Get Adobe Flash player

ਕੈਲਗਰੀ  (ਬਲਜਿੰਦਰ ਸੰਘਾ)- ਹਰਚਰਨ ਸਿੰਘ ਪਰਹਾਰ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਪੱਤਰਕਾਰੀ ਨਾਲ ਜੁੜੀ ਹੋਈ ਸ਼ਖ਼ਸ਼ੀਅਤ ਹੈ। ਉਹ ਆਪਣੀ ਐਮ ਐਸ ਸੀ (ਗਣਿਤ), ਬੀ ਐਡ ਅਤੇ ਲੁਧਿਆਣਾ ਸਿੱਖ ਮਿਸ਼ਨਰੀ ਕਾਲਜ ਤੋਂ ਦੋ ਸਾਲ ਦਾ  ਕੋਰਸ ਕਰਕੇ ਸਾਲ 1990 ਵਿਚ ਕੈਨੇਡਾ ਦੇ ਸ਼ਹਿਰ ਕੈਲਗਰੀ ਆ ਗਏ ਸਨ। ਇੱਥੇ ਆਕੇ ਉਹ ਆਪਣੇ ਸੁਚੇਤ ਦਿਮਾਗ ਅਤੇ ਨਿੱਘੇ ਸੁਭਾਅ ਕਰਕੇ ਗੁਰਦੁਆਰਾ ਦਸ਼ਮੇਸ਼ ਕਲਚਰਲ ਸੈਟਰ ਕੈਲਗਰੀ  ਦੇ 1994 ਵਿਚ ਸਕੱਤਰ ਬਣੇ ਅਤੇ ਇਥੇ ਹੀ ਪੰਜਾਬੀ ਅਧਿਆਪਕ ਬਣਕੇ ਬੱਚਿਆਂ ਨੂੰ ਪੜਾਇਆ। ਫਿਰ 1996 ਤੋਂ ਮੈਗਜੀਨ ਜਿਸਦਾ ਨਾਮ ਸਿੱਖ ਵਿਰਸਾ ਹੈ ਮਹੀਨਾਵਾਰੀ ਸ਼ੁਰੂ ਕੀਤਾ। ਜੋ ਹੁਣ ਵੀ ਸਿੱਖ ਇਤਿਹਾਸ ਤੋਂ ਲੈਕੇ ਅਤੇ ਸਿੱਖੀ ਦੇ ਹਰ ਪਹਿਲੂ ਤੇ ਵਿਗਿਆਨਿਕ ਢੰਗ ਨਾਲ ਹਰ ਅੰਕ ਵਿਚ ਵਿਦਵਾਨਾਂ ਦੇ ਵਿਚਾਰ ਬੜੀ ਨਿਡਰਤਾ ਨਾਲ ਛਾਪ ਰਿਹਾ ਹੈ। ਜੋ ਸਿੱਖੀ ਦਾ ਸਹੀ ਮਾਰਗ ਦਰਸਾਉਂਦੇ ਹਨ। ਪਿੰਡ ਕਾਲਰਾ ਜਿਲ੍ਹਾਂ ਜਲੰਧਰ ਨਾਲ ਸਬੰਧਤ ਇਹ ਸ਼ਖੀਸ਼ਅਤ ਆਪਣੇ ਰੇਡੀਓ ਰਾਹੀ ਵੀ ਸਹੀ ਪ੍ਰਚਾਰ ਕਰਦੀ ਹੈ ਅਤੇ ਖੂਨਦਾਨ ਕੈਪਾਂ ਦਾ ਅਯੋਜਨ ਕਰਨਾ ਅਤੇ ਵਧ-ਚੜ੍ਹਕੇ ਖੂਨ ਦੇਣਾ ਇਸਦਾ ਸ਼ੋਕ ਹੈ ਇਸੇ ਕਰਕੇ ਹੁਣ ਤੱਕ 18 ਵਾਰ ਖੂਨ ਦਾਨ ਕਰ ਚੁੱਕੇ ਹਨ। ਮਿਤੀ 29 ਸਤੰਬਰ ਨੂੰ ਸਾਹਿਤ ਸਭਾ ਕੈਲਗਰੀ ਵੱਲੋਂ ਆਪਣੇ ਸਲਾਨਾ ਸਮਾਗਮ ਵਿਚ ਇਹਨਾਂ ਦਾ ਪਲੈਕ ਨਾਲ ਸਨਮਾਨ ਕੀਤਾ ਗਿਆ। ਜਿਸ ਤੋਂ ਬਆਦ ਇਹਨਾਂ ਸਟੇਜ ਤੋਂ ਬੋਲਦੇ ਹੋਏ ਆਖਿਆ ਕਿ ਇਸ ਸਨਮਾਨ ਨਾਲ ਮੇਰੀ ਜ਼ਿੰਮੇਵਾਰੀ ਹੋਰ ਵਧ ਗਈ ਹੈ ਅਤੇ ਸਾਹਿਤ ਸਭਾ ਦਾ ਧੰਨਵਾਦ ਕੀਤਾ। ਮਾਸਟਰ ਭਜਨ ਸਿੰਘ ਗਿੱਲ ਨੇ ਵੀ ਆਪਣੇ ਸ਼ਬਦਾਂ ਰਾਹੀ ਹਰਚਰਨ ਸਿੰਘ ਪਰਹਾਰ ਦੀ ਪ੍ਰਸੰਸ਼ਾ ਕਰਦੇ ਹੋਏ ਆਖਿਆ ਕਿ ਇਹੋ ਜਿਹੇ ਸੁਚੇਤ ਅਤੇ ਸੁਚੱਜੇ ਮਨੁੱਖਾਂ ਦੀ ਮਨੁੱਖਤਾ ਨੂੰ ਬਹੁਤ ਲੋੜ ਹੈ। ਪ੍ਰਧਾਨਗੀ ਮੰਡਲ ਵਿਚ ਸਭਾ ਦਾ ਪ੍ਰਧਾਨ ਜਸਵੀਰ ਸਿਹੋਤਾ, ਸੁਰਿੰਦਰ ਗੀਤ, ਹਰਚਰਨ ਸਿੰਘ ਪਰਹਾਰ, ਗੁਰਦੀਪ ਕੌਰ ਪਰਹਾਰ ਅਤੇ ਸੁਰਜੀਤ ਸਿੰਘ ਪੰਨੂ ਸ਼ਾਮਿਲ ਹੋਏ। ਸਟੇਜ ਸੰਚਾਲਕ ਦੀ ਜਿੰæਮੇਵਾਰੀ ਜਨਰਲ ਸਕੱਤਰ ਕੁਲਬੀਰ ਸਿੰਘ ਸ਼ੇਰਗਿੱਲ ਅਤੇ ਗੁਰਦਿਆਲ ਸਿੰਘ ਖਹਿਰਾ ਨੇ ਬਾਖੂਬੀ ਨਿਭਾਈ। ਆਏ ਸੱਜਣਾ ਨੇ ਗਰਮਾ-ਗਰਮ ਪਕੌੜੇ, ਜਲੇਬੀਆਂ ਅਤੇ ਚਾਹ ਦਾ ਅਨੰਦ ਮਾਣਦਿਆਂ ਕਵੀਆ ਦੇ ਕਲਾਮ ਵੀ ਸੁਣੇ।