Get Adobe Flash player

ਸਮਾਂ-ਸਾਰਨੀ ਅਤੇ ਸਥਾਨ ਪਹਿਲਾ ਵਾਲਾ ਸੇਂਟ ਕਾਲਜ ਦਾ ਔਰਫੀਅਸ ਥੀਏਟਰ ਹੀ ਹੈ
ਬਲਜਿੰਦਰ ਸੰਘਾ- ਗਦਰੀ ਯੋਧਿਆਂ ਨੂੰ ਸਮਰਪਤ ਕੈਨੇਡਾ ਭਰ ਵਿਚ ਹੋਣ ਵਾਲੇ ਸ਼ਤਾਬਦੀ ਨਾਟਕਾਂ ਅਤੇ ਹੋਰ ਸਮਾਜਕ ਵਿæਿਸ਼æਆ ਨਾਲ ਸਬੰਧਤ ਰੰਗਮੰਚ ਦੇ ਪ੍ਰੋਰਗਾਮਾਂ ਦੀਆਂ natak team01ਤਿਆਰੀਆਂ ਕੈਲਗਰੀ ਦੇ ਥੀਏਟਰ ਨਾਲ ਸਬੰਧਤ ਕਲਾਕਾਰਾਂ ਦੀ ਟੀਮ ਬਣਾਕੇ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਦੇ ਡਾਇਰੈਕਟਰ ਹਰਕੇਸ਼ ਚੌਧਰੀ ਅਤੇ ਨਿਰਦੇਸ਼ਕ ਸੁਰਿੰਦਰ ਸ਼ਰਮਾਂ ਦੀ ਅਗਵਾਈ ਵਿਚ ਜ਼ੋਰਾਂ-ਸ਼ੋਰਾਂ ਅਤੇ ਬੜੀ ਸਖ਼ਤ ਮਿਹਨਤ ਨਾਲ ਚੱਲ ਰਹੀਆਂ ਹਨ। ਗਦਰ ਸ਼ਤਾਬਦੀ ਕਮੇਟੀ ਦੇ ਮੁੱਖ ਕੁਆਰਡੀ ਨੇਟਰ ਮਾ.ਭਜਨ ਸਿੰਘ ਗਿੱਲ ਨੇ ਦੱਸਿਆ ਕਿ ਪਹਿਲਾ ਗਦਰ ਸ਼ਤਾਬਦੀ ਨਾਲ ਸਬੰਧਤ ਨਾਟਕ ਪ੍ਰੋਗਰਾਮ 22 ਜੂਨ 2013 ਨੂੰ ਸੇਟ ਕਾਲਜ ਦੇ ਔਰਫੀਅਸ ਥੀਏਟਰ ਵਿਚ ਦੁਪਿਹਰ 12 ਵਜੇ ਤੋਂ ਸਾਢੇ ਤਿੰਨ ਅਤੇ ਸ਼ਾਮ ਚਾਰ ਵਜੇ ਤੋਂ 8 ਵਜੇ ਤੱਕ ਹੋਣੇ ਸਨ ਪਰ ਕੁਦਰਤੀ ਆਫਤ ਦੀ ਕੈਲਗਰੀ ਦੇ ਕੁਝ ਹਿੱਸੇ ਵਿਚ ਆਈ ਮਾਰ ਕਾਰਨ ਇਹ ਮੁਲਤਵੀ ਕਰਨੇ ਪਏ ਸਨ। ਪਰ ਹੁਣ ਇਹ ਪ੍ਰੋਗਰਾਮ 29 ਜੂਨ ਦਿਨ ਸ਼ਨੀਵਾਰ ਨੂੰ ਉਸੇ ਔਰਫੀਅਸ ਥੀਏਟਰ ਵਿਚ ਪਹਿਲਾ ਵਾਲੀ ਸਮਾਂ-ਸਾਰਨੀ ਅਨੁਸਾਰ ਹੀ ਹੋਣਗੇ ਜਿਸ ਵਿਚ ਨਾਟਕ ‘ਗਾਥਾ ਕਾਲੇ ਪਾਣੀਆਂ ਦੀ’ ਤੋਂ ਇਲਾਵਾ ਇਕ ਤਕਰੀਬਨ ਅੱਧੇ ਕੁ ਘੰਟੇ ਦਾ ਨਾਟਕ ਕੈਨੇਡਾ ਦੇ ਜੀਵਨ ਵਿਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਹੋਵੇਗਾ ਜੋ ਇੱਥੇ ਦੇ ਬਜ਼ੁਰਗਾਂ, ਬੱਚਿਆਂ ਅਤੇ ਵਰਕ ਪਰਮਟ ਤੇ ਆਉਣ ਵਾਲੇ ਪਰਵਾਸੀ ਵਿਦਿਆਰਥੀਆਂ ਨਾਲ ਸਬੰਧਤ ਹੋਵੇਗਾ। ਇਸਤੋਂ ਇਲਾਵਾ ਗੁਰਦਾਸ ਮਾਨ ਦੇ ਗੀਤ ‘ਬਾਬਲ ਦਾ ਦਿਲ’ ਤੇ ਇਕ ਕੋਰੀਓਗ੍ਰਾਫੀ ਹੋਵੇਗੀ ਜੋ ਦਿੱਲੀ ਕਾਂਡ ਦੀ ਬੱਚੀ ਦਾਮਿਨੀ ਨੂੰ ਸਮਰਪਤ ਹੈ। ਉਹਨਾਂ ਦੱਸਿਆ ਕਿ ਕੈਲਗਰੀ ਦੇ ਥੀਏਟਰ ਨਾਲ ਸਬੰਧ ਰੱਖਣ ਵਾਲੇ ਅਤੇ ਗਦਰੀ ਯੋਧਿਆਂ ਦੀ ਸੋਚ ਤੇ ਚੱਲਣ ਵਾਲੇ ਕਲਾਕਾਰ ਆਪਣੇ ਬਹੁਤ ਹੀ ਬਿਝੀ ਕੰਮਾਂ-ਕਾਰਾਂ ਦੇ ਰੁਝੇਵਿਆਂ ਭਰੇ ਜੀਵਨ ਵਿਚੋਂ ਸਮਾਂ ਕੱਢਕੇ ਪੂਰਨ ਸਹਿਯੋਗ ਦੇ ਰਹੇ ਹਨ। ਉਹਨਾਂ ਸਤੁੰਸ਼ਟੀ ਜ਼ਾਹਰ ਕਰਦਿਆਂ ਕੈਲਗਰੀ ਦੇ ਨਿਵਾਸੀਆਂ ਨੂੰ 29 ਜੂਨ ਨੂੰ ਸੇਟ ਕਾਲਜ ਦੇ ਔਰਫੀਅਸ ਥੀਏਟਰ ਵਿਚ ਦੁਪਿਹਰ 12 ਵਜੇ ਤੋਂ ਸਾਢੇ ਤਿੰਨ ਅਤੇ ਸ਼ਾਮ ਚਾਰ ਵਜੇ ਤੋਂ 8 ਵਜੇ ਤੱਕ ਹੋਣ ਵਾਲੇ ਇਹਨਾਂ ਨਾਟਕਾਂ ਲਈ ਭਰਵੇ ਹੁੰਗਾਰੇ ਦੀ ਆਸ ਕੀਤੀ। ਯਾਦ ਰਹੇ ਕਿ ਇਹ ਗਦਰ ਸ਼ਤਾਬਦੀ ਪ੍ਰੋਗਰਾਮਾਂ ਲਈ ਕੈਲਗਰੀ ਦੀਆਂ ਸੱਤ ਸੰਸਥਾਵਾਂ ਨੇ ਇਕ ਸਾਂਝੀ ਕਮੇਟੀ ਬਣਾਈ ਹੈ ਅਤੇ ਇਹਨਾਂ ਪ੍ਰੋਗਰਮਾਂ ਦੀਆਂ ਟਿਕਟਾਂ ਪ੍ਰਤੀ ਕੈਲਗਰੀ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਉਪਰੋਤਕ ਜਥੇਬੰਦੀਆਂ ਦੇ ਆਗੂਆਂ ਨਾਲ ਜਾਂ ਮੁੱਖ ਕੁਆਰਡੀਨੇਟਰ ਮਾ.ਭਜਨ ਸਿੰਘ ਗਿੱਲ ਨਾਲ ਸਪੰਰਕ ਕੀਤਾ ਜਾ ਸਕਦਾ ਹੈ।