Get Adobe Flash player

ਕਿਉਂਕਿ ਤੂੰ ਜਾ ਰਿਹਾ
ਅਲਵਿਦਾ ਕਬੂਲ ਕਰ
ਪਰ ਅਸੀਂ ਤਾਂ ਇਸੇ ਤਰਾਂ
ਪੈਂਹਟ ਸਾਲ ਗੁਜ਼ਾਰ ਦਿੱਤੇ ਨੇ
ਭੁਲੇਖਾ ਪਾਊ ਅਜ਼ਾਦੀ ਦੀ
ਵਰ੍ਹੇਗੰਢ ਮਨਾਉਂਦਿਆਂ
ਅਸੀ ਪੰਜ-ਪੰਜ ਸਾਲ ਦੀਆਂ
ਟਰਮਾਂ ਹਢਾਂਉਦੇ ਰਹੇ  
ਲੂੰਬੜਾਂ ਦੇ ਲਾਰਿਆਂ ਅਤੇ ਨਾਹਰਿਆਂ
ਤੇ ਸਿਰਫ ਫੁੱਲ ਨਹੀਂ
ਆਪਣਾ ਖੂਨ ਝੜਾਉਂਦੇ ਰਹੇ
ਕਦੇ ਸਿੱਖ ਬਣਕੇ, ਕਦੇ ਹਿੰਦੂ ਅਤੇ
ਕਦੇ ਮੁਸਲਮਾਨ
ਜਦੋਂ ਵੀ ਅਸੀ ਇਨਸਾਨ
ਬਣਨਾ ਚਾਹਿਆਂ ਜਾਂ ਇਨਸਾਨੀ
ਕਦਰਾਂ ਕੀਮਤਾਂ ਦੀ ਸਮਝ ਪੈਣ ਲੱਗੀ  
ਉਹਨਾਂ ਅਤੇ ਉਹਨਾਂ ਦੇ ਪਾਲੇ
ਚਮਚਿਆਂ ਨੇ  
ਕੱਚ ਘਰੜ ਮੀਡੀਆ ਨਾਲ ਮਿਲਕੇ
ਅਜਿਹਾ ਪ੍ਰਚਾਰ ਕੀਤਾ ਕਿ
ਗੁਆਂਢੀ ਹੀ
ਗੁਆਂਢੀ ਦਾ ਦੁਸ਼ਮਨ ਬਣ ਗਿਆ।
ਅਸੀਂ ਇਕੱਠੇ ਨਹੀਂ ਹੋ ਸਕਦੇ
ਕਿਉਂਕਿ
ਧਰਮ ਅਤੇ ਰਾਜਨੀਤੀ ਦੇ ਸਾਂਝੇ ਜਾਲ
ਵਿਚ ਉਲਝੇ ਦੋਚਿੱਤੀ ਵਿਚ ਹਾਂ
ਪਰ
ਜਿਸ ਦਿਨ ਇਹ ਦੋਚਿੱਤੀ ਟੁੱਟੀ
ਉਹਨਾਂ ਦੇ ਸਿਰ
ਕਿੱਕਰਾਂ ਤੇ ਟੰਗੇ ਮਿਲਣਗੇ
ਅਲਵਿਦਾ 2012
                    ਬਲਜਿੰਦਰ ਸੰਘਾ