ਕੈਂਸਰ ਵਾਂਗ ਵਧ ਰਹੇ ਪਖੰਡਵਾਦ ਨੂੰ ਨੱਥ ਪਾਉਣ ਦੀ ਲੋੜ
ਮਾ:ਭਜਨ ਗਿੱਲ ਕੈਲਗਰੀ- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਅੱਜ ਇੱਥੇ ਕੋਸੋ ਹਾਲ ਵਿਖੇ ਸੰਤ-ਬਾਬਿਆਂ,ਡੇਰਾਵਾਦੀਆਂ ਦੇ ਦਿਨੋ ਦਿਨ ਵੱਧ ਰਹੇ ਕਾਲੇ ਕਾਰਨਾਮਿਆਂ ਖਿਲਾਫ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ । ਖਚਾ-ਖੱਚ ਭਰੇ ਮਰਦਾਂ/ਔਰਤਾਂ ਦੇ ਇਕੱਠ ਨੂੰ ਸੰਬੋਧਨ ਵੱਖੋ ਵੱਖ ਬੁਲਾਰਿਆਂ ਨੇ ਬਾਬਿਆਂ/ਡੇਰਿਆਂ ਦੇ ਕਾਲੇ ਕਾਰਨਾਮਿਆਂ ਪਿੱਛੇ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਮੁੱਖ ਦੋਸ਼ੀ ਗਰਦਾਨਿਆ। ਨਿੱਠ ਕੇ ਤਿੰਨ ਘੰਟੇ ਖੁੱਲ਼ਕੇ ਚਲੇ ਇਸ ਵਿਚਾਰ ਵਟਾਂਦਰੇ ਚ ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕੈਸਰ ਦਾ ਰੂਪ ਧਾਰ ਗਏ ਇਸ ਰੁਝਾਨ ਨੂੰ ਜੇ ਨੱਥ ਨਾ ਪਾਈ ਗਈ ਤਾਂ ਸਮਾਜ ਤੇਜ਼ੀ ਨਾਲ ਬਰਬਾਦੀ ਵੱਲ ਵਧੇਗਾ।
ਪਰਧਾਨ ਸੋਹਨ ਮਾਨ ਨੇ ਕਿਹਾ ਕਿ ਸੱਭ ਸਿਆਸੀ ਪਾਰਟੀਆਂ ਵੋਟਾਂ ਲਈ ਇਹਨਾਂ ਪਾਖੰਡੀ ਬਾਬਿਆਂ ਅੱਗੇ ਮੱਥੇ ਰਗੜਦੀਆਂ ਨੇ ਤੇ ਸਿਆਸੀ ਸਰਪਰਸਤੀ ਕਾਰਨ ਹੀ ਡੇਰੇ ਵੱਧ ਫੁੱਲ ਰਹੇ ਹਨ ਤੇ ਬਾਬੇ ਕਾਲੇ ਕਾਰਨਾਮੇ ਕਰ ਰਹੇ ਹਨ।ਸਿੱਖ ਵਿਰਸੇ ਦੇ ਸੰਪਾਦਕ ਹਰਚਰਨ ਪਰਹਾਰ ਹੋਰਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਵੇਲੇ ਕੇਵਲ ਬ੍ਰਹਮਣ ਹੀ ਗੁਰੂ ਬਣ ਸਕਦਾ ਸੀ।ਗੁਰੂਆਂ ਅਤੇ ਭਗਤਾਂ ਦੇ ਨਾਮ ਨਾਲ ਸੰਤ ਲਫਜ਼ ਨਹੀḔ ਪਰੰਤੂ ਅੱਜ ਕੱਲ ਪੈਰ ਪੈਰ ਤੇ ਆਪੂ ਬਣੇ ਸੰਤ ਅਤੇ ਡੇਰੇ ਪੈਦਾ ਹੋ ਰਹੇ ਹਨ ।ਸਾਜ਼ਿਸ਼ ਅਧੀਨ ਇਹ ਵੱਧ-ਫੁੱਲ ਰਹੇ ਹਨ।ਪਹਿਲੀ ਕਿਸਮ ਦੇ ਸਿਰਸੇ ਵਾਲੇ,ਭਨਿਆਰਾਂ ਵਾਲੇ,ਬਿਆਸ ਵਾਲੇ ਆਦਿ। ਦੁਜੀ ਕਿਸਮ ਜੋ ਗੁਰਬਾਣੀ ਦੇ ਆਸਰੇ ਹੇਠ
ਜਿਵੇḔ ਦਮਦਮੀ ਟਕਸਾਲ ਵਾਲੇ ,ਅਖੰਡ ਕੀਰਤਨੀ ,ਨਾਨਕਸਰੀਏ ਆਦਿ। ਤੀਜੀ ਕਿਸਮ ਬਾਬਾ ਆਸਾਰਾਮ,ਸਾਈḔ ਬਾਬਾ,ਆਸ਼ੂਤੋਸ਼ ਵਰਗਿਆਂ ਦੀ ਹੈ। ਚੌਥੀ ਕਿਸਮ ਪੰਡਤ,ਜੋਤਸ਼ੀ,ਤਾਂਤਰਿਕ ਆਦਿ ਦੀ ਹੈ।ਉਹਨਾਂ ਕਿਹਾ ਕਿ ਇਹ ਸਾਰੀਆਂ ਕਿਸਮਾਂ ਦੇ ਸ਼ੈਤਾਨ ਕਿਸਮ ਦੇ ਲੋਕ ਧਰਮ ਦਾ ਆਡੰਬਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।ਰੇਡੀਉ ਰੈਡ:ਐਫ:ਐਮ:ਕੈਲਗਰੀ ਦੇ ਇੰਚਾਰਜ ਸ੍ਰੀ ਰਿਸ਼ੀ ਨਾਗਰ ਨੇ ਬੜੇ ਹੀ ਭਾਵਪੂਰਤ ਅੰਦਾਜ ਵਿੱਚ ਨੂਰਮਹਿਲੀਏ ਆਸ਼ੋਤੋਸ਼ ਦੇ ਪਾਲੇ ਗੁੰਡਿਆਂ ਵੱਲੋਂ ਆਪਣੇ ਤੇ ਸਰੀਰਕ ਹਮਲੇ ਦੀ ਦਾਸਤਾਨ ਸਾਂਝੀ ਕੀਤੀ।ਿਜਸ ਨੇ ਸਰੋਤਿਆਂ ਦੇ ਲੂੰ-ਕੰਡੇ ਖੜ੍ਹੇ ਕਰ ਦਿੱਤੇ।ਉਨਾਂ੍ਹ ਬੜੇ ਦੁੱਖ ਨਾਲ ਇਹ ਗੱਲ ਸਰੋਤਿਆਂ ਨਾਲ ਸਾਂਝੀ ਕੀਤੀ ਕਿਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਾਚਣ -ਸਮਝਣ ਦੀ ਬਿਜਾਏ ਇਸ ਨੂੰ ਸਿਰਫ ਮੱਥਾ ਟੇਕਣ ਤੱਕ ਸੀਮਤ ਕਰ ਦਿੱਤਾ ਗਿਆ ਹੈ।ਗੁਰਬਚਨ ਬਰਾੜ ਨੇ ਕਿਹਾ ਕਿ ਅਨਪੜ੍ਹ ਲੋਕ ਮੂੜ੍ਹਮਤ ਕਾਰਨ ਅਜਿਹੇ ਬਾਬਿਆਂ ਦੇ ਲੜ੍ਹ ਲੱਗਣ ,ਇਹ ਤਾਂ ਸਮਝ ਆਉਦਾ ਹੈ ਪਰੰਤੂ ਜਦੋḔ ਪੜ੍ਹੇ-ਲਿਖੇ ਲੋਕ ਇੱਥੇ ਨੱਕ ਰਗੜ੍ਹਨ,ਡਾਕਟਰ ਦਵਾਈ ਦੇ ਕੇ ਇਹ ਕਹੇ ਕਿ ਅਰਾਮ ਤਾਂ ਉਪਰ ਵਾਲੇ ਨੇ ਕਰਨਾ ਹੈ,ਬੜੀ ਹੀ ਦੁੱਖਦਾਈ ਗੱਲ ਹੈ। ਕਮਲਪ੍ਰੀਤ ਕੌਰ ਪੰਧੇਰ ਨੇ ਕਿਹਾ ਧਰਮ ਵਿੱਚ ਵਿਸ਼ਵਾਸ਼ ਅਤੇ ਸ਼ਰਧਾ ਸਿਖਾਈ ਜਾਂਦੀ ਹੈ ਜੋ ਅੰਧ ਵਿਸ਼ਵਾਸ਼ ਚ ਬਦਲ ਜਾਂਦੀ ਹੈ।ਮੀਡੀਆ ਬਾਰੇ ਗੱਲ ਕਰਦਿਆਂ Aਹਨਾ ਕਿਹਾ ਕਿ ਪਹਿਲਾਂ ਪੈਸੇ ਖਾਤਰ ਧਰਮ ਦੇ ਨਾਂ ਤੇ ਵਪਾਰ ਕਰਨ ਵਾਲੇ ਇਹਨਾ ਪਾਖੰਡੀਆਂ ਦੀ ਗੁੱਡੀ ਅਸਮਾਨਾਂ ਵਿੱਚ ਚੜ੍ਹਾਈ ਜਾਂਦੀ ਹੈ ,ਫਿਰ ਆਸਾ ਰਾਮ ਵਰਗੇ ਇੱਕ ਅੱਧੇ ਤਾਂਤਰਿਕ ਬਾਬੇ ਦਾ ਪਾਪਾਂ ਵਾਲਾ ਭਾਡਾ ਜਦੋḔ ਉਛਲ ਜਾਂਦਾ ਹੈ ਅਤੇ ਕਈ ਸਿਆਸੀ ਕਾਰਨਾ ਕਰਕੇ ਸਰਕਾਰਾਂ ਚੋਣਵੇ ਬਾਬੇ ਨੂੰ ਨਿਸ਼ਾਨਾ ਬਣਾਉਦੀਆਂ ਹਨ।ਸਪਾਈਸ ਰੈਡੀAੁ ਦੇ ਸ੍ਰੀ ਸੁਰਜੀਤ ਡੋਡ ਨੇ ਕਿਹਾ ਕਿ ਸਾਨੂੰ ਜੋ ਵੀ ਪਰਾਪਤ ਹੋਣਾ ਹੈ ਉਹ ਕਿਰਤ ਨਾਲ ਹੋਣਾ ਹੈ।ਇਹਨਾ ਬਾਬਿਆਂ/ਡੇਰਿਆਂ ਤੋḔ ਕੁੱਝ ਵੀ ਪਰਾਪਤ ਨਹੀ ਹੋਣਾ।ਸੰਸਾਰ ਵਿੱਚ ਵਾਪਰਦੀ ਹਰ ਘਟਨਾ ਪਿੱਛੇ ਕਾਰਨ ਹੁੰਦਾ ਹੈ।ਉਸਨੂੰ ਦੂਰ ਕੀਤੇ ਬਿਨਾ ਕਿਸੇ ਵੀ ਸਮੱਸਿਆ ਦਾ ਹੱਲ੍ਹ ਨਹੀḔ। ਪੰਜਾਬ ਤੋḔ ਵਿਸ਼ੇਸ਼ ਰੂਪ ਚ ਪੁੱਜੇ ਪੰਜਾਬ ਸਕੂਲ ਟੀਚਰ ਯੁਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਰਾਣਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਅੱਜ ਦੇ ਇਹਨਾ ਬਾਬਿਆਂ ਦੀ ਤੁਲਨਾ ਕੀਤੀ ਜੋ ਲਗਜ਼ਰੀ ਗੱਡੀਆਂ ਸਮੇਤ ਐਸੋæ-ਇਸ਼ਰਤ ਵਾਲਾ ਜੀਵਨ ਬਤੀਤ ਕਰ ਰਹੇ ਹਨ। ਉੱਜ ਬਾਬਿਆਂ ਦਾ ਪ੍ਰਭਾਵ ਇਥੋ ਤੱਕ ਵੱਧ ਗਿਆ ਹੈ ,ਉਹ ਰਾਜਨੀਤਕ ਪਾਰਟੀਆਂ ਤੇ ਪ੍ਰੈਸ਼ਰ ਗਰੁੱਪ ਵਜੋ ਕੰਮ ਕਰ ਰਹੇ ਹਨ।ਉਘੇ ਟਰੇਡ ਯੁਨੀਅਨ ਆਗੂ ਰਣਧੀਰ ਸਿੰਘ ਗਿੱਲ ਨੇ ਕਿਹਾ ਕਿ” ਧਰਮ ਅਸਥਾਨ ਜਿੰਨੇ ਉਸਰਨਗੇ,ਉਨੀਆ ਹੀ ਭੈੜੀਆਂ ਗੱਲਾਂ ਨਿੱਤ ਆਉਣਗੀਆਂ”। ਉਹਨਾ ਕਿਹਾ ਕਿ ਤੁਹਾਡੇ ਵਰਗੇ ਲੋਕ ਵਿਦੇਸ਼ਾਂ ਦੀ ਧਰਤੀ ਤੇ ਆ ਕੇ ਵੀ ਅਜਿਹੇ ਪਰੋਗਰਾਮ ਕਰਕੇ ਲੋਕਾਂ ਨੂੰ ਸੁਚੇਤ ਕਰਦੇ ਹੋ, ਪੰਜਾਬ ਚ ਵੀ ਬਹੁਤ ਸਾਰੀਆਂ ਜਥੇਬੰਦੀਆਂ ਅਜਿਹਾ ਕੰਮ ਪਹਿਲਾਂ ਹੀ ਕਰ ਰਹੀਆਂ ਹਨ। ਪੈਰੀ ਮਾਹਿਲ ਨੇ ਕਿਹਾ ਸਮਾਜ ਵਿੱਚ ਸੱਭ ਪਾਸਿਆਂ ਤੋḔ ਫੇਲ੍ਹ ਹੋਣ ਵਾਲੇ ਵਿਅਕਤੀ ਬਾਬੇ ਬਣਕੇ ਅਰਬਾਂ ਦੇ ਮਾਲਕ ਬਣ ਜਾਂਦੇ ਹਨ। ਔਰਤਾਂ ਦੀ ਬੇ-ਪਤੀ ਕਰਨ ਚ ਇਹ ਮੋਹਰੀ ਸਾਬਤ ਹੋ ਰਹੇ ਹਨ। ਮਨਜੀਤ ਸਿੰਘ ਪਿਆਸਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਰ ਗੱਲ ਤਰਕ ਨਾਲ ਕੀਤੀ। ਜਿਹੜੇ ਲੋਕ ਸੰਤ ਦੀ ਉਪਾਧੀ ਲਾਈ ਫਿਰਦੇ ਹਨ ਉਹ ਪਾਖੰਡੀ ਹਨ।ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਫਾਇਦਾ ਉਠਾ ਕੇ ਉਹਨਾ ਨੂੰ ਆਪਣੀਆਂ ਚਾਲਾਂ ਵਿੱਚ ਫਸਾਉਦੇ ਹਨ।
ਮੰਚ ਸੰਚਾਲਨ ਚਲਾ ਰਹੇ ਮਾਸਟਰ ਭਜਨ ਗਿੱਲ ਨੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਹੋਰ ਅਜਿਹੀਆਂ ਬਹੁਤ ਸਾਰੀਆਂ ਜਥੇਬੰਦੀਆਂ ਪੂਰੀ ਤਨਦੇਹੀ ਨਾਲ ਲੋਕਾਂ ਨੂੰ ਸੰਤ-ਬਾਬਿਆਂ ਦੇ ਚੁੰਗਲ ਚੋ ਬਚਾਉਣ ਲਈ ਯਤਨਸ਼ੀਲ ਹਨ। ਲੋਕਾਂ ਨੂੰ ਆਪਣੀ ਸੋਚ ਤਰਕਸ਼ੀਲ ਬਣਾਉਣ ਲਈ ਤਰਕਸ਼ੀਲ ਸਾਹਿਤ ਪੜ੍ਹਨਾ ਬਹੁਤ ਜਰੂਰੀ ਹੈ। ਉਹਨਾ ਖਾਸ ਤੌਰ ਤੇ ਮੀਡੀਆ ਕਰਮੀਆਂ ਸ੍ਰੀ ਹਰਚਰਨ ਸਿੰਘ ਪਰਹਾਰ ਸੰਪਾਦਕ( ਸਿੱਖ ਵਿਰਸਾ )ਰਿਸ਼ੀ ਨਾਗਰ ਰੈਡ:ਐਫ:ਐਮ ,ਸਰੁਜੀਤ ਸਿੰਘ ਡੋਡ ,ਮਨਜੀਤ ਸਿੰਘ ਪਿਆਸਾ ਅਤੇ ਸੈਮੀਨਾਰ ਚ ਪੁੱਜੇ ਭੈਣਾਂ ਵੀਰਾਂ ਦਾ ਧੰਨਵਾਦ ਕੀਤਾ। ਬਲਜਿੰਦਰ ਸਿੰਘ ਸੰਘਾ ਨੇ ਮਿੰਨੀ ਕਹਾਣੀ “ਸਫਰ” ਸੁਣਾਈ। ਵਿੰਨੀਪਿਗ ਤੋḔ ਵਿਸ਼ੇਸ਼ ਤੌਰ ਤੇ ਪੁੱਜੇ ਲੇਖਕ ਰਾਨਾ ਚਾਨਾ ਨੇ ਹੁਣੇ ਰਲੀਜ਼ ਕੀਤੀ ਆਪਣੀ ਕਿਤਾਬ ਸਦੀਵੀ ਪਰੀਤਾਂ ਬਾਰੇ ਜਾਣਕਾਰੀ ਦਿਤੀ ਅਤੇ ਗਜ਼ਲ ਸੁਣਾਈ। ਗੋਰਾ ਰਕਬਾ,ਕਮਲਜੀਤ ਕੌਰ ਸ਼ੇਰਗਿੱਲ ,ਮਹਿੰਦਰਪਾਲ,ਮਾ:ਬਚਿਤਰ ਗਿੱਲ,ਕਰਨਲ ਪਰਤਾਪ ਸਿੰਘ,ਜਸਵੰਤ ਸਿੰਘ ਸੇਖੋ,ਸਵਰਨ ਸਿੰਘ ਨੇ ਬਾਬਿਆਂ ਦੇ ਪਾਖੰਡ ਦੇ ਪਰਦਾ-ਫਾਸ਼ ਕਰਦੀਆਂ ਕਵਿਤਾਵਾਂ,ਗਜ਼ਲਾਂ ਅਤੇ ਕਵੀਸ਼ਰੀ ਸੁਣਾਈ। ਪੰਜਾਬੀ ਲਿਖਾਰੀ ਸਭਾ ਦੇ ਪਰਧਾਨ ਮਹਿੰਦਰ ਐਸ,ਪਾਲ ਹੋਰਨਾ ਨੇ 20 ਅਕਤੂਬਰ ਨੂੰ ਮਰਹੂਮ ਇਨਕਲਾਬੀ ਕਵੀ ਅਵਤਾਰ ਪਾਸ਼ ਦੀ ਕਿਤਾਬ 2 ਵਜੇ ਕੋਸੋ ਹਾਲ ਵਿਖੇ ਰਲੀਜ਼ ਕਰਨ ਦੀ ਜਾਣਕਾਰੀ ਦਿੱਤੀ। ਅਰਪਨ ਲਿਖਾਰੀ ਸਭਾ ਦੇ ਮਾਸਟਰ ਬਚਿਤਰ ਗਿੱਲ ਨੇ 2 ਨਵੰਬਰ ਨੂੰ ਟੈਪਲ ਕਮਿਉਨਟੀ ਸੈਟਰ ਗਦਰ ਅਖਬਾਰ ਨੂੰ ਸਮਰਪਿਤ ਪਰੋਗਰਾਮ ਬਾਰੇ ਜਾਣਕਾਰੀ ਦਿੱਤੀ। ਕੈਲਗਰੀ ਤੋḔ ਬਾਹਰੋ ਆਏ ਸਭ ਵਿਸ਼ੇਸ਼ ਸੱਜਣਾਂ ਨੂੰ ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਨਾਟਕ ਟੀਮ ਦੇ ਕਲਾਕਾਰਾਂ ਵੱਲੋḔ ਗਦਰ ਸ਼ਤਾਬਦੀ ਨਾਟਕ ਦੀ ਸੀ:ਡੀ, ਇਤਿਹਾਸਕ ਕਲੰਡਰ ਅਤੇ ਗਦਰ ਸ਼ਤਾਬਦੀ ਬਾਰੇ ਦਸਤਾਵੇਜੀ ਫਿਲਮ ਦੀਆਂ ਸੀ ਡੀਜ਼ ਦੇ ਕੇ ਸਨਮਾਨਤ ਕੀਤਾ।
ਅੱਜ ਦੇ ਇਕੱਠ ਚ ਪਾਸ ਮਤੇ
(1) ਅੱਜ ਦਾ ਇਕੱਠ ਉਨਾ ਸੱਭ ਸਿਆਸੀ ਪਾਰਟੀਆਂ /ਲੀਡਰਾਂ ਦੀ ਸਖਤ ਨਿਖੇਧੀ ਕਰਦਾ ਹੈ,ਜਿਹੜੇ ਵੋਟਾਂ ਦੀ ਰਾਜਨੀਤੀ ਕਾਰਨ ਇਹਨਾਂ ਪਾਖੰਡੀ ਸੰਤ-ਬਾਬਿਆਂ/ਡੇਰਾਵਾਦੀਆਂ ਨੂੰ ਸਰਪ੍ਰਸਤੀ ਬਖਸ਼ਦੇ ਹਨ।
(2)ਸੱਭ ਡੇਰਿਆਂ ਦੀ ਸਕਰੀਨਿੱਗ ਕਰਕੇ ,ਵਿਅਕਤੀਆਂ ਦੇ ਪਿਛੋਕੜ੍ਹ ਦੀ ਜਾਂਚ,ਇਹਨਾ ਨੂੰ ਇਨਕਮ ਟੈਕਸ ਦੇ ਘੇਰੇ ਚ ਲਿਆਉਣਾ।
(3) ਨਜ਼ਾਇਜ਼ ਕਬਜ਼ੇ ਅਤੇ ਸਰਕਾਰਾਂ ਵੱਲੋḔ ਲੀਜ਼ ਤੇ ਦਿੱਤੀ ਹਜ਼ਾਰਾਂ ਏਕੜ ਜਮੀਨ ਤੁਰੰਤ ਵਾਪਿਸ ਲੈ ਕੇ ਸਕੂਲਾਂ, ਹਸਪਤਾਲਾਂ,ਖੇਡਾਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਵਰਤੀ ਜਾਵੇ।ਦੋਸ਼ੀ ਬਾਬਿਆਂ ਤੇ ਕੇਸ ਦਰਜ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ।
(4) ਕੈਲਗਰੀ ਦੀਆਂ ਗੁਰਦੁਆਰਾ ਪਰਬੰਧਕ ਕਮੇਟੀਆਂ /ਧਾਰਮਿਕ ਅਸਥਾਨਾ ਨੂੰ ਇਹਨਾ ਡੇਰਾਵਾਦੀਆਂ /ਸੰਤ ਬਾਬਿਆਂ ਦੇ ਦਾਖਲੇ ਤੇ ਪਾਬੰਦੀ ਲਾਉਣ ਦੀ ਪੁਰਜੋਰ ਅਪੀਲ ਕਰਦੇ ਹਾਂ।
(5)ਜੋ ਮੀਡੀਆ ਇਹਨਾ ਦਾ ਪ੍ਰਚਾਰ ਕਰਦਾ ਹੈ ਸੰਵਿਧਾਨ ਅਨੁਸਾਰ ਅੰਧ ਵਿਸ਼ਵਾਸ਼ਾਂ ਨੂੰ ਫੈਲਾਉਣ ਦੀ ਧਾਰਾ ਅਧੀਨ ਉਹਨਾ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸੰਪਰਕ ਲਈ ਫੋਨ :403-455-4220