ਕੈਲਗਰੀ- ਸਬਰੰਗ ਰੇਡੀਓ ਐਂਟਰਪਰਾਈਜ 94.7 ਐਫ ਐਮ, ਆਈ ਵੈੱਬ ਗਾਏ ਅਤੇ ਏਸ ਐਂਟਰਟੇਨਮੈਂਟ ਐਂਡ ਮੀਡੀਆ ਗੁਰੱਪ ਵਲੋਂ 13 ਅਪ੍ਰੈਲ 2013 ਦਿਨ ਸ਼ਨੀਵਾਰ ਨੂੰ ਵਿਸਾਖੀ ਮੇਲਾ-2013 ਸ਼ਾਮ 6 ਵਜੇ ਤੋਂ 10 ਵਜੇ ਤੱਕ, ਜੈਨੇਸਿਜ਼ ਸੈਂਟਰ, 7556, ਫੈਲਕਿਨਰਿਜ਼ ਬੁਲੇਵਾਰਡ ਨਾਰਥ ਈਸਟ, ਦੇ ਲੰਮੇ ਚੌੜੇ ਫੀਲਡ ਗਾਰਊਂਡ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
ਵਿਸਾਖੀ ਇੱਕ ਧਾਰਮਿਕ ਅਤੇ ਕਣਕ ਦੀ ਵਾਢੀ ਦਾ ਸਮਾਜਿਕ ਤਿਉਹਾਰ ਹੈ।ਵਿਸਾਖੀ ਮੇਲੇ ਦੀ ਇਹ ਪ੍ਰੰਪਾਰਿਕ ਸ਼ਾਮ ਸਾਊਥ-ਈਸਟ ਏਸ਼ੀਅਨ ਕਮਿਊਨਿਟੀ ਵਲੋਂ ਪੁਰਾਣੇ ਰਵਾਇਤੀ ਢੰਗ ਨਾਲ ਪੂਰੇ ਜੋਸ਼ੋ-ਖ਼ਰੋਸ਼ ਨਾਲ ਮਨਾਈ ਜਾਵੇਗੀ।ਗਿੱਧੇ-ਭੰਗੜੇ, ਪੰਜਾਬੀ ਗੀਤ ਸੰਗੀਤ, ਸਕਿੱਟ, ਬੱਚਿਆਂ ਲਈ ਫੇਸ ਪੇਂਟਿੰਗ, ਬੱਚਿਆਂ ਲਈ ਖੇਡਾਂ, ਬਾਊਂਸਰ ਤੇ ਸਵਾਦੀ ਭੋਜਨ ਤੋਂ ਇਲਾਵਾ, ਕੈਲਗਰੀ ਵਿੱਚ ਪਹਿਲੀ ਵਾਰ ਦਸਤਾਰ ਸਜਾਉਣ ਦਾ ਤੇ ਲੰਮੀ ਗੁੱਤ ਗੁੰਦਣ ਦਾ ਮੁਕਾਬਲਾ ਕਰਵਾਇਆ ਜਾਵੇਗਾ।
ਵਪਾਰ ਦੇ ਵਾਧੇ ਤੇ ਜਾਣਕਾਰੀ ਹਿੱਤ ਚਾਹਵਾਨ ਸੱਜਣ ਟੇਬਲ/ਸਟਾਲ ਸਜਾਉਣਗੇ। $100/ਟੇਬਲ ਅਤੇ $250/ਸਟਾਲ ਦੇ ਹਿਸਾਬ ਨਾਲ ਚਾਹਵਾਨ ਸੱਜਣ ਅਗਾਊਂ ਬੁਕਿੰਗ ਕਰਵਾ ਸਕਦੇ ਹਨ ਕਿਉਂਕਿ ਇਨ੍ਹਾਂ ਦੀ ਗਿਣਤੀ ਲਿਮਟਡ ਹੈ।ਪਿਛਲੇ ਸਾਲ ਵਾਂਗ ਐਤਕੀ ਵੀ ਭਰਵਾਂ ਮੇਲਾ ਲਗੇਗਾ। ਸਮੂਹ ਕੈਲਗਰੀ ਵਾਸੀਆਂ ਨੂੰ ਹੁੰਮ ਹੁੰਮਾ ਕੇ ਅਤੇ ਆਪਣੀਆਂ ਰਵਾਇਤੀ ਪੁਸ਼ਾਕਾਂ ਵਿੱਚ ਸੱਜ ਫੱਬ ਕੇ ਮੇਲੇ ਵਿੱਚ ਸਮੇਂ ਸਿਰ ਪਹੁੰਚਣ ਦੀ ਤਾਕੀਦ ਹੈ।
ਟੇਬਲ/ਸਟਾਲ ਬੁਕਿੰਗ ਲਈ ਸੰਪਰਕ: ਰਾਜੇਸ਼ ਅੰਗਰਾਲ — 403-400-0203, ਮੁਕਾਬਲੇ ਵਿੱਚ ਸ਼ਾਮਲ ਹੋਣ ਲਈ ਸੰਪਰਕ: ਗੁਰਚਰਨ ਥਿੰਦ -403-402-9635
ਮਨਮੋਹਨ ਸਿੰਘ-403-890-6283, ਗੁਰਮੇਲ ਸਿੰਘ -403-990-2257