ਬਲਜਿੰਦਰ ਸੰਘਾ ਕੈਲਗਰੀ – ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਪ੍ਰੋ ਗੁਰਭਜਨ ਸਿੰਘ ਗਿੱਲ ਜੋ ਕਨੈਡਾ ਫੇਰੀ ਤੇ ਹਨ 30 ਸਤੰਬਰ 2012 ਦਿਨ ਐਤਵਾਰ ਨੂੰ ਡਰੱਗ ਅਵੇਅਨੈਸ ਫਾਉਡੇਸ਼ਨ ਕੈਲਗਰੀ ਅਤੇ ਲੇਖਕ ਸਭਾਵਾਂ ਦੇ ਸਹਿਯੋਗ ਨਾਲ ਵਾਈਟਹੋਰਨ ਕਮਿਊਨਟੀ ਹਾਲ 228 ਵਾਈਰਹੌਰਨ ਰੋਡ ਕੈਲਗਰੀ ਵਿਖੇ ਸ਼ਾਮ ਤਿੰਨ ਵਜੇ ਤੋਂ ਛੇ ਵਜੇ ਤੱਕ ਕੈਲਗਰੀ ਦੇ ਸਰੋਤਿਆ ਨਾਲ ਸਾਂਝ ਪਾਉਂਦੇ ਹੋਏ ਆਪਣੇ ਵਿਚਾਰ ਪੇਸ਼ ਕਰਨਗੇ। ਜਿਸ ਦਾ ਵਿਸ਼ਾ
ਸਾਹਿਤ ਦਾ ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਯੋਗਦਾਨ ਅਤੇ ਵਧ ਰਹੇ ਨਸ਼ਿਆ ਆਦਿ ਵਿਸ਼ਿਆਂ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਪ੍ਰੋ ਗੁਰਭਜਨ ਸਿੰਘ ਗਿੱਲ ਇਕ ਸਰਬਪੱਖੀ, ਸੰਜੀਦਾ ਅਤੇ ਲੇਖਣੀ ਦੇ ਖੇਤਰ ਨਾਲ ਜੁੜੀ ਹੋਈ ਸਨਮਾਣਯੋਗ ਸਖ਼ਸ਼ੀਅਤ ਹਨ। ਸ਼ਾਇਰੀ ਨਾਲ ਅਥਾਹ ਪਿਆਰ ਰੱਖਣ ਵਾਲੀ ਇਹ ਸ਼ਖ਼ਸ਼ੀਅਤ ਲੇਖਣੀ ਦੀ ਹਰ ਵਿਧਾ ਨਾਲ ਗੂਹੜਾ ਸਬੰਧ ਰੱਖਦੀ ਹੈ। ਉਹ ਹੁਣ ਤੱਕ ਸ਼ੀਸਾਂ ਝੂਠ ਬੋਲਦਾ ਹੈ, ਹਰ ਧੁੱਖਦਾ ਪਿੰਡ ਮੇਰਾ ਹੈ, ਬੋਲ ਮਿੱਟੀ ਦਿਆ ਬਾਵਿਆ, ਫੁੱਲਾਂ ਦੀ ਝਾਂਜ਼ਰ, ਧਰਤੀ ਨਾਦ ਅਤੇ ਮੋਰ ਪੰਖ ਤੋਂ ਇਲਵਾ ਹੋਰ ਵੀ ਕਿਤਾਬਾਂ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਅਖ਼ਾਬਰਾਂ ਵਿਚ ਛਪੇ ਉਹਨਾਂ ਦੇ ਹਰ ਪਹਿਲੂ ਬਾਰੇ ਲੇਖ ‘ਕੈਮਰੇ ਦੀ ਅੱਖ ਬੋਲਦੀ ਹੈ’ ਕਿਤਾਬ ਵਿਚ ਦਰਜ ਹਨ। ਇਸ ਤੋਂ ਇਲਾਵਾਂ ਉਹਨਾਂ ਦੇ ਵਿਗਿਆਨਿਕ ਵਿਸ਼ਿਆ ਬਾਰੇ ਲੇਖ ਵੀ ਆਮ ਹੀ ਛਪਦੇ ਰਹਿੰਦੇ ਹਨ। ਇਕ ਸੂਖਮ, ਸੰਜੀਦਾ ਅਤੇ ਇਮਾਨਦਾਰ ਸਖ਼ਸ਼ੀਅਤ ਹੋਣ ਕਰਕੇ ਉਹ ਹਰ ਵਰਗ ਵਿਚ ਸਨਮਾਨੇ ਜਾਂਦੇ ਹਨ। ਆਪਣੇ ਦਮ ਤੇ ਅੱਗੇ ਵਧਣ ਵਾਲੇ ਇਹ ਸ਼ਖ਼ਸ਼ ਆਪਣੇ ਸ਼ਿਅਰਾਂ ਵਿਚ ਆਪਣੀ ਸ਼ਖ਼ਸ਼ੀਅਤ ਬਾਰੇ ਬੜੇ ਸੁਹਣੇ ਸ਼ਬਦਾਂ ਵਿਚ ਕਹਿੰਦੇ ‘ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਈਮਾਨਾ ਦਾ ਨੀਵੀ ਪਾਕੇ ਸਰ ਜਾਂਦਾ ਹੈ, ਤੀਰ, ਤਲਵਾਰ ਕਿਸੇ ਨੂੰ ਕੁਝ ਨਹੀਂ ਕਹਿੰਦੇ, ਆਪਣੀ ਨਜ਼ਰੋਂ ਗਿਰਕੇ ਬੰਦਾ ਮਰ ਜਾਂਦਾ ਹੈ। ਪ੍ਰੋæ ਗੁਰਭਜਨ ਸਿੰਘ ਗਿੱਲ ਦੇ ਵਿਚਾਰਾਂ ਅਤੇ ਸ਼ਾਇਰੀ ਤੋਂ ਇਲਾਵਾਂ ਹੋਰ ਲੇਖਕਾਂ ਵੱਲੋਂ ਵੀ ਮੁੱਖ ਰੂਪ ਵਿਚ ਨਸ਼ਿਆਂ ਦੇ ਸਬੰਧ ਵਿਚ ਰਚਨਾਵਾਂ ਨਾਲ ਹਾਜ਼ਰੀ ਲਗਾਈ ਜਾਵੇਗੀ ਅਤੇ ਸਭ ਆਏ ਹੋਏ ਸੱਜਣਾਂ ਲਈ ਚਾਹ ਅਤੇ ਸਨੈਕਸ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ । ਡਰੱਗ ਅਵੇਅਰਨੈਸ ਫਰਉਡੇਸ਼ਨ ਦੇ ਕਰਤਾ ਧਰਤਾ ਬਲਵਿੰਦਰ ਸਿੰਘ ਕਾਹਲੋਂ (ਬਿੱਲ ਕਾਹਲੋਂ) ਦੇ ਉਲੀਕੇ ਇਸ ਪ੍ਰੋਗਰਾਮ ਵਿਚ ਸਭ ਕੈਲਗਰੀ ਨਿਵਾਸੀਆਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ।