ਜੂਨੀਅਰ ਵਰਗ ਵਿਚ ਕੈਲਗਰੀ ਅਤੇ ਟੋਰਾਂਟੋ ਫਾਈਨਲ ਵਿੱਚ
ਸੁਖਵੀਰ ਗਰੇਵਾਲ :-ਕੈਲਗਰੀ ਦੇ ਜੈਨਸਿਸ ਸੈਂਟਰ ਵਿਚ ਖੇਡੇ ਜਾ ਰਹੇ 16ਵੇਂ ਹਾਕਸ ਗੋਲਡ ਹਾਕੀ ਕੱਪ (ਜੂਨੀਅਰ ਅਤੇ ਸੀਨੀਅਰ ਫੀਲਡ ਹਾਕੀ ਟੂਰਨਾਮੈਂਟ) ਦੇ ਅੱਜ ਦੂਜੇ ਦਿਨ ਦੇ ਮੈਚਾਂ ਤੋਂ ਬਆਦ ਵੈਸਟ ਕੋਸਟ ਕਲੱਬ ਸਰੀ (ਪੂਲ ਏ) ਅਤੇ ਟੋਰਾਂਟੋ (ਪੂਲ ਬੀ) ਦ ਮੈਚਾਂ ਵਿੱਚ ਕਨੇਡੀਅਨ ਫੀਲਡ ਹਾਕੀ ਅਤੇ ਕਲਚਰਲ ਕਲੱਬ ਟੋਰਾਂਟੋ ਅਤੇ ਹਾਕਸ ਫੀਲਡ
ਹਾਕੀ ਅਕਾਦਮੀ ਕੈਲਗਰੀ ਦੀਆਂ ਟੀਮਾਂ ਅੰਕਾਂ ਦੇ ਅਧਾਰ ਤੇ ਪਹਿਲੇ ਅਤੇ ਦੂਜੇ ਸਥਾਨ ਉਪਰ ਚੱਲ ਰਹੀਆਂ ਹਨ । ਅੱਜ ਦੇ ਮੈਚਾਂ ਵਿਚ ਕੀਨੀਆਂ ਦੇ ਸਾਬਕਾ ਹਾਕੀ ਉਲੰਪੀਅਨ ਅਮਰ ਸਿੰਘ ਮਾਂਗਟ ਅਤੇ ਸਾਬਕਾ ਹਾਕੀ ਉਲੰਪੀਅਨ ਮੁਹੰਮਦ ਸaਾਹਬਾਜ (ਜੂਨੀਅਰ) ਬਤੌਰ ਵਿਸ਼ੇਸ਼ ਮਹਿਮਾਨ ਹਾਜaਰ । ਸੀਨਅਰ ਵਰਗ ਦੇ ਅੱਜ ਦੇ ਪਹਿਲੇ ਮੈਚ ਵਿਚ ਵੈਸਟ ਕੋਸਟ ਕਲੱਬ ਸਰੀ ਦੇ ਕੈਲਗਰੀ ਹਾਕਸ (ਰੈੱਡ)ਨੂੰ 4-3 ਦੇ ਫਰਕ ਨਾਲ ਹਰਾਇਆ ਸਰੀ ਵੱਲੋਂ ਚਰਨਜੀਤ ਢੇਸ. ਨੇ ਤਿੰਨ ਅਤੇ ਡੈਵਲਨ ਨੇ ਇੱਕ ਗੋਲ ਕੀਤਾ। ਕੈਲਗਰੀ ਵਲੋਂ ਗੁਰਦੀਪ ਹਾਂਸ ਨੇ ਦੋ ਅਤੇ ਮਨਵੀਰ ਗਿੱਲ ਨੇ ਇੱਕ ਗੋਲ ਕੀਤਾ । ਦੂਜੇ ਮੈਚ ਵਿਚ ਵਿੰਨੀਪੈਗ ਨੇ ਕੈਲਗਰੀ ਹਾਕਸ(ਵਾਈਟ) ਨੂੰ 4-0 ਦੇ ਫਰਕ ਨਾਲ ਹਰਾਇਆ , ਵਿੰਨੀਪੈਗ ਵਲੋਂ ਸੁਖਮੰਦਰ ਗਿੱਲ ਮਾਣੂੰਕੇ ਨੇ ਦੋ, ਸaਮਸaੇਰ ਅਤੇ ਗੁਰਿੰਦਰ ਨੇ 1-1 ਗੋਲ ਕੀਤਾ। ਜੋਨਾਥਸ ਨੇ 3 ਅਤੇ ਨਵਜੋਤ , ਪਰਨੀਤ ਗਿੱਲ, ਗੁਰਪਿਆਰ ਅਤੇ ਅਜੀਤ ਦੇ 1-1 ਗੋਲ ਸਦਕਾ ਕਨੇਡੀਅਨ ਫੀਲਡ ਹਾਕੀ ਅਤੇ ਕਲਚਰਲ ਕਲੱਬ ਟੋਰਾਂਟੋ ਨੇ ਐਡਮਿੰਟਨ (ਬੀ) ਨੂੰ 7-1 ਦੇ ਫਰਕ ਨਾਲ ਹਰਾਇਆ । ਸੀਨੀਅਰ ਵਰਗ ਦੇ ਇੱਕ ਹੋਰ ਮੈਚ ਵਿਚ ਵੈਸਟ ਕੋਸਟ ਕਲੱਬ ਸਰੀ ਨੇ ਸਸਕਾਟੂਨ ਨੂੰ 8-2 ਦੇ ਫਰਕ ਨਾਲ ਹਰਾਇਆ ਇਸ ਮੈਚ ਵਿੱਚ ਸਰੀ ਵੱਲੋ. ਡੈਵਨ ਨੇ ਚਾਰ, ਗਗਨ ਥਿੰਦ ਨੇ ਤਿੰਨ ਅਤੇ ਰਣਜੀਤ ਦਿਓਲ ਨੇ ਇਕ ਗੋਲ ਕੀਤਾ। ਸਸਕਾਟੂਨ ਦੇ ਗੁਲਾਬ ਅਤੇ ਖੁਸaਪ੍ਰੀਤ ਦੇ ਹਿੱਸੇ 1-1 ਗੋਲ ਆਇਆ । ਇੱਕ ਹੋਰ ਮੈਚ ਵਿਚ ਐਡਮਿੰਟਨ (ਬੀ) ਨੇ ਕੈਲਗਰੀ (ਵਾਈਟ) ਨੂੰ 8-1 ਦੇ ਫਰਕ ਨਾਲ ਹਰਾਇਆ । ਜੂਨੀਅਰ ਵਰਗ ਦੇ ਇੱਕ ਫਸਵੇਂ ਮੈਚ ਵਿਚ ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਨੇ ਐਡਮਿੰਟਨ ਰਾਇਲਜa ਦੀ ਟੀਮ ਨੂੰ 2-1 ਦੇ ਫਰਕ ਨਾਲ ਹਰਾ ਦਿੱਤਾ । ਪਹਿਲੇ ਅੱਧ ਦੇ ਖਤਮ ਹੋਣ ਤੱਕ ਦੋਵੇਂ ਟੀਮਾਂ ਬਿਨਾ ਕੋਈ ਗੋਲ ਕੀਤੇ ਬਰਾਬਰੀ ਤੇ ਖੇਡ ਰਹੀਆਂ ਸਨ । ਕੈਨਗਰੀ ਵੱਲੋਂ ਅਵੀ ਧਾਲੀਵਾਲ ਅਤੇ ਸਹਿਜaੇਬ ਬੱਟ ਨੇ 1-1 ਅਤੇ ਐਡਮਿੰਟਨ ਵਲੋਂ ਸਿਮਰਤ ਸਿਵੀਆ ਨੇ ਇਕ ਗੋਲ ਕੀਤਾ । ਜੂਨੀਅਰ ਵਰਗ ਦੇ ਦੂਜੇ ਮੈਚ ਵਿਚ ਟੋਰਾਂਟੋ ਨੇ ਐਡਮਿੰਟਨ ਨੂੰ 8-1 ਦੇ ਫਰਕ ਨਾਲ ਹਰਾਇਆ ਇਸ ਮੌਕੇ ਰੇਸaਮ ਸਿੰਘ ਸਿੱਧੁ ਸੰਤ ਸਿੰਘ ਧਾਲੀਵਾਲ, ਰਣਬੀਰ ਸਿੰਘ ਪਰਮਾਰ, ਬੌਬ ਅਰਸaੀ, ਗੁਰਦੇਵ ਸਿੰਘ ਲੋਪੋਂ, ਬਲਜਿੰਦਰ ਸਿੰਘ ਢੁੱਡੀਕੇ ਸਨ ।