Get Adobe Flash player

ਹੋਰ ਰੰਗਮੰਚ ਨਾਲ ਜੁੜੀ ਗਤੀਵਿਧੀਆਂ ਵੀ ਇਹਨਾਂ ਪ੍ਰੋਗਰਮਾਂ ਦਾ ਹਿੱਸਾ ਹੋਣਗੀਆਂ
ਬਲਜਿੰਦਰ ਸੰਘਾ- ਕੈਲਗਰੀ ਦੀਆਂ ਸੱਤ ਸਰਗਰਮ ਜਥੇਬੰਦੀਆਂ ਵੱਲੋ 22 ਜੂਨ ਨੂੰ ਸੇਟ ਕਾਲਜ ਦੇ ਔਰਫੀਅਸ ਥੀਏਟਰ ਵਿਚ   ਕਰਵਾਏ ਜਾ ਰਹੇ ਗਦਰ ਸ਼ਤਾਬਦੀ ਪ੍ਰੋਗਰਾਮ ਜਿਸ ਵਿਚ ਨਾਟਕ, ਕ੍ਰੋਓੁਗਰਾਫੀਆਂ, ਐਕਸ਼ਨ ਗੀਤਾਂ ਆਦਿ ਦੀਆਂ ਰਿਹਸਲਾਂ ਸ਼ੁਰੂ ਹੋ ਗਈਆਂ ਹਨ। ਨਾਟਕ natak team 02‘ਗਾਥਾ ਕਾਲੇ ਪਾਣੀਆਂ ਦੀ’ ਦੇ ਸਾਰੇ ਪਾਤਰ ਕੈਲਗਰੀ ਦੇ ਰੰਗ-ਮੰਚ ਨਾਲ ਜੁੜੇ ਹੋਏ ਕਲਾਕਾਰ ਦਿਨ ਰਾਤ ਇੱਕ ਕਰਕੇ ਰਿਹਸਲ ਲਈ ਹਰਕੇਸ਼ ਚੌਧਰੀ ਅਤੇ ਸੁਰਿੰਦਰ ਸ਼ਰਮਾ ਦੇ ਨਿਰਦੇਸ਼ਨ ਹੇਠ ਤਿਆਰੀਆਂ ਕਰ ਰਹੇ। 22 ਜੂਨ ਦਿਨ ਸ਼ਨੀਵਰ ਨੂੰ ਨਾਟਕ ‘ਗਾਥਾਂ ਕਾਲੇ ਪਾਣੀਆਂ ਦੀ’ ਇਕ ਹੋਰ ਨਾਟਕ, ਹੋਰ ਕਈ ਤਰਾਂ ਦੀਆਂ ਉੱਪਰ ਲਿਖਿਆਂ ਗਤੀਵਿਧੀਆਂ ਨੂੰ ਦੋ ਵਾਰ  ਪੇਸ਼ ਕੀਤਾ ਜਾਵੇਗਾ। ਆਪਣੇ ਕੀਮਤੀ ਸਮੇਂ ਅਤੇ ਸਾਰੇ ਦੀ ਦਿਨ ਹੱਡਭੰਨਵੀਂ ਮਿਹਨਤ ਤੋਂ ਬਾਅਦ ਰੰਗਮੰਚ ਅਤੇ ਗਦਰੀ ਬਾਬਿਆਂ ਦੀ ਸੋਚ ਤੇ ਪਹਿਰਾ ਦੇਣ ਵਾਲੇ ਕਲਾਕਾਰ ਹੈਪੀ ਦਿਵਾਲੀ, ਪ੍ਰਸ਼ੋਤਮ ਅਠੌਲੀ, ਰਵੀ ਜਨਾਗਲ, ਬੀਜਾ ਰਾਮ, ਜਤਿੰਦਰ ਸਵੈਚ,ਜਸਨਪ੍ਰੀਤ ਗਿੱਲ, ਨਵਜੀਤ ਬੇਗੋਵਾਲ, ਬਲਜਿੰਦਰ ਸਿੰਘ ਪੁਰੀ, ਇੰਜ਼ ਗੁਰਦਿਆਲ ਸਿੰਘ ਖਹਿਰਾ, ਸਰੂਪ ਸਿੰਘ ਮੰਡੇਰ, ਮਨਮੋਹਨ ਸਿੰਘ ਬਾਠ, ਅਮਨਦੀਪ ਸਿੱਧੂ, ਸੁਖਵੀਰ ਗਰੇਵਾਲ, ਗੋਪਾਲ ਜੱਸਲ, ਜਸਵੰਤ ਸਿੰਘ ਸੇਖੋਂ, ਇੰਦਰਜੀਤ ਸਿੰਘ, ਕਮਲਪ੍ਰੀਤ ਕੌਰ ਪੰਧੇਰ, ਨਵਕਿਰਨ ਗਿੱਲ, ਹਰਕੇਸ਼ ਚੌਧਰੀ, ਸੁਰਿੰਦਰ snap gadar natak teamਸ਼ਰਮਾ ਆਦਿ ਪਾਤਰ ਇਹਨਾਂ ਇਤਿਹਾਸਕ ਨਾਟਕਾਂ ਵਿਚ ਰੋਲ ਨਿਭਾਉਣ ਲਈ ਮਿਹਨਤ ਕਰ ਰਹੇ ਹਨ। ਇਹ ਪ੍ਰੋਗਰਾਮ ਉੱਪਰ ਲਿਖੇ ਸਥਾਨ ਤੇ 22 ਜੂਨ ਦੁਪਹਿਰ ਦਿਨ ਸ਼ਨੀਵਾਰ ਨੂੰ ਦੁਪਿਹਰ 12 ਵਜੇ ਤੋਂ ਸਾਢੇ ਤਿੰਨ ਅਤੇ ਸ਼ਾਮ ਚਾਰ ਵਜੇ ਤੋਂ 8 ਵਜੇ ਤੱਕ ਦਾ ਹੋਵੇਗਾ। ਲੋਕ ਸੰਗੀਤ ਮੰਡਲੀ  ਭਦੋੜ ਤੋਂ ਡਾਇਰੈਕਟਰ ਮਾæਰਾਮ ਕੁਮਾਰ ਜੋ ਪਿਛਲੇ 20 ਸਾਲ ਤੋਂ ਇਸ ਖੇਤਰ ਵਿਚ ਸਰਗਰਮ ਹਨ ਇਹਨਾਂ ਨਾਟਕ ਅਤੇ ਹੋਰ ਗਤੀਵਿਧੀਆਂ ਦੇ ਸੰਗੀਤ ਦੀ ਦੇਖ-ਰੇਖ ਲਈ ਕੈਲਗਰੀ ਹਾਜਰ ਹੋਣਗੇ। ਸ਼ੋਆਂ ਦੀਆਂ ਟਿਕਟਾਂ ਉਪਰੋਤਕ ਸਭ ਜਥੇਬੰਦੀਆਂ ਦੇ ਮੈਬਰਾਂ ਜਾ ਸਿੱਖ ਵਿਰਸਾ ਮੈਗਜੀਨ ਦੇ ਦਫਤਰ ਵਿਚ ਸਿਰਫ 10 ਡਾਲਰ ਹਰੇਕ ਵਿਆਕਤੀ ਦੇ ਹਿਸਾਬ ਨਾਲ ਲੈ ਸਕਦੇ ਹੋ। ਜੋ ਸਿਰਫ ਇਹਨਾਂ ਪ੍ਰੋਗਰਾਮਾਂ ਦੀ ਲਾਗਤ ਦੇ ਕੁਝ ਹਿੱਸੇ ਨੂੰ ਪੂਰਾ ਕਰਨ ਦਾ ਜ਼ਰੀਆ ਹੈ ਅਤੇ ਬਾਕੀ ਖ਼ਰਚ ਸ਼ਾਮਲ ਸੰਸਥਾਂਵਾਂ ਵੱਲੋਂ ਕੀਤੇ ਜਾਣਗੇ। ਸਾਡੀ ਗਦਰੀ ਬਾਬਿਆਂ ਨੂੰ ਸੱਚੀ ਸ਼ਰਧਾਜ਼ਲੀ ਇਹੀ ਹੈ ਕੇ ਇਹਨਾਂ ਨਾਟਕਾਂ ਅਤੇ ਹੋਰ ਗਦਰ ਸ਼ਤਾਬਦੀ ਨਾਲ ਸਬੰਧਤ ਗੀਤੀਵਿਧੀਆਂ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਈਏ ਕਿ ਕੌਣ ਸਨ ਉਹ ਗਦਰੀ ਯੋਧੇ ਜਿਹਨਾਂ ਆਪਣਾ ਤਨ,ਮਨ, ਧਨ ਦੇਸ਼ ਦੀ ਅਜ਼ਾਦੀ ਦੇ ਨਾਮ ਲਾਉਦਿਆਂ ਬੇ-ਮਸਾਲ ਕੁਰਬਾਨੀਆਂ ਕੀਤੀਆਂ। ਫਾਂਸੀਆਂ ਤੇ ਚੜ੍ਹੇ, ਤਿੰਨ-ਤਿੰਨ ਫੁੱਟ ਦੇ ਪਿੰਜਰਿਆਂ ਵਿਚ ਉਮਰਾਂ ਲੰਘਾ ਦਿੱਤੀਆਂ ਅਤੇ ਕਾਲੇ ਪਾਣੀਆਂ ਦੀ ਸਜਾ ਖਿੜੇ ਮੱਥੇ ਸਵੀਕਾਰ ਕੀਤੀ।  ਇਸ ਤੋਂ ਇਲਾਵਾ ਇਸ ਸ਼ਤਾਬਦੀ ਨਾਲ ਸਬੰਧਤ ਇਕ ਪਬਲਿਕ ਮੀਟਿੰਗ 20 ਜੁਲਾਈ ਨੂੰ ਟੈਂਪਲ ਕਮਿਊਨਟੀ ਹਾਲ ਵਿਚ ਹੋਵੇਗੀ, ਜਿਸ ਵਿਚ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਣ ਸਿੰਘ, ਚਿਰੰਜੀ ਲਾਲ (ਦੇਸ਼ ਭਗਤ ਯਾਦਗਾਰ ਹਾਲ), ਕੈਮਲੂਪਸ ਤੋਂ ਸੁਰਿੰਦਰ ਧੰਜਲ, ਵੈਨਕੂਵਰ ਤੋਂ ਹਰਭਜਨ ਚੀਮਾਂ ਆਦਿ ਹਾਜ਼ਰ ਹੋਣਗੇ। ਵਧੇਰੇ ਜਾਣਕਾਰੀ ਲਈ ਉਪਰੋਤਕ ਜਥੇਬੰਦੀਆਂ ਦੇ ਆਗੂਆਂ ਨਾਲ ਸਪੰਰਕ ਕੀਤਾ ਜਾ ਸਕਦਾ ਹੈ। ਗ਼ਦਰ ਸ਼ਤਾਬਦੀ ਕਮੇਟੀ ਵੱਲੋਂ ਪ੍ਰੈਸ-ਮੀਡੀਆ, ਬੁੱਧੀਜੀਵੀਆਂ ਅਤੇ ਲੇਖਕਾਂ ਨੂੰ ਵਿਸ਼ੇਸ਼ ਸਹਿਯੋਗ ਦੀ ਅਪੀਲ ਕੀਤੀ ਜਾਂਦੀ ਹੈ। ਭਰਵੇਂ ਹੁੰਗਾਰੇ