ਕਲਮ ਦੀ ਤਾਕਤ
ਉਹਨਾਂ ਹਥਿਆਰ ਖਰੀਦੇ
ਅਸੀਂ
ਨਾਂ ਤਾਂ ਹਥਿਆਰ ਖਰੀਦੇ
ਤੇ ਨਾ ਹੀ ਬੁਲਟ ਪਰੂਫ਼ ਜੈਕਟਾਂ
ਪਰ ਆਪਣਾ ਦਿਲ, ਦਿਮਾਗ
ਪਾਰਦਰਸ਼ੀ ਕਰ ਦਿੱਤਾ
ਤੇ ਪਾਰਦਰਸ਼ੀ ਹੋਏ
ਦਿਲ-ਦਿਮਾਗ ਨੇ
ਹੱਥਾਂ ਨੂੰ ਅਜਿਹੀ ਕਲਮ ਦਿੱਤੀ
ਕਿ
ਉਹਨਾਂ ਦੇ ਹੱਥੋਂ
ਹਥਿਆਰ ਡਿੱਗ ਪਏ
ਬਲਜਿੰਦਰ ਸੰਘਾ
403-680-3212