Get Adobe Flash player

ਮੀਡੀਆ ਕਲੱਬ ਕੈਲਗਰੀ ਵੀ ਹੋਇਆ ਸ਼ਾਮਿਲ
ਬਲਜਿੰਦਰ ਸੰਘਾ ਕੈਲਗਰੀ – ਕੈਨੇਡਾ ਦੇ ਸ਼ਹਿਰ ਕੈਲਗਰੀ ਦੀਆਂ 6 ਨਾਮਵਰ ਜਥੇਬੰਦੀਆਂ ਅਧਾਰਿਤ ਪਹਿਲਾਂ ਹੀ ਬਣੀ ਸਾਂਝੀ ਕਮੇਟੀ ਦੀ ਮੀਟਿੰਗ ਕੈਲਗਰੀ ਵਿਚ ਪ੍ਰਸ਼ੋਤਮ ਭਾਰਦਵਾਜ਼ ਦੀ ਪ੍ਰਧਾਨਗੀ ਹੇਠ ਹੋਈ। ਗ਼ਦਰ ਸ਼ਤਾਬਦੀ ਕਮੇਟੀ ਨੂੰ ਅੱਜ ਹੋਰ ਹੁੰਗਾਰਾ ਮਿਲਿਆ ਜਦੋਂ ਮੀਡੀਆ ਕਲੱਬ ਕੈਲਗਰੀ ਵੀ ਇਸ ਕਮੇਟੀ ਵਿੱਚ ਬਕਾਇਦਾ ਸ਼ਾਮਲ ਹੋ ਗਿਆ। ਮੀਟਿੰਗ ਵਿਚ ਕੈਲਗਰੀ ਕੋਆਰਡੀਨੇਟਰ ਮਾæਭਜਨ ਗਿੱਲ, ਸਹਾਇਕ ਕੋਆਰਡੀਨੇਟਰ ਤਰਲੋਚਨ ਦੂਹਰਾ, ਪ੍ਰੋਗਰੈਸਿਵ ਕਲਚਰਲ ਐਸ਼ੋਸੀਏਸ਼ਨ ਵੱਲੋਂ ਸੋਹਣ ਮਾਨ ਅਤੇ ਜੀਤ ਇੰਦਰਪਾਲ, ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਗੁਰਬਚਨ ਬਰਾੜ, ਪੰਜਾਬੀ ਸਾਹਿਤ ਸਭਾ ਵੱਲੋਂ ਕੁਲਬੀਰ ਸ਼ੇਰਗਿੱਲ ਅਤੇ ਮਨਮੋਹਣ ਬਾਠ, ਅਰਪਨ ਲਿਖ਼ਾਰੀ ਸਭਾ ਵੱਲੋਂ ਡਾæਹਰਭਜਨ ਢਿੱਲੋਂ ਅਤੇ ਕੇਸਰ ਸਿੰਘ ਨੀਰ, ਇੰਡੋ-ਕੈਨੇਡੀਅਨ ਸੀਨੀਅਰ ਇੰਮੀਗ੍ਰੈਂਟ ਦੇ ਪ੍ਰਧਾਨ ਪਰਸ਼ੋਤਮ ਭਾਰਦਵਾਜ, ਨੌਰਥ ਕਲਚਰਲ ਐਸ਼ੋਸੀਏਸ਼ਨ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਪਲਾਹਾ ਅਤੇ ਕੈਲਗਰੀ ਮੀਡੀਆ ਕਲੱਬ ਦੇ ਪ੍ਰਧਾਨ ਹਰਚਰਨ ਸਿੰਘ ਪਰਹਾਰ ਹਾਜ਼ਰ ਹੋਏ। ਉਪਰੋਤਕ ਜਥੇਬੰਦੀਆਂ ਦੇ ਆਗੂਆਂ ਨੇ ਵੈਨਕੂਵਰ ਕਮੇਟੀ ਵੱਲੋਂ ਪ੍ਰਕਾਸ਼ਤ ਗ਼ਦਰ ਲਹਿਰ ਇਤਿਹਾਸ ਬਾਰੇ ਕਲੰਡਰ ਜਾਰੀ ਕੀਤਾ। ਵਿਚਾਰ ਚਰਚਾ ਉਪੰਰਤ ਕਈ ਅਹਿਮ ਫੈਸਲੇ ਕੀਤੇ ਗਏ। ਗ਼ਦਰ ਲਹਿਰ ਨਾਲ ਸਬੰਧਿਤ ਨਾਟਕ ‘ਗਾਥਾ ਕਾਲੇ ਪਾਣੀਆਂ ਦੀ’ 22 ਜੂਨ ਨੂੰ ਕੈਲਗਰੀ, 30 ਜੂਨ ਨੂੰ ਵਿੰਨੀਪੈਗ, 6 ਜੁਲਾਈ ਨੂੰ ਸਰੀ ਅਤੇ 7 ਜੁਲਾਈ ਨੂੰ ਸਰੀ ਵੈਨਕੂਵਰ ਵਿੱਚ ਕਰਵਾਇਆ ਜਾਵੇਗਾ। ਇਸ ਨਾਟਕ ਦੀ ਤਿਆਰੀ ਲਈ ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਹਰਕੇਸ਼ ਚੌਧਰੀ, ਸੁਰਿੰਦਰ ਸ਼ਰਮਾ ਅਤੇ ਪੰਜਾਬ ਲੋਕ ਸੱਭਿਆਚਾਰਕ ਮੰਚ ਪੰਜਾਬ ਦੇ ਜਨਰਲ ਸਕੱਤਰ ਕਮਲਜੀਤ ਖੰਨਾ ਜੂਨ ਦੇ ਪਹਿਲੇ ਹਫਤੇ ਕੈਲਗਰੀ ਵਿੱਚ ਪਹੁੰਚ ਜਾਣਗੇ। ਯੁਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸੰਪਰਕ ਜੀਤਇੰਦਰਪਾਲ ਕਰਨਗੇ। ਪਾਕਿਸਤਾਨੀ ਪੰਜਾਬੀ ਭਾਈਚਾਰੇ ਦੀ ਸਰਗਰਮ ਧਰਮ ਨਿਰਪੱਖ ਜਥੇਬੰਦੀ ਦੇ ਆਗੂਆਂ ਨਾਲ ਸ਼ਤਾਬਦੀ ਕਮੇਟੀ ‘ਚ ਸਾæਮਲ ਹੋਣ ਲਈ ਹਰਚਰਨ ਪਰਹਾਰ ਗੱਲਬਾਤ ਕਰਨਗੇ। 20 ਜੁਲਾਈ ਨੂੰ ਗ਼ਦਰ ਲਹਿਰ ਤੇ ਕੈਲਗਰੀ ਵਿਖੇ ਸੈਮੀਨਾਰ ਕਰਵਇਆ ਜਾਵੇਗਾ। ਜਿਸ ਵਿੱਚ ਦੇਸ਼ ਭਗਤ ਹਾਲ ਜਲੰਧਰ ਤੋਂ ਚਰੰਜੀ ਲਾਲ, ਪ੍ਰੋਫੈਸਰ ਜਗਮੋਹਣ ਸਿੰਘ (ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਾਣਜੇ) ਅਤੇ ਕਾਂæ ਹਰਭਜਨ ਸਿੰਘ ਚੀਮਾ ਵੈਨਕੂਵਰ ਮੁੱਖ ਬੁਲਾਰੇ ਹੋਣਗੇ। ਆਉਣ ਵਾਲੇ ਪ੍ਰੋਗਰਾਮਾਂ ਲਈ ਵਿੱਤ ਸਕੱਤਰ ਦੀ ਜ਼ਿੰੇਮੇਵਾਰੀ ਕੇਸਰ ਸਿੰਘ ਨੀਰ ਨਿਭਾਉਣਗੇ ਅਤੇ ਇਸ ਕਮੇਟੀ ਦੇ ਕੈਲਗਰੀ ਤੋਂ ਮੀਡੀਆਂ ਇੰਚਾਰਜ ਬਲਜਿੰਦਰ ਸੰਘਾ ਹੋਣਗੇ। ਸਾਰੇ ਗ਼ਦਰ ਸ਼ਾਤਬਦੀ ਪ੍ਰੋਗਰਾਮ ਇਸ ਕਮੇਟੀ ਦੀ ਦੇਖ-ਰੇਖ ਵਿਚ ਹੋਣਗੇ।