ਸੁਖਵੀਰ ਗਰੇਵਾਲ- ਗਦਰ ਲਹਿਰ ਦੀ 100ਵੀਂ ਵਰ੍ਹੇਗੰਢ ਦੇ ਸਬੰਧ ਵਿਚ ਕੈਨੇਡਾ ਭਰ ਵਿਚ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਜ਼ੋ ਵਿੰਨੀਪੈਗ ਵਿਚ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਸਭਾ ਵਿੰਨੀਪੈਗ ਦੀ ਕਮਾਨ ਹੇਠ ਸ਼ਹਿਰ ਦੇ ਜੁਬਲੀ ਆਡੋਟੋਰੀਅਮ ਵਿਚ ਕਰਵਾਇਆ ਗਿਆ। ਲੋਕ ਕਲਾ ਮੰਚ ਮੰਡੀ ਮੁੱਲਾਪੁਰ ਅਤੇ ਕੈਲਗਰੀ ਦੇ ਕਲਾਕਾਰਾ ਵੱਲੋ ਖੇਡਿਆ ਗਿਆ ਨਾਟਕ “ਗਾਥਾ ਕਾਲੇ ਪਾਣੀਆਂ ਦੀ” ਇਸ ਸਮਾਗਮ ਵਿਚ ਖਿੱਚ ਦਾ ਕੇਂਦਰ ਰਿਹਾ। ਇਹ ਨਾਟਕ ਹਰਕੇਸ਼ ਚੌਧਰੀ ਦੁਆਰਾ ਰਚਿਤ ਅਤੇ ਨਿਰਦੇਸ਼ਨ ਕੀਤਾ ਗਿਆ। ਇਸ ਨਾਟਕ ਵਿਚ ਅੰਡੇਮਾਨ ਦੇ ਕਾਲੇ ਪਾਣੀਆਂ ਵਿਚ ਅੰਗਰੇਜ਼ਾਂ ਦੀ ਹਕੂਮਤ ਦੁਆਰਾ ਕੈਦੀਆਂ ਉੱਪਰ ਯਾਹੇ ਜ਼ੁਲਮਾਂ ਦੀ ਦਾਸਤਾਨ ਹੈ। ਜੇਲਰਾਂ ਦੇ ਜ਼ੁਲਮ ਦੀ ਤਾਬ ਨਾ ਸਹਾਰਦੇ ਹੋਏ ਕਈ ਕੈਦੀ ਮੁਆਫੀ ਮੰਗ ਲੈਂਦੇ ਸਨ ਅਤੇ ਆਤਮਹੱਤਿਆ ਵੀ ਕਰ ਲੈਂਦੇ ਸਨ। ਨਾਟਕ ਵਿਚ ਉਸ ਸਮੈਂ ਦਿਲਚਸਪ ਮੋੜ ਆਉਦਾ ਹੈ ਜਦੋਂ ਗਦਰੀ ਬਾਬੇ ਜੇਲ ਅਧਿਕਾਰੀਆਂ ਦੇ ਤੱਸ਼ਦ ਅਤਗੇ ਅੜਦੇ ਹਨ। ਨਾਟਕ ਦੀ ਸਮਾਪਤੀ ਤੋਂ ਬਾਅਦ ਹਰਕੇਸ਼ ਚੌਧਰੀ ਨੇ ਦੱਸਿਆ ਕਿ ਜਦੋਂ ਅੰਡੇਮਾਨ ਦੀ ਜੇਲ ਦਾ ਨਾ ਭਾਰਤ ਸਰਕਾਰ ਨੇ ਵੀਰ ਸਾਵਰਕਰ ਦੇ ਨਾਮ ਉੱਪਰ ਰੱਖਿਆ ਤਾਂ ਉਹਨਾਂ ਇਹ ਨਾਟਕ ਲਿਖਣ ਦਾ ਫੈਸਲਾ ਕੀਤਾ। ਨਾਟਕ ਦੀ ਕਹਾਣੀ ਅਨੁਸਾਰ ਵੀਰ ਸਾਵਰਕਰ ਜੇਲ ਦੀਆਂ ਤੰਗੀਆਂ-ਤੁਰਸ਼ੀਆਂ ਨਾ ਸਹਾਰਦਾ ਮੁਆਫੀਨਾਮਾਂ ਲਿਖਕੇ ਦੇ ਆਇਆ ਸੀ। ਹਰਕੇਸ਼ ਨੇ ਇਹ ਵੀ ਦੱਸਿਆਂ ਕਿ ਅੰਤਮ ਸਾਹਾਂ ਤੱਕ ਲੜਨ ਵਾਲੇ ਗਦਰੀ ਬਾਬਿਆਂ ਦੇ ਨਾ ਤੇ ਕੁਝ ਵੀ ਨਹੀਂ ਪਰ ਆਜ਼ਦੀ ਦੀ ਲਹਿਰ ਤੋਂ ਕਿਨਾਰਾ ਕਰਨ ਵਾਲਿਆ ਦੇ ਨਾਮ ਉੱਪਰ ਹਵਾਈ ਅੱਡਿਆਂ ਦੇ ਨਾਮ ਰੱਖਣੇ ਗਦਰੀ ਬਾਬਿਆਂ ਨਾਲ ਇਨਸਾਫ ਨਹੀਂ। ਨਾਟਕ ਵਿਚ ਸੁਰਿੰਦਰ ਸ਼ਰਮਾਂ ਨੇ ਸੋਹਣ ਸਿੰਘ ਭਕਨਾ ਦੀ ਭੁਮਿਕਾ ਨਾ ਛਾਪ।ਇਸ ਤੋਂ ਇਲਾਵਾ ਜਸਵੰਤ ਸਿੰਘ ਸੇਖੋ, ਹਰਕੇਸ਼ ਚੌਧਰੀ, ਗੁਰਦਿਆਲ ਸਿੰਘ ਖਹਿਰਾ, ਗੋਪਾਲ ਜੱਸਲ, ਪ੍ਰਸ਼ੋਤਮ ਅਠੌਲੀ, ਗੁਰਪਿਆਰ ਸਿੰਘ ਗਿੱਲ, ਜਸ਼ਨਪ੍ਰੀਤ ਸਿੰਘ ਗਿੱਲ, ਜਤਿੰਦਰ ਸਵੈਚ,ਹੈਪੀ ਦਿਵਾਲੀ, ਰਵੀਪ੍ਰਕਾਸ਼ ਜ਼ਨਾਗਲ, ਇੰਦਰਜੀਤ ਅਠੌਲੀ, ਨਵਕਿਰਨ ਢੁੱਡੀਕੇ, ਰਾਜ ਮਿਲਿੰਦ , ਬਲਵਿੰਦਰ ਪੁਰੀ , ਕਮਲਪ੍ਰੀਤ ਪੰਧੇਰ, ਰੁਪਿੰਦਰ ਪੰਧੇਰ ਨੇ ਵੱਲ-ਵੱਖ ਭੁਮਿਕਾ ਨਿਭਾਈਆਂ। ਟੰਰਾਟੋਂ ਦੇ ਗਾਇਕ ਨਿਰਕਾਰ ਸੰਧੂ ਦੁਆਰਾ ਗਾਏ ਗੀਤਾਂ ਨੇ ਨਾਟਕ ਨੂੰ ਵੱਖਰਾਂ ਰੂਪ ਦਿੱਤਾ। ਇਸਤੋਂ ਇਲਾਵਾਂ ਹੈਲੋ ਕੈਨੇਡਾ ਨਾਟਕ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਗਦਰ ਲਹਿਰ ਸ਼ਤਾਬਦੀ ਕੋ-ਆਰਡੀਨੇਟਰ ਕਮੇਟੀ ਦੇ ਮਾ. ਭਜਨ ਸਿੰਘ ਗਿੱਲ ਇਸਦੇ ਮੁੱਖ ਬੁਲਾਰੇ ਸਨ। ਉਹਨਾਂ ਇਸ ਮੌਕੇ ਕਿਹਾ ਕਿ ਗਦਰੀ ਬਾਬਿਆਂ ਨੇ ਜਿਸ ਤਰ੍ਹਾਂ ਦੀ ਅਜ਼ਾਦੀ ਲਈ ਸੰਘਰਸ਼ ਕੀਤਾ ਉਹ ਇਕ ਸੁਪਨਾ ਹੀ ਬਣਕੇ ਰਹਿ ਗਈ। ਉਹਨਾਂ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਇਸ ਸਮਾਜਿਕ ਨਾ-ਬਰਾਬਰੀ ਵਿਰੁੱਧ ਡੱਟਣ। ਵਿੰਨੀ ਪੈਗ ਤੋਂ ਜਗਮੋਹਣ ਸਿੰਘ ਢੁੱਡੀਕੇ ਨੇ ਗਦਰ ਲਹਿਰ ਉੱਪਰ ਚਾਨਣਾ ਪਾਇਆ। ਸੁਰਿੰਦਰ ਸ਼ਰਮਾਂ ਨੇ ਕਵਿਤਾ ‘ਪੰਜੋ ਰਫਿਊਜਨ’ ਪੇਸ਼ ਕੀਤੀ। ਮੰਚ ਸੰਚਾਲਨ ਜਸਵੀਰ ਸਿੰਘ ਮੁੰਗੋਵਾਲ ਨੇ ਕੀਤਾ। ਇਸ ਸਮੇਂ ਅਵਤਾਰ ਸਿੰਘ ਸਿੱਧੂ, ਹਰਨੇਕ ਸਿੰਘ ਅਤੇ ਹੋਰ ਹਾਜ਼ਰ ਸਨ।