Get Adobe Flash player

ਬਲਜਿੰਦਰ ਸੰਘਾ- ਲਿਸ਼ਕਾਰਾ ਗੁਰੱਪ ਕੈਲਗਰੀ ਵੱਲੋਂ ਹਰੇਕ ਸਾਲ ਗਾਇਕੀ ਅਤੇ ਡਾਂਸ ਪ੍ਰੋਫਾਰਮਸ ਦਾ ਸਫਲ ਸ਼ੋਅ ਕੈਲਗਰੀ ਵਿਚ ਕਰਵਾਇਆ ਜਾਂਦਾ ਹੈ ਅਤੇ ਇਸ ਸ਼ੋਅ ਵਿਚੋਂ ਜੋ ਵੀ ਆਰਥਿਕ ਲਾਭ ਹੁੰਦਾ ਹੈ ਸਾਰੇ ਦਾ ਸਾਰਾ ਚਿਲਡਰਨ ਵਿਸ਼ ਫਾਊਡੇਸ਼ਨ ਨੂੰ ਭੇਂਟ ਕੀਤਾ ਜਾਂਦਾ ਹੈ। ਇਸ ਸਾਲ ਇਹ ਸ਼ੋਅ 4 ਮਈ ਦਿਨ ਸ਼ਨਿੱਚਰਵਾਰ ਨੂੰ ਥੌਰਨਕਕਲੈਫ ਕਮਿਊਨਟੀ ਹਾਲ 5600 ਸੈਂਟਰ ਸਟਰੀਟ ਕੈਲਗਰੀ ਵਿਚ ਸ਼ਾਮ ਦੇ 7 ਵਜੇ ਹੋਣ ਜਾ ਰਿਹਾ ਹੈ। ਇਸ ਸ਼ੋਅ ਵਿਚ ਪ੍ਰਸਿੱਧ ਗਾਇਕ ਅਤੇ ਹੰਸ ਰਾਜ ਹੰਸ ਦੇ ਸ਼ਗਿਰਦ ਮਨਰਾਜ਼ ਹਸਨ (ਵੈਨਕੂਵਰ) ਤੋਂ ਇਲਾਵਾ ਬਿੰਦੂ ਕੂਨਰ, ਚਰਨਜੀਤ ਵਿੱਕੀ, ਬੋਬੀ ਸਿੰਘ, ਬਲਵੀਰ ਗੋਰਾ ਅਤੇ ਗੋਲਡੀ ਮਾਣਕ ਆਪਣੀ ਸੱਭਿਅਕ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਬਾਲੀਵੁੱਡ ਬੀਟਸ ਡਾਂਸ ਅਕੈਡਮੀ ਵੱਲੋ ਡਾਂਸ ਪ੍ਰੋਫਾਰਮਸ  ਮੁਕਾਬਲੇ ਦਿਲ ਖਿੱਚਵਾਂ ਪ੍ਰਭਾਵ ਛੱਡਣਗੇ। ਵਧੀਆ ਤਰੀਕੇ ਨਾਲ ਸਟੇਜ ਸ਼ੋਆਂ ਦਾ ਪ੍ਰਬੰਧ ਕਰਨ ਕਰਕੇ ਜਾਣੇ ਜਾਂਦੇ ਲਿਸ਼ਕਾਰਾਂ ਗਰੁੱਪ ਕੈਲਗਰੀ ਦੇ ਇਸ ਸ਼ੋਅ ਦੀ ਹੋਸਟ ਸੁਲਝੀ ਹੋਈ ਅਤੇ ਕਈ ਕਲਾਵਾਂ ਦਾ ਸੁਮੇਲ ਗਗਨ ਬੁੱਟਰ ਹੋਵੇਗੀ। ਲਿਸ਼ਾਕਰਾ ਗਰੁੱਪ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕੀਤਾ ਜਾ ਰਿਹਾ ਇਹ ਸ਼ੋਅ ਹਮੇਸ਼ਾਂ ਦੀ ਤਰ੍ਹਾਂ ਪੂਰਾ ਪਰਿਵਾਰਕ ਹੋਵੇਗਾ ਅਤੇ ਉਹਨਾਂ ਸਿਰਫ 20 ਡਾਲਰ ਹਰੇਕ ਵਿਆਕਤੀ ਦੀ ਟਿਕਟ ਵਾਲੇ ਇਸ ਚੈਰਟੀ ਸ਼ੋਅ ਵਿਚ ਵੱਧ ਤੋਂ ਵੱਧ ਪਰਿਵਾਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਤਾਂ ਕਿ ਜਿੱਥੇ ਪਰਿਵਾਰ ਇਸ ਸ਼ੋਅ ਵਿਚ ਕਲਾਕਾਰਾਂ ਦੀ ਗਾਇਕੀ ਦਾ ਅਨੰਦ ਮਾਣ ਸਕਦੇ ਹਨ Aੁੱਥੇ ਇਸ ਵਿਚ ਸ਼ਾਮਿਲ ਲੋਕਲ ਕਲਾਕਰਾਂ ਦਾ ਹੋਸਲਾ ਅਫਜਾਈ ਵੀ ਹੋਵੇਗਾ ਅਤੇ ਚਿਲਡਰਨ ਵਿਸ਼ ਫਾਂਊਡੇਸ਼ਨ ਲਈ ਫੰਡ ਵਿਚ ਉਹਨਾਂ ਦਾ ਯੋਗਦਾਨ ਕਿਸੇ ਲੋੜਵੰਦ ਬੱਚੇ ਦੀ ਸਹਾਇਤਾ ਵੀ ਕਰੇਗਾ। ਇਸ ਸ਼ੋਅ ਬਾਰੇ ਹੋਰ ਜਾਣਕਾਰੀ ਲਈ ਗਗਨ ਬੁੱਟਰ ਨਾਲ 403-619-5520 ਜਾਂ ਗੁੱਡੀ ਗਿੱਲ ਨਾਲ 403-615-9989 ਤੇ ਸਪੰਰਕ ਕੀਤਾ ਜਾ ਸਕਦਾ ਹੈ।