ਸਟੇਜੀ ਨਾਟਕਾਂ ਲਈ ਕਲਾਕਾਰਾਂ ਵੱਲੋਂ ਸਖ਼ਤ ਮਿਹਨਤ ਨਾਲ ਤਿਆਰੀ
ਬਲਜਿੰਦਰ ਸੰਘਾ- ਗਦਰੀ ਯੋਧਿਆਂ ਨੂੰ ਸਮਰਪਤ ਕੈਨੇਡਾ ਭਰ ਵਿਚ ਹੋਣ ਵਾਲੇ ਸ਼ਤਾਬਦੀ ਨਾਟਕਾਂ ਅਤੇ ਹੋਰ ਸਮਾਜਕ ਵਿæਿਸ਼æਆ ਨਾਲ ਸਬੰਧਤ ਰੰਗਮੰਚ ਦੇ ਪ੍ਰੋਰਗਾਮਾਂ ਦੀਆਂ ਤਿਆਰੀਆਂ ਕੈਲਗਰੀ ਦੇ ਥੀਏਟਰ ਨਾਲ ਸਬੰਧਤ ਕਲਾਕਾਰਾਂ ਦੀ ਟੀਮ ਬਣਾਕੇ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਦੇ ਡਾਇਰੈਕਟਰ ਹਰਕੇਸ æਚੌਧਰੀ ਅਤੇ ਨਿਰਦੇਸ਼ਕ ਸੁਰਿੰਦਰ ਸ਼ਰਮਾਂ ਦੀ ਅਗਵਾਈ ਵਿਚ ਜ਼ੋਰਾਂ-ਸ਼ੋਰਾਂ ਅਤੇ ਬੜੀ ਸਖ਼ਤ ਮਿਹਨਤ ਨਾਲ ਚੱਲ ਰਹੀਆਂ ਹਨ। ਸੁਰਿੰਦਰ ਸ਼ਰਮਾਂ ਨੇ ਦੱਸਿਆ ਕਿ ਗਦਰੀ ਯੋਧਿਆਂ ਨਾਲ ਸਬੰਧਤ ਡੇਢ ਘੰਟੇ ਦੇ ਨਾਟਕ ‘ਗਾਥਾ ਕਾਲੇ ਪਾਣੀਆਂ ਦੀ’ ਤੋਂ ਇਲਾਵਾ ਇਕ ਤਕਰੀਬਨ ਅੱਧੇ ਕੁ ਘੰਟੇ ਦਾ ਨਾਟਕ ਕੈਨੇਡਾ ਦੇ ਜੀਵਨ ਵਿਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਹੋਵੇਗਾ ਜੋ ਇੱਥੇ ਦੇ ਬਜ਼ੁਰਗਾਂ, ਬੱਚਿਆਂ ਅਤੇ ਵਰਕ ਪਰਮਟ ਤੇ ਆਉਣ ਵਾਲੇ ਪਰਵਾਸੀ ਵਿਦਿਆਰਥੀਆਂ ਨਾਲ ਸਬੰਧਤ ਹੋਵੇਗਾ। ਇਸਤੋਂ ਇਲਾਵਾ ਗੁਰਦਾਸ ਮਾਨ ਦੇ ਗੀਤ ‘ਬਾਬਲ ਦਾ ਦਿਲ’ ਤੇ ਇਕ ਕੋਰੀਓਗ੍ਰਾਫੀ ਹੋਵੇਗੀ ਜੋ ਦਿੱਲੀ ਕਾਂਡ ਦੀ ਬੱਚੀ ਦਾਮਿਨੀ ਨੂੰ ਸਮਰਪਤ ਹੈ। ਉਹਨਾਂ ਦੱਸਿਆ ਕਿ ਕੈਲਗਰੀ ਦੇ ਥੀਏਟਰ ਨਾਲ ਸਬੰਧ ਰੱਖਣ ਵਾਲੇ ਅਤੇ ਗਦਰੀ ਯੋਧਿਆਂ ਦੀ ਸੋਚ ਤੇ ਚੱਲਣ ਵਾਲੇ ਕਲਾਕਾਰ ਆਪਣੇ ਬਹੁਤ ਹੀ ਬਿਝੀ ਕੰਮਾਂ-ਕਾਰਾਂ ਦੇ ਰੁਝੇਵਿਆਂ ਭਰੇ ਜੀਵਨ ਵਿਚੋਂ ਸਮਾਂ ਕੱਢਕੇ ਪੂਰਨ ਸਹਿਯੋਗ ਦੇ ਰਹੇ ਹਨ। ਇਹਨਾਂ ਕਲਾਕਾਰਾਂ ਵਿਚ ਹੈਪੀ ਦਿਵਾਲੀ, ਪ੍ਰਸ਼ੋਤਮ ਅਠੌਲੀ, ਰਵੀ ਜਨਾਗਲ, ਬੀਜਾ ਰਾਮ, ਜਤਿੰਦਰ ਸਵੈਚ,ਜਸਵੰਤ ਸਿੰਘ ਸੇਖੋਂ, ਜਸਨਪ੍ਰੀਤ ਗਿੱਲ, ਨਵਜੀਤ ਬੇਗੋਵਾਲ, ਬਲਜਿੰਦਰ ਸਿੰਘ ਪੁਰੀ, ਇੰਜ਼ ਗੁਰਦਿਆਲ ਸਿੰਘ ਖਹਿਰਾ, ਸਰੂਪ ਸਿੰਘ ਮੰਡੇਰ, ਮਨਮੋਹਨ ਸਿੰਘ ਬਾਠ, ਅਮਨਦੀਪ ਸਿੱਧੂ, ਸੁਖਵੀਰ ਗਰੇਵਾਲ, ਗੋਪਾਲ ਜੱਸਲ, ਇੰਦਰਜੀਤ ਸਿੰਘ, ਕਮਲਪ੍ਰੀਤ ਕੌਰ ਪੰਧੇਰ, ਨਵਕਿਰਨ ਗਿੱਲ ਸ਼ਾਮਿਲ ਹਨ। ਮਾæ ਭਜਨ ਸਿੰਘ ਗਿੱਲ ਦੇ ਘਰ ਚੱਲ ਰਹੀਆਂ ਰਿਹਸਲਾਂ ਬਾਰੇ ਉਹਨਾਂ ਸਤੁੰਸ਼ਟੀ ਜ਼ਾਹਰ ਕਰਦਿਆਂ ਕੈਲਗਰੀ ਦੇ ਨਿਵਾਸੀਆਂ ਨੂੰ 22 ਜੂਨ ਨੂੰ ਸੇਟ ਕਾਲਜ ਦੇ ਔਰਫੀਅਸ ਥੀਏਟਰ ਵਿਚ ਦੁਪਿਹਰ 12 ਵਜੇ ਤੋਂ ਸਾਢੇ ਤਿੰਨ ਅਤੇ ਸ਼ਾਮ ਚਾਰ ਵਜੇ ਤੋਂ 8 ਵਜੇ ਤੱਕ ਹੋਣ ਵਾਲੇ ਇਹਨਾਂ ਨਾਟਕਾਂ ਲਈ ਭਰਵੇ ਹੁੰਗਾਰੇ ਦੀ ਆਸ ਕੀਤੀ। ਯਾਦ ਰਹੇ ਕਿ ਇਹ ਗਦਰ ਸ਼ਤਾਬਦੀ ਪ੍ਰੋਗਰਾਮਾਂ ਲਈ ਕੈਲਗਰੀ ਦੀਆਂ ਸੱਤ ਸੰਸਥਾਵਾਂ ਨੇ ਇਕ ਸਾਂਝੀ ਕਮੇਟੀ ਬਣਾਈ ਹੈ ਅਤੇ ਇਹਨਾਂ ਪ੍ਰੋਗਰਮਾਂ ਦੀਆਂ ਟਿਕਟਾਂ ਪ੍ਰਤੀ ਕੈਲਗਰੀ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਉਪਰੋਤਕ ਜਥੇਬੰਦੀਆਂ ਦੇ ਆਗੂਆਂ ਜਾਂ ਟਿਕਟਾਂ ਲਈ ਸਿੱਖ ਵਿਰਸਾ ਮੈਗਜੀਨ ਦੇ ਦਫਤਰ ਨਾਲ ਸਪੰਰਕ ਕੀਤਾ ਜਾ ਸਕਦਾ ਹੈ।