ਬਲਜਿੰਦਰ ਸੰਘਾ- ਗਿਆਨੀ ਕੇਸਰ ਸਿੰਘ ਨਾਵਲਿਸਟ ਦੀ ਗਦਰੀ ਯੋਧਿਆਂ ਬਾਰੇ ਕੀਤੀ ਖੋਜ ਦਾ ਉਹਨਾਂ ਦੀਆਂ ਕੁਰਬਾਨੀਆਂ ਅਤੇ ਝੱਲੇ ਕਸ਼ਟਾਂ ਨੂੰ ਮੂਹਰੇ ਲਿਆਉਣ ਵਿਚ ਅਥਾਹ ਯੋਗਦਾਨ ਹੈ। ਅਲਬਰਟਾ ਦੇ ਸ਼ਹਿਰ ਐਡਮਿੰਟਨ ਵਿਚ ਪ੍ਰੋਗਰੈਸਿਵ ਪੀਪਲਜ਼ ਫਾਊਡੇਸ਼ਨ ਆਫ ਐਡਮਿੰਟਨ ਵੱਲੋਂ ਗਦਰ ਸ਼ਤਾਬਦੀ ਨਾਲ ਸਬੰਧਤ ਆਪਣੇ ਪ੍ਰੋਗਰਾਮਾਂ ਦੀ ਲੜੀ ਵਿਚ ਇੱਕ ਬਹੁ-ਭਸ਼ਾਈ ਕਵੀ ਦਰਬਾਰ ਦਾ ਅਯੋਜਨ ਕੀਤਾ ਗਿਆ। ਇਹ ਕਵੀ ਦਰਬਾਰ ਗਿਆਨੀ ਕੇਸਰ ਸਿੰਘ ਨਾਵਲਿਸਟ ਨੂੰ ਸਮਰਪਤ ਕੀਤਾ ਗਿਆ। ਮਹਾਰਾਜਾ ਬੈਕੁਇੰਟ ਹਾਲ ਵਿਚ ਹੋਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਸਟੇਜ ਸੈਕਟਰੀ ਦਲਬੀਰ ਸੰਗਿਆਣ ਨੇ ਡਾ ਪੀ ਆਰ ਕਾਲੀਆ, ਮੱਖਣ ਸਿੰਘ ਕੁਹਾੜ, ਰਾਜਿੰਦਰਜੀਤ, ਕੇਸਰ ਸਿੰਘ ਨੀਰ ਅਤੇ ਗੁਰਬਚਨ ਬਰਾੜ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦੇਕੇ ਕੀਤੀ। ਸ਼ੁਰੂ ਵਿਚ ਦਲਜੀਤ ਸਿੰਘ ਰੱਖੜਾ ਦੀ ਕਿਤਾਬ ‘ਵਿਕਾਸਵਾਦ ਅਤੇ ਉੱਪ-ਨਸਲਾ’ ਰੀਲੀਜ਼ ਕੀਤੀ ਗਈ। ਇਸਤੋਂ ਬਾਅਦ ਬਹੁ-ਭਸ਼ਾਈ ਕਵੀ ਦਰਬਾਰ ਦੀ ਸੂਰੂਆਤ ਪਰਮਿੰਦਰ ਧਾਲੀਵਾਲ ਰਾਹੀ ਹੋਈ ਅਤੇ ਇਸ ਵਿਚ ਕੈਲਗਰੀ ਤੋਂ ਤਰਲੋਚਨ ਸੈਂਭੀ, ਮਹਿੰਦਰਪਾਲ ਸਿੰਘ ਪਾਲ, ਇਕਬਾਲ ਖਾਨ, ਬਚਿੱਤਰ ਸਿੰਘ ਗਿੱਲ, ਹਰੀਪਾਲ, ਕੇਸਰ ਸਿੰਘ ਨੀਰ, ਗੁਰਬਚਨ ਬਰਾੜ, ਬਲਵੀਰ ਗੋਰਾ, ਬਲਜਿੰਦਰ ਸੰਘਾ, ਐਡਮਿੰਟਨ ਦੇ ਪਵਿੱਤਰ ਧਾਲੀਵਾਲ, ਬਕਸ਼ ਸੰਘਾ, ਦਲਬੀਰ ਸਿੰਘ ਸੰਗਿਆਣ, ਡਾ ਪੀ ਆਰ ਕਾਲੀਆ, ਕਿਸ਼ਾਵਰ ਗਨੀ, ਕੁਸੀਰ ਹੱਕ, ਲਾਡੀ ਸੂਸ, ਜਗਜੀਤ ਸਿੰਘ ਸਿੱਧੂ, ਅਫਜ਼ਲ ਬਾਜਵਾ, ਅੱਦਿੱਤੀ ਗੁਪਤਾ, ਰਾਜਿੰਦਰ ਜੀਤ (ਇੰਗਲੈਡ)ਅਤੇ ਮੱਖਣ ਸਿੰਘ ਕੁਹਾੜ (ਇੰਡੀਆ) ਨੇ ਆਪਣੀਆ ਰਚਨਾਵਾਂ ਨਾਲ ਹਾਜ਼ਰੀ ਲਵਾਈ। ਪੰਜਾਬੀ, ਹਿੰਦੀ , ਅੰਗਰੇਜੀ ਅਤੇ ਉਰਦੂ ਲੇਖਕਾ ਦੀਆ ਰਚਨਾਵਾਂ ਦਾ ਜਿੱਥੇ ਲੋਕਾਂ ਨੇ ਅਨੰਦ ਮਾਣਿਆ ਉੱਥੇ ਇਸ ਸਾਂਝੇ ਅਤੇ ਬਹੁ-ਭਸ਼ਾਈ ਕਵੀ-ਦਰਬਾਰ ਨੇ ਗਦਰੀ ਯੋਧਿਆਂ ਦੀ ਮਨੁੱਖਵਾਦੀ ਸੋਚ ਨੂੰ ਅੱਗੇ ਲਿਆਉਣ ਲਈ ਰਾਹ ਵੀ ਬਣਾਏ। ਕੈਲਗਰੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਮਾ ਭਜਨ ਸਿੰਘ ਗਿੱਲ ਵੱਲੋਂ ਤਰਕਸ਼ੀਲ ਅਤੇ ਅਗਾਹਵਧੂ ਕਿਤਾਬਾਂ ਦੀ ਪ੍ਰਰਦਸ਼ਨੀ ਵੀ ਲਗਾਈ ਗਈ।