ਬਲਜਿੰਦਰ ਸੰਘਾ- ਸਿੱਖ ਨੇਸ਼ਨ ਵੱਲੋਂ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਹੋਰ ਹਿੱਸਿਆ ਵਿਚ ਨਵੰਬਰ 1984 ਨੂੰ ਨਿਰਦੋਸ਼ ਸਿੱਖਾ ਦੇ ਹੋਏ ਕਤਲਾਂ ਦੇ ਸਬੰਧ ਵਿਚ ਅਤੇ ਡੁੱਲੇ ਮਨੁੱਖਤਾ ਦੇ ਖੂਨ ਨੂੰ ਯਾਦ ਰੱਖਣ ਲਈ ਨਵੰਬਰ ਦੇ ਪਹਿਲੇ ਹਫਤੇ ਤੋਂ ਲੈਕੇ ਸਾਰਾ ਨਵੰਬਰ ਦਾ ਮਹੀਨਾ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਖ਼ੂਨਦਾਨ ਕੈਂਪ ਲਾਏ ਜਾਂਦੇ ਹਨ। ਇਸੇ ਕੜੀ ਦਾ ਹਿੱਸਾ ਹੈ ਕੈਲਗਰੀ ਵਿਚ ਹਰੇਕ ਸਾਲ ਲੱਗਣ ਵਾਲਾ ਸਿੱਖ ਨੇਸ਼ਨ ਦਾ ਖ਼ੂਨਦਾਨ ਕੈਪ। ਇਸ ਸਾਲ ਇਹ ਕੈਪ 16 ਅਤੇ 30 ਨਵੰਬਰ ਨੂੰ ਕੈਲਗਰੀ ਵਿਚ ਬਿਸ਼ਿਪ ਮੈਕਨੇਲੀ ਸਕੂਲ 5700 ਫਾਲਕਿਨਰਿਜ਼ ਡਰਾਈਵ ਨਾਰਥ ਈਸਟ ਵਿਚ ਸਵੇਰ ਦੇ 9 ਵਜੇ ਤੋਂ 2 ਵਜੇ ਤੱਕ ਲਗਾਇਆ ਜਾਵੇਗਾ। ਸਿੱਖ ਨੇਸ਼ਨ ਜਾਂ ਸਿੱਖ ਕੌਮ ਖ਼ੂਨਦਾਨ ਕੈਪੇਨ 1984 ਦੇ ਕਤਲੇਆਮ ਦੀ ਯਾਦ ਵਿਚ ਨਵੰਬਰ 1999 ਤੋਂ ਕੈਨੇਡਾ ਤੋਂ ਸ਼ੁਰੂ ਹੋਈ ਸੀ ਤੇ ਹੁਣ ਅਮਰੀਕਾ, ਅਸਟਰੇਲੀਆ ਸਮੇਤ ਹੋਰ ਬਹੁਤ ਦੇਸ਼ਾਂ ਵਿਚ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਕੈਪੇਨ ਵੱਲੋਂ ਦਿੱਤੇ ਖੂਨ ਦੀ ਸਹਾਇਤਾ ਨਾਲ ਹੁਣ ਤੱਕ ਇੱਕ ਲੱਖ ਤੋਂ ਵੱਧ ਲੋਕਾਂ ਦੀਆਂ ਜਾਨਾਂ ਬਚਾਈਆ ਜਾ ਚੁੱਕੀਆ ਹਨ। ਇਹ ਸਿੱਖ ਨੇਸ਼ਨ ਨਾ ਦੀ ਕੈਪੇਨ ਦਾ ਉਦੇਸ਼ ਜਿੱਥੇ ਸਰਭ-ਸਾਂਝੀਵਾਲਤਾ ਅਤੇ ਮਨੁੱਖਤਾ ਦਾ ਭਲਾ ਕਰਨਾ ਹੈ ਉੱਥੇ ਉਹਨਾਂ ਜਾਨਾਂ ਗਵਾ ਚੁੱਕੇ ਨਿਰਦੋਸ਼ਾਂ ਨੂੰ ਯਾਦ ਕਰਦਿਆਂ ਇਹ ਸੰਦੇਸ਼ ਦੇਣਾ ਹੈ ਕਿ ਸਿੱਖ ਮਨੁੱਖਵਾਦੀ ਭਾਵਾਂ ਵਾਲੇ ਹਨ। ਹਰ ਦੇਸ਼ ਦੇ ਸਿਹਤ ਵਿਭਾਗ ਦੇ ਖ਼ੂਨਦਾਨ ਲੈਣ ਦੇ ਨਿਯਮਾਂ ਵਿਚ ਥੋੜਾ ਬਹੁਤਾ ਅੰਤਰ ਹੈ।ਇਸ ਕੈਂਪ ਵਿਚ ਪਹਿਲੀ ਵਾਰ ਖੂਨਦਾਨ ਕਰਨ ਲਈ ਉਮਰ 17 ਸਾਲ ਤੋਂ 61 ਸਾਲ ਦੇ ਵਿਚ ਹੋਵੇ, ਉਹਨੇ ਆਪਣੇ ਸਰੀਰ ਤੇ ਪਿਛਲੇ ਛੇ ਮਹੀਨਿਆ ਵਿਚ ਟੈਟੂ ਨਾ ਖੁਦਵਾਇਆ ਹੋਵੇ, ਪਿਛਲੇ 48 ਘੰਟਿਆ ਵਿਚ ਫਲੂ ਦਾ ਇਨਜੈਕਸ਼ਨ ਨਾ ਲਗਵਾਇਆ ਹੋਵੇ, ਇਸ ਤੋ ਇਲਾਵਾ ਜੇਕਰ ਤੁਹਾਨੂੰ ਮਲੇਰੀਆ ਹੈ ਜਾਂ ਜੇਕਰ ਤੁਸੀ ਛੇ ਮਹੀਨੇ ਤੋਂ ਘੱਟ ਕਿਸੇ ਅਜਿਹੇ ਦੇਸ਼ ਵਿਚ ਰਹੇ ਹੋ ਜੋ ਮਲੇਰੀਆਂ ਦੇ ਵੱਧ ਖਤਰੇ ਵਾਲੇ ਜ਼ੋਨ ਵਿਚ ਹੈ ਤਾਂ ਤੁਸੀ ਇੱਕ ਸਾਲ ਤੱਕ ਖ਼ੂਨਦਾਨ ਨਹੀਂ ਕਰ ਸਕਦੇ ਅਤੇ ਜੇਕਰ ਤੁਸੀ ਕਿਸੇ ਅਜਿਹੇ ਜ਼ੋਨ ਵਿਚ ਛੇ ਮਹੀਨੇ ਜਾਂ ਇਸ ਤੋਂ ਵੱਧ ਰਹੇ ਹੋ ਤਾ ਤੁਸੀ ਕੈਨੇਡਾ ਦੇ ਨਿਯਮਾਂ ਅਨੁਸਾਰ ਤਿੰਨ ਸਾਲ ਲਈ ਖ਼ੂਨਦਾਨ ਨਹੀ ਕਰ ਸਕਦੇ। ਇਸ ਖ਼ੂਨਦਾਨ ਕੈਪ ਬਾਰੇ ਹੋਰ ਜਾਣਕਾਰੀ ਜਾਂ ਖੂਨਦਾਨ ਲਈ ਆਪਣਾ ਨਾਮ ਰਜ਼ਿਸਟਰ ਕਰਵਾਉਣ ਲਈ ਹਰਚਰਨ ਸਿੰਘ ਪਰਹਾਰ ਨਾਲ 403-681-8689, ਬਿੱਲ ਕਾਹਲੋਂ ਨਾਲ 403-617-9045, ਜਾਂ ਮਨਜੀਤ ਸਿੰਘ ਪਿਆਸਾ ਨਾਲ 403-605-6604 ਤੇ ਸਪੰਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਖੂਨਦਾਨ ਪਾਲਿਸੀ ਸਬੰਧੀ ਹੋਰ ਜਾਣਕਾਰੀ ਲਈ ਟੋਲ ਫਰੀ ਨੰਬਰ 1-888-236-6283 ਤੇ ਵੀ ਸਪੰਰਕ ਕਰ ਸਕਦੇ ਹੋ।