ਕੈਲਗਰੀ – ਰਾਇਲ ਵੁਮੇਨ ਐਸੋਸੀਏਸ਼ਨ ਵੱਲੋਂ ਆਪਣੀ ਪੰਜਵੀਂ ਵਰੇਗੰਢ ਬੜੇ ਸ਼ਾਨਦਾਰ ਢੰਗ ਨਾਲ ਬੀਕਾਨੇਰ ਸਵੀਟਸ ਤੇ ਮਾਨਈ ਗਈ। ਪ੍ਰੋਗਾਮ ਦੀ ਸ਼ੁਰੂਆਤ ਪ੍ਰੋਮਿਲਾ ਸ਼ਰਮਾ ਵੱਲੋਂ ਕੀਤੀ ਗਈ ਅਤੇ ਬਾਅਦ ਵਿਚ ਸਟੇਜ ਦੀ ਜ਼ੰਮੇਵਾਰੀ ਲੇਖਿਕਾ ਗੁਰਚਰਨ ਕੌਰ ਥਿੰਦ ਨੇ ਨਿਭਾਈ। ਉਹਨਾਂ ਸਟੇਜ ਸੰਭਾਲਦਿਆਂ ਜਿੱਥੇ ਠੰਡੇ ਮੌਸਮ ਦੇ ਬਾਵਜ਼ੂਦ ਭਾਰੀ ਗਿਣਤੀ ਵਿਚ ਪੁੱਜੇ ਹਾਜ਼ਰੀਨ ਦਾ ਨੂੰ ਜੀ ਆਇਆ ਆਖਿਆ ਉੱਥੇ ਨਾਲ ਹੀ ਪ੍ਰਧਾਨਗੀ ਮੰਡਲ ਵਿਚ ਸਭਾ ਦੀ ਪ੍ਰਧਾਨ ਗੁਰਮੀਤ ਕੌਰ ਸਰਪਾਲ, ਸਨਮਾਨਿਤ ਕੀਤੇ ਜਾਣ ਵਾਲੇ ਕੈਲਗਰੀ ਵਸਦੇ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ, ਟੋਰਾਂਟੋ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਵਿਦਵਾਨ ਪੂਰਨ ਸਿੰਘ ਪਾਂਧੀ ਨੂੰ ਸੱਦਾ ਦਿੱਤਾ। ਪ੍ਰੋਗਾਮ ਦੀ ਸ਼ੁਰੂਆਤ ਬੱਚੀ ਹਰਲੀਨ ਕੌਰ ਗਰੇਵਾਲ ਨੇ ਬੜੀ ਪਿਆਰੀ ਕਵਿਤਾ ‘ਧੀ ਰਾਣੀ’ ਨਾਲ ਕੀਤੀ। ਸਰਬਜੀਤ ਉੱਪਲ ਨੇ ਔਰਤ ਦੀ ਅਜ਼ਾਦੀ ਦੀ ਬਾਰੇ ਆਪਣੇ ਵਿਚਾਰ ਰੱਖੇ। ਹਰਚਰਨ ਸਿੰਘ ਪਰਹਾਰ ਨੇ ਬੜੇ ਸੋਹਣੇ ਸ਼ਬਦਾ ਵਿਚ ਭਾਰਤੀ ਗਹਿਣਿਆਂ ਵਿਚ ਘੁੰਡ ਅਤੇ ਬੇੜੀਆਂ ਦੇ ਰਿਵਾਜ ਨੂੰ ਔਰਤ ਅਤੇ ਮਰਦ ਵਿਚ ਫਰਕ ਅਤੇ ਅਸਮਾਨਤਾ ਦਾ ਕਾਰਨ ਦੱਸਿਆ, ਜੋ ਮੁੱਖ ਰੂਪ ਵਿਚ ਔਰਤ ਨੂੰ ਬੰਦਸ਼ਾਂ ਵਿਚ ਰੱਖਣ ਦਾ ਇਕ ਰਿਵਾਜ ਹੈ ਅਤੇ ਉਹਨਾਂ ਕਿਹਾ ਕਿ ਅਜਿਹੇ ਰਿਵਾਜਾਂ ਤੋਂ ਔਰਤ ਨੂੰ ਖੁਦ ਹੀ ਮੁਕਤ ਹੋਣ ਲਈ ਰਾਹ ਲੱਭਣਾ ਹੋਵੇਗਾ। ਹੋਰ ਬਹੁਤ ਸਾਰੀਆਂ ਗਤੀਵਿਧੀਆਂ ਦੇ ਨਾਲ ਹੀ ਐਮæ ਪੀ ਦਵਿੰਦਰ ਸ਼ੋਰੀ ਅਤੇ ਸਭਾ ਵੱਲੋਂ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਨੂੰ ਸਨਮਾਨਿਤ ਕੀਤਾ ਗਿਆ ਅਤੇ ਐਪæਪੀæ ਦਵਿੰਦਰ ਸ਼ੋਰੀ ਵੱਲੋਂ ਸਭਾ ਦੀ ਪ੍ਰਧਾਨ ਗੁਰਮੀਤ ਕੌਰ ਸਰਪਾਲ ਨੂੰ ਪ੍ਰਸੰਸਾ ਪੱਤਰ ਭੇਂਟ ਕੀਤਾ ਗਿਆ। ਯਾਦਗਰੀ ਪੈੜਾ ਛੱਡਦੇ ਇਸ ਪ੍ਰੋਗਰਾਮ ਦੌਰਾਨ ਖਚਾਖਚ ਭਰੇ ਹਾਲ ਵਿਚ ਬਲਵਿੰਦਰ ਕਾਹਲੋ (ਡਰੱਗ ਅਵੇਅਰਨੈਸ ਫਾਊਡੇਸ਼ਨ), ਜਸਵੀਰ ਸਿਹੋਤਾ, ਮਨਹੋਰ ਕੌਰ ਗਿੱਲ, ਲਲਿਤਾ, ਪਾਲੀ ਵਿਰਕ, ਸਤਵਿੰਦਰ ਸਿੰਘ ( ਜੱਗ ਪੰਜਾਬੀ ਟੀ.ਵੀ.), ਉਰਵਸ਼ੀ ਕਲਾ ਕੇਂਦਰ ਦੇ ਮੈਂਬਰ ਅਤੇ ਬਹੁਤ ਸਾਰੀਆਂ ਸ਼ਖ਼ਸੀਅਤਾਂ ਹਾਜ਼ਰ ਸਨ।