Get Adobe Flash player

ਡਾ.ਅਮਰੀਕ ਸਿੰਘ ਕੰਡਾ – ਵੈਸੇ ਮੋਗੇ ਬਾਰੇ ਲੋਕ ਕਹਿੰਦੇ ਹਨ ਕਿ ਮੋਗਾ ਚਾਹ ਜੋਗਾ। ਨਹੀਂ ਦੋਸਤੋ ਇਹ ਹੁਣ ਸੱਚ ਨਹੀਂ ਹੈ । ਮੋਗੇ ਸ਼ਹਿਰ ‘ਚ ਜਨਮੀ ਹਰਮਨਪ੍ਰੀਤ ਕੌਰ ਨੇ ਇਸ ਮਤ ਨੂੰ ਤੋੜਿਆ ਹੈ। ਹਰਮਨਪ੍ਰੀਤ ਕੌਰ ਮਾਤਾ ਸਤਵਿੰਦਰ ਕੌਰ ਦੀ ਕੁੱਖੋਂ ਸ. ਹਰਵਿੰਦਰ ਸਿੰਘ ਦੇ ਘਰ ਅੱਠ ਮਾਰਚ

ਹਰਮਨਪ੍ਰੀਤ ਕੌਰ

ਹਰਮਨਪ੍ਰੀਤ ਕੌਰ

1989 ਨੂੰ ਜਨਮੀ ਅੱਜ ਚੋਵੀ ਸਾਲਾਂ ਦੀ ਹੋ ਗਈ ਹੈ । ਮੇਰੇ ਦੋਸਤ ਹਰਵਿੰਦਰ ਸਿੰਘ ਦਾ ਜਦੋਂ ਮੈਨੂੰ ਫੋਨ ਆਇਆ ਕਿ ਬਾਈ ਜੀ ਆਪਣੀ ਕੁਡ਼ੀ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਬਣ ਗਈ ਹੈ ਤੇ ਉਹ ਸਾਰੀ ਪਿਛਲੇ ਵੀਹ ਸਾਲਾਂ ਦੀ ਮਿਹਨਤ ਕਿਸੇ ਫਿਲਮ ਵਾਂਗ ਮੇਰੀਆਂ ਅੱਖਾਂ ਦੇ ਮੂਹਰੇ ਚੱਲ ਪਈ ਜਦੋਂ ਹਰਵਿੰਦਰ ਬਾਈ ਜੀ ਸਾਡੇ ਨਾਲ ਖੇਡਦੇ ਹੁੰਦੇ ਸੀ ਤਾਂ ਇਹ ਕੁਡ਼ੀ ਬਾਉਂਡਰੀ ਤੋਂ ਬਾਲ ਚੁੱਕ ਕੇ ਫਡ਼ਾਉਂਦੀ ਹੁੰਦੀ ਸੀ, ਸਾਨੂੰ ਕਿਸੇ ਨੂੰ ਚਿੱਤ-ਚੇਤੇ ਵੀ ਨਹੀਂ ਸੀ ਕਿ ਇਹ ਹਰਮਨਪ੍ਰੀਤ ਸਾਡੇ ਮੋਗੇ ਦੀ ਨਹੀਂ ਸਗੋਂ ਸਾਡੇ ਪੰਜਾਬ ਦੀ, ਸਾਡੇ ਦੇਸ਼ ਦੀ ਸ਼ਾਨ ਹੋਵੇਗੀ । ਗਿਆਨ ਜੋਤੀ ਸਕੂਲ ਵਿਚ ਕ੍ਰਿਕਟ ਦੀਆਂ ਬਾਰੀਕੀਆਂ ਤੇ ਆਪਣੀ ਸਖਤ  ਮਿਹਨਤ ਤੇ ਕੋਚ ਯਾਦਵਿੰਦਰ ਸਿੰਘ ਦੀ ਦਿਸ਼ਾ ਨਿਰਦੇਸ਼ ‘ਚ ਚੰਗੀ ਤਰਾਂ ਪੱਕ ਕੇ ਬਤੌਰ ਕਪਤਾਨ ਅਗਵਾਈ ਕਰ ਰਹੀ ਹੈ । ਸਭ ਤੋਂ ਪਹਲਾਂ 7 ਮਾਰਚ 2007 ‘ਚ ਪਾਕਸਿਤਾਨ ਦੇ ਖਿਲਾਫ ਇਕ ਦਿਨਾਂ ਮੈਚ ਖੇਡਦਿਆਂ ਤੇ ਉਸ ਤੋਂ ਬਾਅਦ ਇਗਲੈਂਡ ਦੇ ਖਿਲਾਫ ਖੇਡਦਿਆਂ ਸੈਂਕਡ਼ਾ ਲਗਾਇਆ ਜਿਸ ‘ਚ 109 ਗੇਂਦਾਂ ਤੇ ਅੱਠ ਚੌਕੇ ਤੇ ਦੋ ਛੱਕੇ ਲਗਾ ਕੇ 107 ਰਨਾਂ ਤੇ ਨਾਟਆਊਟ ਰਹੀ । ਇਸਦੇ ਨਾਲ ਹੀ ਉਹ ਭਾਰਤ ਦੀ ਸੈਂਕਡ਼ਾ ਬਨਾਉਣ ਵਾਲੀ ਦੂਜੀ ਮਹਿਲਾ ਬਣ ਗਈ । ਚਾਹੇ ਭਾਰਤ ਨੂੰ ਇਸ ‘ਚ ਜਿੱਤ  ਨਸੀਬ ਨਹੀਂ ਹੋਈ ਪਰ ਹਰਮਨ ਨੇ ਹਰ ਕ੍ਰਿਕਟ ਪ੍ਰੇਮੀ ਦਾ ਦਿਲ ਜਿੱਤ ਲਿਆ ਤੇ ਉਸ ਤੋਂ ਬਾਅਦ ਵੈਸਟਇੰਡੀਜ਼ ਦੇ ਖਿਲਾਫ ਖੇਡਦਿਆਂ 22 ਗੇਂਦਾਂ ਤੇ 36 ਰਨ ਬਣਾ ਕੇ ਭਾਰਤ ਦੀ ਝੋਲੀ ‘ਚ ਜਿੱਤ ਦਰਜ ਕਰਵਾਈ । ਕ੍ਰਿਕਟ ‘ਚ ਉਸਨੂੰ ਹਾਰਡ ਹਿੱਟਰ  ਖਿਤਾਬ ਹੈ, ਉਸ ਕੋਲ ਸੂਝ, ਠਰਮਾਪਨ, ਵਿਲੱਖਣਤਾ ਹੈ ਜੋ ਕ੍ਰਿਕਟ ਲਈ ਬਹੁਤ ਜਰੂਰੀ ਹੈ । ਹੁਣ ਤੱਕ ਹਰਮਨਪ੍ਰੀਤ ਕੌਰ ਨੇ ਅੱਠ ਇਕ ਦਿਨਾਂ ਮੈਚ ਤੇ ਛੇ ਟੀ ਟਵੰਟੀ ਮੈਚ ਖੇਡ ਚੁੱਕੀ ਹੈ । ਹੁਣ ਤੱਕ ਕੁੱਲ 29 ਇਕ ਦਿਨਾਂ ਮੈਚ ਚ 691 ਦੋਡ਼ਾਂ ਤੇ 6 ਅੰਤਰਰਾਸ਼ਟਰੀ 37 ਟੀ ਟਵੰਟੀ ਮੈਚਾਂ ਚ 559 ਸਕੋਰ ਜੋਡ਼ ਚੁੱਕੀ ਹੈ । ਵਿਸ਼ਵ ਕੱਪ 2013 ਚ ਹੁਣ ਤੱਕ ਇਕ ਵਧੀਆ ਆਲਰਾਊਂਡਰ ਦੇ ਰੂਪ ਚ ਸਾਨੂੰ ਇਕ ਵਧੀਆਂ ਕਪਤਾਨ ਦੇ ਰੂਪ ਚ ਹਰਮਨ ਮਿਲ ਗਈ ਹੈ, ਪ੍ਰਮਾਤਮਾ ਉਸ ਦੀ ਹਰ ਤਮੰਨਾ ਪੂਰੀ ਕਰੇ, ਇਸ ਵੇਲੇ ਹਰਮਨ ਦੇ ਪਿਤਾ ਤੋਂ ਪੁੱਛਿਆਂ ਤਾਂ ਉਹਨਾਂ ਕਿਹਾ ਕੁੱਖਾਂ ਚ ਧੀਆਂ ਮਾਰਨ ਵਾਲਿਆਂ ਦੇ ਮੂੰਹ ਤੇ ਬਹੁਤ ਵੱਡੀ ਚਪੇਡ਼ ਹੈ ਇਹ ਕਹਿਣਾ ਹੈ ਹਰਮਨਪ੍ਰੀਤ ਦੇ ਪਿਤਾ ਸ. ਹਰਵਿੰਦਰ ਸਿੰਘ ਦਾ, ਨਾਲ ਹੀ ਉਹਨਾਂ ਕਿਹਾ ਕਿ ਜਿਵੇਂ ਸਾਡਾ ਨਾਂ ਸਾਡੀ ਧੀ ਨੇ ਰੌਸ਼ਨ ਕੀਤਾ ਹੈ ਇਹ ਤੁਹਾਡੀ ਧੀ ਵੀ ਕਰ ਸਕਦੀ ਹੈ ਇਸ ਲਈ ਧੀਆਂ ਨੂੰ ਕੁੱਖਾਂ ਵਿਚ ਮਾਰਨ ਦੀ ਘਟੀਆ ਸੋਚ ਨੂੰ ਹਮੇਸ਼ਾਂ ਲਈ ਨਿਕਾਰ ਦੇਵੋ। ਹਰਮਨ ਨੂੰ ਪੁੱਛਿਆਂ ਤਾਂ ਉਹਨਾਂ ਕਿਹਾ ਕਿ ਸਰਕਾਰਾਂ  ਨੂੰ ਚਾਹੀਦਾ ਹੈ ਜਿਹੜੇ ਖਿਡਾਰੀ ਇਸ ਤਰਾਂ ਦੇਸ਼ ਦਾ ਨਾਮ ਰੌਸ਼ਨ ਕਰਦੇ ਨੇ ਉਹਨਾਂ ਨੂੰ ਚੰਗੀਆਂ ਸਹੂਲਤਾਂ ਤੇ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਤਾਂ ਕਿ ਕੋਈ ਆਰਥਿਕ ਦਿੱਕਤ ਨਾ ਆਵੇ ਤੇ ਉਹ ਆਪਣੀ ਖੇਡ ਚ ਪੂਰੀ ਤਰਾਂ ਅੱਗੇ ਵੱਧ ਸਕਣ । ਹਰਵਿੰਦਰ ਬਾਈ ਜੀ ਤੇ ਅਤੇ ਉਹਨਾਂ ਦੇ ਸਾਰੇ ਪਰਿਵਾਰ ਦੀ ਮਿਹਨਤ ਉੱਤੇ ਸਾਨੂੰ ਪੰਜਾਬੀ ਹੀ ਨਹੀਂ ਬਲਕਿ ਭਾਰਤੀ ਹੋਣ ਤੇ ਮਾਣ ਹੋਣਾ ਚਾਹੀਦਾ ਹੈ।

                                                                     1764 ਗੁਰੂ ਰਾਮ ਦਾਸ ਨਗਰ ਨੇਡ਼ੇ ਨੈਸਲੇ ਮੋਗਾ, ਪੰਜਾਬ

                                                                    ਫੋਨ : 98557-35666