Get Adobe Flash player

ਡਾ : ਮਹਿੰਦਰ ਸਿੰਘ ਕੈਲਗਰੀ – ਇੰਡੋ ਕੈਨੇਡੀਅਨ ਐਸੋਸੀਏਸ਼ਨ ਔਫ ਇੰਮੀਗ੍ਰੈਂਟਸ ਸੀਨੀਅਰਜ਼ ਕੈਲਗਰੀ ਦੀ ਮੀਟਿੰਗ 5 ਨਵੰਬਰ ਦਿਨ ਸੋਮਵਾਰ ਨੂੰ ਹੋਈ, ਜਿਸ ਵਿਚ ਕੈਲਗਰੀ ਵਸਦੇ ਸੰਸਾਰ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਵੱਲੋਂ ਕੈਲਗਰੀ ਦੀ ਮਸ਼ਹੂਰ ਸ਼ਖ਼ਸੀਅਤ ਹਰਚਰਨ ਪਰਹਾਰ

ਚਿੱਤਰ ਭੇਂਟ ਕਰਦੇ ਸਭਾ ਦੇ ਮੈਂਬਰ ਅਤੇ ਹਰਪ੍ਰਕਸ਼ ਜਨਾਗਲ

ਚਿੱਤਰ ਭੇਂਟ ਕਰਦੇ ਸਭਾ ਦੇ ਮੈਂਬਰ ਅਤੇ ਹਰਪ੍ਰਕਸ਼ ਜਨਾਗਲ

( ਸਿੱਖ ਵਿਰਸਾ) ਨੂੰ ਉਹਨਾਂ ਦਾ ਬਣਾਇਆ ਪੋਰਟ੍ਰੇਟ ਭੇਟ ਕੀਤਾ ਗਿਆ। ਸਭ ਤੋਂ ਪਹਿਲਾ ਐਸ਼ੋਸੀਏਸ਼ਨ ਦੇ ਪ੍ਰਧਾਨ ਪਰਸ਼ੋਤਮ ਦਾਸ ਭਾਰਦਵਾਜ ਨੇ ਸਭ ਮੈਬਰਾਂ ਅਤੇ ਹਰਚਰਨ ਸਿੰਘ ਪਰਹਾਰ ਨੂੰ ਜੀ ਆਇਆ ਕਿਹਾ ਅਤੇ ਹਰਚਰਨ ਸਿੰਘ ਪਰਹਾਰ ਦੀ ਬਹੁਪੱਖੀ ਅਤੇ ਨਿਮਰਤਾ ਭਰਪੂਰ ਸ਼ਖ਼ਸ਼ੀਅਤ ਦੀ ਪ੍ਰਸੰਸਾ ਕੀਤੀ। ਇਸਤੋਂ ਬਾਅਦ ਐਸ਼ੋਸ਼ੀਏਸ਼ਨ ਦੇ ਬੁਲਾਰੇ ਡਾ ਮਹਿੰਦਰ ਸਿੰਘ ਨੇ ਹਰਪ੍ਰਕਸਾਸ਼ ਜਨਾਗਲ ਦੀ ਆਰਟ ਕਲਾ ਬਾਰੇ ਦੱਸਦਿਆਂ ਕਿਹਾ ਕਿ ਉਹਨਾਂ ਨੇ ਇਸ ਖੇਤਰ ਵਿਚ ਬੜਾ ਲੰਬਾ ਸਫ਼ਰ ਤਹਿ ਕੀਤਾ ਹੈ ਤੇ ਪੇਟਿੰਗ ਕਲਾ ਦੀਆਂ ਬਰੀਕੀਆਂ ਇਹਨਾਂ ਦੇ ਚਿੱਤਰਾਂ ਵਿਚ ਸਾਫ ਦਿਸਦੀਆਂ ਹਨ। ਉਹਨਾਂ ਹਰਚਰਨ ਸਿੰਘ ਪਰਹਾਰ ਬਾਰੇ ਦੱਸਿਆਂ ਕਿ ਉਹ ਥੋੜੇ ਸ਼ਬਦਾਂ ਵਿੱਚ ਹੀ ਸਿੱਖ ਫਿਲਾਸਫੀ ਨੂੰ ਅਜੇਹੇ ਸਰਲ ਢੰਗ ਨਾਲ ਪੇਸ਼ ਕਰਦੇ ਹਨ ਕਿ ਹਰ ਗੱਲ ਸਪੱਸ਼ਟ ਹੋ ਜਾਂਦੀ ਹੈ ਪਰ ਇਸੇ ਗੱਲ ਨੂੰ ਸਿੱਧ ਕਰਨ ਲਈ ਕਈ ਖੋਜੀ ਬਹੁਤ ਸਫੇ ਭਰ ਦਿੰਦੇ ਹਨ। ਰੁਇਲ ਵੋਮੈਨ ਐਸ਼ੋਸੀਏਸ਼ਨ ਵੱਲੋਂ ਗੁਰਮੀਤ ਕੌਰ ਸਰਪਾਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੀਟਿੰਗ ਵਿਚ ਪ੍ਰੋ. ਮਨਜੀਤ ਸਿੰਘ ਸਿੱਧੂ, ਗੁਰਬਚਨ ਬਰਾੜ (ਸਾਬਕਾ ਪ੍ਰਧਾਨ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ), ਮਾਸਟਰ ਭਜਨ ਸਿੰਘ ਗਿੱਲ, ਗੁਰਦੀਪ ਕੌਰ (ਮੈਨੇਜਿੰਗ ਐਡੀਟਰ ਸਿੱਖ ਵਿਰਸਾ),ਕੇ. ਡੀ. ਕੌਸ਼ਲ, ਅਜੈਬ ਸਿੰਘ ਸੇਖੋਂ, ਬੰਤ ਸਿੰਘ, ਸੁਭਾਸ ਕਾਲੀਆ, ਪ੍ਰੇਮ ਭੰਡਾਰੀ, ਰਣਜੀਤ ਸਿੰਘ ਆਹਲੂਵਾਲੀਆ, ਡਾ: ਐਮ ਐਸ ਸੋਹਲ, ਜੁਗਿੰਦਰ ਸਿੰਘ ਢਿੱਲੋਂ, ਸੁਰਜੀਤ ਸਿੰਘ ਰਣਧਾਵਾਂ,ਅਮਰ ਸਿੰਘ, ਗਿਰਧਾਰੀ ਲਾਲ ਸ਼ਰਮਾ, ਸਰਵਨ ਸਿੰਘ ਗਿੱਲ, ਦਿਲਾਵਰ ਸਿੰਘ ਗਿੱਲ, ਰਣਜੀਤ ਸਿੰਘ ਬਰਿੰਗ, ਦਿਲਾਵਰ ਸਿੰਘ ਸਮਰਾ ਆਦਿ ਸੱਜਣ ਹਾਜ਼ਰ ਸਨ। ਚਾਹ ਅਤੇ ਸਨੈਕਸ ਦਾ ਵਿਸ਼ੇਸ਼ ਪ੍ਰਬੰਧ ਸੁਸਾਇਟੀ ਵੱਲੋਂ ਕੀਤਾ ਗਿਆ।