨੀ ਸਾਡੇ ਕਈ ਵੀਰ ਸਾਰੀ ਉਮਰ ਹੀ ਨਹੀਂ ਸਿੱਖਦੇ, ਪਰ ਸਹੀ ਸਮੇਂ ਤੇ ਗਲਤ ਗੱਲ ਕਰਨ ਲਈ ਅਤੇ ਗਲਤ ਸਮੇਂ ਤੇ ਬਹੁਤ ਗਲਤ ਗੱਲ ਕਰਨ ਲਈ ਹਮੇਸ਼ਾਂ ਪੱਬਾਂ ਭਾਰ ਰਹਿੰਦੇ ਹਨ, (ਬਲਜਿੰਦਰ ਸੰਘਾ)