Get Adobe Flash player

ਰੀਲੀਜ਼ ਸਮਾਰੋਹ ਵਿਚ ਵੱਖ-ਵੱਖ ਹਸਤੀਆਂ ਨੇ ਆਪਣੇ ਸੁਝਾਅ ਅਤੇ ਵਿਚਾਰ ਪੇਸ਼ ਕੀਤੇ  
ਬਲਜਿੰਦਰ ਸੰਘਾ ਕੈਲਗਰੀ- ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸਿੱਖ ਧਰਮ ਦੁਨੀਆ ਦਾ ਸਭ ਤੋਂ ਨਵੀਨਤ ਧਰਮ ਹੈ ਅਤੇ ਇਹ ਆਪਣੇ ਸਿਧਾਤਾਂ ਅਨੁਸਾਰ ਸਰਬੱਤ ਦੇ ਭਲੇ ਦੀ snap1ਗੱਲ ਕਰਦਾ ਹੈ। ਇਸਦੇ ਜੋ ਮਾਨਵੀ ਸਿਧਾਂਤ ਹਨ ਉਹ ਸਾਰੀ ਦੁਨੀਆਂ ਵਿਚ ਅਮਨ ਅਮਾਨ ਪੈਦਾ ਕਰਨ ਦੇ ਕਾਬਿਲ ਹਨ ਪਰ ਬਹੁਤ ਸਾਰੇ ਕਾਰਨ ਹਨ ਕਿ ਇਸ ਧਰਮ ਦੇ ਅਸਲੀ ਸਿਧਾਤਾਂ ਨੂੰ ਰੋਲਣ ਦੀ ਕੋਸ਼ਿਸ਼ ਅੰਦਰੋਂ ਅਤੇ ਬਾਹਰੋਂ ਦੋਵੇ ਤਰੀਕਿਆਂ ਨਾਲ ਹੁੰਦੀ ਆਈ ਹੈ ਜਿਸਦੇ ਕਾਰਨ ਇਸ ਧਰਮ ਦੇ ਸਿਧਾਤਾਂ, ਮਾਨਵਵਾਦੀ ਅਤੇ ਤਰਕਵਾਦੀ ਸੋਚ ਦਾ ਪਸਾਰ ਘੱਟ ਹੋਇਆ ਅਤੇ ਸਮੇਂ-ਸਮੇਂ ਤੇ ਇਸ ਧਰਮ ਨੂੰ ਉਹਨਾਂ ਕਰਾਮਾਤਾਂ ਨਾਲ ਜੋੜਨ ਦੀ ਕੋਸ਼ਿਸ਼ ਜਾਣ ਬੁੱਝਕੇ ਜਾਂ ਅਗਿਆਨਤਾ ਵੱਸ ਹੁੰਦੀ ਆਈ ਹੈ ਜਿਹਨਾਂ ਨਾਲ ਇਸ ਦਾ ਸਬੰਧ ਨਹੀਂ। ਕੈਲਗਰੀ ਦੀ ਖਾਲਸਾ ਰਿਫਲੈਕਸ਼ਨ ਸੁਸਾਇਟੀ ਵੱਲੋਂ ਇਕ “ਕੌਮੀ ਦਰਦ” ਨਾ ਦਾ ਮੈਗਜੀਨ ਪਿਛਲੇ ਦਿਨੀ ਵਾਈਟਹੌਰਨ ਕਮਿਊਨਟੀ ਹਾਲ ਕੈਲਗਰੀ ਵਿਚ ਰੀਲੀਜ਼ ਕੀਤਾ ਗਿਆ ਜੋ ਇਸ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਮਹੀਨਾਵਾਰ ਮੈਗਜ਼ੀਨ ਸਿੱਖੀ ਸਿਧਾਂਤਾਂ ਅਨੁਸਾਰ ਸਿੱਖ ਕੌਮ ਦੇ ਮਸਲਿਆ ਬਾਰੇ ਆਪਣੇ ਵਿਚਾਰ ਸਭ ਤੱਕ ਪਹੁੰਚਏਗਾ ਅਤੇ ਕੌਮੀ ਮਸਲਿਆ ਤੇ ਸਿੱਖੀ ਸਿਧਾਤਾਂ ਅਨੁਸਾਰ ਗਿਆਨ ਦੇ ਤਰਕ ਨਾਲ ਗੱਲਬਾਤ ਕਰਦਾ ਹੋਇਆ ਆਪਸੀ ਮਨ-ਮੁਟਾਵ ਮਿਟਾਉਣ ਲਈ ਇਕ ਪੁਲ ਦਾ ਕੰਮ ਵੀ ਕਰੇਗਾ। ਇਸ ਪ੍ਰੋਰਗਾਮ ਵਿਚ ਸਟੇਜ ਸਕੱਤਰ ਦੀ ਜਿੰਮੇਵਾਰੀ ਖਾਲਸਾ ਰਿਫਲੈਕਸ਼ਨ ਦੇ ਨੁਮਾਇੰਦੇ ਗੁਰਮੇਲ ਸਿੰਘ ਨੇ ਬੜੀ ਸਹਿਜ ਅਤੇ ਨਿਮਰਤਾ ਨਾਲ ਨਿਭਾਈ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਉਹਨਾ ਸਿੱਖ ਯੂਥ ਕੈਲਗਰੀ ਦੇ “ਖਾਲਸਾ ਢਾਡੀ ਜਥੇ” ਨੂੰ ਸਟੇਜ ਤੇ ਆਉਣ ਦੀ ਬੇਨਤੀ ਕੀਤੀ ਜਿਹਨਾਂ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਆਪਣੇ ਸੁਝਾਅ ਵੀ “ਕੌਮੀs2 ਦਰਦ” ਮੈਗਜੀæਨ ਲਈ ਪੇਸ਼ ਕੀਤੇ। ਭਾਈ ਸੁਲੱਖਣ ਸਿੰਘ ਰਿਆੜ ਦੇ ਕਵੀਸ਼ਰੀ ਜਥੇ ਨੇ ਆਪਣੀ ਬੁਲੰਦ ਅਵਾਜ ਵਿਚ ਸੂਰਬੀਰਾਂ ਦੀਆਂ ਵਾਰਾਂ ਸੁਣਾਈਆ। ਮੈਗਜੀਨ ਨੂੰ ਰੀਲੀਜ਼ ਕਰਨ ਦੀ ਰਸਮ ਵਿਚ ਸ਼ਹਰਨੇਕ ਸਿੰਘ, ਰਣਜੀਤ ਸਿੰਘ, ਖਾਲਸਾ ਰਿਫਲੈਕਸ਼ਨ ਸੁਸਾਇਟੀ ਦੇ ਨੁਮਾਇੰਦੇ ਅਤੇ ਹੋਰ ਸਭਾ ਸੁਸਾਇਟੀਆਂ ਦੇ ਨੁਮਾਦਿੰਦੇ ਸ਼ਾਮਲ ਹੋਏ। ਬਹੁਤ ਸਾਰੀਆਂ ਹਸਤੀਆਂ ਨੇ ਸਟੇਜ ਤੋਂ ਜਿੱਥੇ ਇਸ ਮੈਗਜ਼ੀਨ ਦੇ ਰੀਲੀਜ਼ ਹੋਣ ਦੀ ਵਧਾਈ ਦਿੱਤੀ ਉੱਥੇ ਪ੍ਰਬੰਧਕਾਂ ਵੱਲੋਂ ਬੜੇ ਖੁੱਲੇ ਢੰਗ ਨਾਲ ਮੰਗੇ ਗਏ ਸੁਝਾਵਾਂ ਦੀ ਨਜ਼ਰ ਵਿਚ ਸ. ਬਲਜਿੰਦਰ ਸਿੰਘ ਭੁੱਲਰ, ਸੀਨੀਅਰਾਂ ਦੀ ਸੰਸਥਾਂ ਵੱਲੋਂ ਸੁਖਦੇਵ ਸਿੰਘ ਖਹਿਰਾ, ਸਰਵਿਸਜ਼ ਮੰਤਰੀ ਮਨਮੀਤ ਸਿੰਘ ਭੁੱਲਰ, ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੇ ਸਾਬਕਾ ਪ੍ਰਧਾਨ ਗੁਰਬਚਨ ਸਿੰਘ ਬਰਾੜ, ਐਕਸ ਸਰਵਿਸਜ ਸੁਸਾਇਟੀ ਵੱਲੋਂ ਪ੍ਰਧਾਨ ਮੋਹਨ ਸਿੰਘ ਸਿੱਧੂ, ਇੰਕਾ ਸੁਸਾਇਟੀ ਵੱਲੋਂ ਕੋਆਡੀਨੇਟਰ ਸ.ਬਿੱਕਰ ਸਿੰਘ, ਗੁਰੂ ਰਾਮਦਾਸ ਦਰਬਾਰ ਗੁਰੂ ਘਰ ਦੇ ਪ੍ਰਧਾਨ ਸ.ਹਰਬੰਸ ਸਿੰਘ, ਦਸ਼ਮੇਸ਼ ਕਲਚਰ ਸੈਂਟਰ ਗੁਰੂ ਘਰ ਦੇ ਮੁੱਖ ਸਕੱਤਰ ਬਲਜਿੰਦਰ ਸਿੰਘ ਸੰਧੂ, ਐਕਸ ਟੀਚਰਜ਼ ਸੁਸਾਇਟੀ ਵੱਲੋਂ ਗੁਰਦੇਵ ਸਿੰਘ ਪੂੰਨੀ, ਸਿੱਖ ਯੂਥ ਕੈਲਗਰੀ ਦੇ ਸ. ਗੁਰਿੰਦਰ ਸਿੰਘ ਸਿੱਧੂ, ਸ.ਸਹਿਜਵੀਰ ਸਿੰਘ ਰੰਧਾਵਾਂ ਆਦਿ ਨੇ ਆਪਣੇ ਸੁਝਾਅ ਅਤੇ ਵਿਚਾਰ ਸਾਝੇਂ ਕੀਤੇ। ਇਸ ਤੋਂ ਇਲਵਾ ਵੱਖਰੀ ਗੱਲ ਇਹ ਸੀ ਕੈਲਗਰੀ ਦੀ ਹਰ ਸਭਾ ਸੁਸਾਇਟੀ ਨੂੰ ਇਸ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਅਤੇ ਹਰ ਇਕ ਨੂੰ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਪੇਸ਼ ਕਰਨ ਦੀ ਖੁੱਲ੍ਹ ਸੀ ਤਾਂ ਕਿ ਆਉਣ ਵਾਲੇ ਸਮੇਂ ਵਿਚ ਇਹ ਮੈਗਜ਼ੀਨ ਕੌਮ ਦਾ ਅਸਲੀ ਦਰਦ ਪੇਸ਼ ਕਰਨ ਵਿਚ ਸਹਾਈ ਹੋਵੇ। ਸਰਵਿਸਜ਼ ਮੰਤਰੀ ਮਨਮੀਤ ਸਿੰਘ ਭੁੱਲਰ ਨੇ ਪਰਵਾਸੀ ਪੰਜਾਬੀ ਮੀਡੀਏ ਵਿਚ ਆ ਰਹੀ ਗਿਰਾਵਟ ਤੇ ਚਿੰਤਾ ਪ੍ਰਗਟ ਕੀਤੀ ਅਤੇ ਸਾਦੇ ਸ਼ਬਦਾ ਵਿਚ ਉਹਨਾਂ ਦੇ ਇਸ ਸੱਚ ਦਾ ਸਭ ਵੱਲੋਂ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਸਿੱਖ ਕੌਮ ਅਤੇ ਸਮਾਜ ਦੀ ਵਧੀਆ ਉਸਾਰੀ ਲਈ ਕੌਮੀ ਦਰਦ ਮੈਗਜੀਨ ਤੋਂ ਇਲਾਵਾ ਜੈਸੀ ਸੰਗਤ ਤੈਸੀ ਪੰਗਤ, ਮਨੁੱਖਤਾ ਦੇ ਦੁਸ਼ਮਨ ਨਸ਼ੇ, ਸਾਡਾ ਵਿਰਸਾ ਸਵੈ ਪੜਚੋਲ,ਮਨੁੱਖਾ ਜਨਮ ਅਤੇ ਗੁਰੂ ਦੀ ਮਹਾਨਤਾ ਆਦਿ ਪੁਸਤਕਾਂ ਸਾਰੀ ਸੰਗਤ ਵਿਚ ਗਿਆਨ ਫੈਲਾਉਣ ਦੇ ਨਜ਼ਰੀਏ ਨਾਲ ਫਰੀ ਵੰਡੀਆਂ ਗਈਆਂ। ਇਸ ਪ੍ਰੋਗਰਾਮ ਨੂੰ ਮਾਨਣ ਤੋਂ ਬਾਅਦ ਲੱਗਿਆ ਕਿ ਇਸ ਸਮੇਂ ਬਹੁਤ ਵੱਡੀ ਲੋੜ ਹੈ ਕਿ ਹਰ ਕੌਮ ਆਪਣੇ ਦਰਦ ਦੀ ਪੜਚੋਲ ਕਰੇ ਤੇ ਗੁਆਚ ਰਹੀਆਂ ਮਾਨਵਵਾਦੀ ਸੋਚਾਂ ਦਾ ਬੋਲਬਾਲਾਂ ਵਧੇ ਜੋ ਸਾਰੀ ਮਨੁੱਖਤਾ ਵਿਚ ਇਕ ਪੁਲ ਦਾ ਕੰਮ ਕਰਦੀ ਹੋਈ ਸਰਬੱਤ ਦੇ ਭਲੇ ਦਾ ਕੰਮ ਕਰੇ।