ਅਵਤਾਰ ਪਾਸ਼ ਦੀ ਲੇਖਣੀ ਤੇ ਵਿਚਾਰ-ਚਰਚਾ ਹੋਈ
ਬਲਜਿੰਦਰ ਸੰਘਾ – ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਲੇਖਕ ਅਵਤਾਰ ਪਾਸ਼ ਬਾਰੇ ਕਿਤਾਬ ‘ਤਲਵੰਡੀ ਸਲੇਮ ਨੂੰ ਜਾਂਦੀ ਸੜਕ’ ਭਰਵੀ ਹਾਜ਼ਰੀ ਵਿਚ ਰੀਲੀਜ਼ ਕੀਤਾ ਗਈ। ਪ੍ਰੋਰਗਾਮ ਦਾ ਸਟੇਜ ਸੰਚਾਲਨ ਬਲਜਿੰਦਰ ਸੰਘਾ ਵੱਲੋ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਸਭਾ ਦੇ ਸਰਪਰਸਤ ਅਤੇ ਮੋਢੀ ਮੈਂਬਰਾਂ ਵਿਚੋ ਜਸਵੰਤ ਸਿੰਘ ਗਿੱਲ ਅਤੇ ਕੈਲਗਰੀ ਦੇ 24 ਘੰਟੇ ਚੱਲਣ ਵਾਲੇ ਰੇਡੀਓ ਰੈਡ ਐਫ ਐਮ ਵੱਲੋਂ ਰਿਸ਼ੀ ਨਾਗਰ ਸ਼ਾਮਲ ਹੋਏ। ਪ੍ਰੋਗਰਾਮ ਦੇ ਸੁਰੂ ਵਿਚ ਕੈਲਗਰੀ ਦੇ ਬੱਚਿਆਂ ਜੁਝਾਰ ਸਿੰਘ, ਗੁਰਜੀਤ ਸਿੰਘ ਅਤੇ ਤੇਜਿੰਦਰ ਕੌਰ ਗਿੱਲ ਵੱਲੋ ਜਸਵੰਤ ਸਿੰਘ ਸੇਖੋ ਦੀ ਅਗਵਾਈ ਵਿਚ ਗਦਰੀ ਬਾਬਿਆ ਦੀ ਵਾਰ ‘ਤੁਰ ਪਏ ਛੱਡ ਸਰਦਾਰੀ ਨੂੰ’ ਬੁਲੰਦ ਅਵਾਜ ਵਿਚ ਸੁਣਾਕੇ ਜਿੱਥੇ ਆਪਣੀ ਪ੍ਰਪੱਕ ਕਲਾ ਦਾ ਨਮੂਨਾ ਪੇਸ਼ ਕੀਤਾ ਉੱਥੇ ਗਦਰੀ ਯੋਧਿਆਂ ਦੀ ਕੁਰਬਾਨੀ ਦੇ ਇਤਿਹਾਸ ਨੂੰ ਸ਼ਬਦਾਵਲੀ ਵਿਚ ਪਰੋਕੇ ਮਹੋਲ ਸੰਜੀਦਾ ਕਰ ਦਿੱਤਾ। ਹਰੀਪਾਲ ਨੇ ਕਿਤਾਬ ‘ਤਲਵੰਡੀ ਸਲੇਮ ਨੂੰ ਜਾਂਦੀ ਸੜਕ’ ਬਾਰੇ ਆਪਣਾ ਪਰਚਾ ਪੜਦਿਆ ਪਾਸ਼ ਦੀ ਲੇਖਣੀ ਦੀ ਹਰ ਪੱਖ ਤੋ ਬਹੁਮੁੱਲੀ ਪੜਚੋਲ ਕੀਤੀ। ਉਹਨਾ ਆਖਿਆ ਕਿ ਸਮਾਜ ਵਿਚ ਦੋ ਧੜੇ ਹਨ ਇਕ ਲੁੱਟਣ ਵਾਲੇ ਤੇ ਦੂਸਰਾ ਜਿਹਨਾਂ ਨੂੰ ਲੁੱਟਿਆ ਜਾ ਰਿਹਾ ਹੈ। ਪਾਸ਼ ਕਿਸੇ ਲਹਿਰ ਦਾ ਨਹੀਂ ਬਲਿਕ ਲੋਕਾਂ ਦਾ ਕਵੀ ਅਤੇ ਲੇਖਕ ਸੀ। ਇੱਕ ਲੇਖਕ ਨੂੰ ਅਵਤਾਰ ਪਾਸ਼ ਵਾਂਗ ਹਮੇਸ਼ਾਂ ਲੁੱਟੇ ਜਾ ਰਹੇ ਧੜੇ ਨਾਲ ਖੜਨਾ ਚਹੀਦਾ ਹੈ। ਗੁਰਬਚਨ ਬਰਾੜ ਨੇ ਪਾਸ਼ ਦੀ ਪੂਰੀ ਲੇਖਣੀ ਦੀ ਡੂੰਘਾਈ ਦੀ ਗੱਲ ਕਰਦੇ ਹੋਏ ਉਹਨੂੰ ਕਿਰਤੀਆ ਦਾ ਲੇਖਕ ਆਖਿਆ ਅਤੇ ਹੋਰ ਗੱਲਾ ਦੇ ਨਾਲ ਚੇਤਨਾ ਪ੍ਰਕਾਸ਼ਨ ਨੂੰ ਵੀ ਅਜਿਹੀ ਕਿਤਾਬ ਪਾਕਾਸ਼ਿਤ ਕਰਨ ਤੇ ਵਧਾਈ ਦਿੱਤੀ। ਬਲਜਿੰਦਰ ਸੰਘਾ ਨੇ ਸੰਖੇਪ ਵਿਚ ਦੱਸਿਆ ਕਿ ਹਲਾਤ ਕਦੇ ਵੀ ਸਾਜਗਾਰ ਨਹੀਂ ਹੁੰਦੇ ਜਿਸਦਾ ਅੰਦਾਜਾ ਪਾਸ਼ ਦੀ ਕਵਿਤਾ ਅਤੇ ਵਾਰਤਕ ਪੜ੍ਹਕੇ ਲਗਾਇਆ ਜਾ ਸਕਦਾ ਹੈ ਕਿ ਉਹ ਆਰਥਿਕ ਤੰਗੀ ਨੂੰ ਪਾਸੇ ਰੱਖਕੇ ਹਰ ਹਲਾਤ ਅਤੇ ਹਾਲਤ ਵਿਚ ਹਮੇਸ਼ਾਂ ਪ੍ਰਤੀਬੱਧਤਾ ਨਾਲ ਆਪੇ ਵਿਚਾਰਾ ਤੇ ਪਹਿਰਾ ਦਿੰਦਾ ਰਿਹਾ ਤੇ ਘਸੇ-ਪਿਟੇ ਮਿੱਥ ਤੋੜਦਾ ਰਿਹਾ। ਮਾ.ਭਜਨ ਸਿੰਘ ਗਿੱਲ ਨੇ ਅਵਤਾਰ ਪਾਸ਼ ਦੀ ਕਵਿਤਾ ਉੱਪਰ ਕਮਿਊਨਿਸਟ ਲਹਿਰ ਦਾ ਪ੍ਰਭਾਵ, ਪਾਸ਼ ਦਾ ਕਤਲ ਇਕ ਜਗਿਆਸੂ, ਸੱਚੀ, ਕਿਰਤੀਆਂ ਦੇ ਹੱਕ ਅਤੇ ਅਨਿਆ ਦੇ ਵਿਰੁੱਧ ਲਿਖਣ ਵਾਲੀ ਕਲਮ ਦਾ ਕਤਲ ਦੱਸਿਆ। ਇੰਜੀ :ਗੁਰਦਿਆਲ ਸਿੰਘ ਖਹਿਰਾ ਨੇ ਪਾਸ਼ ਦੀ ਕਵਿਤਾ ਨੂੰ ਚਿੜੀਆਂ ਦੇ ਚੰਬੇ ਤੋਂ ਧੀਆਂ ਦੇ ਕੁੱਖ ਵਿਚ ਕਤਲ ਹੋਣ ਨਾਲ ਜੋੜਕੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਰਿਸ਼ੀ ਨਾਗਰ ਨੇ ਪਾਸ਼ ਦੇ ਆਪਣੇ ਪਿਤਾ ਨਾਲ ਸਬੰਧਾ ਨੂੰ ਯਾਦ ਕੀਤਾ ਤੇ ਇਹੋ ਜਿਹੀਆਂ ਪ੍ਰਭਾਵਸ਼ਾਲੀ ਅਤੇ ਸਾਹਿਤਕ ਮੀਟਿੰਗਾ ਲਈ ਸਭਾ ਨੂੰ ਵਧਾਈ ਦਿੱਤੀ। ਸੋਹਨ ਮਾਨ ਨੇ ਪਾਸ਼ ਬਾਰੇ ਆਪਣੀ ਕਵਿਤਾ ‘ਪਾਸ਼ ਨੂੰ ਸੰਬੋਧਨ’ ਪੇਸ਼ ਕੀਤੀ ਅਤੇ ਆਪਣੇ ਵਿਚਾਰ ਵੀ ਰੱਖੇ। ਡਰੱਗ ਅਵੇਰਨੈਸ ਫਾਂਊਡੇਸ਼ਨ ਕੈਲਗਰੀ ਵੱਲੋਂ ਬਲਵਿੰਦਰ ਕਾਹਲੋ ਨੇ ਪਾਸ਼ ਬਾਰੇ ਬੋਲਦਿਆ ਆਖਿਆ ਕਿ ਜਦ ਵੀ ਉਹ ਗੁਰਭਜਨ ਗਿੱਲ ਅਤੇ ਸਮਸ਼ੇਰ ਸੰਧੂ ਨਾਲ ਇੰਡੀਆ ਵਿਚ ਇਕੱਠੇ ਹੁੰਦੇ ਸਨ ਤਾਂ ਪਾਸ਼ ਦੀ ਗੱਲ ਜਰੂਰ ਸ਼ੁਰੂ ਹੋ ਜਾਂਦੀ ਸੀ। ਉਹਨਾ ਸੰਤ ਰਾਮ ਉਦਾਸੀ ਦੀਆ ਕੁਝ ਲਾਇਨਾ ਨਾਲ ਪਾਸ਼ ਦੀ ਕਲਮ ਨੂੰ ਸਿੱਜਦਾ ਕੀਤਾ ਅਤੇ ਕੈਲਗਰੀ ਵਿਚ ਹੋ ਰਹੇ ਖ਼ੁਨਦਾਨ ਕੈਪ ਬਾਰੇ ਜਾਣਕਾਰੀ ਦਿੱਤੀ । ਜਸਵੰਤ ਸਿੰਘ ਗਿੱਲ ਵੱਲੋਂ ਸਭਾ ਦੀ ਸਾਲ 2014-15 ਦੀ ਕਮੇਟੀ ਦਾ ਐਲਾਨ ਕੀਤਾ ਗਿਆ ਜੋ ਸਰਬਸੰਮਤੀ ਨਾਲ ਸਭਾ ਲਈ ਮੈਂਬਰਾਂ ਵੱਲੋਂ ਕੀਤੇ ਕੰਮਾਂ ਦੇ ਅਧਾਰ ਤੇ ਚੁਣੀ ਜਾਂਦੀ ਹੈ ਤੇ ਹਰ ਕਾਰਜਕਾਰੀ ਮੈਂਬਰ ਸਭਾ ਦੇ ਪ੍ਰੋਗਰਾਮਾਂ ਵਾਸਤੇ ਹਰੇਕ ਸਾਲ 200 ਕਨੇਡੀਅਨ ਡਾਲਰ ਸਭਾ ਦਿੰਦਾ ਹੈ। ਨਵੀਂ ਕਮੇਟੀ ਵਿਚ ਪ੍ਰਧਾਨ: ਹਰੀਪਾਲ, ਜਨਰਲ ਸਕੱਤਰ: ਸੁਖਪਾਲ ਪਰਮਾਰ,ਮੀਤ ਪ੍ਰਧਾਨ: ਤਰਲੋਚਨ ਸੈਂਭੀ, ਸਕੱਤਰ: ਬਲਬੀਰ ਗੋਰਾ, ਖਜ਼ਾਨਚੀ : ਅਵਨਿੰਦਰ ਨੂੰਰ, ਮੀਡੀਆ ਸਲਾਹਕਾਰ: ਬਲਜਿੰਦਰ ਸੰਘਾ ਅਤੇ ਕਾਰਜਕਾਰੀ ਮੈਂਬਰ ਗੁਰਬਚਨ ਬਰਾੜ, ਜੋਗਿੰਦਰ ਸਿੰਘ ਸੰਘਾ, ਮਹਿੰਦਰਪਾਲ ਸਿੰਘ ਪਾਲ, ਜੋਰਾਵਰ ਬਾਂਸਲ, ਦਵਿੰਦਰ ਮਲਹਾਂਸ,ਰਣਜੀਤ ਲਾਡੀ, ਮੰਗਲ ਚੱਠਾ ਅਤੇ ਬੀਜਾ ਰਾਮ ਚੁਣੇ ਗਏ। ਜਿਸਦਾ ਹਾਲ ਦੇ ਸਾਰੇ ਸਰੋਤਿਆ ਨੇ ਤਾੜੀਆਂ ਨਾਲ ਸਵਾਗਤ ਕੀਤਾ। ਇੰਡੀਆ ਤੋ ਕੈਨੇਡਾ ਫੇਰੀ ਤੇ ਆਏ ਲੇਖਕ ਕਰਨਲ ਪ੍ਰਤਾਪ ਸਿੰਘ ਨੂੰ ਸਭਾ ਵੱਲੋ ਯਾਦਗਾਰੀ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਤਰਲੋਚਨ ਸੈਂਭੀ, ਕਮਲਪ੍ਰੀਤ ਪੰਧੇਰ, ਨਵਕਿਰਨ, ਬਲਬੀਰ ਗੋਰਾ, ਗੁਰਿੰਦਰਪਾਲ ਬਰਾੜ, ਰਵੀ ਜਨਾਗਲ ਵੱਲੋਂ ਆਪਣੀਆ ਬੁਲੰਦ ਅਵਾਜਾਂ ਵਿਚ ਪਾਸ਼ ਦੀਆਂ ਕਵਿਤਾਵਾਂ ਅਤੇ ਗੀਤ ਸਾਂਝੇ ਕੀਤੇ ਗਏ। ਜੋਗਿੰਦਰ ਸਿੰਘ ਸੰਘਾ ਨੇ ਮਿੰਨੀ ਕਹਾਣੀ ਸੁਣਾਈ। ਇਸ ਤੋ ਇਲਾਵਾ ਜਸਵੰਤ ਸਿੰਘ ਸੇਖੋ, ਸਰੂਪ ਮੰਡੇਰ, ਹਰਨੇਕ ਬੱਧਨੀ, ਹਰਮਿੰਦਰ ਕੌਰ ਢਿੱਲੋ, , ਗੁਰਚਰਨ ਸਿੰਘ ਹੇਹਰ, ਰਜਿੰਦਪਾਲ ਹੁੰਦਲ ਆਦਿ ਨੇ ਰਚਨਾਵਾਂ ਸਾਂਝੀਆਂ ਕੀਤੀ। ਭਾਰੀ ਗਿਣਤੀ ਵਿਚ ਪਹੁੰਚੇ ਸਰੋਤਿਆ ਵਿਚ ਸਤਪਾਲ ਕੌਸ਼ਲ,ਪਰਮ ਸੂਰੀ, ਅਵਿਨਾਸ਼ ਕੌਰ, ਅਮਨ ਧਾਲੀਵਾਲ, ਮੇਜਰ ਸਿੰਘ ਧਾਲੀਵਾਲ, ਕਮਲਜੀਤ ਕੋਰ ਸ਼ੇਰਗਿੱਲ, ਕੁੰਦਨ ਸਿੰਘ ਸ਼ੇਰਗਿੱਲ, ਸਿਮਰ ਕੌਰ ਚੀਮਾ, ਅਜੈਬ ਸਿੰਘ ਸੇਖੋਂ, ਜਸਵੀਰ ਸਿੰਘ ਸਿਹੋਤਾ,ਡਾ ਅਨਮੋਲ ਕਪੂਰ, ਮਨਜੀਤ ਬਰਾੜ, ਸਵਰਨ ਸਿੰਘ, ਸਰਬਣ ਸਿੰਘ ਸੰਧੂ ਤੋਂ ਇਲਾਵਾ ਹੋਰ ਵੀ ਸੱਜਣ ਹਾਜ਼ਰ ਸਨ। ਅਖੀਰ ਵਿਚ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਵੱਲੋ ਸਭ ਦਾ ਧੰਨਵਾਦ ਕੀਤਾ ਗਿਆ। ਚਾਹ ਅਤੇ ਸਨੈਕਸ ਦਾ ਪ੍ਰਬੰਧ ਸਭਾ ਦੇ ਮੈਂਬਰ ਰਵੀ ਜਨਾਗਲ ਵੱਲੋਂ ਪੋਤਰੇ ਆਰੀਅਨ ਦੇ ਜਨਮ ਦੀ ਖੁਸ਼ੀ ਵਿਚ ਕੀਤਾ ਗਿਆ। ਸਭਾ ਦੀ ਅਗਲੀ ਮੀਟਿੰਗ 17 ਨਵੰਬਰ 2013 ਦਿਨ ਐਤਵਾਰ ਨੂੰ ਠੀਕ ਦੋ ਵਜੇ ਕੋਸੋ ਹਾਲ ਵਿਚ ਹੋਵੇਗੀ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨਾਲ 403-880-1677 ਜਾਂ ਜਨਰਲ ਸਕੱਤਰ ਬਲਜਿੰਦਰ ਸੰਘਾ ਨਾਲ 403-680-3212 ਤੇ ਸਪੰਰਕ ਕੀਤਾ ਜਾ ਸਕਦਾ ਹੈ।