ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਾਹਿਤ ਪ੍ਰੇਮੀਆਂ ਨੂੰ ਪਹੁੰਚਣ ਦੀ ਬੇਨਤੀ
ਬਲਜਿੰਦਰ ਸੰਘਾ- ਹਰਕੰਵਲਜੀਤ ਸਾਹਿਲ ਪਰਵਾਸੀ ਪੰਜਾਬੀ ਸਾਹਿਤਕ ਹਲਕਿਆ ਵਿਚ ਜਾਣਿਆ-ਪਛਾਣਿਆ ਨਾਮ ਹੈ। ਉਹ ਬਹੁਤ ਲੰਬੇ ਸਮੇਂ ਤੋਂ ਸਾਹਿਤ ਖੇਤਰਵਿਚ ਹਨ। ਉਹ ਉਸ ਸਮੇਂ ਤੋਂ ਕੈਲਗਰੀ ਵਿਚ ਨਿੱਜੀ ਜ਼ਿੰਦਗੀ ਦੇ ਰੁਝੇਵਿਆਂ ਵਿਚੋਂ ਸਾਹਿਤਕ ਸਮਾਗਮਾਂ ਲਈ ਸਮਾਂ ਕੱਢਦੇ ਰਹੇ ਹਨ ਜਦੋਂ ਅਜੇ ਪੰਜਾਬੀ ਇਸ ਸ਼ਹਿਰ ਵਿਚ ਆਪਣੇ ਆਪ ਨੂੰ ਨਵਾਂ-ਨਵਾਂ ਮਹਿਸੂਸ ਕਰਦੇ ਸਨ। ਇਕ ਦਹਾਕੇ ਤੋਂ ਪਹਿਲਾ ਕੈਲਗਰੀ ਵਿਚ ਹੁੰਦੇ ਨਾਟਕਾਂ ਵਿਚ ਉਹਨਾਂ ਦੀ ਐਕਟਿੰਗ ਹੀ ਨਹੀਂ ਬਲਕਿ ਪ੍ਰਬੰਧਕੀ ਵੀ ਵਿਸ਼ੇਸ਼ ਰਹੀ ਹੈ। ਉਹ ਖੁਦ ਨਾਟਕ ਸਟੇਜਾਂ ਅਤੇ ਐਕਟਿੰਗ ਦੇ ਨਾਲ-ਨਾਲ ਆਪਣਾ ਨਾਟਕ “ਇਸ ਗਰਬ ਤੇ ਚਲਿਤ ਬਹੁਤ ਵਿਕਾਰਾ” ਨਾਲ ਸਾਹਿਤ ਦੇ ਖੇਤਰ ਵਿਚ ਚਰਚਾ ਵਿਚ ਰਹੇ। ਫਿਰ ਉਹਨਾਂ ਦੀ ਦੂਸਰੀ ਕਵਿਤਾ ਦੀ ਕਿਤਾਬ “ਸ਼ਬਦ ਅਸ਼ਬਦ” ਸੂਖਮਤਾ ਤੇ ਸੰਜੀਦਗੀ ਦਾ ਕਮਾਲ ਸੀ। ਉਹਨਾਂ ਦੀ ਤੀਸਰੀ ਕਿਤਾਬ “ਜੋ ਕਿਛੁ ਕਹਿਣਾ” 17 ਨਵੰਬਰ 2013 ਦਿਨ ਐਤਵਾਰ ਨੂੰ ਠੀਕ ਦੋ ਵਜੇ ਕੋਸੋ ਹਾਲ ਕੈਲਗਰੀ ਵਿਚ ਪੰਜਾਬੀ ਲਿਖ਼ਾਰੀ ਸਭਾ ਵੱਲੋਂ ਰੀਲੀਜ਼ ਕੀਤੀ ਜਾਵੇਗੀ। ਹਰੀਪਾਲ ਦੁਆਰਾ ਇਸ ਕਿਤਾਬ ਅਤੇ ਹਰਕੰਵਲਜੀਤ ਸਾਹਿਲ ਦੀ ਲੇਖਣੀ ਬਾਰੇ ਪੜਚੋਲ ਭਰਪੂਰ ਪੇਪਰ ਪੜਿਆ ਜਵੇਗਾ ਅਤੇ ਇਸ ਤੋਂ ਇਲਾਵਾ ਹੋਰ ਲੇਖਕਾਂ ਵੱਲੋਂ ਵੀ ਉਹਨਾਂ ਦੀ ਕਿਤਾਬ ਬਾਰੇ ਆਪਣੀ ਰਾਏ ਪੇਸ਼ ਕਰਨਗੇ। ਹਰਕੰਵਲਜੀਤ ਸਾਹਿਲ ਦੁਆਰਾ ਆਪਣੀ ਲੇਖਣੀ ਦੇ ਸਫਰ ਬਾਰੇ ਦੱਸਿਆ ਜਾਵੇਗਾ। ਇਸਤੋਂ ਇਲਾਵਾ ਸਾਹਿਤਕ ਵਿਚਾਰਾਂ ਅਤੇ ਕਵਿਤਾਵਾਂ ਦਾ ਦੌਰ ਚੱਲੇਗਾ। ਆਪ ਸਭ ਨੂੰ ਆਪਣੇ ਨਿੱਜੀ ਰੁਝੇਵਿਆ ਵਿਚੋਂ ਸਮਾਂ ਕੱਢਕੇ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨਾਲ 403-880-1677 ਜਾਂ ਜਨਰਲ ਸਕੱਤਰ ਬਲਜਿੰਦਰ ਸੰਘਾ ਨਾਲ 403-680-3212 ਤੇ ਸਪੰਰਕ ਕੀਤਾ ਜਾ ਸਕਦਾ ਹੈ।