ਮਾ.ਭਜਨ ਸਿੰਘ ਗਿੱਲ – ਕੈਲਗਰੀ ਦੀਆਂ ਜਮਹੂਰੀ ਅਤੇ ਸਰਗਰਮ ਜਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਜੈਨਸਸ ਸੈਂਟਰ ਸੈਡਲ ਟਾਊਨ ਨਾਰਥ ਈਸਟ ਕੈਲਗਰੀ ਵਿਚ ਹੋਈ। ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਵੱਲੋਂ ਪ੍ਰਧਾਨ ਸੋਹਨ ਮਾਨ ਵਿੱਤ ਸਕੱਤਰ ਜੀਤ ਇੰਦਰ ਪਾਲ, ਪੰਜਾਬੀ ਲਿਖ਼ਾਰੀ ਸਭਾ ਵੱਲੋਂ ਸਕੱਤਰ ਬਲਜਿੰਦਰ ਸੰਘਾ, ਗੁਰਬਚਨ ਬਰਾੜ, ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਧਾਨ ਜਸਵੀਰ ਸਿਹੋਤਾ, ਸਕੱਤਰ ਕੁਲਬੀਰ ਸ਼ੇਰਗਿੱਲ, ਅਰਪਨ ਲਿਖ਼ਾਰੀ ਸਭਾ ਵੱਲੋਂ ਸਕੱਤਰ ਇਕਬਾਲ ਖਾਨ, ਪ੍ਰਧਾਨ ਸਤਨਾਮ ਢਾਹ,ਇੰਡੋ-ਕੇਨੇਡੀਅਨ ਇੰਮੀਗਰੈਟਸ ਦੇ ਪ੍ਰਧਾਨ ਪਰਸ਼ੋਤਮ ਭਾਰਦਵਾਜ, ਡਾ ਮਹਿੰਦਰ ਸਿੰਘ ਹੱਲਨ ਅਤੇ ਨੌਰਥ ਕਲਚਰਲ ਐਸੋਸੀਏਸ਼ਨ ਵੱਲੋਂ ਪਰਮਿੰਦਰ ਗਰੇਵਾਲ ਸ਼ਾਮਲ ਹੋਏ। ਸਭ ਜਥੇਬੰਦੀਆਂ ਵੱਲੋਂ ਜਿੰਮੇਵਾਰੀ ਨਿਭਾ ਰਹੇ ਕੋਆਰਡੀਨੇਟਰ ਮਾ.ਭਜਨ ਸਿੰਘ ਗਿੱਲ ਅਤੇ ਸਹਿਯੋਗੀ ਤਰਲੋਚਨ ਦੂਹਰਾ ਨੇ ਦੱਸਿਆ ਕਿ ਦੇਸ ਭਗਤ ਯਾਦਗਾਰ ਹਾਲ ਜਲੰਧਰ ਦੇ ਨਕਸ਼ੇ ਕਦਮਾਂ ਤੇ ਇਹ ਗ਼ਦਰ ਸ਼ਤਾਬਦੀ ਕਮੇਟੀ ਕੰਮ ਕਰੇਗੀ। ਗਦਰੀ ਬਾਬਿਆਂ ਦੀ ਧਰਮ ਨਿਰਪੱਖਤਾ, ਅਜ਼ਾਦੀ, ਸਾਂਝੀਵਾਲਤਾ, ਜਮਹੂਰੀਅਤ ਅਤੇ ਮਨੁੱਖੀ ਬਰਾਬਰਤਾ ਨੂੰ ਪ੍ਰੇਰਨਾ ਸਰੋਤ ਬਣਾਇਆ ਜਾਵੇਗਾ। ਭਰਵੀਂ ਵਿਚਾਰ ਚਰਚਾ ਤੋਂ ਬਾਅਦ ਉਪਰੋਤਕ ਸ਼ਾਮਲ ਜਥੇਬੰਦੀਆਂ ਦੇ ਸਭ ਆਗੂਆਂ ਨੇ ਕਮੇਟੀ ਨੂੰ ਗਠਤ ਕਰਨ ਦਾ ਫੈਸਲਾ ਲਿਆ ਅਤੇ ਟੰਰਾਟੋਂ ਤੋਂ ਗਦਰ ਲਹਿਰ ਬਾਰੇ ਪ੍ਰਕਾਸ਼ਤ ਇਤਿਹਾਸਕ ਕਲੰਡਰ ਜਾਰੀ ਕੀਤਾ ਗਿਆ। ਫੈਸਲਾ ਕੀਤਾ ਗਿਆ ਕਿ ਅੱਜ ਤੋਂ ਇਸ ਕਮੇਟੀ ਦੀ ਆਮਦਨ-ਖਰਚ ਦਾ ਕੰਮ ਇਕਬਾਲ ਖ਼ਾਨ ਨਿਭਾਉਣਗੇ ਅਤੇ ਮੀਡੀਆ ਦੀ ਜ਼ਿੰਮੇਵਾਰੀ ਬਲਜਿੰਦਰ ਸੰਘਾ ਅਤੇ ਮਾਸਟਰ ਭਜਨ ਸਿੰਘ ਗਿੱਲ ਨਿਭਾਉਣਗੇ। ਜੂਨ ਮਹੀਨੇ ਵਿਚ ਕੈਲਗਰੀ ਦੇ ਲੋਕਾਂ ਦਾ ਇਕ ਵੱਡਾ ਇਕੱਠ ਰੈਲੀ ਦੇ ਰੂਪ ਵਿਚ, ਇਕ ਸੈਮੀਨਾਰ ਅਤੇ ਇਕ ਗ਼ਦਰ ਲਹਿਰ ਨੂੰ ਸਮਰਪਿਤ ਇਨਕਲਾਬੀ ਸੱਭਿਆਚਾਰਕ ਨਾਟਕ ਸਮਾਗਮ ਕਰਵਾਇਆ ਜਾਵੇਗਾ। ਹਰਚਰਨ ਸਿੰਘ ਪਰਹਾਰ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨਾਲ ਸਪੰਰਕ ਕਰਕੇ ਸੈਮੀਨਾਰ ਆਯੋਜਿਤ ਕਰਨ ਦੀ ਜਿੰਮੇਵਾਰੀ ਨਿਭਾਉਣਗੇ। ਇਹ ਵੀ ਫੈਸਲਾ ਹੋਇਆ ਕਿ ਇਹ ਕਮੇਟੀ ਨੂੰ ਗ਼ਦਰ ਸ਼ਤਾਬਦੀ ਦੇ ਪ੍ਰੋਗਰਾਮਾਂ ਤੋਂ ਬਾਅਦ ਵੀ ਜਾਰੀ ਰੱਖਿਆ ਜਾਵੇਗਾ, ਜੋ 2014 ਵਿਚ ਕਾਮਾਗਾਟਾ ਮਾਰੂ, 2015 ਵਿਚ ਕਰਤਾਰ ਸਿੰਘ ਸਰਾਭਾ ਸ਼ਤਾਬਦੀਆਂ ਤੋਂ ਇਲਾਵਾ ਸਮਾਜ ਵਿਚ ਕਿਤੇ ਵੀ ਵਾਪਰਦੀਆਂ ਘਟਨਾਵਾਂ ਤੇ ਆਪਣਾ ਪ੍ਰਤੀਕਰਮ ਸਾਂਝੇ ਰੂਪ ‘ਚ ਪੇਸ਼ ਕਰਿਆ ਕਰੇਗੀ। ਇਹ ਜਾਣਕਾਰੀ ਪ੍ਰੈਸ ਨੋਟ ਰਾਹੀ ਦਿੰਦਿਆ ਬਲਜਿੰਦਰ ਸੰਘਾ ਨੇ ਦੱਸਿਆ ਕਿ ਇਸ ਕਮੇਟੀ ਦੇ ਗਠਨ ਤੋਂ ਬਾਅਦ ਹਮੇਸ਼ਾ ਇਹ ਕੋਸ਼ਿਸ਼ ਰਹੇਗੀ ਕਿ ਗ਼ਦਰੀ ਬਾਬਿਆਂ ਦੇ ਸੁਨੇਹੇ ਨੂੰ ਵੱਧ ਤੋਂ ਵੱਧ ਲੋਕਾਂ ਵਿਚ ਲਿਜਾਇਆ ਜਾਵੇ। ਵਧੇਰੇ ਜਾਣਕਾਰੀ ਲਈ ਉਪਰੋਤਕ ਜਥੇਬੰਦੀਆਂ ਦੇ ਆਗੂਆਂ ਨਾਲ ਸਪੰਰਕ ਕੀਤਾ ਜਾ ਸਕਦਾ ਹੈ। ਗ਼ਦਰ ਸ਼ਤਾਬਦੀ ਕਮੇਟੀ ਵੱਲੋਂ ਪ੍ਰੈਸ-ਮੀਡੀਆ, ਬੁੱਧੀਜੀਵੀਆਂ ਅਤੇ ਲੇਖਕਾਂ ਨੂੰ ਵਿਸ਼ੇਸ਼ ਸਹਿਯੋਗ ਦੀ ਅਪੀਲ ਕੀਤੀ ਜਾਂਦੀ ਹੈ। ਭਰਵੇਂ ਹੁੰਗਾਰੇ ਦੀ ਆਸ ਨਾਲ, ਸਾਂਝੀ ਗ਼ਦਰ ਸ਼ਤਾਬਦੀ ਕਮੇਟੀ ਕੈਲਗਰੀ।