ਬਲਜਿੰਦਰ ਸੰਘਾ ਕੈਲਗਰੀ- ਗਦਰ ਸ਼ਤਾਬਦੀ ਸਮਾਗਮ 29 ਜੂਨ 20 13 ਨੂੰ ਔਰਫੀਅਸ ਕੈਲਗਰੀ ਵਿਖੇ ਦੋ ਵੱਖੋ-ਵੱਖਰੇ ਸ਼ੋਅ ਕਰਕੇ ਮਨਾਇਆ ਗਿਆ। ਇਸ ਸਮਾਗਮ ਨੂੰ ਸਫਲ ਤੇ ਕਾਮਯਾਬ ਬਣਾਉਣ ਲਈ ਕੈਲਗਰੀ ਦੀ ਸੱਤ ਜੱਥੇਬੰਦੀਆਂ ਦੀ ਕੋ-ਆਰਡੀਨੇਸ਼ਨ ਕਮੇਟੀ ਨੇ ਸੰਪੂਰਨ ਸਹਿਯੋਗ ਦਿੱਤਾ। ਕੋ-ਆਰਡੀਨੇਟਰ ਕਮੇਟੀ ਦੇ ਕੋ-ਆਰਡੀਨੇਟਰ ਮਾæਭਜਨ ਸਿੰਘ ਗਿੱਲ ਅਤੇ ਤਰਲੋਚਨ ਦੂਹੜਾ ਜੀ ਦੀ ਦੇਖ-ਰੇਖ ਵਿਚ ਇਹ ਪ੍ਰੋਗਰਾਮ ਚੱਲਿਆ। ਦੇਸ਼ ਦੀ ਅਜਾæਦੀ ਲਈ ਗਦਰ ਲਹਿਰ ਸਨਫਰਾਸਿਸਕੋ ਅਮਰੀਕਾ ਤੋਂ ਸੋ ਵਰ੍ਹੇ ਪਹਿਲਾ Aੁੱਠੀ ਸੀ। ਇਸ ਲਹਿਰ ਦੇ ਪ੍ਰਮੁੱਖ ਆਗੂ ਸਨ ਬਾਬਾ ਸੋਹਨ ਸਿੰਘ ਭਕਨਾ, ਲਾਲਾ ਹਰਦਿਆਲ, ਕਰੀਮ ਬਖ਼ਸ, ਕਰਤਾਰ ਸਿੰਘ ਸਰਾਭਾ। ਇਹਨਾਂ ਦੇਸ਼ ਭਗਤਾਂ ਨੇ ਹਿੰਦੋਸਤਾਨ ਦੀ ਧਰਤੀ ਗਦਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆ ਮਾæ ਭਜਨ ਸਿੰਘ ਗਿੱਲ ਨੇ ਸਾਰੇ ਲੋਕਾਂ ਨੂੰ ਇਹਨਾਂ ਸ਼ਹੀਦਾ ਦੀ ਸੋਚ ਤੇ ਪਹਿਰਾ ਦੇਣ ਲਈ ਪ੍ਰੇਰਿਆ। ਉਹਨਾਂ ਆਖਿਆ ਗਦਰ ਲਹਿਰ ਸਾਂਝੀਵਾਲਤਾ, ਅਜ਼ਾਦੀ, ਜਮਹੂਰੀਅਤ, ਅੰਧ ਵਿਸ਼ਵਾਸ਼ਾਂ ਖਿਲਾਫ ਉੱਠੀ ਸੀ। ਇਸ ਲਹਿਰ ਦੇ ਉਦੇਸ਼ ਅਜੇ ਵੀ ਅਧੂਰੇ ਹਨ ਅਤੇ ਉਹਨਾਂ ਦੇਸ਼ ਭਗਤਾਂ ਗਦਰੀ ਸੂਰਮਿਆ ਦੇ ਸੁਪਨਿਆ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ। ਤਰਲੋਚਨ ਸੈਂਭੀ ਬਲਵੀਰ ਗੋਰੇ ਅਤੇ ਲਖਵੀਰ ਦਾਦਰਾਂ ਨੇ ਗਦਰੀ ਅਤੇ ਇਨਕਲਾਬੀ ਕਵੀਸ਼ਰੀ ਅਤੇ ਗਾਇਕੀ ਨਾਲ ਦੋਹਾਂ ਸ਼ੋਆਂ ਵਿਚ ਰੰਗ ਭਰ ਦਿੱਤਾ ਅਤੇ ਸੁਰਿੰਦਰ ਸ਼ਰਮਾਂ ਦੀ ਬੋਲੀ ਕਵਿਤਾ ‘ਪੰਜੋ ਰਿਫਊਜਨ ਨੇ ਸਭ ਨੂੰ ਸੰਜੀਦਾ ਕਰ ਦਿੱਤਾ। ਫਿਰ ਉਹਨਾਂ ਲੋਕ ਕਲਾ ਮੰਚ ਮੁੱਲਾਂਪੁਰ ਅਤੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੀ ਟੀਮ ਨੂੰ ਸਮਾਗਮ ਦਾ ਪਹਿਲਾ ਨਾਟਕ ਸ਼ੁਰੂ ਕਰਨ ਦਾ ਸੱਦਾ ਦਿੱਤਾ। ਕੈਨੇਡਾ ਵਿਚ ਵਸਦੇ ਪੰਜਾਬੀ ਲੋਕਾ ਦੀ ਮਾਨਸਿਕਤਾ, ਸਮਾਜਿਕ ਅਤੇ ਆਰਥਿਕ ਦਬੰਦਾ ਦੀ ਗੱਲ ਕਰਦਾ ਨਾਟਕ ‘ਹੈਲੋ ਕੈਨੇਡਾ’ ਪੇਸ਼ ਹੋਇਆ, ਨਾਟਕ ਨੇ ਜਿੱਥੇ ਲੋਕਾਂ ਨੂੰ ਹਸਾਇਆ Aੁੱਥੇ ਕੁਝ ਗੰਭੀਰ ਨੁਕਤਿਆ ਤੇ ਲੋਕਾਂ ਨੂੰ ਕੁਝ ਸੋਚਣ ਲਈ ਵੀ ਮਜ਼ਬੂਰ ਕੀਤਾ। ਨਾਟਕ ਆਪਣੇ ਉਦੇਸ਼ ਵਿਚ ਪੂਰਾ ਸਫਲ ਰਿਹਾ। ਇਸ ਨਾਟਕ ਵਿਚ ਸੁਰਿੰਦਰ ਸ਼ਰਮਾ, ਕਮਲਪ੍ਰੀਤ ਪੰਧੇਰ, ਜਸਨਪ੍ਰੀਤ ਗਿੱਲ ਅਤੇ ਨਵਕਿਰਨ ਗਿੱਲ ਦੀ ਭੂਮਿਕਾ ਕਾਬਲੇ ਤਰੀਫ ਸੀ। ਨਾਟਕ ਦਾ ਨਿਰਦੇਸ਼ਨ ਹਰਕੇਸ਼ ਚੌਧਰੀ ਵੱਲੋਂ ਕੀਤਾ ਗਿਆ। ਜੋ ਆਪਣੇ-ਆਪ ਵਿਚ ਪੂਰੀ ਤਰ੍ਹਾਂ ਸਫਲ ਰਿਹਾ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਤੋਂ ਆਏ ਹਰਕੇਸ਼ ਚੌਧਰੀ ਅਤੇ ਸੁਰਿੰਦਰ ਸ਼ਰਮਾਂ ਨੇ ਸਮੁੱਚਾ ਪ੍ਰੋਗਰਾਮ ਬੜੀ ਮਿਹਨਤ ਨਾਲ ਤਿਆਰ ਕਰਵਾਇਆ। ਸਮਾਗਮ ਦੀ ਅਗਲੀ ਪੇਸ਼ਕਾਰੀ ਕੈਲਗਰੀ ਦੇ ਬੱਚਿਆਂ ਦੁਆਰਾ ਤਿਆਰ ਕੀਤੀ ਕੋਰੀਗ੍ਰਾਫੀ “ਬਾਬਲ ਦਾ ਦਿਲ” ਬੜਾ ਭਾਵੁਕ ਅਤੇ ਸੰਜੀਦਾ ਦ੍ਰਿਸ਼ ਪੇਸ਼ ਕਰਦੀ ਹੋਈ ਬੜਾ ਅਰਥ ਭਰਪੂਰ ਸੁਨੇਹਾ ਦੇ ਗਈ ਕਿ ਦੁਨੀਆਂ ਦੇ ਹਰ ਕੋਨੇ ਵਿਚ ਔਰਤਾਂ ਨੂੰ ਵੱਖੋ-ਵੱਖਰੀਆਂ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਦਿੱਲੀ ਦੀ ਲੜਕੀ ਦਾਮਿਨੀ ਜੋ ਜ਼ਬਰ ਜੁਲਮ ਦਾ ਸ਼ਿਕਾਰ ਹੋਈ ਉਸਦੀ ਗੱਲ ਕਰਦੀ ਇਹ ਕੋਰੀਉਗ੍ਰਾਫੀ ਸਭ ਨੂੰ ਭਾਵੁਕ ਕਰ ਗਈ। ਇਸ ਕੋਰੀਉਗ੍ਰਾਫੀ ਵਿਚ ਸਹਿਜ ਪੰਧੇਰ, ਸਹਿਜ, ਦਮਨਪ੍ਰੀਤ ਕੌਰ, ਕਮਲਪ੍ਰੀਤ ਕੌਰ, ਪ੍ਰੀਆ ਠਾਕੁਰ, ਜੈਸੀ, ਜੈਸੰਨ, ਸਾਹਿਲ, ਯੁਵਰਾਜ, ਹਰਮੀਨ ਕੌਰ, ਸੁਰਿੰਦਰ ਸ਼ਰਮਾਂ ਆਦਿ ਨੇ ਅਦਾਕਾਰੀ ਕੀਤੀ। ਕੋਰੀਓਗ੍ਰਾਫੀ ਦੇ ਕਲਾਕਾਰਾਂ ਨੂੰ ਕਮੇਟੀ ਦੇ ਆਹੁੰਦੇਦਾਰਾਂ ਸੋਹਨ ਮਾਨ, ਕੇਸਰ ਸਿੰਘ ਨੀਰ, ਬਲਜਿੰਦਰ ਸੰਘਾ, ਜਸਵੀਰ ਸਿਹੋਤਾ, ਪ੍ਰਸ਼ੋਤਮ ਭਾਰਦਵਾਜ ਅਤੇ ਨਾਟਕ ਗਾਥਾ ਕਾਲੇ ਪਾਣੀਆਂ ਦੇ ਕਲਾਕਾਰਾਂ ਨੂੰ ਉਪਰੋਤਕ ਟੀਮ ਮੈਂਬਰਾ ਤੋਂ ਇਲਾਵਾ ਸਾਝੇ ਰੂਪ ਵਿਚ ਤਰਲੋਚਨ ਦੂਹੜੇ, ਮੋਹਰ ਸਿੰਘ ਗਿੱਲ, ਕੁਲਬੀਰ ਸ਼ੇਰਗਿੱਲ, ਇਕਬਾਲ ਖਾਨ, ਪਰਮਿੰਦਰ ਗਰੇਵਾਲ ਆਦਿ ਸ਼ਤਾਬਦੀ ਟੀਮ ਮੈਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਸਨਮਾਨ ਸਮਰੋਹ ਦੀ ਸਟੇਜ ਜਿੰæਮੇਵਾਰੀ ਗੁਰਬਚਨ ਬਰਾੜ ਵੱਲੋੰ ਬਾਖੂਬੀ ਨਿਭਾਈ ਗਈ। ਇਸ ਉਪਰੰਤ ਪ੍ਰੋਗਰਾਮ ਦਾ ਸਿਖਰ ਗਦਰੀ ਬਾਬਿਆਂ ਦੁਆਰਾ ਕਾਲੇ ਪਾਣੀਆਂ ਦੀ ਧਰਤੀ ਤੇ ਸੰਘਰਸ਼ ਦੀ ਕਥਾ ਪੇਸ਼ ਕਰਦਾ ਨਾਟਕ “ਗਾਥਾ ਕਾਲੇ ਪਾਣੀਆਂ ਦੀ” ਪੇਸ਼ ਕੀਤਾ ਗਿਆ। ਕੈਲਗਰੀ ਦੇ ਕਲਾਕਾਰਾਂ ਨੇ ਗਦਰੀ ਬਾਬਿਆਂ ਦੁਆਰਾ ਆਪਣੇ ਸਰੀਰ ਤੇ ਹੰਢਾਈ ਵਿਥਿਆ ਨੂੰ ਸਾਜ਼ਿੰਦ ਕੀਤਾ। ਮੇਰਜ ਮੋਰੇ ਦੀ ਜ਼ਾਲਮ ਸਲਤਨਤ ਨੂੰ ਵੰਗਾਰਨ ਵਾਲੇ ਗਦਰੀ ਬਾਬਿਆਂ ਨੇ ਹਰ ਜ਼ਬਰ ਦਾ ਟਾਕਰਾ ਕੀਤਾ। ਉਹ ਮੇਜਰ ਮੋਰੇ ਜੋ ਆਪਣੇ ਆਪ ਨੂੰ ਜੇਲ ਦਾ ਰੱਬ ਆਖਦਾ ਹੁੰਦਾ ਸੀ ਗਦਰੀ Aੇਸਦੇ ਜ਼ੁਲਮ ਦੇ ਵਿਰੁੱਧ ਸਾਂਝੀਵਾਲਤਾ ਕਾਇਮ ਰੱਖਦੇ ਹੋਏ ਲੜੇ ਸਨ। ਨਾਟਕ ਦਾ ਸਿਖਰ ਇਸ ਪੜਾਅ ਤੇ ਹੋਇਆ ਜਦੋਂ ਬਾਬਾ ਭਕਨਾ ਹਿੰਦੋਸਤਾਨ ਦੀ ਅਜ਼ਾਦੀ ਨੂੰ ਇਕ ਸਮਝੋਤੇ ਤੋਂ ਵੱਧ ਕੁਝ ਨਹੀਂ ਸਮਝਦਾ ਅਤੇ ਕਹਿੰਦਾ ਹੈ ਕਿ ਦੇਸ਼ ਭਗਤਾ ਗਦਰੀ ਬਾਬਿਆਂ ਦੇ ਸੁਪਨੇ ਨਾਲ ਧ੍ਰੋਹ ਹੋਇਆ ਹੈ। ਇਸ ਲਈ ਅਜੇ ਇੱਕ ਹੋਰ ਗਦਰ ਦੀ ਲੋੜ ਹੈ। ਨਾਟਕ ਨੇ ਦਰਸ਼ਕਾਂ ਨੂੰ ਅੰਤ ਤੱਕ ਨਾਲ ਜੋੜੀ ਰੱਖਿਆ। ਨਾਟਕ ਦਾ ਸੰਗੀਤ ਜ਼ਜਬਿਆਂ ਨੂੰ ਵੇਗ ਦੇਣ ਵਾਲਾ ਸੀ। ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਹਰਕੇਸ਼ ਚੌਧਰੀ ਦੁਆਰਾ ਤਿਆਰ ਕੀਤਾ ਇਹ ਨਾਟਕ ਆਪਣੇ ਟੀਚੇ ਅਤੇ ਉਦੇਸ਼ ਵਿੱਚ ਬੜਾ ਸਫਲ ਰਿਹਾ। ਇਸ ਨਾਟਕ ਵਿੱਚ ਬਾਬਾ ਸੋਹਣ ਸਿੰਘ ਭਕਨਾ ਦੇ ਰੋਲ ਵਿਚ ਸੁਰਿੰਦਰ ਸਰਮਾਂ ਦੀ ਅਦਾਕਾਰੀ ਅਤਿ ਸੁਭਾਵਿਕ ਅਤੇ ਦਿਲ ਨੂੰ ਧੂਹ ਪਾਉਣ ਵਾਲੀ ਸੀ। ਜਦੋਂ ਬਾਬਾ ਭਕਨਾ ਆਖਦਾ ਹੈ-
“ਉੱਠੋ ਸ਼ੇਰ ਮਰਦੇ ਵੇਲਾ ਸਾਉਣ ਦਾ ਨਹੀਂ
ਜਾਕੇ ਵੇਖਦੇ ਕੁਲ ਜਹਾਨ ਕਿਉਂ ਨਹੀਂ
ਬਾਂਦਰ ਬਾਂਟ ਕਰਦਾ ਜ਼ਾਲਮ ਨਾਲ ਸਾਡੇ
ਬੇਈਮਾਨ ਦੀ ਕੱਢਦੇ ਜਾਨ ਕਿਉæ ਨਹੀਂ”
ਲੂ-ਰੋਘਟੇ ਖਵੇ ਹੋ ਜਾਂਦੇ ਹਨ। ਇਸ ਨਾਟਕ ਵਿਚ ਨਵਕਿਰਨ ਢੁੱਡੀਕੇ, ਸਾਹਿਬ ਪੰਧੇਰ, ਜ਼ਸ਼ਨਪ੍ਰੀਤ ਗਿੱਲ, ਜਤਿੰਦਰ ਸਵੈਚ, ਬਲਵਿੰਦਰ ਪੁਰੀ, ਪ੍ਰੋæ ਗੁਪਾਲ ਜੱਸਲ, ਰਵੀ ਜਨਾਗਲ, ਹੈਪੀ ਦੀਵਾਲੀ, ਪ੍ਰਸ਼ੋਤਮ ਆਠੌਲੀ ਵਾਲਾ, ਇੰਦਰਜੀਤ ਆਠੌਲੀ, ਸੁਖਵੀਰ ਗਰੇਵਾਲ, ਜਸਵੰਤ ਸਿੰਘ ਸੇਖੋ,ਇੰਜ਼ ਗੁਰਦਿਆਲ ਖਹਿਰਾ, ਰਾਜ ਮਿੰਲਿਦ, ਗੁਰਪਿਆਰ ਗਿੱਲ ਆਦਿ ਨੇ ਆਪਣੇ-ਆਪਣੇ ਕਿਰਦਾਰਾਂ ਨਾਲ ਪੂਰਾ-ਪੂਰਾ ਇਨਸਾਫ ਕੀਤਾ। ਇਸ ਨਾਟਕ ਦੀ ਸੰਗੀਤ ਚਲਾਉਣ ਦੀ ਜ਼ਿੰਮੇਵਾਰੀ ਰੁਪਿੰਦਰਪਾਲ ਪੰਧੇਰ ਅਤੇ ਲਾਇਟਿੰਗ ਦੀ ਜਿੰæਮੇਵਾਰੀ ਕਮਲਪ੍ਰੀਤ ਪੰਧੇਰ ਨੇ ਨਿਭਾਈ। ਗਦਰੀ ਬਾਬਿਆਂ ਦੁਆਰਾ ਸੈਲੂਲਰ ਜੇਲ ਵਿਚ ਹੰਢਾਏ ਬੜੇ ਲੰਮੇ ਤਸ਼ਦਦ ਅਤੇ ਜੁæਲਮ ਵਿਰੁਧ ਲੜਨ ਦੇ ਜ਼ਜਬੇ ਦੀਆਂ ਝਾਕੀਆ ਨੇ ਦੋਹਾਂ ਸ਼ੋਆਂ ਵਿਚ ਸਰੋਤਿਆਂ ਨੂੰ ਗਦਰੀ ਬਾਬਿਆ ਨਾਲ ਹੋਏ ਜ਼ੁਲਮ ਤੋਂ ਜਾਣੂ ਕਰਵਾਇਆ ਤੇ ਉਹਨਾਂ ਪ੍ਰਤੀ ਅਥਾਹ ਸ਼ਰਧਾ ਨਾਲ ਵੀ ਭਰ ਦਿੱਤਾ। ਸ਼ਾਇਦ ਇਸੇ ਕਰਕੇ ਮਾæ ਭਜਨ ਸਿੰਘ ਗਿੱਲ ਦੀ ਅਪੀਲ ਤੇ ਦਹਾਂ ਸ਼ੋਆਂ ਵਿਚ ਹਾਜ਼ਰ ਸਰੋਤਿਆਂ ਨੇ ਨਾਟਕਾਂ ਦੇ ਖਰਚੇ ਪੂਰੇ ਕਰਨ ਲਈ ਦਿਲ ਖੋਹਲੇ ਦਾਨ ਦਿੱਤਾ। ਕੁਲ ਮਿਲਾਕੇ ਗਦਰੀ ਬਾਬਿਆਂ ਨੂੰ ਸੱਚੀ-ਸੁੱਚੀ ਸ਼ਰਧਾਜ਼ਲੀ ਦਿੱਤੀ ਗਈ। ਇਸ ਸਮਾਗਮ ਦਾ ਸਟੇਜ ਸੰਚਾਲਨ ਮਾæ ਭਜਨ ਸਿੰਘ ਗਿੱਲ ਨੇ ਬਾਖੂਬੀ ਕੀਤਾ ਅਤੇ ਸਾਰੇ ਪ੍ਰੋਗਾਰਮ ਨੂੰ ਬੜੇ ਵਧੀਆ ਪ੍ਰਬੰਧਕੀ ਢੰਗ ਨਾਲ ਪੇਸ਼ ਕੀਤਾ ਗਿਆ। ਤਕਰੀਬਨ ਪੰਜ ਸੋ ਤੋਂ ਛੇ ਸੋ ਦੇ ਕਰੀਬ ਦਰਸ਼ਕਾਂ ਨੇ ਦੋਹਾਂ ਸ਼ੋਆ ਵਿਚ ਨਾਟਕਾਂ ਦਾ ਬੜੀ ਸੰਜੀਦਗੀ ਨਾਲ ਅਨੰਦ ਮਾਣਿਆ। ਕੈਲਗਰੀ ਦੀਆਂ ਸੱਤ ਜਥੇਬੰਦੀਆਂ ਵੱਲੋਂ ਬਣਾਈ ਗਦਰ ਸ਼ਤਾਬਦੀ ਕੋ-ਆਰਡੀਨੇਸ਼ਨ ਕਮੇਟੀ ਦਾ ਇਹ ਇੱਕ ਸਫਲ ਉਪਰਾਲਾ ਸੀ। ਸਮਾਗਮ ਦੇ ਅੰਤ ਵਿਚ ਆਏ ਹੋਏ ਦਰਸ਼ਕਾਂ ਦਾ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ।