ਬਲਜਿੰਦਰ ਸੰਘਾ- ਪੰਜਾਬੀ ਕੌਸਲ ਆਫ ਕਾਮਰਸ ਕੈਲਗਰੀ ਦੀ ਮਹੀਨਾਵਾਰ ਮੀਟਿੰਗ 5 ਨਵੰਬਰ 2013 ਨੂੰ ਫਾਲਕਿਨਰਿੱਜ ਕਮਿਊਨਟੀ ਹਾਲ ਵਿਚ ਹੋਈ।ਮੀਟਿੰਗ ਦੀ ਸ਼ੁਰੂਆਤ ਕੌਸਲ ਦੇ ਪ੍ਰਧਾਨ ਤੇਜਿੰਦਰਪਾਲ ਸਿੰਘ ਸਿੱਧੂ ਦੁਆਰਾ ਕੀਤੀ ਗਈ। ਇਸ ਮੀਟਿੰਗ ਵਿਚ ਨੈਲਸਨ ਲੀਅਮ (ਬੀ.ਕਾਮ, ਬਾਰਟਰ ਸਲਾਹਕਾਰ ਅਤੇ ਫਾਊਡਰ) ਜੋ EXMERCE ਦੇ ਪ੍ਰਧਾਨ ਹਨ। ਤੇਜਿੰਦਰਪਾਲ ਸਿੰਘ ਸਿੱਧੂ ਨੇ ਉਹਨਾਂ ਨੂੰ ਬਾਰਟਰ ਟਰੇਡਿੰਗ ਜਿਸਨੂੰ ਆਮ ਭਾਸ਼ਾ ਵਿਚ ਵਸਤਾਂ ਦੇ ਵਸਤਾਂ ਬਦਲੇ ਵਪਾਰ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਬਾਰੇ ਆਪਣੀ ਪੇਸ਼ਕਾਰੀ ਕਾਰਨ ਲਈ ਕਿਹਾ। ਮਿਸਟਰ ਲੀਅਮ ਨੇ ਹਾਜ਼ਰ ਮੈਂਬਰਾਂ ਨੂੰ ਬਾਰਟਰ ਟਰੇਡਿੰਗ ਬਾਰੇ ਅਤੇ ਅਜੋਕੇ ਸਮੇਂ ਵਿਚ ਬਾਰਟਰ ਟਰੇਡਿੰਗ ਧਾਰਣਾ ਬਾਰੇ ਜਾਣਕਾਰੀ ਦਿੱਤੀ। ਉਹਨਾ ਦੱਸਿਆ ਕਿ ਬਾਰਟਰ ਸੇਵਾਵਾਂ ਦੀ ਮਦਦ ਨਾਲ ਆਪਣੀ ਸੇਲ, ਸੇਵਿੰਗ ਅਤੇ ਕੈਸ਼ ਵਿਚ ਵਾਧਾ ਕਰ ਸਕਦੇ ਹੋ ਅਤੇ ਬਾਰਟਰ ਸਿਸਟਮ ਕਿਵੇ ਕੰਮ ਕਰਦਾ ਹੈ ਇਸਦੇ ਬਾਰੇ ਭਰਪੂਰ ਜਾਣਕਾਰੀ ਦਿੱਤੀ। ਬਾਰਟਰ ਸਿਸਟਮ ਬਾਰੇ ਮਿਸਟਰ ਲੀਅਮ ਦੀ ਪੇਸ਼ਕਾਰੀ ਨੂੰ ਪੰਜਾਬੀ ਕੌਸਲ ਆਫ ਕਾਮਰਸ ਕੈਲਗਰੀ ਦੇ ਮੈਂਬਰਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਅਤੇ ਵੱਖ-ਵੱਖ ਤਰ੍ਹਾਂ ਦੇ ਸਵਾਲ ਵੀ ਵੀ ਇਸ ਬਾਰੇ ਮੈਂਬਰਾਂ ਵੱਲੋਂ ਕੀਤੇ ਗਏ ਜਿਹਨਾਂ ਦੇ ਉਹਨਾਂ ਬੜੇ ਤਸੱਲੀਬਕਸ਼ ਜਵਾਹ ਦਿੱਤੇ ਗਏ। ਪੰਜਾਬੀ ਕੌਸਲ ਆਫ ਕਾਮਰਸ ਕੈਲਗਰੀ ਦੇ ਡਾਇਰੈਕਟਰ ਡਾ.ਰਮਨ ਗਿੱਲ ਦੁਆਰਾ ਉਹਨਾਂ ਦਾ ਇਸ ਜਾਣਕਾਰੀ ਲਈ ਧੰਨਵਾਦ ਕੀਤਾ ਗਿਆ। ਪ੍ਰਧਾਨ ਵੱਲੋਂ ਆਏ ਹੋਏ ਸਭ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ, ਨਵੇਂ ਮੈਂਬਰਾਂ ਨੂੰ ਜੀ ਆਇਆ ਕਿਹਾ ਅਤੇ ਨਾਲ ਹੀ ਕਿਹਾ ਕਿ ਪੰਜਾਬੀ ਕੌਸਲ ਆਫ ਕਾਮਰਸ ਕੈਲਗਰੀ ਦੀਆਂ ਆਉਣ ਵਾਲੇ ਸਮੇਂ ਦੀਆਂ ਮੀਟਿੰਗਾਂ ਇਸੇ ਸਥਾਨ ਤੇ ਹੋਇਆ ਕਰਨਗੀਆਂ। ਸੰਸਥਾ ਦੀ ਅਗਲੀ ਮੀਟਿੰਗ 2 ਦਸੰਬਰ 2013 ਨੂੰ ਇਸੇ ਸਥਾਨ ਤੇ ਸੰਚਾਰ ਡਾਇਰੈਕਟਰ ਪਰਮਿੰਦਰ ਗਿੱਲ ਨੇ ਉਪਰੋਤਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੋਰ ਜਾਣਕਾਰੀ ਲਈ ਪ੍ਰਧਾਨ ਤੇਜਿੰਦਰਪਾਲ ਸਿੰਘ ਸਿੱਧੂ ਨਾਲ 403-284-0000 ਜਾਂ ਪਰਮਿੰਦਰ ਗਿੱਲ ਨਾਲ 403-617-3599 ਤੇ ਸਪੰਰਕ ਕੀਤਾ ਜਾ ਸਕਦਾ ਹੈ।