Get Adobe Flash player

ਬਲਜਿੰਦਰ ਸੰਘਾ- ਕੈਨੇਡਾ ਦਾ ਸ਼ਹਿਰ ਕੈਲਗਰੀ ਜਿੱਥੇ ਫਰਫ਼ਬਾਰੀ, ਠੰਡ, ਸ਼ਨੁੱਕ ਜਿਹੇ ਮੌਸਮ ਦਾ ਕੇਂਦਰ ਹੈ ਉੱਥੇ ਇੱਥੇ ਵਸਦੇ ਪੰਜਾਬੀ ਸਾਹਿਤਕ, 

ਚਰਨਜੀਤ ਵਿੱਕੀ ਰਿਕਾਡਿੰਗ ਸਮੇਂ

ਚਰਨਜੀਤ ਵਿੱਕੀ ਰਿਕਾਡਿੰਗ ਸਮੇਂ

ਕਲਚਰਲ ਅਤੇ ਸਮਾਜਿਕ ਗਤੀਵਿਧੀਆਂ ਅਤੇ ਸੁਹਿਰਦ ਮੀਡੀਏ ਕਰਕੇ ਆਪਣੀ ਹੰਡਭੰਨਵੀ ਮਿਹਨਤ ਦੇ ਬਲਬੂਤੇ ਦੁਨੀਆਂ ਦੇ ਗ੍ਰਾਫ ਤੇ ਇੱਕ ਵੱਖਰੀ ਪਛਾਣ ਰੱਖਦੇ ਹਨ। ਬਹੁਤ ਸਾਰੀਆਂ ਹਿੰਦੀ ਅਤੇ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਇੱਥੇ ਆਮ ਹੁੰਦੀ ਰਹਿੰਦੀ ਹੈ ਅਤੇ ਲੇਖਕ, ਸੋਸ਼ਲ ਅਤੇ ਸੀਨੀਅਰ ਸੰਭਾਵਾਂ ਆਪਣੇ-ਆਪਣੇ ਢੰਗ ਨਾਲ ਇਸ ਮਲਟੀਕਲਚਰਲ ਸ਼ਾਹਿਰ ਵਿਚ ਹਰ ਤਰ੍ਹਾਂ ਦਾ ਉਸਾਰੂ ਯੋਗਦਾਨ ਪਾ ਰਹੀਆਂ ਹਨ। ਇਸੇ ਹੀ ਕੜੀ ਦਾ ਹਿੱਸਾ ਹੈ ਇੱਥੇ ਵਸਦੇ ਗਾਇਕ ਚਰਨਜੀਤ ਵਿੱਕੀ ਦੀ ਨਵੀਂ ਆ ਰਹੀ ਐਲਬੰਮ ‘ਮਸਤੀ,ਦਾ ਫ਼ਨ’ ਜਿਸਦੇ ਸਾਰੇ ਗੀਤ ਸੁਰ, ਸੰਗੀਤ, ਬੀਟ ਦਾ ਕਮਾਲ ਤਾਂ ਹਨ ਹੀ ਨਾਲ ਸਾਮਜ ਨੂੰ ਮਨੋਰੰਜਨ ਦੇ ਨਾਲ-ਨਾਲ ਸਿੱਖਿਆ ਵੀ ਦਿੰਦੇ ਹਨ। ਗੀਤ ‘ ਮਸਤੀ,ਦਾ ਫ਼ਨ’ ਜਿੱਥੇ ਮਨੋਰੰਜਨ ਦਾ ਕਮਾਲ ਹੋ ਨਿੱਬੜੇਗਾ ਉੱਥੇ ਮਾਪਿਆਂ ਦੇ ਕਹਿਣੇ ਵਿਚ ਰਹਿਣ ਦੀ ਸਿੱਖਿਆ

 ਇੱਕ ਅੰਦਾਜ਼

ਇੱਕ ਅੰਦਾਜ਼

ਵੀ ਦੇਵੇਗਾ। ਗੀਤ ‘ਬੀਬਾ ਮੁੰਡਾ’ ਨੌਜਵਾਨ ਪੀੜੀ ਨੂੰ ਚੰਗੇ ਸੱਭਿੱਅਕ ਢੰਗ ਨਾਲ ਸਮਾਜ ਵਿਚ ਵਿਚਰਨ ਦੇ ਗੁਣ ਦੱਸੇਗਾ। ਇਸਤੋਂ ਇਲਾਵਾ ਬਾਕੀ ਗੀਤ ਵੀ ਕੰਨਰਸ ਅਤੇ ਰੈਪ ਦੇ ਨਵੇਂ ਦਿੱਸਹੱਦੇ ਪਾਰ ਕਰਨ ਦੀ ਸਮੱਰਥਾਂ ਰੱਖਦੇ ਹਨ। ਗੀਤਕਾਰੀ ਚਰਨਜੀਤ ਵਿੱਕੀ ਅਤੇ ਬਲਜਿੰਦਰ ਸੰਘਾ ਦੀ ਹੈ। ਕੁਲਾਰ ਇੰਟਰਟੇਨਰ ਵੱਲੋਂ ਨਵੇਂ ਸਾਲ ਦੇ ਅਰੰਭ ਵਿਚ ਇਹ ਐਲਬਮ ਦੁਨੀਆਂ ਭਰ ਵਿਚ ਰੀਲੀਜ਼ ਕੀਤੀ ਜਾਵੇਗੀ। ਇਸ ਐਲਬੰਮ ਦੇ ਕਈ ਗੀਤਾਂ ਦੀ ਵੀਡੀਓ ਕੈਲਗਰੀ ਸ਼ਹਿਰ ਵਿਚ ਬਣਾਈ ਜਾਵੇਗੀ ਅਤੇ ਮਾਡਲਿੰਗ ਦਾ ਸ਼ੋਕ ਰੱਖਣ ਵਾਲੇ ਲੋਕਲ ਨੌਜਵਾਨ ਵਰਗ ਨੂੰ ਇੱਕ ਸਾਰਥਿਕ ਪਲੇਟਫਾਰਮ ਪ੍ਰਦਾਨ ਕਰਦੇ ਹੋਏ ਮੌਕੇ ਪ੍ਰਦਾਨ ਕੀਤੇ ਜਾਣਗੇ ਤਾਂ ਕਿ ਉਹ ਆਪਣੀ ਕਲਾ ਦਾ ਸਹੀ ਮੁੱਲ ਪਾ ਸਕਣ । ਬਲਜਿੰਦਰ ਸੰਘਾ ਦੀ ਪੇਸ਼ਕਾਰੀ ਹੇਠ ਆ ਰਹੀ ਇਸ ਐਲਬਮ ਬਾਰੇ ਹੋਰ ਜਾਣਕਾਰੀ ਅਤੇ ਇਸਦੇ ਗੀਤਾਂ ਵਿਚ ਮਾਡਲਿੰਗ ਅਤੇ ਐਕਟਿੰਗ ਦਾ ਸੁਹਿਰਦ ਸ਼ੋਕ ਪਾਲਣ ਦੇ ਚਾਹਵਾਨ 403-680-3212 ਤੇ ਫੋਨ ਕਰ ਸਕਦੇ ਹਨ ਜਾਂ makermovie935@yahoo.ca ਤੇ ਆਪਣੀ ਪ੍ਰੋਫਾਈਲ ਭੇਜ ਸਕਦੇ ਹਨ। ਗਾਇਕ ਚਰਨਜੀਤ ਵਿੱਕੀ ਜਿੱਥੇ ਇਕ ਸੁਲਝਿਆ ਹੋਇਆ ਨੌਜਵਾਨ ਗਾਇਕ ਹੈ ਉੱਥੇ ਉਹ ਇਸਤੋਂ ਪਹਿਲਾ ਦੋ ਐਲਬਮ ‘ ਅੱਖ’ ਅਤੇ ‘ਬਿੰਦੋ’ ਪ੍ਰਸਿੱਧ ਗੀਤਕਾਰ ਸ਼ਮੇਸ਼ਰ ਸੰਧੂ ਦੀ ਪੇਸ਼ਕਸ਼ ਹੇਠ ਪੇਸ਼ ਕਰਕੇ ਆਪਣਾ ਨਾ ਬਣਾ ਚੁੱਕਾ ਹੈ।