ਕੈਲਗਰੀ- ਨੈੱਟਵਰਕ ਨੇ ਸਾਰੀ ਦੁਨੀਆ ਨੂੰ ਇੱਕ ਕੜੀ ਵਿਚ ਪਰੋ ਦਿੱਤਾ ਹੈ। ਅਖਬਾਰਾਂ, ਮੈਗਜੀਨ, ਰੇਡੀਓ, ਟੀ.ਵੀ. ਚੈਨਲ ਹੁਣ ਇੰਟਰਨੈਟ ਤੇ ਉੱਪਲੱਬਧ ਹਨ ਅਤੇ ਅਸੀ ਆਪਣਾ ਮਨ ਪਸੰਦ ਅਖਬਾਰ, ਮੈਗਜੀਨ ਜਾਂ ਕੋਈ ਟੀ.ਵੀ. ਸ਼ੋਅ ਜਾਂ ਚੈਨਲ ਅਸਾਨੀ ਨਾਲ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਪੜ, ਦੇਖ ਅਤੇ ਸੁਣ ਸਕਦੇ ਹਾਂ। ਇਸੇ ਹੀ ਕੜੀ ਦਾ ਹਿੱਸਾ ਹੈ ਜੱਗ ਪੰਜਾਬੀ ਟੀ.ਵੀ., ਜੱਗ-ਪੰਜਾਬੀ ਟੀ.ਵੀ. ਹੁਣ ਤੁਸੀਂ ਆਪਣੇ ਆਈ-ਫੋਨ ‘ਤੇ ਦੁਨੀਆਂ ਭਰ ਵਿਚ ਕਿਤੇ ਵੀ ਵੇਖ ਸਕਦੇ ਹੋ। ਇਸ ਲਈ ਤੁਹਾਨੂੰ ਕੋਈ ਐਪ ਡਾਊਨਲੋਡ ਕਰਨ ਦੀ ਕੋਈ ਲੋੜ ਨਹੀਂ ਹੈ। JugPunjabiTV.com ਤੇ ਜਾ ਕੇ ਤੁਸੀਂ ਸਿੱਧਾ ਹੀ ਜੱਗ-ਪੰਜਾਬੀ ਟੀ.ਵੀ. ਦੇਖਣਾ ਸ਼ੁਰੂ ਕਰ ਦਿੰਦੇ ਹੋ।ਕੈਲਗਰੀ ਨਿਵਾਸੀ, ਜੱਗ-ਪੰਜਾਬੀ ਟੀ.ਵੀ. ਦੇ ਡਾਇਰੈਕਟਰ ਸ. ਸਤਵਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਤੁਸੀਂ ਜੱਗ-ਪੰਜਾਬੀ ਟੀ.ਵੀ. ਆਪਣੇ ਐਨਡਰਾਇਡ ਸਮਾਰਟ ਫੋਨ ‘ਤੇ ਅਤੇ ਆਨ-ਲਾਇਨ ਵੀ ਵੇਖ ਸਕਦੇ ਹੋ। ਸਤਵਿੰਦਰ ਸਿੰਘ ਨੇ ਦੱਸਿਆ ਕਿ ਜੱਗ-ਪੰਜਾਬੀ ਟੀ.ਵੀ. ਟਵਿੱਟਰ ਤੋਂ ਇਲਾਵਾ ਹੋਰ ਟੀ.ਵੀ. ਨੈੱਟਵਰਕਸ ‘ਤੇ ਵੀ ਜਲਦੀ ਉੱਪਲੱਬਧ ਹੋ ਜਾਵੇਗਾ ਜਿਸ ਨਾਲ ਕੈਨੇਡਾ ਤੋਂ ਬਾਹਰ ਵੱਸਦੇ ਪੰਜਾਬੀ ਵੀ ਜੱਗ-ਪੰਜਾਬੀ ਟੀ.ਵੀ. ਦੇਖ ਸਕਣਗੇ। ਜੱਗ-ਪੰਜਾਬੀ ਟੀ.ਵੀ. ‘ਤੇ ਤੁਸੀਂ ਗੁਰਬਾਣੀ, ਕੀਰਤਨ, ਕਥਾ, ਵਿਚਾਰ-ਚਰਚਾ, ਮੁਲਾਕਾਤਾਂ, ਪਿੰਡਾਂ ਦੀ ਸੈਰ, ਗੀਤ-ਸੰਗੀਤ, ਖਬਰਾਂ, ਆਦਿ ਦਾ ਆਨੰਦ 24 ਘੰਟੇ ਮਾਣ ਸਕਦੇ ਹੋ।