Get Adobe Flash player

ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ 14ਵੇਂ ਸਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ 

ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕੈਨੇਡਾ ਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਇਹ ਕੈਲਗਰੀ ਦੀ ਇਕ ਅਜਿਹੀ ਸੰਸਥਾਂ ਹੈ ਜਿਸਦੀ ਕਰਜਕਾਰੀ ਕਮੇਟੀ ਹਰ ਦੋ ਸਾਲ ਬਾਅਦ ਚੁਣੀ ਜਾਂਦੀ ਹੈ, ਸਭਾ ਲਈ ਮੈਬਰਾਂ ਦੇ ਕੀਤੇ ਕੰਮਾਂ ਦਾ ਬਕਾਇਦਾ ਹਿਸਾਬ ਰੱਖਿਆ ਜਾਂਦਾ ਹੈ ਹਰ ਦੋ ਸਾਲ ਬਾਅਦ ਉਸਦਾ ਲੇਖਾ ਜੋਖਾ ਕਰਕੇ ਆਉਣ ਵਾਲੇ ਸਾਲਾਂ ਲਈ ਮੈਬਰਾਂ ਦੀ ਚੋਣ ਕੀਤੀ ਜਾਂਦੀ ਹੈ। ਬੇਸ਼ਕ ਆਮ ਸਹਿਮਤੀ ਨਾ ਹੋਣ ਦੀ ਸਥਿਤੀ ਵਿਚ ਚੋਣ ਕਰਵਾਉਣ ਦਾ ਸਵਿੰਧਾਨ ਉਪਲੱਭਦ ਹੈ ਪਰ ਡੇਢ ਦਹਾਕੇ ਤੋਂ ਹਮੇਸ਼ਾਂ ਆਮ ਸਹਿਮਤੀ ਹੁੰਦੀ ਰਹੀ ਹੈ। ਬੇਸ਼ਕ ਕੁਝ ਲੋਕ ਨਿੱਜੀ ਤੋਰ ਤੇ ਕੈਲਗਰੀ ਵਿਚ ਸਾਹਿਤ ਦੇ ਨਾਮ ਉੱਪਰ ਸੰਸਥਾਵਾਂ ਚਲਾ ਰਹੇ ਹਨ ਪਰ ਪੰਜਾਬੀ ਲਿਖ਼ਾਰੀ ਸਭਾ ਜੋ ਡੈਮੋਕ੍ਰੈਟਿਕ ਪੱਖ ਹੈ ਉਹ ਹੀ ਇਸਦੀ ਵਿਸ਼ੇਸ਼ਤਾ ਹੈ, ਇਹ ਸੰਸਥਾਂ ਹੈ ਜੋ ਪਿਛਲੇ 13 ਸਾਲਾਂ ਤੋਂ ਨਿਰਵਿਘਨ ਸਲਾਨਾ ਸਮਾਗਮ ਕਰਵਾਉਂਦੀ ਆ ਰਹੀ ਹੈ। ਜਿਸ ਵਿਚ ਕੈਨੈਡਾ ਦੀ ਧਰਤੀ ਤੇ ਰਹਿੰਦੇ ਇੱਕ ਸਾਹਿਤਕਾਰ ਦਾ ਸਨਮਾਨ ਇਸ ਸੰਸਥਾਂ ਦੇ ਬਾਨੀ ਇਕਬਾਲ ਅਰਪਨ ਦੇ ਨਾਮ ਉੱਪਰ ਦਿੱਤੇ ਜਾਂਦੇ ਅਵਾਰਡ ਨਾਲ ਕੀਤਾ ਜਾਂਦਾ ਹੈ। ਜਿਸ ਵਿਚ ਇਕ ਪਲੈਕ, ਇਕ ਹਜ਼ਾਰ ਡਾਲਰ ਕੈਨੇਡੀਅਨ ਅਤੇ ਸਭਾ ਦੇ ਬਾਨੀ ਮੈਬਰਾਂ ਵਿਚੋਂ ਅਤੇ ਸੰਸਾਰ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ (ਜਿਹਨਾਂ ਦਾ ਜਨਮ 25 ਅਪ੍ਰੈਲ 1925 ਨੂੰ ਫਿਲੋਰ ਦੇ ਨੇੜੇ ਪਿੰਡ ਤਪਾ ਵਿਚ ਹੋਇਆ ਅਤੇ ਭਾਰਤ ਦੇ ਪ੍ਰਥਮ ਰਾਸ਼ਟਰਪਤੀ ਡਾæ ਰਾਜਿੰਦਰ ਪ੍ਰਸ਼ਾਦ ਦਾ ਚਿੱਤਰ ਵੀ ਬਣਾਕੇ ਉਹਨਾਂ ਨੂੰ ਭੇਂਟ ਕੀਤਾ) ਸਨਮਾਨਿਤ ਕੀਤੇ ਜਾਣ ਵਾਲੇ ਸਾਹਿਤਕਾਰ ਦਾ ਹੱਥੀ ਤਿਆਰ ਕੀਤਾ ਚਿੱਤਰ ਵੀ ਸ਼ਾਮਿਲ ਹੁੰਦਾ ਹੈ। ਨਾਰਥ ਅਮਰੀਕਾ ਦੀ ਇਸ ਮੁੱਖ ਪੰਜਾਬੀ ਬੋਲੀ ਅਤੇ ਕਲਚਰ ਪ੍ਰਮੋਟ ਵਾਲੀ ਸਭਾ ਵੱਲੋਂ ਸਾਲ 2000 ਤੋਂ ਸ਼ੋਮਣੀ ਸਾਹਿਤਕਾਰ ਗਿਆਨੀ ਕੇਸਰ ਸਿੰਘ ਨਾਵਲਿਸਟ ਤੋਂ ਸ਼ੁਰੂ ਕਰਕੇ ਪੰਜਾਬੀ ਦੇ 13 ਪ੍ਰਸਿੱਧ ਸਾਹਿਤਕਾਰਾਂ ਦਾ ਸਨਮਾਨ ਕੀਤਾ ਜਾ ਚੁੱਕਾ ਹੈ ਜਿਸ ਵਿਚ ਕ੍ਰਮਵਾਰ ਸਵ: ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ, ਸਵ: ਸ਼੍ਰੋਮਣੀ ਸਾਹਿਤਕਾਰ ਗੁਰਦੇਵ ਸਿੰਘ ਮਾਨ, ਸ਼ੋਮਣੀ ਸਾਹਿਤਕਾਰ ਗੁਰਚਰਨ ਰਾਮਪੁਰੀ, ਜੋਗਿੰਦਰ ਸ਼ਮੇਸ਼ਰ, ਡਾæ ਦਰਸ਼ਨ ਗਿੱਲ, ਸ਼੍ਰੋਮਣੀ ਸਾਹਿਤਕਾਰ ਨਵਤੇਜ ਭਾਰਤੀ, ਬਲਵੀਰ ਕੌਰ ਸੰਘੇੜਾ, ਨਦੀਮ ਪਰਮਾਰ, ਇਕਬਾਲ ਰਾਮੂਵਾਲੀਆਂ, ਜਰਨੈਲ ਸਿੰਘ ਸੇਖਾ, ਕਹਾਣੀਕਾਰ ਜਰਨੈਲ ਸਿੰਘ, (ਵਰਲਡ ਪੰਜਾਬੀ ਕਾਨਫੰਰਸ 2011),ਸਾਧੂ ਬਿਨਿੰਗ ਸਾæਮਿਲ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਕਲਚਰਲ ਨਾਲ ਜੋੜਨ ਲਈ ਹਰੇਕ ਸਾਲ ਬੱਚਿਆਂ ਦਾ ਇਕ ਵਿਸ਼ੇਸ਼ ਪ੍ਰੋਰਗਾਮ ਕਵਾਇਆ ਜਾਂਦਾ ਹੈ। ਇਹ ਸਭਾ 1999 ਵਿਚ ਸੰਜੀਦਾ ਅਤੇ ਸਾਦੇ ਲੇਖਕ ਅਤੇ ਬਹੁਪੱਖੀ ਸਖ਼ਸ਼ੀਅਤ ਸਵ: ਇਕਬਾਲ ਅਰਪਨ ਦੇ ਯਤਨਾਂ ਸਦਕਾਂ ਹੋਦ ਵਿਚ ਆਈ ਸੀ। ਇਸ ਸਾਲ ਦੇ 14ਵੇਂਂ ਸਲਾਨਾ ਸਮਾਗਮ  ਵਿਚ ਕਵੀ ਮੰਗਾ ਬਾਸੀ ਨੂੰ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਜੋ ਪਿਛਲੇ ਤਿੰਨ ਦਹਾਕਿਆਂ ਤੋਂ ਕੈਨੇਡਾ ਦੀ ਧਰਤੀ ਰਹਿੰਦਿਆਂ ਸਾਹਿਤ ਰਚ ਰਹੇ ਹਨ ਅਤੇ ਉਹਨਾਂ ਦੀ ਪਿਛਲੇ ਸਾਲ ਛਪੀ ਕਿਤਾਬ ‘ਧਰਤਿ ਕਰੇ ਅਰਜੋਈ’ ਦੀ ਸਾਹਿਤਕ ਹਲਕਿਆਂ ਵਿਚ ਕਾਫੀ ਚਰਚਾ ਹੋਈ, ਜੋ ਕਿ ਕਾਵਿ-ਨਾਟ ਦੇ ਰੂਪ ਵਿਚ ਹੈ ਅਤੇ ਸੰਸਾਰਿਕ ਵਾਤਾਵਰਨ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਡਾæਦਰਸ਼ਨ ਗਿੱਲ ਯਾਦਗਾਰੀ ਅਤੇ ਪੰਜਾਬੀ ਸੱਭਿਆਚਾਰਕ ਪੁਰਸਕਾਰ ਕਰਮਵਾਰ ਜ਼ੋਰਾਵਾਰ ਸਿੰਘ ਬਾਂਸਲ ਅਤੇ ਬਲਵੀਰ ਗੋਰਾ ਨੂੰ ਦਿੱਤੇ ਜਾਣਗੇ। ਕੈਲਗਰੀ ਦੇ ਕਹਾਣੀਕਾਰ ਦਵਿੰਦਰ ਮਲਹਾਂਸ ਦਾ ਕਹਾਣੀ ਸੰਗ੍ਰਹਿ ‘ਗੋਰੀ ਸਰਕਾਰ’ ਮੁੱਖ ਮਹਿਮਾਨ ਵੱਲੋਂ ਰੀਲੀਜ਼ ਕੀਤਾ ਜਾਵੇਗਾ। ਸਾਹਿਤਕ ਅਤੇ ਤਰਕਸ਼ੀਲ ਕਿਤਾਬਾਂ ਦੇ ਸਟਾਲ ਲਗਾਏ ਜਾਣਗੇ। ਸ਼ਨਦਾਰ ਕਵੀ ਦਰਬਾਰ ਅਤੇ ਗੀਤ-ਸੰਗੀਤ ਹੋਵੇਗਾ। ਦੇਸ਼ ਵਿਦੇਸ਼ ਤੋਂ ਸਾਹਿਤਕਾਰ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ।   ਇਹ ਪ੍ਰੋਗਰਾਮ 25 ਮਈ 2013 ਦਿਨ ਸ਼ਨੀਵਾਰ ਨੂੰ ਵਾਈਟਹੌਰਨ ਕਮਿਊਨਟੀ ਹਾਲ ਵਿਚ ਦਿਨ ਦੇ 1:30 ਤੋਂ 4:30 ਤੱਕ ਹੋਵੇਗਾ। ਸਭਾ ਵੱਲੋਂ ਸਭ ਸਾਹਿਤ ਪ੍ਰੇਮੀਆ ਨੂੰ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਸਾਲ 2012-13 ਦੀ ਕਾਰਜਕਾਰੀ ਕਮੇਟੀ ਵਿਚ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ , ਮੀਤ ਪ੍ਰਧਾਨ ਹਰੀਪਾਲ ,ਜਨਰਲ ਸਕੱਤਰ ਬਲਜਿੰਦਰ ਸੰਘਾ, ਸਕੱਤਰ ਸੁਖਪਾਲ ਪਰਮਾਰ, ਖਜਾæਨਚੀ ਬਲਵੀਰ ਗੋਰਾ ਕਾਰਜਕਾਰੀ ਮੈਂਬਰ ਗੁਰਬਚਨ ਬਰਾੜ, ਜੋਗਿੰਦਰ ਸਿੰਘ ਸੰਘਾ, ਤਰਲੋਚਨ ਸੈਂਭੀ, ਜੋਰਾਵਾਰ ਸਿੰਘ ਬਾਂਸਲ, ਰਣਜੀਤ ਲਾਡੀ (ਗੋਬਿੰਦਪੁਰੀ) ਅਵਨਿੰਦਰ ਨੂਰ, ਮੰਗਲ ਚੱਠਾ, ਗੁਰਲਾਲ ਰੁਪਾਲੋਂ ਅਤੇ ਪਰਮਜੀਤ ਸੰਦਲ ਸ਼ਾਮਿਲ ਹਨ। ਚਾਹ ਅਤੇ ਸਨੈਕਸ ਦਾ ਸਭ ਲਈ ਵਿਸ਼ੇਸ਼ ਪ੍ਰਬੰਧ ਹੋਵੇਗਾ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨਾਲ 403-880-1677 ਜਾਂ ਜਨਰਲ ਸਕੱਤਰ ਬਲਜਿੰਦਰ ਸੰਘਾ ਨਾਲ 403-680-3212 ਤੇ ਸਪੰਰਕ ਕੀਤਾ ਜਾ ਸਕਦਾ ਹੈ।