ਬਲਜਿੰਦਰ ਸੰਘਾ- ਪ੍ਰੋਗਰੈਸਿਵ ਕਲਚਰਲ ਐਸ਼ੋਸੀਏਸ਼ਨ ਕੈਲਗਰੀ ਵੱਲੋਂ 2 ਦਸੰਬਰ ਨੂੰ ਕੋਸੋ ਹਾਲ ਵਿਚ ਸੀਨੀਅਰਜ਼ ਸਿਟੀਜਨਜ਼ ਨੂੰ ਮਿਲਦੀਆਂ ਸਹੂਲਤਾਂ ਅਤੇ ਉਹਨਾਂ ਨੂੰ ਬੁਢਾਪੇ ਵਿਚ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿਚ ਸੈਮੀਨਾਰ ਕਰਵਾਇਆ ਗਿਆ। ਮੰਚ ਸੰਚਾਲਕ ਅਤੇ ਐਸ਼ੋਸੀਏਸ਼ਨ ਦੇ ਸਕੱਤਰ ਮਾ ਭਜਨ ਸਿੰਘ ਗਿੱਲ ਨੇ ਸਭ ਤੋਂ ਪਹਿਲਾ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਕਮਲਪ੍ਰੀਤ ਕੌਰ ਪੰਧੇਰ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਕੈਨੇਡਾ ਵਿਚ ਸੀਨੀਅਰਜ਼ ਨੂੰ ਦੋ ਤਰ੍ਹਾਂ ਦੀ ਪੈਨਸ਼ਨ ਸੀ.ਪੀ.ਪੀ. ਅਤੇ ਓਲਡ ਏਜ਼ ਸਕਿਊਰਟੀ ਪੈਨਸ਼ਨ ਮਿਲਦੀ ਹੈ। ਕੈਨੇਡਾ ਵਿਚ ਰਹਿੰਦਿਆਂ 10 ਸਾਲ ਅਤੇ ਉਮਰ 65 ਸਾਲ ਦੀ ਹੋਣ ਤੇ ਜੋ ਵਿਆਕਤੀ ਪੈਨਸ਼ਨ ਲੈਂਦੇ ਹਨ ਉਹ ਮੈਡੀਕਲ ਸਹੂਲਤਾਂ ਦੇ ਨਾਲ ਇਕ ਵਾਰ ਫਰਿੱਜ, ਸਟੋਵ ਅਤੇ ਲਾਊਂਡਰੀ ਮਸ਼ੀਨ ਵੀ ਲੈ ਸਕਦੇ ਹਨ ਪਰ ਇਹਨਾਂ ਸਹੂਲਤਾਂ ਵਿਚ ਸਟੇਟ ਦੇ ਹਿਸਾਬ ਨਾਲ ਥੋੜਾ-ਬਹੁਤਾ ਫਰਕ ਹੈ। ਬੇਸ਼ਕ ਇਥੋਂ ਦੇ ਬਸ਼ਿੰਦੇ ਕਨੈਡਾ ਦੀ ਆਰਥਿਕਤਾਂ ਵਿਚ ਲੰਬਾ ਸਮਾਂ ਮਿਹਨਤ ਨਾਲ ਕੰਮ ਕਰਕੇ ਯੋਗਦਾਨ ਪਾਉਂਦੇ ਹਨ। ਪਰ ਹੁਣ ਸਰਕਾਰ ਦੀਆਂ ਨੀਤੀਆਂ ਜਿੱਥੇ ਪੈਨਸ਼ਨ ਦੀ ਉਮਰ 65 ਸਾਲ ਤੋਂ ਵਧਾਉਣ ਵੱਲ ਜੋæਰ ਲਗਾ ਰਹੀਆਂ ਹਨ ਉੱਥੇ ਬੁਢਾਪੇ ਵਿਚ ਮਿਲਣ ਵਾਲੀਆਂ ਸਹੂਲਤਾਂ ਖੋਹਣ ਲਈ ਵੀ ਜਾਲ ਬੁਣ ਰਹੀਆਂ ਹਨ ਅਤੇ ਸੀਨੀਅਰਜ਼ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਆਰਥਿਕ ਬੋਝ ਮੰਨਿਆਂ ਜਾ ਰਿਹਾ ਹੈ। ਇੰਮੀਗਰੈਟਸ ਆਫ ਸੀਨੀਅਰਜ਼ ਦੇ ਪ੍ਰਧਾਨ ਪ੍ਰਸ਼ੋਤਮਦਾਸ ਭਾਰਦਵਾਜ ਨੇ ਸੀਨੀਅਰਜ਼ ਦੇ ਪਿਛਲੇ ਸਾਲਾਂ ਦੇ ਅੰਕੜੇ ਗਣਿਤ ਰੂਪ ਵਿਚ ਪੂਰੇ ਵਿਸਥਾਰ ਨਾਲ ਸਾਂਝੇ ਕਰਦੇ ਹੋਏ ਕਿਹਾ ਕਿ ਮਜ਼ਬੂਰੀ ਵੱਸ ਬਹੁਤੇ ਸੀਨੀਅਰਜ਼ ਨੂੰ ਕੰਮ ਕਰਨਾ ਪੈ ਰਿਹਾ ਹੈ। ਸੋਹਣ ਸਿੰਘ ਮਾਨ ਨੇ ਕਿਹਾ ਕਿ ਸੀਨੀਅਰਜ ਲਈ ਬਣੇ ਹੋਮਜ਼ ਵਿਚ ਖਾਣਾ ਬਾਹਰੋਂ ਬਣਕੇ ਆਉਂਦਾ ਸੀ ਜੋ ਫਰੀਜ਼ ਕੀਤਾ ਹੋਣ ਕਰਕੇ ਸਿਹਤ ਲਈ ਨੁਕਸਾਨਦਾਇਕ ਵੀ ਸੀ ਪਰ ਪੜਤਾਲੀਆਂ ਕਮੇਟੀ ਦੀ ਜਾਂਚ ਤੋਂ ਬਾਅਦ ਹੁਣ ਖਾਣਾ ਸੀਨੀਅਰਜ਼ ਹੋਮਜ਼ ਵਿਚ ਤਾਜ਼ਾਂ ਬਣਦਾ ਹੈ। ਇਸਤੋਂ ਇਲਵਾਂ ਉਹਨਾਂ ਸੀਨੀਅਰਜ ਦੇ ਮਹਿੰਗੇ ਹੋ ਰਹੇ ਬੱਸ ਪਾਸ, ਸਿਹਤ ਸੇਵਾਵਾਂ ਦੀ ਮੰਦੀ ਹਾਲਤ, ਸ਼ਿਫਾਰਸ਼ਾਂ ਵਾਲਿਆਂ ਦਾ ਪਹਿਲਾ ਇਲਾਜ, ਜੌਬ ਜਾਣ ਦੇ ਡਰੋਂ ਡਾਕਟਰਾਂ ਦਾ ਮੂੰਹ ਬੰਦ ਰੱਖਣਾ ਆਦਿ ਵਿਸ਼ੇ ਵੀ ਸਾਂਝੇ ਕੀਤੇ। ਜਿਹਨਾਂ ਦੀ ਹੁਣ ਪੜਤਾਲ ਚੱਲ ਰਹੀ ਹੈ। ਇਸ ਵਿਚਾਰ ਚਰਚਾ ਵਿਚ ਮਾæ ਭਜਨ ਸਿੰਘ ਗਿੱਲ, ਗੁਰਦਿਆਲ ਸਿੰਘ ਖਹਿਰਾ, ਦਲਾਵਰ ਸਿੰਘ ਸਮਰਾ, ਪ੍ਰਿਸੀਪਲ ਕੇæ ਡੀ ਕੌਸ਼ਲ, ਸਰਵਣ ਸਿੰਘ ਗਿੱਲ, ਕੁਲਵੀਰ ਸਿੰਘ ਸੇææਰਗਿੱਲ, ਪਰਮਜੀਤ ਗਰਰੇਵਾਲ, ਜੀਤ ਇੰਦਰਪਾਲ, ਕਸ਼ਮੀਰ ਸਿੰਘ ਕੁੰਦਨ ਸ਼ੇਰਗਿੱਲ ਆਦਿ ਨੇ ਭਾਗ ਲਿਆ। ਲੇਖਕਾਂ ਨਾਲ ਸਬੰਧਤ ਵਿਸ਼ੇ ਵਿਚ ਕਮਲਜੀਤ ਕੌਰ ਸ਼ੇਰਗਿੱਲ, ਸਰੂਪ ਸਿੰਘ ਮੰਡੇਰ, ਕੇਸਰ ਸਿੰਘ ਨੀਰ, ਸੁਰਜੀਤ ਪੰਨੂ, ਅਜਾਇਬ ਸਿੰਘ ਸੇਖੋਂ, ਸੁਖਜਿੰਦਰ ਸਿੰਘ ਹੈਪੀ ਨੇ ਭਾਗ ਲਿਆ। ਅਖੀਰ ਵਿਚ ਮਾ. ਭਜਨ ਸਿੰਘ ਗਿੱਲ ਨੇ ਭਾਰੀ ਠੰਡ ਦੇ ਬਾਵਜੂਦ ਆਉਣ ਵਾਲੇ ਸਾਥੀਆਂ ਦਾ ਧੰਨਵਾਦ ਕੀਤਾ।