ਕੈਲਗਰੀ:-(ਉਰਮਿਲ ਸ਼ਰਮਾ/ਗੁਰਚਰਨ ਥਿੰਦ) ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ 14 ਸਤੰਬਰ 2013 ਨੂੰ ਸ਼ੋਰੀ ਪਲਾਜ਼ਾ ਵਿਖੇ ਹੋਈ। ਸਭਾ ਦੇ ਪ੍ਰਧਾਨ ਸ਼ੀਮਤੀ ਗੁਰਮੀਤ ਸਰਪਾਲ ਨੇ ਸਾਰੇ ਮੈਂਬਰਾਂ ਨੂੰ ਖੁਸ਼ਆਮਦੀਦ ਕਿਹਾ ਤੇ ਉਰਮਿਲ ਸ਼ਰਮਾ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਅਤੇ ਸਭਾ ਦੀ ਕਾਰਵਾਈ ਸ਼ੁਰੂ ਕੀਤੀ ਗਈ। ਇਸ ਵਾਰ ਦੀ ਮੀਟਿੰਗ ਇਸ ਕਰਕੇ ਵੀ ਮਹੱਤਵ ਪੂਰਨ ਸੀ ਕਿ ਇਸ ਵਿੱਚ ਦੋ ਖਾਸ ਸੈਮੀਨਾਰ ਕਰਵਾਏ ਗਏ।ਪਹਿਲਾ ਸੈਮੀਨਾਰ ਮੈਡੀਟੇਸ਼ਨ ਨਾਲ ਸਬੰਧਤ ਸੀ ਤੇ ਦੂਸਰਾ ‘ਪ੍ਰਵਾਸੀ ਭਾਰਤੀਆਂ ਨੂੰ ਪ੍ਰਦੇਸ ਵਿੱਚ ਆ ਕੇ ਕਿਹੜੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਮੁਸ਼ਕਲਾਂ ਨੂੰ ਕਿੰਵੇਂ ਹੱਲ ਕੀਤਾ ਜਾ ਸਕਦਾ ਹੈ?’ਉਰਮਿਲ ਸ਼ਰਮਾ ਨੇ ਦੱਸਿਆ ਕਿ ਮੈਡੀਟੇਸ਼ਨ ਸਰੀਰ ਦੀਆਂ ਇੰਦਰੀਆਂ ਦਾ ਜਾਗਰਣ ਤੇ ਚੇਤਨਾ ਦਾ ਵਿਕਾਸ ਹੈ ਜਿਹੜਾ ਕਿ ਮਨ ਦੀ ਸ਼ਾਂਤ ਅਵਸਥਾ ਪ੍ਰਾਪਤ ਕਰਕੇ ਹੀ ਸੰਭਵ ਹੈ।ਸਾਡਾ ਮਨ ਹਰ ਵਲੇ ਕੁੱਝ ਨਾ ਕੁੱਝ ਸੋਚਦਾ ਰਹਿੰਦਾ ਹੈ ਜੋ ਕਿ ਠੀਕ ਨਹੀਂ ਹੈ।ਇਹਨਾਂ ਵਿਚਾਰਾਂ ਨੂੰ ਰੋਕਣ ਲਈ ਲਈ ਤੇ ਮਨ ਨੂੰ ਸ਼ਾਂਤ ਕਰਨ ਲਈ ਸਾਨੂੰ ਕੁੱਝ ਦੇਰ ਇਕੱਲਿਆਂ ਬੈਠਣਾ ਚਾਹੀਦਾ ਹੈ ਅਤੇ ਆਪਣਾ ਧਿਆਨ ਸਾਹ ਤੇ ਫੋਕਸ ਕਰਨਾ ਚਾਹੀਦਾ ਹੈ।ਜਦੋਂ ਅਸੀਂ ਮਿਹਨਤ ਕਰਕੇ ਮੈਡੀਟੇਸ਼ਨ ਦੀਆਂ ਤਰੰਗਾਂ ਪੈਦਾ ਰਦੇ ਹਾਂ ਤਾਂ ਇਹ ਤਰੰਗਾਂ ਸਾਡੇ ਅੰਦਰਲੇ ਸੰਸਾਰ ਨੂੰ ਪ੍ਰਵਰਤਿਤ ਕਰ ਦੇਂਦੀਆਂ ਹਨ। ਇਸ ਤੋਂ ਬਾਦ ਇੰਦਰਾਣੀ ਜੀ ਅਤੇ ਜੀਤੂ ਜੀ ਜੋ ਕਿ ‘ਸ਼ਿਵਯੋਗ’ ਨਾਲ ਜੁੜੇ ਹੋਏ ਹਨ, ਨੇ ਪ੍ਰੈਕਟੀਕਲੀ ਸਾਰੇ ਮੈਂਬਰਾਂ ਨੂੰ ਮੈਡੀਟੇਸ਼ਨ ਕਰਵਾਈ। ਇਕ ਘੰਟਾ ਕਿੰਵੇਂ ਬੀਤ ਗਿਆ ਪਤਾ ਹੀ ਨਹੀਂ ਲਗਿਆ। ਉਪਰੰਤ ਦੂਸਰੇ ਸੈਮੀਨਾਰ ਦੀ ਵਾਰੀ ਆਈ। ਪ੍ਰਤੀ ਭੰਡਾਰੀ ਅਤੇ ਸਸ਼ੀ ਬਾਬਲਾ ਨੇ ਮਿਲ ਕੇ ਇਸ ਸੈਮੀਨਾਰ ਨੂੰ ਫੈਸੀਲੀਟੇਟ ਕੀਤਾ। ਸਾਰੇ ਮੈਂਬਰਾਂ ਨੇ ਇਸ ਵਿੱਚ ਵੱਧ ਚੜ੍ਹ ਕੇ ਭਾਗ ਲਿਆ।ਚਾਹ ਪਾਣੀ ਦੀ ਸੇਵਾ ਸ਼ਸ਼ੀ ਜੀ ਤੇ ਕਿਰਣ ਜੀ ਨੇ ਕੀਤੀ।ਅਗਲੇ ਮਹੀਨੇ ਦੀ ਮੀਟਿੰਗ 12 ਅਕਤੂਬਰ ਦੁਪਹਿਰ 12:00 ਵਜੇ ਹੋਵੇਗੀ। ਇਸ ਵਿੱਚ ਡਾ. ਬੇਲਾ ਗੁਪਤਾ ਜੋ ਕਿ ਛਾਂਅ ਵਿੱਚ ਬਤੌਰ ਕਾਊਂਸਲਰ ਕੰਮ ਕਰਦੇ ਹਨ, ਮੈਂਟਲ ਐਮਪਾਵਰਮੈਂਟ (Mental Empowerment) ਉਪਰ ਵਰਕਸ਼ਾਪ ਲਗਾਉਣਗੇ। ਅੰਤ ਵਿੱਚ ਗੁਰਮੀਤ ਜੀ ਨੇ ਸਭ ਦਾ ਧੰਨਵਾਦ ਕਰਦਿਆਂ ਹੋਇਆਂ ਸਭਾ ਦੀ ਕਾਰਵਾਈ ਸਮਾਪਤ ਕੀਤੀ।ਹੋਰ ਜਾਣਕਾਰੀ ਲਈ ਗੁਰਮੀਤ ਸਰਪਾਲ 403-280-6090 ਅਤੇ ਗੁਰਚਰਨ ਥਿੰਦ 403-293-2625 ਨਾਲ ਸੰਪਰਕ ਕਰ ਸਕਦੇ ਹੋ।