ਬਲਜਿੰਦਰ ਸੰਘਾ- ਕੈਲਗਰੀ ਸ਼ਹਿਰ ਵਿਚ ਪੰਜਾਬੀ ਲਿਖ਼ਾਰੀ ਸਭਾ ਵੱਲੋਂ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਅਤੇ ਕਲਚਰ ਨਾਲ ਜੋੜਨ ਦੇ ਉਪਰਾਲੇ ਤਹਿਤ ਵਾਰਿਸ਼ਕ ਸਫਲ ਪ੍ਰੋਗਰਾਮ ਕੀਤਾ ਗਿਆ। ਪ੍ਰੋਗਾਰਮ ਦੀ ਸ਼ੁਰੂਆਤ ਵਿਚ ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਸਭਾ ਨੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਮੁੱਖ ਮਹਿਮਾਨ ਅਮਰਜੀਤ ਸੰਘਾ (ਐਸੋਸੀਏਟ ਪ੍ਰੋਡਿਊਸਰ ਪੰਜਾਬੀ ਪ੍ਰੋਗਰਾਮ ਏ.ਟੀ.ਐਨ.) ਅਤੇ ਰਘਬੀਰ ਬਿਲਾਸਪੁਰੀ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਬੱਚਿਆਂ ਦੇ ਇਸ ਪੰਜਾਬੀ ਬੋਲਣ ਦੇ ਮੁਕਾਬਲੇ ਵਿਚ ਜੱਜਾਂ ਦੀ ਜਿੰਮੇਵਾਰੀ ਮੀਡੀਆਂ ਨਾਲ ਜੁੜੀਆਂ ਅਤੇ ਹੋਰ ਉੱਘੀਆਂ ਸ਼ਖ਼ਸ਼ੀਅਤਾ ਜਿਸ ਵਿਚ ਡੈਨ ਸਿੱਧੂ, ਸਤਵਿੰਦਰ ਸਿੰਘ, ਰਣਜੀਤ ਸਿੱਧੂ, ਮਨਪ੍ਰੀਤ ਕੌਰ ਬਰਾੜ, ਬਿੱਲ ਕਾਹਲੋ, ਰੰਜੇਸ਼ ਅੰਗਰਾਲ , ਗੁਰਚਰਨ ਕੌਰ ਥਿੰਦ, ਮਾæਭਜਨ ਸਿੰਘ ਗਿੱਲ, ਪਰਮ ਸੂਰੀ ਵੱਲੋਂ ਨਿਭਾਈ ਗਈ। ਬਲਜਿੰਦਰ ਸੰਘਾ ਨੇ ਆਖਿਆ ਕਿ ਸਭਾ ਵੱਲੋਂ ਹਰ ਸਾਲ ਇਕ ਸਲਾਨਾ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿਚ ਕਿਸੇ ਕੈਨੇਡੀਅਨ ਲੇਖਕ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਪਰ ਇਸ ਬੱਚਿਆਂ ਦੇ ਸਲਾਨਾਂ ਸਮਾਗਮ ਤੇ ਹਰੇਕ ਸਾਲ ਕਿਸੇ ਵੀ ਇਕ ਸ਼ਖ਼ਸ਼ੀਅਤ ਨੂੰ ਵਿਸ਼ੇਸ਼ ਤੋਰ ਤੇ ਬੁਲਾਇਆ ਜਾਂਦਾ ਹੈ ਜਿਸਨੇ ਪੰਜਾਬੀਅਤ ਦੇ ਕਿਸੇ ਵੀ ਖੇਤਰ ਵਿਚ ਮੱਲਾ-ਮਾਰੀਆਂ ਹੋਣ। ਇਸੇ ਹੀ ਲੜੀ ਤਹਿਤ ਇਸ ਵਾਰ ਟੰਰਾਟੋ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਅਮਰਜੀਤ ਸਿੰਘ ਸੰਘਾ ਦਾ ਸਨਮਾਨ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਅਤੇ ਮੈਂਬਰ ਬਲਵੀਰ ਗੋਰਾ (ਕੁਲਾਰ ਇੰਟਰਟੇਨਰ), ਰਣਜੀਤ ਸਿੱਧੂ, ਪਰਮ ਸੂਰੀ, ਗੁਰਬਚਨ ਬਰਾੜ ਅਤੇ ਰਣਜਤੀ ਲਾਡੀ ਵੱਲੋਂ ਕੀਤਾ ਗਿਆ। ਨੌਜਵਾਨ ਕਵੀ ਅਵਨਿੰਦਰ ਨੂਰ ਨੇ ਸਭਾ ਦੇ ਮੈਂਬਰਾਂ ਦਾ ਕਿਤਾਬਾਂ ਦਾ ਸੈਟ ਅਮਰਜੀਤ ਸੰਘਾ ਨੂੰ ਭਂੈਟ ਕੀਤਾ। ਮਹਿੰਦਰਪਾਲ ਸਿੰਘ ਪਾਲ ਨੇ ਸਭ ਆਏ ਹੋਏ ਸੱਜਣਾ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਸਭਾ ਦੀ ਹਮੇਸ਼ਾਂ ਇਹ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬੀ ਕਲਚਰ ਅਤੇ ਸਾਹਿਤ ਨੂੰ ਉਤਸ਼ਿਹਤ ਕੀਤਾ ਜਾਵੇ ਅਤੇ ਖਚਾ-ਖਚ ਭਰਿਆਂ ਹਾਲ ਦੱਸ ਰਿਹਾ ਹੈ ਕਿ ਲੋਕ ਸਭਾ ਵਲੋ ਕੀਤੇ ਜਾਂ ਰਹੇ ਕੰਮਾ ਵਿਚ ਸਾਡੇ ਨਾਲ ਹਨ । ਉਹਨਾਂ ਆਖਿਆ ਕਿ ਅੱਜ ਦੇ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨਵੀ ਪੀੜ੍ਹੀ ਨੂੰ ਪੰਜਾਬੀ ਬੋਲਣ ਪ੍ਰਤੀ ਉਤਸ਼ਾਹਿਤ ਕਰਨਾ ਹੈ। ਭਾਗ ਲੈਣ ਵਾਲੇ ਸਾਰੇ ਬੱਚੇ ਹੀ ਜੇਤੂ ਹਨ ਅਤੇ ਸਾਰੇ ਮਾਪੇ ਵਧਾਈ ਦੇ ਹੱਕਦਾਰ ਹਨ। ਸਾਬਕਾ ਪ੍ਰਧਾਨ ਗੁਰਬਚਨ ਬਰਾੜ ਨੇਂ ਸਭਾ ਬਾਰੇ ਅਤੇ ਹੁਣ ਤੱਕ ਸਨਮਾਨੇ ਜਾ ਚੁੱਕੇ ਸਾਹਿਤਕਾਰਾਂ ਅਤੇ ਹੋਰ ਹਸਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਗਿਆ ਕਿ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਇਸ ਸਮੇਂ ਆਪਣੇ ਪੰਜਾਬੀਅਤ ਪ੍ਰਤੀ ਕੀਤੇ ਜਾ ਰਹੇ ਕੰਮਾਂ ਕਰਕੇ ਸਭ ਤੋਂ ਵੱਧ ਚਰਚਿਤ ਸਭਾ ਬਣ ਚੁੱਕੀ ਹੈ। ਭਾਰੀ ਗਿਣਤੀ ਵਿਚ ਪਹੁੰਚੇ ਬੱਚਿਆਂ ਅਤੇ ਮਾਪਿਆਂ ਦੇ ਇਕੱਠ ਕਾਰਨ ਹਾਲ ਪੂਰੀ ਤਰ੍ਹਾ ਭਰ ਗਿਆ ਅਤੇ ਬਹੁਤਿਆਂ ਨੂੰ ਖੜਕੇ ਇਸ ਪ੍ਰੋਗਰਾਮ ਦਾ ਅਨੰਦ ਮਾਨਣਾ ਪਿਆ। ਇਹਨਾਂ ਮੁਕਾਬਲਿਆਂ ਵਿਚ ਗਰੇਡ ਦੋ ਤੋਂ ਚਾਰ ਤੱਕ ਨਵਰੀਤ ਕੌਰ ਢਿੱਲੋਂ ਪਹਿਲੇ, ਇਬਾਦਤ ਵੜਿੰਗ ਦੂਸਰੇ ਅਤੇ ਅਨੂਪ ਕੌਰ ਧਾਲੀਵਾਲ (ਐਡਮਿੰਟਨ)ਤੀਸਰੇ ਸਥਾਨ ਤੇ ਰਹੀ। ਗਰੇਡ ਪੰਜ ਤੋਂ ਸੱਤ ਦੇ ਬੱਚਿਆਂ ਵਿਚੋ ਸਿਮਰਨਪ੍ਰੀਤ ਸਿੰਘ ਪਹਿਲਾ, ਹਰਲੀਨ ਕੌਰ ਗਰੇਵਾਲ ਦੂਸਰੇ, ਜਸ਼ਨਜੋਤ ਸਿੰਘ ਢੀਂਡਸਾ ਤੀਸਰੇ ਸਥਾਨ ਤੇ ਰਿਹਾ। ਗਰੇਡ ਅੱਠ ਤੋਂ ਦੱਸ ਤੱਕ ਦੇ ਬੱਚਿਆਂ ਵਿਚੋਂ ਗੁਰਮਨਦੀਪ ਕੌਰ ਗਿੱਲ ਪਹਿਲਾ, ਨਵਦੀਪ ਸਿੰਘ ਧਾਲੀਵਾਲ (ਐਡਮਿੰਟਨ) ਦੂਸਰਾ, ਪਰਨੀਤ ਸੰਧੂ ਤੀਸਰੇ ਸਥਾਨ ਤੇ ਰਹੇ। ਇਹਨਾਂ ਸਾਰਿਆਂ ਬੱਚਿਆਂ ਨੂੰ ਟਰਾਫੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਭਾਗ ਲੈਣ ਵਾਲੇ ਹਰ ਬੱਚੇ ਨੂੰ ਮੈਡਲ ਨਾਲ ਨਿਵਾਜਿਆ ਗਿਆ। ਈਲੀਟ ਪੰਜਾਬੀ ਇੰਸਟੀਚਿਊਟ ਆਫ ਕਲਚਰ ਦੇ ਦਲਜਿੰਦਰ ਜੋਹਲ ਨੂੰ ਪਾਲੀ ਵਿਰਕ ,ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਪਲੈਕ ਨਾਲ ਸਨਮਾਨਿਤ ਕੀਤਾ ਅਤੇ ਸਭਾ ਦੇ ਮੈਂਬਰ ਜੋਗਿੰਦਰ ਸੰਘਾ ਵੱਲੋਂ ਗਿੱਧੇ/ ਭੰਗੜੇ ਵਿਚ ਭਾਗ ਲੈਣ ਵਾਲੇ ਬੱਚਿਆਂ ਲਈ ਸਪਾਂਸਰ ਕੀਤੇ ਗਿਫਟ ਦਲਜਿੰਦਰ ਜੌਹਲ ਨੂੰ ਭੇਟ ਕੀਤੇ। ਬੱਚਿਆਂ ਦੀਆਂ ਟਰਾਫੀਆਂ ਸਭਾ ਦੇ ਮੈਂਬਰ ਮੰਗਲ ਸਿੰਘ ਚੱਠਾ ਅਤੇ ਚਾਹ ਅਤੇ ਸਨੈਕਸ ਗੁਰਲਾਲ ਰੁਪਾਲੋਂ ਵੱਲੋਂ ਸਪਾਂਸਰ ਕੀਤੇ ਗਏ। ਮੁੱਖ ਮਹਿਮਾਨ ਸ਼ਅਮਰਜੀਤ ਸੰਘਾ ਨੇ ਆਖਿਆ ਕਿ ਪੰਜਾਬੀ ਲਿਖ਼ਾਰੀ ਸਭਾ ਦਾ ਇਹ ਉਪਰਾਲਾ ਸਲਹੁਣਯੋਗ ਹੈ ਜੋ ਪੂਰੀ ਮਿਹਨਤ ਅਤੇ ਯੋਜਨਾਬੱਧ ਢੰਗ ਨਾਲ ਇਹੋ ਜਿਹੇ ਪ੍ਰੋਗਰਾਮ ਉਲਕੀਦੇ ਹਨ ਅਤੇ ਉਹ ਇਹ ਪਹਿਲਾ ਪ੍ਰੋਗਰਾਮ ਦੇਖ ਰਹੇ ਜੋ ਲੇਖਕਾਂ ਵੱਲੋਂ ਸਿਰਫ ਬੱਚਿਆਂ ਲਈ ਕੀਤਾ ਗਿਆ ਹੋਵੇ। ਬਲਜਿੰਦਰ ਸੰਘਾ ਵੱਲੋਂ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ 25 ਮਈ ਨੂੰ ਕੀਤੇ ਜਾ ਰਹੇ 14ਵੇਂ ਸਲਾਨਾ ਸਮਾਗਮ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਵਿਚ ਲੇਖਕ ਮੰਗਾ ਬਾਸੀ ਨੂੰ ਇਕਬਾਲ ਅਰਪਨ ਮੈਮੋਰੀਅਲ ਐਵਾਰਡ ਨਾਲ ਸਨਮਾਨਿਤ ਕੀਤਾ ਜਵੇਗਾ ਅਤੇ 22 ਜੂਨ ਨੂੰ ਕੈਲਗਰੀ ਦੀਆਂ ਛੇ ਸੰਸਾਥਾਵਾਂ ਵੱਲੋਂ ਮਿਲਕੇ ਕਰਵਾਏ ਜਾ ਰਹੇ ਸੋ ਸਾਲਾਂ ਗਦਰ ਸ਼ਤਾਬਤੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋਗਰੈਸਿਵ ਕਲਚਰਲ ਐਸੋਸੀਏਸਨ ਅਤੇ ਪੰਜਾਬੀ ਲਿਖ਼ਾਰੀ ਸਭਾ ਵੱਲੋ ਕਿਤਾਬਾਂ ਦੇ ਸਟਾਲ ਲਗਾਏ ਗਏ। ਮੀਡੀਏ ਤੋਂ ਇਲਾਵਾ ਸਹਿਤ ਸਭਾ, ਰਾਈਟਰ ਫੋਰਮ, ਡਰੱਗ ਅਵੇਅਰਨੈਸ ਫਾਉਡੇਸ਼ਨ ਅਤੇ ਰੋਇਲ ਵੋਮੈਨ ਆਦਿ ਸੰਸਥਾਵਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਦਲਜਿੰਦਰ ਜੋਹਲ, ਰਣਜੀਤ ਸਿੱਧੂ ਅਤੇ ਪਰਮ ਸੂਰੀ ਨੇ ਸ਼ ਅਮਰਜੀਤ ਸੰਘਾ ਬਾਰੇ ਆਪਣੇ ਵਿਚਾਰ ਸੰਖੇਪ ਵਿਚ ਪੇਸ਼ ਕੀਤੇ। ਇਸਤੋਂ ਇਲਾਵਾ ਬੱਚਿਆਂ ਦੇ ਨਾਮ ਵੰਡ ਸਮਾਰੋਹ ਵਿਚ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਸਕੱਤਰ ਸੁਖਪਾਲ ਪਰਮਾਰ, ਤਰਲੋਚਨ ਸੈਭੀ, ਜਗਪ੍ਰੀਤ ਸੇæੇਰਗਿੱਲ, ਰਜੇਸ਼ ਅੰਗਰਾਲ, ਮਨਪ੍ਰੀਤ ਕੌਰ ਬਰਾੜ,ਰਣਜੀਤ ਲਾਡੀ, ਸਿਮਰ ਚੀਮਾ,ਸੁਰਿੰਦਰ ਚੀਮਾ,ਹਰਮਿੰਦਰ ਕੌਰ ਢਿੱਲੋਂ, ਸਾਰੰਸ਼ ਕਾਲੀਆ, ਗੁਰਬਚਨ ਬਰਾੜ, ਮੰਗਲ ਚੱਠਾ, ਗੁਰਲਾਲ ਰੁਪਾਲੋਂ, ਬਲਵੀਰ ਗੋਰਾ ਆਦਿ ਨੇ ਭਾਗ ਲਿਆ। ਇਹਨਾਂ ਤੋਂ ਇਲਾਵਾ ਲੁਕੇਸ਼ ਸ਼ਰਮਾ, ਹਰਚਰਨ ਸਿੰਘ ਪ੍ਰਹਾਰ(ਸਿੱਖ ਵਿਰਸਾ) ਸੁਖਵੀਰ ਗਰੇਵਾਲ, ਮੇਜਰ ਸਿੰਘ ਧਾਰੀਵਾਲ, ਪੈਰੀ ਮਾਹਲ, ਪੰਜਾਬੀ ਲਿਖ਼ਾਰੀ ਸਭਾ ਦੇ ਸਾਰੇ ਮੈਂਬਰ ਅਤੇ ਸਾਹਿਰ ਦੇ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਾਰ ਸਨ। ਪ੍ਰੋਗਰਾਮ ਦੀ ਵੀਡਿਓ ਦੀ ਜ਼ਿੰਮੇਵਾਰੀ ਸਤਵਿੰਦਰ ਸਿੰਘ (ਜੱਗ ਪੰਜਾਬੀ ਟੀ.ਵੀ.) ਦੀ ਟੀਮ ਵੱਲੋਂ ਨਿਭਾਈ ਗਈ। ਅਖੀਰ ਵਿਚ ਮਹਿੰਦਰਪਾਲ ਸਿੰਘ ਪਾਲ ਵੱਲੋਂ ਸਭ ਆਏ ਹੋਏ ਬੱਚਿਆਂ, ਮਾਪਿਆਂ, ਲੋਕਲ ਅਤੇ ਇੰਟਰਨੈਸ਼ਲ ਮੀਡੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਭਾ ਦੀ ਅਗਲੀ ਮਹੀਨਾਵਾਰ ਮੀਟਿੰਗ ਹਮੇਸ਼ਾਂ ਦੀ ਤਰ੍ਹਾਂ ਹਰੇਕ ਮਹੀਨੇ ਦੇ ਤੀਸਰੇ ਐਤਵਾਰ 21 ਅਪ੍ਰੈਲ 2013 ਦਿਨ ਐਤਵਾਰ ਨੂੰ ਕੋਸੋ ਹਾਲ ਕੈਲਗਰੀ ਵਿਚ ਦਿਨ ਦੋ ਵਜੇ ਹੋਵੇਗੀ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨਾਲ 403-880-1677 ਜਾਂ ਜਨਰਲ ਸਕੱਤਰ ਬਲਜਿੰਦਰ ਸੰਘਾ ਨਾਲ 403-680-3212 ਤੇ ਸਪੰਰਕ ਕੀਤਾ ਜਾ ਸਕਦਾ ਹੈ