ਬਲਜਿੰਦਰ ਸੰਘਾ ਕੈਲਗਰੀ – ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ, ਲੇਖਕ , ਬੁੱਧੀਜੀਵੀ ਡਾ ਗੁਰਭਜਨ ਸਿੰਘ ਗਿੱਲ ਜੋ ਕਨੈਡਾ ਫੇਰੀ ਦੌਰਾਨ 24
ਸਤੰਬਰ ਨੂੰ ਕੈਲਗਰੀ ਪਹੁੰਚੇ। ਇੱਥੇ ਉਹ ਤਕਰੀਬਨ ਹਫਤਾ ਕੁ ਠਹਿਰਨਗੇ ਅਤੇ ਆਪਣੇ ਜਾਣ-ਪਛਾਣ ਵਾਲੇ ਸੱਜਣਾਂ ਨੂੰ ਮਿਲਦੇ ਹੋਏ 30 ਸਤੰਬਰ ਦਿਨ ਐਤਵਾਰ ਨੂੰ ਡਰੱਗ ਅਵੇਅਨੈਸ ਫਾਉਡੇਸ਼ਨ ਕੈਲਗਰੀ ਅਤੇ ਲੇਖਕ ਸਭਾਵਾਂ ਦੇ ਸਹਿਯੋਗ ਨਾਲ ਵਾਈਟਹੋਰਨ ਕਮਿਊਨਟੀ ਹਾਲ 228 ਵਾਈਰਹੌਰਨ ਰੋਡ ਕੈਲਗਰੀ ਵਿਖੇ ਸ਼ਾਮ ਤਿੰਨ ਵਜੇ ਤੋਂ ਛੇ ਵਜੇ ਤੱਕ ਕੈਲਗਰੀ ਦੇ ਸਰੋਤਿਆਂ ਨਾਲ ਸਾਂਝ ਪਾਉਂਦੇ ਹੋਏ ਆਪਣੇ ਵਿਚਾਰ ਪੇਸ਼ ਕਰਨਗੇ । ਡਾ ਗੁਰਭਜਨ ਸਿੰਘ ਗਿੱਲ ਇਕ ਸਰਬਪੱਖੀ, ਸੰਜੀਦਾ ਅਤੇ ਲੇਖਣੀ ਦੇ ਖੇਤਰ ਨਾਲ ਜੁੜੀ ਹੋਈ ਸਨਮਾਣਯੋਗ ਸਖ਼ਸ਼ੀਅਤ ਹਨ। ਸ਼ਾਇਰੀ ਨਾਲ ਅਥਾਹ ਪਿਆਰ ਰੱਖਣ ਵਾਲੀ ਇਹ ਸ਼ਖ਼ਸ਼ੀਅਤ ਲੇਖਣੀ ਦੀ ਹਰ ਵਿਧਾ ਨਾਲ ਗੂਹੜਾ ਸਬੰਧ ਰੱਖਦੀ ਹੈ। ਉਹ ਹੁਣ ਤੱਕ ਸ਼ੀਸਾਂ ਝੂਠ ਬੋਲਦਾ ਹੈ, ਹਰ ਧੁੱਖਦਾ ਪਿੰਡ ਮੇਰਾ ਹੈ, ਬੋਲ ਮਿੱਟੀ ਦਿਆ ਬਾਵਿਆ, ਫੁੱਲਾਂ ਦੀ ਝਾਂਜ਼ਰ, ਧਰਤੀ ਨਾਦ ਅਤੇ ਮੋਰ ਪੰਖ ਤੋਂ ਇਲਵਾ ਹੋਰ ਵੀ ਕਿਤਾਬਾਂ ਸਾਹਿਤ ਦੀ ਝੋਲੀ
ਪਾ ਚੁੱਕੇ ਹਨ। ਅਖ਼ਾਬਰਾਂ ਵਿਚ ਛਪੇ ਉਹਨਾਂ ਦੇ ਹਰ ਪਹਿਲੂ ਬਾਰੇ ਲੇਖ ‘ਕੈਮਰੇ ਦੀ ਅੱਖ ਬੋਲਦੀ ਹੈ’ ਕਿਤਾਬ ਵਿਚ ਦਰਜ ਹਨ। ਇਸ ਤੋਂ ਇਲਾਵਾਂ ਉਹਨਾਂ ਦੇ ਵਿਗਿਆਨਿਕ ਵਿਸ਼ਿਆ ਬਾਰੇ ਲੇਖ ਵੀ ਆਮ ਹੀ ਛਪਦੇ ਰਹਿੰਦੇ ਹਨ। ਇਕ ਸੂਖਮ, ਸੰਜੀਦਾ ਅਤੇ ਇਮਾਨਦਾਰ ਸਖ਼ਸ਼ੀਅਤ ਹੋਣ ਕਰਕੇ ਉਹ ਹਰ ਵਰਗ ਵਿਚ ਸਨਮਾਨੇ ਜਾਂਦੇ ਹਨ। ਆਪਣੇ ਦਮ ਤੇ ਅੱਗੇ ਵਧਣ ਵਾਲੇ ਇਹ ਸ਼ਖ਼ਸ਼ ਆਪਣੇ ਸ਼ਿਅਰਾਂ ਵਿਚ ਆਪਣੀ ਸ਼ਖ਼ਸ਼ੀਅਤ ਬਾਰੇ ਬੜੇ ਸੁਹਣੇ ਸ਼ਬਦਾਂ ਵਿਚ ਕਹਿੰਦੇ ਹਨ ‘ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਨੀਵੀ ਪਾਕੇ ਸਰ ਜਾਂਦਾ ਹੈ, ਤੀਰ, ਤਲਵਾਰ ਕਿਸੇ ਨੂੰ ਕੁਝ ਨਹੀਂ ਕਹਿੰਦੇ, ਆਪਣੀ ਨਜ਼ਰੋਂ ਗਿਰਕੇ ਬੰਦਾ ਮਰ ਜਾਂਦਾ ਹੈ। ਡਾ ਗੁਰਭਜਨ ਸਿੰਘ ਗਿੱਲ ਦੇ ਵਿਚਾਰਾਂ ਅਤੇ ਸ਼ਾਇਰੀ ਤੋਂ ਇਲਾਵਾਂ ਹੋਰ ਲੇਖਕਾਂ ਵੱਲੋਂ ਵੀ ਮੁੱਖ ਰੂਪ ਵਿਚ ਨਸ਼ਿਆਂ ਦੇ ਸਬੰਧ ਵਿਚ ਰਚਨਾਵਾਂ ਨਾਲ ਹਾਜ਼ਰੀ ਲਗਾਈ ਜਾਵੇਗੀ ਅਤੇ ਸਭ ਆਏ ਹੋਏ ਸੱਜਣਾਂ ਲਈ ਚਾਹ ਅਤੇ ਸਨੈਕਸ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ । ਡਰੱਗ ਅਵੇਅਰਨੈਸ ਫਰਉਡੇਸ਼ਨ ਵੱਲੋਂ ਬਲਵਿੰਦਰ ਸਿੰਘ ਕਾਹਲੋਂ (ਬਿੱਲ ਕਾਹਲੋਂ) ਨੇ ਕੈਲਗਰੀ ਨਿਵਾਸੀਆਂ ਨੂੰ ਇਸ ਦਿਨ ਵੱਧ ਤੋਂ ਵੱਧ ਇਸ ਪ੍ਰੋਗਰਾਮ ਵਿਚ ਪਹੁੰਚਣ ਦੀ ਅਪੀਲ ਕੀਤੀ। ਏਅਰਪੋਰਟ ਤੇ ਉਹਨਾਂ ਨੂੰ ਜੀ ਆਇਆ ਕਹਿਣ ਲਈ ਬਲਵਿੰਦਰ ਸਿੰਘ ਕਾਹਲੋਂ (ਬਿੱਲ ਕਹਾਲੋਂ), ਰਣਜੀਤ ਸਿੰਘ ਸਿੱਧੂ (ਰੇਡੀਓ ਸੁਰਸੰਗਮ), ਤਰਲੋਚਨ ਸੈਂਭੀ ਅਤੇ ਬਲਜਿੰਦਰ ਸੰਘਾ(ਜਨਰਲ ਸਕੱਤਰ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ) ਹਾਜ਼ਰ ਸਨ।