ਸ਼ਹੀਦ ਊਧਮ ਸਿੰਘ ਅਤੇ ਮੇਜਰ ਸੋਹਣ ਸਿੰਘ ਸੰਧੂ ਨੂੰ ਕੀਤਾ ਯਾਦ
ਮਾ.ਭਜਨ ਗਿੱਲ ਕੈਲਗਰੀ – ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨਕੈਲਗਰੀ ਵੱਲੋਂ ਕੋਸੋ ਹਾਲ ਵਿਖੇ ਇੱਕ ਕਨਵੈਨਸ਼ਨ ਕੀਤੀ ਗਈ ਜਿਸ ਵਿੱਚ ਵਿੱਤ ਸਕੱਤਰ ਜੀਤਇੰਦਰਪਾਲ ਨੇ ਪਰੋਜੈਕਟਰ ਰਾਹੀਂ ਸੰਸਾਰ ਪੱਧਰੀ ਸੰਸਥਾ ਯੁਨੀਸੈਫ ਦੀ ਰਿਪੋਰਟ ਅਨੁਸਾਰ ਗਰੀਬੀ ਬਾਰੇ ਰਿਪੋਰਟ ਦਿਖਾਈ। ਜਿਸ ਅਨੁਸਾਰ ਸੰਸਾਰ ਦੇ ਤਿੰਨ ਵਿਲੀਅਨ ਲੋਕ 2.50 ਡਾਲਰ ਪ੍ਰਤੀ ਦਿਨ,1.3 ਬਿਲੀਅਨ ਲੋਕ 1.25 ਡਾਲਰ ਨਾਲ ਗੁਜਾਰਾ ਕਰ ਰਹੇ ਹਨ,1 ਬਿਲੀਅਨ ਬੱਚੇ ਗਰੀਬੀ ਦੀ ਮਾਰ ਝੱਲ ਰਹੇ ਹਨ।ਹਰ ਰੋਜ ਗਰੀਬੀ ਕਾਰਨ 22000 ਬੱਚੇ ਮਰ ਜਾਂਦੇ ਹਨ। 1 ਬਿਲੀਅਨ ਤੋḔ ਉਪਰ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਨਹੀḔ ਮਿਲ ਰਿਹਾ। 870 ਮਿਲੀਅਨ ਲੋਕਾਂ ਨੂੰ ਰੱਜ ਕੇ ਪੇਟ ਭਰਨ ਲਈ ਖਾਣਾ ਨਹੀḔ ਮਿਲ ਰਿਹਾ।ਸੰਸਾਰ ਦੀ 80% ਅਬਾਦੀ ਦਿਨ ਦੇ 10 ਡਾਲਰ ਤੋḔ ਘੱਟ ਨਾਲ ਗੁਜਾਰਾ ਕਰ ਰਹੀ ਹੈ।ਵਰਲਡ ਫੁਡ ਪਰੋਗਰਾਮ ਅਨੁਸਾਰ ਜਿੰਨੇ ਲੋਕ ਭੁੱਖ ਅਤੇ ਗਰੀਬੀ ਕਾਰਨ ਮਰਦੇ ਹਨ ਉਨੇ ਲੋਕ ਭਿਆਨਕ ਬਿਮਾਰੀਆਂ ਏਡਜ਼,ਕੈਸਰ,ਮਲੇਰੀਆ,ਪੀਲੀਆ,ਦਿਲ ਦਾ ਦੌਰਾ ਆਦਿ ਨਾਲ ਨਹੀ ਮਰਦੇ।ਭਾਰਤ ਦੀ ਤਾਜਾ ਨੀਤੀ ਮੁਤਾਬਿਕ ਜੋ ਸ਼ਹਿਰੀ 32 ਰੁਪਏ (55 ਸੈਟ 35 ਪੈਨੀ) ਅਤੇ ਪੇਡੂ 27 ਰੁਪਏ ( 45 ਸੈਟ 30 ਪੈਨੀ) ਦਿਨ ਦੇ ਕਮਾਉਦਾ ਹੈ ਉਹ ਗਰੀਬ ਨਹੀ। ਪਰਧਾਨ ਸੋਹਨ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮੀਰੀ ਗਰੀਬੀ ਵਿੱਚ ਵੱਧ ਰਿਹਾ ਪਾੜਾ ਸੱਭ ਹੱਦਾਂ ਬੰਨੇ ਪਾਰ ਕਰ ਗਿਆ ਹੈ।ਇੱਕ ਪਾਸੇ ਲੋਕ ਭੁੱਖ ਦੁੱਖ ਅਤੇ ਗਰੀਬੀ ਨਾਲ ਮਰ ਰਹੇ ਹਨ ਦੂਜੇ ਪਾਸੇ ਦੌਲਤ ਦੇ ਅੰਬਾਰ ਲੱਗ ਰਹੇ ਹਨ।ਅਨਾਜ ਗੁਦਾਮਾਂਵਿੱਚ ਸੜ ਰਿਹਾ ਹੈ।ਉਨਾ ਕਿਹਾ ਕਿ ਇਸ ਭਿਆਨਕ ਸਥਿਤੀ ਵਿਚੋæ ਨਿਕਲਣ ਲਈ ਸੰਸਾਰ ਭਰ ਦੇ ਪੀੜਤ ਲੋਕਾਂ ਨੂੰ ਸੁਚੇਤ ਰੂਪ ਵਿੱਚ ਉਪਰਾਲੇ ਕਰਨੇ ਪੈਣਗੇ। ਇਸ ਪੱਖਪਾਤੀ ,ਅਮੀਰ ਪੱਖੀ ਪਰਬੰਧ ਨੂੰ ਬਦਲ ਕੇ ਆਮ ਲੁਕਾਈ ਪੱਖੀ ਪਰਬੰਧ ਸਥਾਪਤ ਕਰਨਾ ਪਵੇਗਾ।ਸਮਾਜਵਾਦੀ ਪਰਬੰਧ ਹੀ ਇਸ ਦਾ ਚਿਰ ਸਥਾਈ ਅਤੇ ਪੱਕਾ ਹੱਲ ਹੈ। ਮਾæਭਜਨ ਗਿੱਲ ਨੇ ਮਰਹੂਮ ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਪਿਤਾ ਮੇਜਰ ਸੋਹਣ ਸਿੰਘ ਸੰਧੂ ਦੇ 25 ਜੁਲਾਈ ਨੂੰ ਸਾਡੇ ਪਾਸੋæ ਵਿਛੜ ਜਾਣ ਤੇ ਡੂੰਘੇ ਦੁੱਖ ਦਾ ਪਰਗਟਾਵਾ ਕੀਤਾ। ਉਨਾ ਕਿਹਾ ਕਿ ਦਹਿਸ਼ਤ ਗਰਦਾਂ ਹੱਥੋæ 23 ਮਾਰਚ 1988 ਨੂੰ ਕਵੀ ਪਾਸ਼ ਨੂੰ ਸ਼ਹੀਦ ਕੀਤਾ ਗਿਆ ਸੀ । ਪਾਸ਼ ਦੇ ਕਤਲ ਤੋæ ਬਾਅਦ ਪਾਸ਼ ਯਾਦਗਾਰੀ ਇੰਟਰਂਨੈਸ਼ਨਲ ਟਰੱਸਟ ਦੇ ਸਰਪਰਸਤ ਦੀ ਜੁੰਮੇਵਾਰੀ ਨਿਭਾ ਰਹੇ ਮੇਜਰ ਸੋਹਣ ਸਿੰਘ ਸੰਧੂ ਦੇ ਤੁਰ ਜਾਣ ਨਾਲ ਅਧੂਰੇ ਕਾਰਜਾਂ ਨੂੰ ਡੂੰਘੀ ਸੱਟ ਵਜੀ ਹੈ। 1919 ਨੂੰ ਜਲ੍ਹਿਆਂਵਾਲਾ ਬਾਗ (ਅੰਮ੍ਰਿਤਸਰ) ਦੇ ਖੁਨੀ ਕਾਂਡ ਦਾ ਬਦਲਾ ਲੈਣ ਵਾਲੇ ਮਹਾਨ ਸ਼ਹੀਦ ਊਧਮ ਸਿੰਘ ਨੂੰ ਸਰਧਾਂਜਲੀ ਭੇḔਟ ਕਰਦੇ ਹੋਏ ਉਹਨਾ ਕਿਹਾ ਕਿ ਲੈਫਟੀਨੈਟ ਗਵਰਨਰ ਜਨਰਲ ਸਰਮਾਇਕਲ ਉੈਡਵਾਇਰ ਤੋḔ ਬਦਲਾ ਲੈਣ ਲਈ ਕੀਤੀ ਕੁਰਬਾਨੀ ਨੂੰ ਪੰਜਾਬੀ ਲੋਕ ਕਦੇ ਭੁਲਾ ਨਹੀ ਸਕਦੇ। ਸੰਰਕਾਰਾਂ ਨੇ ਹਮੇਸ਼ਾਂ ਹੀ ਸ਼ਹੀਦਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਅਣਗੌਲਿਆ ਕੀਤਾ ਹੈ। ਗਦਰ ਸ਼ਤਾਬਦੀ ਕਮੇਟੀ ਕੈਲਗਰੀ ਵੱਲੋ” ਨਾਟਕ ਗਾਥਾਕਾਲੇ ਪਾਣੀਆਂ ਦੀ ,ਹੈਲੋ ਕਨੇਡਾ ਅਤੇ ਬੱਚਿਆਂ ਦੀ ਕੋਰੋਗਰਾਫੀ ਦੀ ਸੀ.ਡੀ ਕੈਲਗਰੀ ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੀ ਟੀਮ ਦੇ ਕਲਾਕਾਰਾਂ ਵੱਲੋ” ਰਲੀਜ ਕੀਤੀ ਗਈ। ਇੰਜ਼ਗੁਰਦਾਆਲ ਸਿੰਘ ਖਹਿਰਾ ,ਜਸਵੰਤ ਸੇਖੋḔ,ਪ੍ਰੋ.ਗੋਪਾਲ ਜੱਸਲ ,ਜਸਪਾਲ ਕੌਰ ਸਵੈਚ ਅਤੇ ਸੁਰਿੰਦਰ ਕੌਰ ਚੀਮਾਂ ਵੱਲੋḔਜਸਵਿੰਦਰ ਕੌਰ ਲੰਮੇ ਹਰੀਪਾਲ ,ਮੋਹਰ ਸਿੰਘ ਗਿੱਲ,ਲਖਵੀਰ ਦਾਦਰਾ ਅਤੇ ਹਰਸ਼ਰਨ ਮੱਲੀ ਨੂੰ ਗਦਰ ਸ਼ਤਾਬਦੀ ਕਮੇਟੀ ਦੇ ਸ਼ਲਾਘਾ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਇਕਬਾਲ ਖਾਨ, ਜਸਵੀਰ ਸਹੋਤਾ, ਇੰਜ: ਗੁਰਦਿਆਲ ਸਿੰਘ ਖੇਹਰਾ ,ਸੁਰਿੰਦਰ ਸਿੰਘ ਢਿਲੋḔ,ਬੀਜਾ ਰਾਮ ਅਤੇ ਜਸਵੰਤ ਸਿੰਘ ਸੇਖੋḔ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ ਅਤੇ ਸ਼ਹੀਦਾਂ ਪ੍ਰਤੀ ਆਪਣੇ ਵਿਚਾਰ ਪੇਸ਼ ਕੀਤੇ। ਨਵਕਿਰਨ ਕੌਰ ਢੁੱਡੀਕੇ, ਸੁਖਵੀਰ ਸਿੰਘ ਗਰੇਵਾਲ,ਹਰਨੇਕ ਬੱਧਨੀ, ਤਰਲੋਚਣ ਸੈਂਭੀ,ਬਚਿੱਤਰ ਗਿੱਲ,ਲਖਵੀਰ ਦਾਦਰਾ ,ਸੁਰਜੀਤ ਸਿੰਘ ਪੰਨੂ,ਸਵਰਨ ਸਿੰਘ ,ਸਰਵਣ ਸੰਧੂ,ਜਸਵੰਤ ਸਿੰਘ ਸੇਖੋḔ ਅਤੇ ਮਨਮੋਹਣ ਬਾਠ ਨੇ ਭਾਵਪੂਰਤ ਗੀਤਾਂ ,ਕਵਿਤਾਵਾਂ,ਗਜਲਾਂ ਅਤੇ ਕਵੀਸ਼ਰੀ ਰਾਹੀḔ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ। ਔਰਤਾਂ ਅਤੇ ਮਰਦਾਂ ਦੇ ਭਰੇ ਇਕੱਠ ਵਿੱਚ ਕੈਲਗਰੀ ਦੇ ਸਕੂਲਾਂ ਵਿੱਚ ਪੰਜਾਬੀ ਵਿਸ਼ੇ ਨੂੰ ਚੌਥੀ ਸ਼ਰੇਣੀ ਤੋḔ ਲਾਗੂ ਕਰਨ ਦਾ ਮਤਾ ਪਾਸ ਕੀਤਾ ਗਿਆ। ਅੇਸੋਸੀਏਸ਼ਨ ਦੀ ਅਗਲੀ ਮੀਟਿੰਗ 1 ਸਤੰਬਰ ਨੂੰ ਕੋਸੋ ਹਾਲ ਵਿਖੇ 2 ਵਜੇ ਹੋਵੇਗੀ।ਹੋਰ ਜਾਣਕਾਰੀ ਲਈ ਮਾ ਭਜਨ ਗਿੱਲ ਨੂੰ 403-455-4220 ਤੇ ਸੰਪਰਕ ਕੀਤਾ ਜਾ ਸਕਦਾ ਹੈ।