ਖਾਲਸਾ ਰਿਫਲੈਕਸ਼ਨ ਅਤੇ ਸਿੱਖ ਯੂਥ ਕੈਲਗਰੀ ਵੱਲੋਂ ਸਭ ਨੂੰ ਖੁੱਲ੍ਹਾ ਸੱਦਾ
ਕੈਲਗਰੀ-ਕੈਲਗਰੀ ਸ਼ਹਿਰ ਦੀਆਂ ਸਿੱਖ ਸੰਗਤਾਂ ਦੀ ਪੁਰ ਜ਼ੋਰ ਮੰਗ ਤੇ “ਖਾਲਸਾ ਰਿਫਲੈਕਸ਼ਨ ਕੈਲਗਰੀ” ਵੱਲੋਂ ਇਕ ਸਿੱਖੀ ਸਿਧਾਤਾਂ ਦੀ ਗੱਲ ਕਰਦਾ ਮੈਗਜ਼ੀਨ “ਕੌਮੀ ਦਰਦ” ਦੇ ਨਾਮ ਹੇਠ ਕੱਢਿਆ ਜਾ ਰਿਹਾ ਹੈ। ਇਹ ਮੈਗਜੀਨ ਸੰਪੂਰਨ ਰੂਪ ਵਿਚ ਸਿੱਖੀ ਸਿਧਾਤਾਂ ਦੀ ਗੱਲ ਕਰੇਗਾ ਅਤੇ ਦੁਨੀਆਂ ਭਰ ਵਿਚ ਸਿੱਖ ਧਰਮ ਨਾਲ ਸਬੰਧਤ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਸਰਗਰਮੀਆਂ ਨੂੰ ਧਿਆਨ ਵਿਚ ਰੱਖਦਿਆਂ ਕੈਲਗਰੀ ਦੇ ਸਮੂਹ ਨਾਨਕ ਨਾਮ ਸੇਵਾ ਅਤੇ ਖਾਸ ਕਰਕੇ ਕੈਲਗਰੀ ਦੀ ਯੂਥ ਸੰਗਤ ਵੱਲੋਂ ਕੱਢਿਆ ਜਾ ਰਿਹਾ ਹੈ। ਇਸ ਮੈਗਜ਼ੀਨ ਦਾ ਮੁੱਖ ਮਕਸਦ ਸਿੱਖੀ ਕਦਰਾਂ-ਕੀਮਤਾ ਅਤੇ ਸਿਧਾਤਾਂ ਨੂੰ ਹੋਰ ਉੱਚਾ ਚੁੱਕਣਾ ਹੈ। ਸਮੇਂ-ਸਮੇਂ ਤੇ ਸਿੱਖੀ ਤੇ ਜੋ ਅੰਦਰੂਨੀ ਅਤੇ ਬਾਹਰੀ ਹਮਲੇ ਹੁੰਦੇ ਹਨ ਅਜਿਹੇ ਹਮਲਿਆਂ ਦਾ ਸੱਭਿਅਕ ਢੰਗ ਨਾਲ ਪਰਦਾਫਾਸ਼ ਕਰਦਿਆ ਗੁਰਬਾਣੀ ਅਤੇ ਗੌਰਵਮਈ ਸਿੱਖ ਇਤਿਹਾਸ ਦੀ ਰੋਸ਼ਨੀ ਵਿਚ ਜਵਾਬ ਦਿੱਤਾ ਜਾਵੇਗਾ। ਇਹ ਸਮਾਗਮ ਕੈਲਗਰੀ ਦੇ ਵਾਈਟਹੌਰਨ ਕਮਿਊਨਟੀ ਸੈਂਟਰ ਵਿਚ 7 ਜੁਲਾਈ 2013 ਦਿਨ ਐਤਵਾਰ ਨੂੰ ਸ਼ਾਮ ਦੇ 4 ਵਜੇ ਤੋਂ 6 ਵਜੇ ਤੱਕ ਹੋਵੇਗਾ। ਇਸ ਮੈਗਜ਼ੀਨ ਦੇ ਉਦਘਾਟਨ ਸਮੇਂ ਜਿੱਥੇ ਪੰਥਕ ਬੁਲਾਰੇ ਆਪਣੀ ਹਾਜ਼ਾਰੀ ਲਵਾਉਣਗੇ ਉੱਥੇ ਇਸ ‘ਕੌਮੀ ਦਰਦ” ਮੈਗਜ਼ੀਨ ਨੂੰ ਹੋਰ ਉਸਾਰੂ ਬਣਾਉਣ ਲਈ ਆਪ ਜੀ ਦੇ ਸੁਝਾਵਾਂ ਦੀ ਵੀ ਉਡੀਕ ਹੋਵੇਗੀ। ਕੈਲਗਰੀ ਦੀ ਸਾਰੀ ਸਿੱਖ ਸੰਗਤ ਨੂੰ ਇਸ ਰੀਲੀਜ਼ ਸਮਾਰੋਹ ਵਿਚ ਹਾਜ਼ਰ ਹੋਣ ਦੀ ਬੇਨਤੀ ਹੈ। ਇਹ ਜਾਣਕਾਰੀ ਖਾਲਸਾ ਰਿਫਲੈਕਸ਼ਨ ਕੈਲਗਰੀ ਵੱਲੋਂ ਲਿਖਤੀ ਰੂਪ ਵਿਚ ਦਿੱਤੀ ਗਈ ਹੈ।