ਬਲਜਿੰਦਰ ਸੰਘਾ- ਲਿਸ਼ਕਾਰਾ ਗੁਰੱਪ ਕੈਲਗਰੀ ਵੱਲੋਂ ਗਾਇਕੀ ਅਤੇ ਡਾਂਸ ਪ੍ਰੋਫਾਰਮਸ ਦਾ ਸਫਲ ਸ਼ੋਅ ਕੈਲਗਰੀ ਵਿਚ ਕਰਵਾਇਆ ਗਿਆ, ਇਸ ਸ਼ੋਅ ਵਿਚੋਂ ਜੋ ਵੀ ਆਰਥਿਕ ਲਾਭ ਹੋਇਆ ਸਾਰੇ ਦਾ ਸਾਰਾ ਚਿਲਡਰਨ ਵਿਸ਼ ਫਾਊਡੇਸ਼ਨ ਨੂੰ ਭੇਂਟ ਕੀਤਾ ਗਿਆ। ਇਸ ਸਾਲ ਇਹ ਸ਼ੋਅ 4 ਮਈ ਦਿਨ ਸ਼ਨਿੱਚਰਵਾਰ ਨੂੰ ਥੌਰਨਕਕਲੈਫ ਕਮਿਊਨਟੀ ਹਾਲ 5600 ਸੈਂਟਰ ਸਟਰੀਟ ਕੈਲਗਰੀ ਵਿਚ ਸ਼ਾਮ ਦੇ 7 ਵਜੇ ਸ਼ੁਰੂ ਹੋਣ ਦਾ ਏਜੰਡਾ ਸੀ ਪਰ ਆਪਣੇ ਪੰਜਾਬੀਆਂ ਦੇ ਲੇਟ ਪਹੁੰਚਣ ਦੀ ਆਦਤ ਅਨੁਸਾਰ ਸੋਅ ਤਕਰੀਬਨ ਅੱਠ ਵਜੇ ਸ਼ੁਰੂ ਹੋਇਆ । ਗਗਨ ਬੁੱਟਰ ਨੇ ਆਪਣੀ ਸੁਹਿਰਦ ਸਟੇਜਕਾਰੀ ਨਾਲ ਸ਼ੋਅ ਦੀ ਸ਼ੂਰੂਆਤ ਕਰਦੇ ਹੋਏ ਸਭ ਤੋਂ ਪਹਿਲਾ ਬਾਲੀਵੁੱਡ ਬੀਟਸ ਡਾਂਸ ਅਕੈਡਮੀ ਦੇ ਕਲਾਕਾਰਾਂ ਨੂੰ ਡਾਂਸ ਪ੍ਰੋਫਾਰਮਸ ਪੇਸ਼ ਕਰਨ ਦਾ ਸੱਦਾ ਦਿੱਤਾ । ਇਸ ਸ਼ੋਅ ਵਿਚ ਗਾਇਕੀ ਦੀ ਸ਼ਰੁਆਤ ਕੈਲਗਰੀ ਗਾਇਕ/ ਲੇਖਕ ਬਲਵੀਰ ਗੋਰੇ ਨੇ ਕੀਤੀ। ਉਹਨਾਂ ਆਪਣੇ ਲਿਖੇ ਗੀਤਾਂ ਨਾਲ ਭਰਪੂਰ ਹਾਜ਼ਰੀ ਲਵਾਈ ਅਤੇ ਉਹਨਾਂ ਦਾ ਗੀਤ ‘ਮਾਂ’ ਅਤੇ ਕੈਨੇਡਾ ਵਿਚ ਰਹਿੰਦੀਆਂ ਪਤਨੀਆਂ ਦੀ ਆਪਣੇ ਪਤਨੀਆਂ ਦੇ ਕੰਮਾਂਕਾਰਾਂ ਬਾਰੇ ਦੀ ਗੱਲਬਾਰ ਨੂੰ ਲੋਕਾਂ ਕਾਫੀ ਪਸੰਦ ਕੀਤਾ। ਕੈਲਗਰੀ ਦੇ ਹੀ ਨੌਜਵਾਨ ਗਾਇਕ ਬਿੰਦੂ ਕੂਨਰ ਨੇ ਆਪਣੀ ਗਾਇਕੀ ਅਤੇ ਬਲੁੰਦ ਅਵਾਜ ਨਾਲ ਕਈ ਬੀਟ ਗਾਣੇ ਗਾਏ ਅਤੇ ਨੌਜਵਾਨ ਸਟੇਜ ਮੂਹਰੇ ਨੱਚਣ ਲੱਗੇ ਅਤੇ ਗਾਇਕੀ ਮਹੋਲ ਸਿਰੇ ਤੇ ਜਾ ਪਹੁੰਚਿਆ। ਗਾਇਕ ਚਰਨਜੀਤ ਵਿੱਕੀ ਨੇ ਕੁਝ ਬੋਲ ਆਪਣੇ ਗੀਤਾ ਦੇ ਅਤੇ ਫਿਰ ‘ਛੱਲਾ’ ਗਾ ਕੇ ਪੁਖਤਾ ਗਾਇਕੀ ਦਾ ਸਬੂਤ ਦਿੱਤਾ। ਇਸ ਸ਼ੋਅ ਵਿਚ ਪ੍ਰਸਿੱਧ ਗਾਇਕ ਅਤੇ ਹੰਸ ਰਾਜ ਹੰਸ ਦੇ ਸ਼ਗਿਰਦ ਮਨਰਾਜ਼ ਹਸਨ (ਵੈਨਕੂਵਰ) ਤੋਂ ਅਤੇ ਬੋਬੀ ਸਿੰਘ (ਵੈਨਕੂਵਰ) ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਮਨਰਾਜ ਹਸਨ ਦੇ ਸੂਫੀਆਨ ਅੰਦਾਜ ਅਤੇ ਬੋਲਾਂ ਨੇ ਸਭ ਨੂੰ ਪ੍ਰਭਾਵਤ ਕੀਤਾ। ਬੋਬੀ ਸਿੰਘ, ਗੋਲਡੀ ਮਾਣਕ ਨੇ ਭਰਪੂਰ ਹਾਜ਼ਰੀ ਲਾਈ।ਸੈਡੀ ਦੁਆਰਾ ‘ਪਿੱਛੇ- ਪਿੱਛੇ ਆਉਂਦਾ ਮੇਰੀ ਚਾਲ ਵਿਹਦਾ ਆਈ’ ਲੋਕ ਗੀਤ ਗਾਕੇ ਖੂਬ ਤਾੜੀਆਂ ਖੱਟੀਆਂ। ਜਿੱਥੇ ਇਹ ਸ਼ੋਅ ਪੂਰਾ ਪਰਿਵਾਰਕ ਸੀ ਉੱਥੇ ਪਰਿਵਾਰਾਂ ਦੀ ਕੁਝ ਘਾਟ ਦਿੱਸਣ ਨੂੰ ਮਿਲੀ ਅਤੇ ਹਾਲ ਪੂਰਾ ਭਰ ਨਾ ਸਕਿਆ। ਪਰ ਗਗਨ ਬੁੱਟਰ, ਗੁੱਡੀ ਗਿੱਲ ਅਤੇ ਪ੍ਰਬੰਧਕੀ ਕਿਰਨ ਬਕਸ਼ੀ, ਜੈਸੀ ਬਕਸ਼ੀ (ਗਲੋਰੀ ਆਫ ਇੰਡੀਆ) ਅਤੇ ਉਹਨਾਂ ਦੇ ਸਹਿਯੋਗੀਆਂ ਦੀ ਚੈਰਿਟੀ ਲਈ ਕਰਵਾਏ ਇਸ ਸ਼ੋਅ ਦੀ ਮਿਹਨਤ ਸਫਲ ਰਹੀ ਜਦੋਂ ਗਗਨ ਬੁੱਟਰ ਨੇ ਸਰਵਿਸਜ਼ ਮੰਤਰ ਮਨਮੀਤ ਭੁੱਲਰ ਦੀ ਹਾਜ਼ਰੀ ਵਿਚ ਸਟੇਜ ਤੋਂ ਇਹ ਅਨਾਊਸ ਕੀਤਾ ਕਿ ਸਾਡਾ ਜੋ ਇਸ ਸ਼ੋਅ ਨੂੰ ਕਰਨ ਅਸਲ ਮਕਸਦ ਸੀ ਉਹ ਪੂਰਾ ਹੋ ਗਿਆ ਹੈ ਅਤੇ ਜੋ ਸੋਚਿਆ ਸੀ ਉਨ੍ਹਾਂ ਫੰਡ ਅਸੀ ਚਿਲਡਰਨ ਵਿਸ਼ ਫਾਂਊਡੇਸ਼ਨ ਲਈ ਇਕੱਠਾਂ ਕਰਨ ਵਿਚ ਸਫਲ ਹੋਏ ਹਾਂ। ਜਦੋ ਮਨਮੀਤ ਭੁੱਲਰ ਅਤੇ ਸ਼ੋਅ ਦੇ ਸਭ ਪ੍ਰਬੰਧਕਾ ਨੇ 14,000 ਡਾਲਰ ਦਾ ਚੈਕ ਚਿਲਡਰਨ ਵਿਸ਼ ਫਾਂਊਡੇਸ਼ਨ ਦੀ ਸੰਸਥਾਂ ਨੂੰ ਸਟੇਜ ਤੇ ਭਂੇਟ ਕੀਤਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਸਰਵਿਸ਼ਵ ਮੰਤਰੀ ਮਨਮੀਤ ਭੁੱਲਰ ਨੇ ਲਿਸ਼ਕਾਰਾ ਗਰੁੱਪ ਨੂੰ ਇਸ ਇਨਸਾਨੀਅਤ ਦੇ ਕੰਮ ਲਈ ਇੰਨਾ ਫੰਡ ਇਕੱਠਾ ਕਰਨ ਵਧਾਈ ਦਿੱਤੀ ਅਤੇ ਨਾਲ ਹੀ ਨਾਰਥ-ਈਸਟ ਵਿਚ ਬਣਨ ਵਾਲੇ ਨਵੇ ਹਾਈ ਸਕੂਲ ਬਾਰੇ ਦੱਸਿਆ। ਗਗਨ ਬੁੱਟਰ ਵੱਲੋਂ ਚਿਲਡਰਨ ਵਿਸ਼ ਫਾਊਡੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਕਿ ਇਹ ਸੰਸਥਾਂ ਕਿਵੇ ਕੰਮ ਕਰਦੀ ਹੈ ਅਤੇ ਨਾਲ ਸਾਰੇ ਸਪਾਂਸਰਜ਼, ਮੀਡੀਆਂ ਸਪਾਂਸਰਜ ਅਤੇ ਸਹਿਯੋਗੀਆ ਨੂੰ ਸਨਮਾਨ ਚਿੰਨ ਭੇਂਟ ਕੀਤ ਗਏ। ਡੈਨ ਸਿੱਧੂ, ਬਲਵੀਰ ਬੈਂਸ, ਸੁਰੀਤਮ ਰਾਏ, ਬੀਨਾ ਆਸ਼ਰ, ਲੁਕੇਸ਼ ਸ਼ਰਮਾ, ਜੰਟੂ ਲੋਹਟਬੱਧੀ, ਸੰਦੀਪ ਪੰਧੇਰ ਅਤੇ ਬਲਦੇਵ ਸਿੰਘ ਢਾਹ, ਤਰਲੋਚਨ ਸੈਂਭੀ, ਮਨਜੀਤ ਜਸਵਾਲ, ਪ੍ਰਸ਼ੋਤਮ ਭਾਰਦਵਾਜ ਆਦਿ ਤੋਂ ਇਲਾਵਾ ਕੈਲਗਰੀ ਦੀਆ ਬਹੁਤ ਸਾਰੀਆ ਨਾਮਵਾਰ ਹਸਥੀਆਂ ਆਪਣੇ ਪਰਿਵਾਰਾਂ ਨਾਲ ਇਸ ਚੈਰਿਟੀ ਸ਼ੋਅ ਦੀ ਸਫਲਤਾ ਵਾਸਤੇ ਪਹੁੰਚੀਆਂ ਹੋਈਆਂ ਸਨ।