Get Adobe Flash player

ਕੈਲਗਰੀ ਅਤੇ ਵਿਨੀਪੈਗ ਦੀਆਂ ਟੀਮਾਂ ਨੇ ਜਿੱਤ ਦੇ ਝੰਡੇ ਨਾਲ ਸ਼ੁਰੂਆਤ ਕੀਤੀ

ਸੁਖਵੀਰ ਗਰੇਵਾਲ : ਕੈਲਗਰੀ ਦੇ ਜੈਨਸਿਸ ਸੈਂਟਰ ਵਿੱਚ ਤਿੰਨ ਰੋਜ਼ਾ 16ਵਾਂ ਹਾਕਸ ਗੋਲਡ ਕੱਪ ( ਜੂਨੀਅਰ ਅਤੇ ਸੀਨੀਅਰ ਫੀਲਡ ਹਾਕੀ ਟੂਰਨਾਂਮੈਂਟ) ਅੱਜ ਸੁਰੂ ਹੋ ਗਿਆ ਹੈ। ਸੀਨੀਅਰ ਵਰਗ ਵਿੱਚ ਕੈਲਗਰੀ(ਰੈਡ) ਅਤੇ   ਵਿਨੀਪੈਗ ਦੀਆਂ ਟੀਮਾਂ ਨੇ ਆਪਣੇ ਆਪਣੇ ਮੈਚ ਜਿੱਤਕੇ ਸੁਰੂਆਤ ਕੀਤੀ।ਜੂਨੀਅਰ ਵਰਗ ਵਿੱਚ ਕੈਲਗਰੀ (ਵਾਈਟ ) ਅਤੇ ਕਨੇਡੀਅਨ ਫੀਲਡ ਹਾਕੀ ਅਤੇ ਕਲਚਰਲ ਕਲੱਬ ਟਰਾਂਟੋ ਦੀਆਂ ਟੀਮਾਂ ਨੇ ਲੀਗ ਮੈਚ ਜਿੱਤ ਲਏ। ਟੂਰਨਾਂਮੈਂਟ ਦਾ ਉਦਘਾਟਨ ਸਥਾਨਕ ਐਮ ਐਲ ਏ ਦਰਸਨ ਸਿੰਘ ਕੰਗ ਨੇ ਕੀਤਾ। ਹੋਏ ਮੈਚਾਂ ਵਿੱਚ ਸੀਨੀਅਰ ਵਰਗ ਦੇ ਪਹਿਲੇ ਮੇਚ ਵਿੱਚ ਵਿਨੀਪੈਗ ਨੇ ਐਡਮਿੰਟਨ (ਏ)   ਨੂੰ 5-2 ਦੇ ਫਰਕ ਨਾਲ ਹਰਾ ਦਿੱਤਾ। ਪਹਿਲੇ ਅੱਧ ਦੇ ਖਤਮ ਹੋਣ ਤੱਕ ਜੇਤੂ ਟੀਮ 2-0 ਦੇ ਫਰਕ ਨਾਲ ਅੱਗੇ ਸੀ। ਵਿਨੀਪੈਗ ਵੱਲੋਂ ਸੁਖਮੰਦਰ ਗਿੱਲ ਮਾਣੂਕੇ ਅਤੇ ਗੁਰਿੰਦਰ ਸਿੰਘ ਨੇ 2-2 , ਜਸਪਾਲ ਸਿੰਘ ਨੇ 1 ਗੋਲ ਕੀਤਾ ਐਡਮਿੰਟਨ (ਏ) ਵੱਲੋਂ ਦੋਵੇਂ ਗੋਲ ਨਿਰਮਲ ਸੋਨੀ ਢੁੱਡੀਕੇ ਨੇ ਕੀਤੇ। ਸੀਨੀਅਰ ਵਰਗ ਦੇ ਦੂਜੇ ਮੈਚ ਵਿੱਚ ਕੈਲਗਰੀ(ਰੈਡ) ਨੇ ਸਸਕਾਟੂਨ ਦੀ ਟੀਮ ਨੂੰ 14-1 ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਕੈਲਗਰੀ ਰੈਡ ਵੱਲੋਂ ਮਨਵੀਰ ਗਿੱਲ 6,ਗੁਰਦੀਪ ਹਾਂਸ ਨੇ 4 ਗੁਰਿੰਦਰਪਾਲ ਬਰਾੜ ਨੇ 2 ਅਤੇ ਕਿਰਪਾਲ ਸਿੱਧੂ ਨੇ 1 ਗੋਲ ਕੀਤਾ। ਜੂਨੀਅਰ ਵਰਗ ਦੇ ਪਹਿਲੇ ਮੈਚ ਵਿੱਚ ਕੈਲਗਰੀ(ਰੈਡ) ਨੇ ਕੈਲਗਰੀ(ਵਾਈਟ) ਨੂੰ 10-4 ਦੇ ਫਰਕ ਨਾਲ ਹਰਾ ਦਿੱਤਾ। ਜੇਤੂ ਟੀਮ ਵੱਲੋਂ ਅਵੀ ਧਾਲੀਵਾਲ ਨੇ 5- 5 ਦਿਲਦੀਪ ਨੇ 3 ਹਰਜੋਤ ਧਾਲੀਵਾਲ ਅਤੇ ਖਿਜਰ ਬੱਟ ਨੇ 1-1 ਗੋਲ ਕੀਤਾ ਜਦ ਕਿ ਕੈਲਗਰੀ ਵਾਈਟ ਵੱਲੋਂ ਸਹਿਜੇæਬ ਬੱਟ ਅਤੇ ਤਰਨਪ੍ਰੀਤ ਬਰਾੜ ਨੇ 1-1 ਗੋਲ ਕੀਤਾ। ਕਨੇਡਾ ਭਰ ਵਿੱਚੋਂ ਕੁੱਲ 8 ਟੀਮਾਂ ਸੀਨੀਅਰ ਵਰਗ ਵਿੱਚ ਭਾਗ ਲੈ ਰਹੀਆਂ ਹਨ।ਜਿੰਨ੍ਹਾਂ ਨੂੰ 2 ਪੂਲ ਵਿੱਚ ਵੰਡਿਆ ਗਿਆ ਹੈ। ਪੂਲ ਏ ਵਿੱਚ ਵੈਸਟ ਕੋਸਟ ਕਲੱਬ ਸਰ੍ਹੀ,ਕੈਲਗਰੀ ਹਾਕਸ (ਰੈਡ),ਐਡਮਿੰਟਨ (ਬੀ) ਅਤੇ ਸਸਕਾਟੂਨ ਜਦ ਕਿ ਪੂਲ ਬੀ ਵਿੱਚ ਕੈਲਗਰੀ ਹਾਕਸ ਵਾਈਟ,ਐਡਮਿੰਟਨ (ਏ) ਵਿਨੀਪੈਗ ਅਤੇ ਟਰਾਂਟੋ ਦੀਆਂ ਟੀਮਾਂ ਸਾਮਿਲ ਹਨ। ਜੂਨੀਅਰ ਵਰਗ ਵਿੱਚ ਚਾਰ ਟੀਮਾਂ ਕੈਲਗਰੀ ਹਾਕਸ ਅਕੈਡਮੀ(ਏ) ਕੈਲਗਰੀ ਹਾਕਸ ਅਕੈਡਮੀ(ਬੀ) ਕਨੇਡੀਅਨ ਫੀਲਡ ਹਾਕੀ ਐਡਮਿੰਟਨ ਅਤੇ ਕਲਚਰਲ ਕਲੱਬ ਟਰਾਟੋ ਦੀਆਂ ਟੀਮਾਂ ਖੇਡ ਰਹੀਆਂ ਹਨ। ਇਸ ਮੌਕੇ ਦਰਸਨ ਕੰਗ ਨੇ ਕਿਹਾ ਕਿ ਫੀਲਡ ਹਾਕੀ ਵਰਗੀ ਖੇਡ ਨਾਲ ਜੁੜਕੇ ਨਰੋਏ ਸਮਾਜ ਦੀ ਸਿਰਜਣਾ ਜੋ ਬੀੜਾ ਕਲੱਬ ਨੇ ਚੁੱਿਕਆ ਹੈ,ਉਹ ਸਲਾਹੁਣਯੋਗ ਹੈ।ਇਸ ਮੌਕੇ ਹਾਜਿਰ ਸਖਸੀਅਤਾਂ ਵਿੱਚੋਂ ਅਵਿਨਾਸ ਖੰਗੂੜਾ,ਸਰਪੰਚ ਮੋਹਰ ਸਿੰਘ ਗਿੱਲ ਮਾਣੂਕੇ,ਡੈਨ ਸਿੱਧੂ,ਬੱਬੀ ਮੱਦੋਕੇ,ਕੋਚ ਗੁਰਦੇਵ ਸਿੰਘ ਬੱਲ,ਗੁਰਮੋਹਨ ਸਿੰਘ ਵੜੈਚ, ਉਂਕਾਰ ਸਿੰਘ ਢੀਂਡਸਾ,ਫਿਟਨੈਸ ਟਰੇਨਰ ਵੀਜਾ ਰਾਮ, ਦਿਲਜੀਤ ਸਿੰਘ ਕਾਕਾ ਲੋਪੋ,ਜਸਵਿੰਦਰ ਗਿੱਲ, ਹਰਪਾਲ ਸਿੱਧੂ,ਸੁਰਿੰਦਰ ਪੁਰੀ,ਬਲਦੇਵ ਕੰਗ ਗੁਰਦੇਵ ਲੋਪੋ, ਦਿਲਜੀਤ ਪੁਰਬਾ,ਅਰਵ ਪੁਰੀ, ਪਿੰਕੀ ਬਰਾੜ ਸਾਮਿਲ ਸਨ।