Get Adobe Flash player

ਅੱਜ ਆਪਾ ਮੌਕੀਂ ਨਹੀਂ ਬਲਕਿ ਸੁਪਰ ਮੌਕੀਂ ਨਾਲ ਖੁੱਲ੍ਹੀ ਗੱਲ-ਬਾਤ ਕਰਾਂਗੇ। ਜਿਸ ਵਿਚ ਉਸਦੇ ਜੀਵਨ ਦੇ ਹਰ ਰੰਗ ਬਾਰੇ ਰੰਗ ਪੇਸ਼ ਕਰਨ ਦੀ ਕੋਸ਼ਿਸ਼ ਉਸਦੇ ਦਿੱਤੇ ਜਵਾਬਾਂ ਦੇ ਅਧਾਰਿਤ ਹੀ ਹੋਵੇਗੀ। ਇਸ ਮੌਕੀਂ ਨਹੀਂ ਬਲਕਿ ਮੌਕੀਂਆਂ ਦੇ ਬਾਪ ਸੁਪਰ ਮੌਕੀਂ ਦੇ ਹਰ ਪੱਖ ਨੂੰ, ਹਰ ਪੱਖ ਤੋਂ ਪੇਸ਼ ਕਰਨ ਦੀ ਕੋਸ਼ਿਸ਼ ਹੈ।
ਸਵਾਲ : ਸਭ ਤੋਂ ਪਹਿਲਾ ਸੁਪਰ ਮੌਕੀਂ ਜੀ ਅੱਜ ਪਹਿਲੀਵਾਰ ਸਾਡੇ ਹੱਥ ਲੱਗਣ ਤੇ ਜੀ ਆਇਆ। 
ਜਵਾਬ: ਮੇਰੇ ਵੱਲੋਂ ਜਾਨਿ ਕਿ ਸੁਪਰ ਬਾਂਦਰ ਵੱਲੋਂ ਵੀ ਆਪ ਦਾ ਧੰਨਵਾਦ ਕਿ ਅੱਜ ਸਾਡੇ ਦਿਲ ਦੀਆਂ ਗੱਲਾਂ ਪੁੱਛੋਗੇ।
ਸਵਾਲ : ਆਪਣੇ ਮੁੱਢਲੇ ਜੀਵਨ ਬਾਰੇ ਦੱਸੋਂ।
ਜਵਾਬ: ਮੁੱਢਲਾ ਜੀਵਨ ਆਪਣੇ ਕਬੀਲੇ ਵਿਚ ਬੀਤਿਆ। ਚੁਸਤ, ਚਲਾਕ ਮੰਨੇ ਜਾਂਦੇ ਹਾਂ। ਲੰਬੀ ਪੂਸ਼ ਹਰ ਥਾਂ ਕੰਮ ਆਉਂਦੀ ਹੇ। ਉਹ ਸਭ ਕੁਝ ਕਰਦੇ ਆਉਦੇਂ ਹਾਂ, ਜੋ ਹਰ ਕੋਈ ਨਹੀਂ ਕਰ ਸਕਦਾ। ਜਾਨਿ ਕਿ ਨਾਂ ਪੜ੍ਹੇ ਨਾਂ ਕਿਸੇ ਨੂੰ ਵਾਹ ਲੱਗਦੀ ਪੜ੍ਹਨ ਦਿੱਤਾ। ਮਾਪਿਆਂ ਨਾਲ ਅਤੇ ਆਂਢ-ਗੁਆਂਢ ਵਿਚ ਹਰ ਗੱਲ ਤੇ ਬਚਪਨ ਵਿਚ ਹੀ ਪੰਗੇ ਲੈਣੇ ਸ਼ੁਰੂ ਕਰ ਦਿੱਤੇ, ਨਾਲ ਦੇ ਜੰਮਿਆਂ ਤੋਂ ਖੋਹ ਕੇ ਖਾਧਾਂ, ਪੜ੍ਹਨ ਵਿਚ …… ਹਾਅ….ਹਾਅ….ਹਾਅ… ਜਦੋਂ ਖੇਲ੍ਹਣ-ਕੁੱਦਣ ਦਾ ਸਮਾਂ ਹੁੰਦਾ ਤਾਂ ਕਈ-ਕਈ ਕੰਧਾਂ-ਕੋਠੇ ਜਾਂ ਦਰੱਖਤਾਂ ਦੇ ਟਹਿਣਿਆਂ ਤੋਂ ਮਿੰਟਾਂ-ਸਕਿੰਟਾਂ ਵਿਚ ਲੰਘ ਜਾਂਦੇ। ਮਾਸਟਰ ਜੀ ਨੂੰ ਕਿੱਕਰ ਦੀ ਦਾਤਣ ਸਭ ਤੋਂ ਵਧੀਆਂ ਅਸੀਂ ਹੀ ਦਿੰਦੇ ਤੇ ਹਰ ਕਲਾਸ ਵਿਚ ਫਸਟ ਆਂਉਦੇ।
ਸਵਾਲ: ਪੂਸ਼ ਬਾਰੇ ਥੋੜਾ ਹੋਰ ਦੱਸੋ ਜੀ।
ਜਵਾਬ: ਅੱਜ-ਕੱਲ੍ਹ ਪੂਸ਼ ਵਾਲੇ ਦਾ ਹੀ ਚਿਰਹਾ ਨਜ਼ਰ ਆਂਉਦਾ ਹੈ ਤੇ ਮੇਰੀ ਤਾਂ ਪੂਸ਼ ਹੀ ਬਹੁਤ ਲੰਮੀ ਹੈ, ਜੋ ਲੋੜ ਅਨੁਸਾਰ ਵਧ ਵੀ ਜਾਂਦੀ ਹੈ ਤੇ ਘੱਟ ਵੀ।
ਸਵਾਲ: ਜਰ੍ਹਾਂ ਖੁੱਲ੍ਹ ਕੇ ਦੱਸੋਂ ਕਿ ਇਹ ਵਧ ਜਾਂ ਘੱਟ  ਕਿਵੇਂ ਜਾਂਦੀ ਹੈ।
ਜਵਾਬ: ਆਮ ਤੌਰ ਤੇ ਸਾਡੇ ਬਹੁਤੇ ਭਰਾ ਸਿਰਫ ਪੂਸ਼ ਵਧਾਉਣੀ, ਅਕੜਾਉਣੀ ਹੀ ਜਾਣਦੇ ਹਨ। ਪਰ ਮੈਂ ਸੁਪਰ ਹੋਣ ਕਰਕੇ ਹੋਰ ਵੀ ਬਹੁਤ ਗੁਣਾਂ ਦਾ ਧਾਰੀ ਹਾਂ। ਮੈਂ ਆਪਣੇ ਸੰਗੀਆਂ-ਸਾਥੀਆਂ ਵਿਚ ਵੱਡੀ ਪੂਸ਼ ਨਾਲ ਰਹਿੰਦਾ ਹਾਂ। ਪਰ ਜਦੋਂ ਇਹ ਅਹਿਸਾਸ ਹੋ ਜਾਵੇ ਕਿ ਅਗਲਾ ਵੱਧ ਸੁਪਰ ਹੈ ਤਾਂ ਇਸਨੂੰ ਲੋੜ ਅਨੁਸਾਰ ਘੱਟ ਵੀ ਕਰ ਸਕਦਾ ਹਾਂ। ਜਾਨਕਿ ਹਰ ਜਗਾਂ ਮੁਹਰੇ ਰਹਿ ਸਕਦਾ ਹੈ ਪੂਸ਼ ਵੱਡੀ ਕਰਕੇ ਵੀ ਤੇ ਨਿੱਕੀ ਕਰਕੇ ਵੀ। ਪਰ ਪਿੱਛੇ ਰਹਿਣਾ…. ਨਾ-ਬਾਬਾ-ਨਾ…ਹੂ-ਹੂ…ਹੂੰਅ!
ਸਵਾਲ : ਮੇਰੀ ਸਮਝ ਅਨੁਸਰ ਸ਼ਾਇਦ ਜਵਾਬ ਅਧੂਰਾ ਹੈ ਜਾਂ ਤੁਹਾਡੀ ਅਕਲ ਮੂਹਰੇ ਮੇਰਾ ਗਿਆਨ ਅਧੂਰਾ ਹੈ, ਥੋੜੇ ਸ਼ਬਦਾਂ ਵਿਚ ਥੋੜਾ ਹੋਰ ਸਮਝਾਓ।
ਜਵਾਬ : ਹਾਅ….ਹਾਅ…ਹਾਅ….ਮੈਨੁੰ ਤੁਹਡੇ ਚਿਹਰੇ ਤੋਂ ਯਕੀਨ ਹੋ ਗਿਆ ਸੀ ਕਿ ਤੁਸੀ ਮੇਰੀ ਗੱਲ ਸਮਝ ਨਹੀਂ ਪਾਏ। ਇਸਦਾ ਸਪੱਸ਼ਟ ਮਤਲਬ ਇਹ ਹੈ ਕਿ ਮੈਂ ਬੁੱਧੂ ਬਣਕੇ ਬੁੱਧੂ ਬਣਾਉਣ ਦੀ ਯੋਗਤਾ ਰੱਖਦਾ ਹਾਂ।
ਸਵਾਲ- ਵਾਹ ਜੀ ਵਾਹ! ਕਿੰਨਾ ਸਪੱਸ਼ਟ ਉੱਤਰ ਦਿੱਤਾ, ਤੁਸੀ ਕਿੱਥੇ-ਕਿੱਥੇ ਰਹਿੰਦੇ ਹੋ।
ਜਵਾਬ- ਦੁਨੀਆਂ ਦੇ ਹਰ ਦੇਸ਼ ਵਿਚ ਹਰ ਕਸਬੇ, ਸ਼ਹਿਰ ਪਿੰਡ ਵਿਚ। ਹਰ ਰਾਜਨੀਤਕ ਪਾਰਟੀ, ਕੋਰਟ, ਕਚਹਿਰੀਆਂ, ਖੇਡ ਕਲੱਬਾਂ, ਇਥੋਂ ਤੱਕ ਕਿ ਲੇਖਕਾਂ ਦੀਆਂ ਸਭਾਵਾਂ ਵਿਚ ਵੀ ਘੁਸ ਜਾਂਦੇ ਹਾਂ। ਜਾਨਿਕ ਕਿ ਆਲੂ ਟਾਈਪ ਹਾਂ। ਜਿਵੇ ਆਲੂ ਬਿਨਾਂ ਸਾਗ ਤੋਂ ਹਰ ਸਬਜ਼ੀ ਵਿਚ ਚੱਲਦਾ ਹੈ, ਬਿਲਕੁੱਲ ਉਸੇ ਤਰ੍ਹਾਂ ਅਸੀਂ ਹਰ ਜਗ੍ਹਾਂ ਚੱਲਦੇ ਹਾਂ ਪਰ ਅਸੀ ਸਾਗ ਵੀ ਨਹੀਂ ਛੱਡਿਆ। ਪਰ ਆਲੂ ਵਿਚਾਰਾ ਚਿੱਬ-ਖੜਿੱਬਾ ਜਾਂ ਗੋਲ ਹੀ ਹੋ ਸਕਦਾ ਹੈ ਪਰ ਅਸੀਂ ਸਮੇਂ ਅਨੁਸਾਰ ਗੋਲ, ਚੋਰਸ, ਆਇਤਾਕਾਰ ਅਤੇ ਤਿਕੋਣੇ ਵੀ ਬਣ ਸਕਦੇ ਹਾਂ।
ਸਵਾਲ- ਇੱਕ ਆਮ ਤੇ ਸਧਾਰਣ ਬੁੱਧੀ ਤੁਹਾਡੀ ਪਛਾਣ ਕਿਸ  ਤਰਾਂ ਕਰ ਸਕਦੀ ਹੈ ਕਿ ਤੁਸੀ ਸੁਪਰ ਹੋ।
ਜਵਾਬ- ਆਮ ਤੇ ਸਧਾਰਣ ਬੁੱਧੀ….ਹਾਅ….ਹਾਅ…ਹਾਅ…ਕਦੇ ਵੀ ਨਹੀਂ। ਕਿਤੇ ਵੀ ਨਹੀਂ।
ਸਵਾਲ- ਆਪਣੇ ਇਹਨਾਂ ਔਗਣਾ…ਸੌਰੀ…ਸੌਰੀ… ਮੇਰਾ ਮਤਲਬ ਹੈ ਗੁਣਾ ਕਰਕੇ ਕਦੇ ਕਸੂਤੇ ਫਸੇ ਹੋ।
ਜਵਾਬ – ਬਹੁਤ ਵਾਰੀ……ਪਰ ਸੁਪਰ ਹੋਣ ਕਰਕੇ ਹਰ ਵਾਰ ਬਚ ਜਾਂਦੇ ਹਾਂ।
ਸਵਾਲ- ਆਪਣੇ ਕੰਮਾਂ ਬਾਰੇ ਦੱਸੋ।
ਜਵਾਬ – ਉਂਝ ਦੁਨੀਆਂ ਤੇ ਜੇਕਰ ਸਾਡੇ ਕੰਮ-ਧੰਦੇ ਗਿਣਨੇ ਹੋਣ ਤਾਂ ਬਹੁਤ ਸਮਾਂ ਚਾਹੀਦਾ ਹੈ। ਪਰ ਮੋਟੇ ਤੌਰ ਤੇ ਹਰ ਤਰ੍ਹਾਂ ਦੀਆਂ ਲੜਾਈਆਂ, ਝਗੜੇ, ਕਤਲ, ਹੱਲੇ-ਗੁੱਲੇ ਸਭ ਅਸੀਂ ਹੀ ਕਰਵਾਉਦੇ ਹਾਂ।
ਸਵਾਲ: ਤੁਹਡੇ ਰੂਪ ਕਿਹੜੇ-ਕਿਹੜੇ ਹਰ।
ਜਵਾਬ : ਬਲਜਿੰਦਰ ਸੰਘਾ ਜੀ ਇਹ ਤੁਸੀ ਬਹੁਤ ਵਧੀਆ ਸਵਾਲ ਪੁੱਛਿਆਂ। ਕਿਉਂਕਿ ਸਾਡੇ ਰੂਪ ਬਾਰੇ ਕਈ ਭੁਲੇਖੇ ਹਨ ਪਰ ਮੈਂ ਅੱਜ ਸਭ ਦੱਸਦਾ ਹਾਂ ਕਿ ਅਸੀ ਚਿੱਟੇ, ਕਾਲੇ, ਗੋਰੇ, ਭੁਰੇ ਪੱਗਾ ਵਾਲੇ ਕਲੀਨ-ਸ਼ੇਵ ਹਰ ਤਰ੍ਹਾਂ ਦੇ ਰੂਪ ਅਤੇ ਪਹਿਰਾਵੇ ਵਿਚ ਮਿਲਦੇ ਹਾਂ। 
ਸਵਾਲ: ਆਪਣਾ ਕੋਈ ਖ਼ਾਸ ਕੰਮ ਦੱਸੋ।
ਜਵਾਬ : ਅਸੀ ਸਾਰੇ ਕੰਮ ਮੁੱਢੋਂ ਹੀ ਖ਼ਾਸ ਕਰਦੇ ਰਹੇ ਹਾਂ, ਜੰਗਲ ਦੇ ਸਮਾਜ ਵਿਚ ਜਿੱਥੇ ਵੀ ਇਕੋਂ ਤਰ੍ਹਾਂ ਦੀਆਂ ਵਿਸ਼ੇਸ਼ਤਾਈਆਂ ਵਾਲੇ ਇੱਕ ਤੋਂ ਵੱਧ ਗਰੁੱਪ ਜਾਂ ਸੰਸਥਾਵਾਂ ਵੇਖੋ, ਸਾਡਾ ਕੰਮ ਹੈ। ਇੱਥੋ ਤੱਕ ਕਿ ਸਮਾਜ ਸੇਵੀਆਂ, ਬੁੱਧੀਜੀਵੀਆਂ ਅਤੇ ਧਾਰਿਮਕ ਗਰੁੱਪ ਵੀ ਸਾਡੇ ਤੋਂ ਬਚ ਨਹੀਂ ਸਕੇ। ਇਹ ਸਾਰੇ ਕੰਮ ਸਾਡੇ ਵਰਗੇ ਹੀ ਕਰ ਸਕਦੇ ਹਨ। ਅਸੀ ਉਸ ਸੰਸਥਾਂ ਵਿਚ ਵੀ ਆਪਣੀ ਚਲਾਕੀ ਨਾਲ ਇੰਟਰ ਹੋ ਜਾਂਦੇ ਹਾਂ ਜਿਸ ਬਾਰੇ ਸਾਨੂੰ ਕੋਈ ਗਿਆਨ ਨਹੀਂ। ਫਿਰ ਅਜਿਹਾ ਜਾਲ ਵਿਛਾਉਂਦੇ ਹਾਂ ਕਿ ਹਰ ਕੋਈ ਇਕ ਦੂਸਰੇ ਤੋਂ ਅਲੱਗ ਹੋ ਜਾਂਦਾ ਹੈ। ਪਹਿਲਾ ਅਸੀ ਉਸ ਸੰਸਥਾਂ ਦੇ ਬਹੁਤ ਗੁਣਗਾਣ ਕਰਦੇ ਹਾਂ ਅਤੇ ਅਖ਼ਬਾਰਾ ਤੱਕ ਖਬਰਾਂ ਭੇਜਦੇ ਹਾਂ। ਜਦੋਂ ਨੂੰ ਉਹ ਸਾਡੇ ਕੰਮਾਂ ਬਾਰੇ ਜਾਨਣ ਲੱਗਦੇ ਹਨ ਅਸੀਂ ਉਹਨਾਂ ਨੂੰ ਛੱਡਕੇ ਦੂਸਰੇ ਦੇ ਨਾਲ ਜਾ ਰਲਦੇ ਹਾਂ ਅਤੇ ਉਹਨਾਂ ਦੇ ਗੁਣਗਾਣ ਕਰਦੇ ਹਾਂ।
ਸਵਾਲ : ਪਰ ਇਸ ਤਰ੍ਹਾਂ ਤਾਂ ਤੁਸੀ ਬਦਨਾਮ ਵੀ ਹੁੰਦੇ ਹੋਵੇਗੇ।
ਜਵਾਬ : ਉਹ ਕੀ ਹੁੰਦਾ…ਹਾਅ….ਹਾਅ….ਹਾਅ…ਹੂੰ…ਹੂੰ ਹੂੰ….ਸੌਰੀ ਮੇਰਾ ਫੋਨ ਵੱਜ ਰਿਹਾ ਹੈ…ਹੈਲੋ—-ਹੈਲੋ
ਸਵਾਲ: ਜੀ ਤੁਸੀ ਕਿੱਧਰ ਭੱਜ ਚੱਲ਼….ਅਜੇ ਤਾਂ ਕਈ ਸਵਾਲ ਬਾਕੀ ਹਨ!
ਜਵਾਬ : …..ਹੈਲੋ……ਹੈਲੋ…….
                                              ਬਲਜਿੰਦਰ ਸੰਘਾ
                                               ਫੋਨ : 403-680-3212