ਪੰਜਾਬੀ ਭਾਈਚਾਰੇ ਦੇ ਬਿਜਨਸ ਤੋਂ ਕਲਚਰ ਤੱਕ ਕਈ ਗਤੀਵਿਧੀਆਂ ਦਾ ਸੁਮੇਲ ਹੈ
ਬਲਜਿੰਦਰ ਸੰਘਾ- ਪੰਜਾਬੀ ਕਾਊਸਲ ਆਫ ਕਾਮਰਸ ਕੈਲਗਰੀ ਦੀ ਇਕ ਅਜਿਹੀ ਸੰਸਥਾ ਹੈ ਜੋ ਹਰੇਕ ਮੀਹਨੇ ਕੈਲਗਰੀ ਦੇ ਬਿਜਨਸਨਸ ਨਾਲ ਸਬੰਧਤ ਸੁਹਿਰਦ ਮੈਂਬਰਾਂ ਦੀ ਇੱਕ ਮੀਟਿੰਗ ਕਰਦੀ ਹੈ। ਸਮੇਂ-ਸਮੇਂ ਤੇ ਇਸ ਸੰਸਥਾ ਵੱਲੋਂ ਸਫਲ ਵਪਾਰੀਆਂ ਨੂੰ ਬੁਲਾਕੇ ਬਿਜਨਸ ਨਾਲ ਸਬੰਧਤ ਮੁਸ਼ਕਲਾ, ਉਹਨਾਂ ਦੀ ਸਫਲਤਾ ਦੇ ਰਾਜ, ਬਿਜਨਸ ਦੇ ਢੰਗ-ਤਰੀਕੇ ਅਤੇ ਤਜਰਬੇ ਬਾਰੇ ਖੁੱਲੀ ਗੱਲਬਾਤ ਹੁੰਦੀ ਹੈ। ਪਰਮਿੰਦਰ ਗਿੱਲ ਅਨੁਸਾਰ ਪਿਛਲੇ ਮਹੀਨੇ ਦੀ ਮੀਟਿੰਗ ਕਾਊਂਸਲ ਦੀ ਸਰਗਰਮ ਮੈਂਬਰ ਗੁੱਡੀ ਗਿੱਲ ਦੀ ਰੋਡ ਐਕਸੀਡੈਂਟ ਵਿਚ ਮੌਤ ਦੇ ਸ਼ੋਕ ਵਜੋਂ ਸ਼ੋਕ ਮਤੇ ਨਾਲ ਸ਼ੁਰੂ ਹੋਈ ਅਤੇ ਉਹਨਾਂ ਬਾਰੇ ਇਕ ਸ਼ੋਕ ਮਤਾ ਡਾ ਰਮਨ ਗਿੱਲ ਵੱਲੋਂ ਪੜ੍ਹਿਆਂ ਗਿਆ। ਜਿਸ ਤਰ੍ਹਾਂ ਪਿਛਲੀ ਮੀਟਿੰਗ ਵਿਚ ਕਾਰਪੋਰੇਟ ਟੈਕਸ ਪਲੈਨਰ ਸ੍ਰੀ ਟੀ ਐਚ ਦਹਿਲ ਨੂੰ ਬੁਲਾਵਾ ਦਿੱਤਾ ਗਿਆ ਸੀ, ਜਿਸਨੇ ਪਾਵਰ ਪੁਆਇੰਟ ਰਾਹੀ ਟੈਕਸ ਪਲੈਨਿੰਗ ਬਾਰੇ ਇਕ ਅਣਮੁੱਲੀ ਜਾਣਕਾਰੀ ਸਾਂਝੀ ਕੀਤੀ ਸੀ, ਉਸੇ ਤਰ੍ਹਾਂ 7 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਵੀ ਇੱਕ ਹੋਰ ਸਫਲ ਬਿਜਨੈਸਮੈਨ ਆਪਣੇ ਤਜਰਬੇ ਸਾਂਝੇ ਕਰੇਗਾ। ਕੈਲਗਰੀ ਦੇ ਜੋ ਵੀ ਸੱਜਣ ਇਸ ਮੀਟਿੰਗ ਦਾ ਹਿੱਸਾ ਬਣਨਾ ਚਾਹੁੰਦੇ ਹਨ ਤੇ ਆਪਣੀ ਜਾਣਕਾਰੀ ਵਿਚ ਵਾਧਾ ਕਰਨਾ ਚਾਹੁੰਦੇ, ਇਸਦਾ ਫਾਇਦਾ ਉਠਾ ਸਕਦੇ ਹਨ। ਮੀਟਿੰਗ ਦੇ ਸਮਾ-ਸਥਾਨ ਬਾਰੇ ਜਾਂ ਪੰਜਾਬੀ ਕਾਉਂਸਲ ਆਫ ਕਾਮਰਸ ਕੈਲਗਰੀ ਬਾਰੇ ਹੋਰ ਜਾਣਕਾਰੀ ਲਈ ਪਰਮਿੰਦਰ ਗਿੱਲ ਨਾਲ 403-284-0000 ਜਾਂ ਤੇਜਿੰਦਰਪਾਲ ਸਿੰਘ ਸਿੱਧੂ ਨਾਲ 403-617-3599 ਤੇ ਸਪੰਰਕ ਕੀਤਾ ਜਾ ਸਕਦਾ ਹੈ।