ਮਾ ਭਜਨ ਗਿੱਲ ਕੈਲਗਰੀ-ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋ 6 ਅਕਤੂਬਰ ਨੂੰ ਕੋਸੋ ਹਾਲ ਕੈਲਗਰੀ ਵਿਖੇ ਦੁਪਿਹਰ 2 ਵਜੇ “ਪਾਖੰਡੀ ਬਾਬਿਆਂ ਦਾ ਅੱਜ ਦੇ ਸਮਾਜ ਤੇ ਮਾਰੂ ਪ੍ਰਭਾਵ ” ਵਿਸ਼ੇ ਤੇ ਸੈਮੀਨਾਰ ਕੀਤਾ ਜਾ ਰਿਹਾ ਹੈ।ਸੋਹਣ ਮਾਨ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰਨੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਡੇਰਾਵਾਦ ਅਤੇ ਸੰਤ ਬਾਬਿਆਂ ਦੇ ਕਾਲੇ-ਕਾਰਨਾਮੇ ਖਿਲਾਫ ਸੈਮੀਨਾਰ ਆਯੋਜਿਤ ਕੀਤਾ ਜਾਵੇ, ਕਿਉਕਿ ਪਾਖੰਡੀ ਬਾਬਿਆਂ ਦਾ ਇਹ ਧੰਦਾ ਸਿਆਸੀ ਲੀਡਰਾਂ ਅਤੇ ਸਰਕਾਰਾਂ ਦੀ ਗਿਣੀ ਮਿਥੀ ਸਾਜ਼ਸ ਅਧੀਨ ਛਾਲਾਂ ਮਾਰ ਕੇ ਵੱਧ ਫੁੱਲ ਰਿਹਾ ਹੈ। ਧਰਮਾਂ ਦੇ ਨਾਮ ਤੇ ਇਹ ਬਾਬੇ ਲੋਕਾਂ ਦੀ ਮਾਨਸਿਕ, ਸਰੀਰਕ ਅਤੇ ਆਰਥਿਕ ਲੁੱਟ ਕਰ ਰਹੇ ਹਨ। ਕਰਾਈਮ ਦੇ ਅੱਡੇ ਬਣੇ ਸੰਤ ਬਾਬਿਆਂ ਦੇ ਆਸ਼ਰਮਾਂ/ਡੇਰਿਆਂ ਵਿੱਚ ਔਰਤਾਂ ਨਾਲ ਬਲਾਤਕਾਰ, ਕਤਲ, ਗੁੰਡਾਗਰਦੀ, ਜਮੀਨਾਂ ਤੇ ਕਬਜ਼ੇ ਆਦਿ ਦੀਆਂ ਘਟਨਾਵਾਂ ਰੋਜ਼ ਵਾਪਰ ਰਹੀਆਂ ਹਨ। ਸਮਾਜ ਨੂੰ ਘੁਣੇ ਵਾਂਗ ਚਿੰਬੜੇ ਇਸ ਰੋਗ ਤੋ ਲੋਕਾਂ ਨੂੰ ਸੁਚੇਤ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਪ੍ਰੈਸ ਦੇ ਨਾਂ ਇਹ ਜਾਣਕਾਰੀ ਸਾਂਝੀ ਕਰਦਿਆਂ ਜਨਰਲ ਸਕੱਤਰ ਮਾਸਟਰ ਭਜਨ ਗਿੱਲ ਨੇ ਦੱਸਿਆ ਕਿ ਸੈਮੀਨਾਰ ਵਿੱਚ ਬੁਲਾਰੇ ਆਸਾ ਰਾਮ ਵਰਗੇ ਬਹੁ-ਰੂਪੀਆਂ ਦੇ ਕਾਲੇ-ਚਿੱਠੇ ਲੋਕਾਂ ਦੇ ਸਾਹਮਣੇ ਲਿਆਉਣਗੇ। ਕਨੇਡਾ ਫੇਰੀ ਤੇ ਆਏ ਸਕੂਲ ਟੀਚਰ ਯੁਨੀਅਨ ਪੰਜਾਬ ਦੇ ਆਗੂ ਸੁਖਦੇਵ ਸਿੰਘ ਰਾਣਾ ਵਿਸ਼ੇਸ਼ ਰੂਪ ਵਿੱਚ ਟਰਾਂਟੋ ਤੋ ਸੈਮੀਨਾਰ ਵਿੰਚ ਸ਼ਿਰਕਤ ਕਰ ਰਹੇ ਹਨ। ਸਭ ਕੈਲਗਰੀ ਵਾਸੀਆਂ ਨੂੰ ਸਮੇਂ ਸਿਰ ਪੁੱਜਣ ਦੀ ਬੇਨਤੀ ਹੈ। ਕਵੀਆਂ, ਲੇਖਕਾਂ ਅਤੇ ਗਾਇਕਾਂ ਨੂੰ ਇਸ ਵਿਸ਼ੇ ਨਾਲ ਸਬੰਧਤ ਰਚਨਾਵਾਂ ਪੇਸ਼ ਕਰਨ ਦਾ ਖੁੱਲ੍ਹਾ ਸੱਦਾ ਹੈ। ਮੀਡੀਆ ਤੋ ਪੂਰਨ ਸਹਿਯੋਗ ਦੀ ਪੂਰਨ ਆਸ। ਹੋਰ ਜਾਣਕਾਰੀ ਲਈ ਫੋਨ 403-455-4220 ਜਾਂ 403-275-0931 ਤੇ ਸਪੰਰਕ ਕਰ ਸਕਦੇ ਹੋ।