ਕੈਲਗਰੀ – ਡਾ.ਰਾਮ ਪ੍ਰਕਾਸ਼ ਸ਼ਾਸ਼ਤਰੀ ਜੀ ਪਿੰਡ ਢੁੱਡੀ ਜਿਲ੍ਹਾ ਫਰੀਦਕੋਟ ਅਨੇਕਾਂ ਵਾਰ ਦੁਨੀਆਂ ਦੇ ਬਹੁਤੇ ਦੇਸ਼ਾਂ ਦਾ ਦੌਰਾ ਕਰ ਚੁੱਕੇ ਹਨ। ਬੇਸ਼ਕ ਉਹ ਅੱਖਾਂ ਤੋਂ ਦੇਖ ਨਹੀਂ ਸਕਦੇ। ਪਰ ਬੀ.ਏ. ਅੰਗਰੇਜ਼ੀ, ਦਾਰਸ਼ਿਨਕ ਐਮ.ਏ. ਅਤੇ ਭਾਰਤੀ ਦਾਰਸ਼ਿਨਕ ਉੱਪਰ ਸਰਾਕਰ ਤੋਂ ਮਨਜ਼ੂਰੀ ਸਾਹਿਤ ਤਿੰਨ ਸਾਲ ਦੀ ਮਿਹਨਤ ਨਾਲ ਲਿਖੇ ਥੀਸਿਸ ਕਰਕੇ ਇੰਡੀਆ ਸਰਕਾਰ ਵੱਲੋਂ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਹਨ। ਆਪਣੀ ਅੱਠਵੀ ਕਨੈਡਾ ਫੇਰੀ
ਦੌਰਾਨ ਉਹ ਕੈਲਗਰੀ ਵਿਚ ਜੰਗਬਹਾਦਰ ਸਿੰਘ ਸਿੱਧੂ ਦੇ ਘਰ ਠਹਿਰੇ। ਲੇਖਕ ਬਲਜਿੰਦਰ ਸੰਘਾ ਦੇ ਘਰ ਉਹਨਾਂ ਆਪਣੀ ਨਵੀਂ ਕਿਤਾਬ ‘ਦੈਨਿਕ ਸ਼ਿਕਸ਼ਾਂ ਰਹਸਯ’ ਬਲਜਿੰਦਰ ਸੰਘਾ ਨੂੰ ਭੇਂਟ ਕੀਤੀ, ਜੋ ਕਿ ਹਿੰਦੀ ਵਿਚ ਲਿਖੀ ਗਈ ਹੈ ਅਤੇ ਇਸ ਦਾ ਪੰਜਾਬੀ ਵਰਜਣ ਜਲਦੀ ਹੀ ਆ ਰਿਹਾ ਹੈ। ਬਲਜਿੰਦਰ ਸੰਘਾ ਦੇ ਪੁੱਛਣ ਤੇ ਉਹਨਾਂ ਦੱਸਿਆ ਕਿ ਇਹ ਕਿਤਾਬ ਚਾਰ ਵੇਦਾ ਸਾਮਵੇਦ, ਅਰਥਵੇਦ , ਯੁਜੁਰਵੇਦ ਅਤੇ ਅਥਰਵਵੇਦ ਦਾ ਨਿਚੋੜ ਜਾਂ ਅੱਜ ਦੇ ਜ਼ਮਾਨੇ ਵਿਚ ਸ਼ਾਰਟਕੱਟ ਹੈ। ਮਨੁੱਖ ਦੇ ਜਨਮ ਤੋਂ ਮਰਨ ਤੱਕ ਹਰ ਤਰ੍ਹਾਂ ਦੇ ਗਿਆਨ ਦਾ ਤਰਕ ਨਾਲ ਬਿਆਨ ਹੈ। ਪਰ ਜਿੱਥੇ ਇਸ ਸਵਾਮੀ ਸੰਪਰਦਾਇਤਾ ਦੀ ਗੱਲ ਹੈ ਉਹ ਬੜੇ ਵਧੀਆ ਢੰਗ ਨਾਲ ਕਹੀ ਗਈ ਹੈ। ਡਾ.ਰਾਮ ਪ੍ਰਕਾਸ਼ ਸ਼ਾਸ਼ਤਰੀ ਜੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਆਉਂਦੀ ਹੈ ਤਾਂ ਹਰ ਉਹ ਮਨੁੱਖ ਜੋ ਉਹਨਾਂ ਨੂੰ ਇਕ ਵਾਰ ਮਿਲਦਾ ਹੈ ਬੱਸ ਉਹਨਾਂ ਦਾ ਹੀ ਹੋਕੇ ਰਹਿ ਜਾਂਦਾ ਹੈ। ਗਵਰਨਰ ਵੀ.ਗੋਪਾਲ ਰੈਡਰਡੀ ਦੁਆਰਾ ਪੀ.ਐਚ.ਡੀ. ਦੀ ਡਿਗਰੀ ਦਿੱਤੀ ਗਈ ਅਤੇ ਹਰ ਤਰ੍ਹਾਂ ਦਾ ਤਰਕ ਪਾਲਦੇ ਹੋਏ ਭਾਰਤ ਸਰਕਾਰ ਦੇ ਅੱਖਾਂ ਦੇ ਇਲਾਜ ਨੂੰ ਵੀ ਇਹ ਕਿਹਕੇ ਠੁਕਰਾ ਦਿੱਤਾ ਕਿ ਸਾਰਾ ਜੱਗ ਮੇਰਾ ਹੀ ਹੈ। ਐਮ ਏ, ਪੀ ਐਚ ਡੀ (ਗੋਲਡ ਮੈਡਲਿਸਟ) ਹੁੰਦਿਆਂ ਹੋਇਆ ਵੀ ਉਹਨਾਂ ਆਪਣੇ ਨਿੱਜੀ ਹਿੱਤਾ ਤੋਂ ਸਮਾਜ ਸੇਵਾ ਨੂੰ ਹਮੇਸ਼ਾਂ ਪਹਿਲ ਦਿੱਤੀ। ਜਿਸ ਕਰਦੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬੈਸਟ ਸ਼ੋਸ਼ਲ ਵਰਕਰ ਦਾ ਖਿਤਾਬ ਦਿੱਤਾ ਗਿਆ। ਉਹ ਭਾਰਤੀ ਨੈਸ਼ਲ ਰੈਡ ਕਰਾਸ ਦੇ ਲਾਈਫ ਟਾਈਮ ਮੈਂਬਰ ਹਨ। ਉਹਨਾਂ ਸਾਮਜ ਦੇ ਬੁੱਧੀਜੀਵੀ ਵਰਗ ਨੂੰ ਅਪੀਲ ਕੀਤੀ ਕਿ ਹਰੇਕ ਧਰਮ ਬਾਰੇ ਸਹੀ ਰਾਇ ਬਣਾਉਣ ਤੋਂ ਪਹਿਲਾ ਭਾਰਤ ਦੇਸ ਅਤੇ ਵੇਦਾਂ ਦੀ ਚੰਗੀ ਤਰ੍ਹਾਂ ਘੋਖ ਕਰਨ ਕਿਉਕਿ ਵੇਦ ਗ੍ਰੰਥ ਉਹ ਹਰ ਗੱਲ ਬਿਆਨ ਕਰਦੇ ਹਨ ਜੋ ਅੱਜ ਦੇ ਸਮਾਜ ਸੁਧਾਰਕ ਲੱਭ ਰਹੇ ਹਨ। ਤਰਕਸ਼ੀਲਤਾ ਬਾਰੇ ਉਹਨਾਂ ਡਟਕੇ ਕਿਹਾ ਕਿ ਉਹ ਨਿੱਜੀ ਤੌਰ ਤੇ ਅਨੇਕਾਂ ਧਾਗੇ-ਤਵੀਤਾਂ ਵਾਲਿਆਂ ਨਾਲ ਨਿਪਟ ਚੁੱਕੇ ਹਨ ਅਤੇ ਹਰ ਇਕ ਨੂੰ ਅਸਲੀ ਜੀਵਨ ਜਿਉਣ ਅਤੇ ਪਖੰਡਾਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦੇ ਰਹਿੰਦੇ ਹਨ। ਇਸ ਸਮੇਂ ਵੇਦਪ੍ਰਕਾਸ਼, ਸਰਬਜੀਤ ਸਿੰਘ ਸੰਘਾ, ਜਜਵਿੰਦਰ ਸਿੰਘ ਸੰਘਾ ਤੋਂ ਇਲਾਵਾ ਹੋਰ ਸੱਜਣ ਵੀ ਹਾਜ਼ਰ ਸਨ।