Get Adobe Flash player

ਬਲਜਿੰਦਰ ਸੰਘਾ-ਗਾਇਕ ਚਰਨਜੀਤ ਵਿੱਕੀ ਦੀ ਨਵੀਂ ਆ ਰਹੀ ਐਲਬੰਮ ‘ਮਸਤੀ,ਦਾ ਫਨ’ ਜਿਸਦੇ ਸਾਰੇ ਗੀਤ ਸੁਰ, ਸੰਗੀਤ, ਬੀਟ ਦਾ ਕਮਾਲ ਤਾਂ ਹਨ ਹੀ ਨਾਲ ਸਾਮਜ ਨੂੰ ਮਨੋਰੰਜਨ ਦੇ ਨਾਲ-ਨਾਲ ਸਿੱਖਿਆ ਵੀ ਦਿੰਦੇ ਹਨ। ਟਾਇਟਲ ਗੀਤ ‘ਮਸਤੀ,ਦਾ ਫਨ’ ਜਿੱਥੇ ਮਨੋਰੰਜਨ ਦਾ ਕਮਾਲ ਹੋ ਨਿੱਬੜੇਗਾ ਉੱਥੇ ਮਾਪਿਆਂ ਦੇ ਕਹਿਣੇ ਵਿਚ ਰਹਿਣ ਦੀ ਸਿੱਖਿਆ ਵੀ ਦੇਵੇਗਾ। ਗੀਤ ‘ਬੀਬਾ ਮੁੰਡਾ’ ਨੌਜਵਾਨ ਪੀੜ੍ਹੀ ਨੂੰ ਚੰਗੇ ਸੱਭਿਅਕ ਢੰਗ ਨਾਲ ਸਮਾਜ ਵਿਚ ਵਿਚਰਨ ਦੇ ਗੁਣ ਦੱਸੇਗਾ। ਇਸਤੋਂ ਇਲਾਵਾ ਬਾਕੀ ਗੀਤ ਵੀ ਕੰਨਰਸ ਅਤੇ ਰੈਪ ਦੇ ਨਵੇਂ ਦਿੱਸਹੱਦੇ ਪਾਰ ਕਰਨ ਦੀ ਸਮੱਰਥਾਂ ਰੱਖਦੇ ਹਨ। ਇਹ ਐਲਬਮ ਸਾਲ 2013 ਦੇ ਸ਼ੁਰੂ ਵਿਚ  ਰੀਲੀਜ਼ ਕੀਤੀ ਜਾਵੇਗੀ। ਚਰਨਜੀਤ ਵਿੱਕੀ ਨੇ ਦੱਸਿਆ ਕਿ ਇਸ ਐਲਬੰਮ ਦੇ ਟਾਈਟਲ ਗੀਤ ‘ਮਸਤੀ’ ਸਮੇਤ ਵਿੱਕੀ ਲਾਈਵ ਇੱਕ ਦਸੰਬਰ ਦਿਨ ਸ਼ਨੀਵਾਰ ਨੂੰ ਠੀਕ ਦੋ ਵਜੇ ਵਾਈਟਹੌਰਨ ਹਾਲ, 228 ਵਾਈਟਹੋਰਨ ਰੋਡ ਕੈਲਗਰੀ ਵਿਖੇ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਫਰੀ ਇੰਟਰੀ ਵਾਲੇ ਇਸ ਅਖਾੜੇ ਵਿਚ ਸਭ ਨੂੰ ਪਹੁੰਚਣ ਦੀ ਅਪੀਲ ਕੀਤੀ।