ਲੇਖਕ : ਪ੍ਰੋ ਮਨਜੀਤ ਸਿੰਘ ਸਿੱਧੂ (ਕੈਲਗਰੀ)
ਪ੍ਰੋ ਨਿਰੰਜਨ ਸਿੰਘ ਮਾਨ ਮੇਰੇ ਗੂਹੜੇ ਮਿੱਤਰ ਸਨ, 25 ਜਨਵਰੀ 2012 ਨੁੰ ਉਹ ਸਦੀਵੀ ਵਿਛੋੜਾ ਦੇ ਗਏ। ਉਹ ਇਕ ਵਧੀਆ ਅਤੇ ਪ੍ਰਤਿਭਾਵੀ ਇਨਸਾਨ ਸਨ। ਉਹਨਾਂ ਨੂੰ ਸ਼ਰਧਾਂਜਲੀ ਵਜੋ ਇਹ ਬਿਰਤਾਂਤ ਉਹਨਾਂ ਦੀ ਸ਼ਖਸ਼ੀਅਤ ਸਬੰਧੀ/ ਜੀਵਨ ਸਬੰਧੀ ਪ੍ਰਸੁਸਤਤ ਹੈ। ਅਮਨ ਲਹਿਰ ਅਤੇ ਇਪਟਾ ਦੀ ਪ੍ਰਸ਼ਿਟਭੂਮੀ। ਦੂਸਰੀ ਵਿਸ਼ਵ ਜੰਗ ਖ਼ਤਮ ਹੋਣ ਦਾ ਨਾ ਨਹੀਂ ਲੈ ਰਹੀ ਸੀ। ਤਿਹਾਦੀ ਫੌਜ਼ਾਂ ਦੀ ਜਿੱਤ ਹੋ ਰਹੀ ਸੀ ਅਤੇ ਫਾਸਿਸਟ ਫੌਜ਼ਾਂ ਹਾਰ ਵੱਲ ਵਧ ਰਹੀਆਂ ਸਨ। ਪਰ ਅਮਰੀਕਾ ਨੇ ਆਪਣੀ ਧਾਂਕ ਜਮਾਉਣ ਲਈ ਅਤੇ ਦੁਨੀਆਂ ਦੇ ਦੇਸ਼ਾਂ ਨੂੰ ਭੈ-ਭੀਤ ਕਰਨ ਲਈ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਤੇ ਐਟਮ ਬੰਬ ਸੁੱਟ ਦਿੱਤੇ ਅਤੇ ਇਹ ਦੋਵੇ ਸ਼ਹਿਰ ਤਬਾਹ ਹੋ ਗਏ। ਹੀਰੋਸ਼ੀਮਾ ਤੇ 6 ਅਗਸਤ, 1945 ਨੂੰ ਅਤੇ ਨਾਗਾਸਾਕੀ ਤੇ 7 ਅਗਸਤ, 1945 ਨੂੰ, 60,000 ਤੋਂ 80,000 ਹਜ਼ਾਰ ਲੋਕ ਹੀਰੋਸ਼ੀਮਾਂ ਵਿਚ ਅਤੇ 90,000 ਤੋਂ 1,66,000 ਲੋਕ ਨਾਗਾਸਾਕੀ ਵਿਚ ਮਾਰੇ ਗਏ। 2 ਨਵੰਬਰ 1945 ਨੂੰ ਜਪਾਨ ਨੇ ਹਥਿਆਰ ਸੁੱਟ ਦਿੱਤੇ। ਰੇਡੀਏਸ਼ਨ ਨਾਲ ਹੋਰ ਵੀ ਮਨੁੱਖ ਹਜਾਂਰਾਂ ਦੀ ਗਿਣਤੀ ਵਿਚ ਮਾਰੇ ਗਏ। ਕਿਸੇ ਹੋਰ ਹਥਿਆਰ ਨਾਲ ਏਨੀ ਵੱਡੀ ਤਬਾਹੀ ਨਹੀਂ ਸੀ ਹੋਈ। ਐਟਮੀ ਬੰਬ ਦੀ ਤਬਾਹਕੁਨ ਸ਼ਕਤੀ ਨੂੰ ਦੇਖਦੇ ਹੋਏ ਵਿਗਿਆਨੀਆਂ ਨੇ ਐਟਮੀ ਬੰਬ ਤੇ ਪਾਬੰਦੀ ਲਾਉਣ ਬਾਰੇ ਪਹਿਲ ਕਦਮੀ ਕੀਤੀ । ਮਾਰਚ 1950 ਨੂੰ ਸਵੀਡਨ ਦੇ ਸ਼ਹਿਰ ਵਿਚ ਫਰਾਂਸੀਸੀ ਵਿਗਿਆਨੀ ਜੂਲੀ ਕੂਈਕੀ ਨੇ ਇੱਕ ਅਪੀਲ ਜਾਰੀ ਕੀਤੀ । ਇਸ ਅਪੀਲ ਤੇ ਸੋਵੀਅਤ ਯੂਨੀਅਨ ਦੀ ਕੁੱਲ ਬਾਲਰਾ ਅਬਾਦੀ ਦੇ ਬਰਾਬਰ ਸਨ। ਇਸ ਅਪੀਲ ਵਿਚ ਮੰਗ ਕੀਤੀ ਗਈ ਸੀ ਕਿ ਐਟਮੀ ਹਥਿਆਰਾਂ ਦੀ ਵਰਤੋਂ ਤੇ ਪਾਬੰਦੀ ਲਾਈ ਜਾਵੇ। ਇਹਨਾਂ ਹਥਿਆਰਾਂ ਨੂੰ ਲੋਕਾਂ ਨੂੰ ਡਰਾਉਣ-ਧਮਕਾਉਣ ਅਤੇ ਕਤਲੇਆਮ ਦਾ ਹਥਿਆਰ ਸਮਝਿਆ ਜਾਵੇ ਅਤੇ ਐਟਮੀ ਹਥਿਆਰਾਂ ਨੁੰ ਸਖਤ ਅੰਤਰਰਾਸ਼ਟਰੀ ਕੰਟਰੋਲ ਅਧੀਨ ਲਿਆਂਦਾ ਜਾਵੇ। ਜਿਹੜਾ ਦੇਸ ਕਿਸੇ ਬਹਾਨੇ ਦੂਸਰੇ ਦੇਸ ਵਿਰੁੱਧ ਇਹ ਹਥਿਆਰ ਵਰਤੇਗਾ ਉਸਨੂੰ ਮਨੁੱਖਤਾ ਵਿਰੁੱਧ ਜੁਰਮ ਸਮਝਿਆਂ ਜਾਵੇ ਅਤੇ ਉਸ ਨਾਲ ਜੰਗੀ ਜੁਰਮ ਵਾਲਾ ਸਲੂਕ ਕੀਤਾ ਜਾਵੇ। ਅਸੀਂ ਦੁਨੀਆਂ ਦੇ ਨੇਕ ਇਨਸਾਨਾਂ ਨੂੰ ਇਸ ਅਪੀਲ ਤੇ ਦਖਸਤ ਕਰਨ ਦਾ ਸੱਦਾ ਦਿੰਦੇ ਹਾਂ। ਇਹ ਅਪੀਲ ਨੂੰ ਦੁਨੀਆਂ ਦੇ ਵੱਖ-ਵੱਖ ਦੇਸਾਂ ਦੇ ਵਿਗਿਆਨੀਆਂ ਵੱਲੋਂ ਜਾਰੀ ਕੀਤਾ ਗਿਆ ਸੀ। ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਵਿਚ ਵਧ-ਚੜਕੇ ਦਖਸਤ ਕਰਵਾਏ ਗਏ। ਸਾਰੇ ਦੇਸਾਂ ਵਿਚ ਅਮਨ ਕਮੇਟੀਆਂ ਸਥਾਪਿਤ ਕੀਤੀ ਗਈਆਂ। ਕੁੱਲ ਹਿੰਦ ਅਮਨ ਕਮੇਟੀ ਡਾ ਸੈਫ ਉਦ ਦੀਨ ਕਿਚਲੂ ਦੀ ਸਦਾਰਤ ਹੇਠ ਸਥਾਪਨ ਕੀਤੀ ਗਈ। ਪੰਜਾਬ ਅਮਨ ਕਮੇਟੀ ਦਾ ਪ੍ਰਧਾਨ ਗੁਰਬਖਸ਼ ਸਿੰਘ ਪ੍ਰੀਤਲੜੀ ਸੀ ਅਤੇ ਜਨਰਲ ਸਕੱਤਰ ਪ੍ਰੋ ਨਿਰੰਜ਼ਨ ਸਿੰਘ ਮਾਨ ਸੀ। ਇਕ ਅਮਨ ਕਾਨਫਰੰਸ ਜਲੰਧਰ ਸ਼ਹਿਰ ਵਿਚ 1952 ਵਿਚ ਕੀਤੀ ਗਈ। ਇਸ ਕਾਨਫਰੰਸ ਵਿਚ ਮੈਂ ਅਤੇ ਮੇਰੀ ਪਤਨੀ ਦਿਲਜੀਤ ਵੀ ਸ਼ਾਮਿਲ ਹੋਣ ਗਏ ਸੀ। ਉਸ ਕਾਨਫਰੰਸ ਵਿਚ ਪ੍ਰੋਫੈਸਰ ਨਿਰੰਜਣ ਸਿੰਘ ਮਾਨ ਨੇ ਅੰਮ੍ਰਿਤਾ ਪ੍ਰੀਤਮ ਦਾ ਲਿਖਿਆ ਹੋਇਆ ਗੀਤ ਮੈਂ ਆਖਾਂ ਵਾਰਸ ਸ਼ਾਂਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਜੋ ਸਭ ਨੇ ਬਹੁਤ ਪਸੰਦ ਕੀਤਾ। ਪ੍ਰੋ ਨਿਰੰਜਨ ਸਿੰੰਘ ਮਾਨ ਤਾਂ ਇੰਡੀਅਨ ਪੀਪਲਜ਼ ਥੇਈਟਰ ਵਿਚ ਭਾਗ ਲੈਂਦਾ ਰਿਹਾ ਸੀ। ਇਪਟਾ ਦੀ ਸ਼ੁਰੂਆਤ ਬੰਗਾਲ ਤੋਂ 1942 ਵਿੱਚ ਹੋਈ ਸੀ। ਉਸ ਸਮੇਂ ਬੰਗਾਲ ਵਿਚ ਭਿਆਨਕ ਕਾਲ ਪਿਆ ਸੀ ਜਿਸ ਵਿਚ ਕਈ ਲੱਖ ਬੰਗਾਲੀ ਇਸ ਦਾ ਸ਼ਿਕਾਰ ਬਣ ਚੁੱਕੇ ਸਨ, ਬਾਵਜ਼ੂਦ ਇਸ ਦੇ ਕਿ ਖਾਧ ਪਦਾਰਥਾਂ ਦਾ ਘਾਟਾ ਨਹੀਂ ਸੀ। ਪਰ ਵਪਾਰੀਆਂ ਨੇ ਜ਼ਖੀਰਾ ਬਾਜੀ ਕੀਤੀ ਹੋਈ ਸੀ। ਉਧਰੋਂ ਅੰਗ੍ਰੇਜ਼ੀ ਸਾਮਰਾਜ ਵਪਾਰੀਆਂ ਦੀ ਪੁਸ਼ਤਪਨਾਹੀ ਕਰ ਰਿਹਾ ਸੀ।ਇਹ ਬੰਗਾਲੀ ਕਲਾਕਾਰਾਂ ਦੇ ਹਿੱਸੇ ਹੀ ਆਇਆ ਹੈ ਕਿ ਆਪਣੀ ਕਲਾ ਨੂੰ ਲੋਕਾਈ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵਰਤਣਾ। ਇਹਨਾਂ ਹਾਲਤਾਂ ਵਿਚ ਬੰਗਾਲ ਵਿੱਚ ਥੀਏਟਰ ਦੀ ਪ੍ਰਣਾਲੀ ਦਾ ਆਗਾਜ਼ ਅਤੇ ਇਕਾਸ ਹੋਇਆ। ਦਰਅਸਲ ਇਹ ਕਮਿਊਨਿਸਟ ਪਾਰਟੀ ਅਤੇ ਖੱਬੀ ਸੋਚ ਵਾਲਿਆਂ ਦਾ ਕਲਚਰ ਅਥਵਾ ਸਭਿਆਚਾਰਕ ਮੰਚ ਸੀ। ਇਸ ਮੰਚ ਰਾਹੀ ਜਨਤਾਂ ਨੂੰ ਸਾਮਰਾਜ ਵਿਰੁੱਧ ਚੇਤੰਨ ਕਰਨਾ ਸੀ, ਉਸ ਸਮੇਂ ‘ਕੁਟਿ ਇੰਡੀਆਂ’ ਲਹਿਰ ਵੀ ਚਲ ਰਹੀ ਸੀ, 1943 ਵਿਚ ਇਪਟਾ ਨੂੰ ਸੰਗਠਤ ਕਰਕੇ ਦੇਸ਼ ਦੇ ਬਾਕੀ ਭਾਗਾਂ ਵਿਚ ਵੀ ਸਥਾਪਤ ਕਰਨ ।ਇਸ ਲਹਿਰ ਦੇ ਮੁਢਲੇ ਕਾਰਕੁਨਾਂ ਵਿਚ ਪ੍ਰਿਥਵੀ ਰਾਜ ਕਪੂਰ, ਬਜੋਨ ਭੱਟਾਚਾਰੀਆਂ, ਰਿਤਵਿਕ ਘਟਕ,ਉਤਪਲ ਦੱਤ, ਖਵਾਜਾ ਅਹਿਮਦ ਅਬਾਸ, ਸਤੀਲ ਚੌਧਰੀ, ਪੰਡਤ ਰਵੀ ਸ਼ੰਕਰ ਸ਼ਾਮਿਲ ਸਨ। ਇਸ ਮੀਟਿੰਗ ਦਾ ਉਦੇਸ਼ ਲਹਿਰ ਨੂੰ ਸੂਬਿਆਂ ਵਿਚ ਸਥਾਪਿਤ ਕਰਨਾ, ਲੋਕਾਂ ਨੂੰ ਆਪਣੇ ਹੱਕਾਂ ਅਤੇ ਜ਼ਿੰਮੇਦਾਰੀਆਂ ਪ੍ਰਤੀ ਜਾਗ੍ਰਿਤ ਕਰਨਾ ਅਤੇ ਫਾਸਿਸ਼ਟ ਸ਼ਕਤੀਆਂ ਵੱਲੋਂ ਸੋਵੀਅਤ ਯੂਨੀਅਨ ਉਪਰ ਅਕਰਮਣ ਦਾ ਵਿਰੋਧ ਕਰਨਾ ਸੀ। ਇਸ ਸੰਧਰਵ ਵਿਚ ਪੰਜਾਬ ਵਿਚ ਇਪਟਾ ਦੇ ਮੋਢੀ ਸਨ ਤੇਗ ਸਿੰਘ ਚੰਨ, ਨਿਰੰਜਨ ਸਿੰਘ ਮਾਨ, ਜਗਦੀਸ਼ ਫਰਿਆਦੀ, ਹੁਕਮ ਚੰਦ ਖਲੀਲੀ, ਰਾਜਿੰਦਰ ਰਘੂ ਵੰਸ਼ੀ, ਸਫਦਰ ਮੀਰ ਆਦਿ। ਇਨ੍ਹਾਂ ਸਾਰਿਆਂ ਵਿਚ ਪ੍ਰੋ ਮਾਨ ਅਤੇ ਉਹਨਾਂ ਦੀ ਜੀਵਨ ਸਾਥਣ ਕਲਵੰਤ ਮਾਨ ਮੋਢੇ ਨਾਲ ਮੋਢਾ ਜੋੜਕੇ ਭਾਗ ਲੈਂਦੇ ਸਨ ਰਹੇ। ਪੰਜਾਬ ਦੇ ਕੁਝ ਹੋਰ ਕਾਰਕੁੰਨ ਜਿਵੇ ਜੋਗਿੰਦਰ, ਅਪਰਜੀਤ,ਗੁਰਦਾਸ ਪੁਰੀ ਆਦਿ ਵੀ ਗੀਤ ਨਾਟ ਖੇਡਦੇ ਰਹੇ। ਲੋਕ ਇਹ ਗੀਤ ਨਾਟ ਦੇਖਣ ਲਈ ਦੂਰੋਂ-ਦੂਰੋਂ ਆਉਦੇ ਸਨ। ਇਹ ਲਹਿਰ ਕੇਵਲ ਇਥੋਂ ਤੱਕ ਹੀ ਸੀਮਿਤ ਨਹੀਂ ਸੀ ਬਲਕਿ ਸਿਨੇਮਾ ਅਤੇ ਸੰਗੀਤ ਨੂੰ ਵੀ ਪ੍ਰਭਾਵਿਤ ਕਰਿਆ। ਫਿਲਮ ‘ਧਰਤੀ ਕੇ ਲਾਲ’ ‘ਦੋ ਬਿੱਘਾ ਜ਼ਮਨਿ’ ‘ਨੀਚਾ ਨਗਰ’ ਬਹੁਤ ਪ੍ਰਸਿੱਧ ਹੋਈਆਂ । ਇਨ੍ਹਾਂ ਵਿਚ ਪੀਪਲਜ਼ ਥੀਏਟਰ ਵਿਚ ਕੰਮ ਕਰਨ ਵਾਲੇ ਹੀ ਅਦਾਕਾਰੀ ਕਰਦੇ ਸਨ। ਇਹਨਾਂ ਫਿਲਮਾਂ ਦੀ ਅੰਤਰਰਾਸ਼ਰੀ ਮੀਡੀਏ ਵਿਚ ਵੀ ਚਰਚਾ ਹੋਈ।
ਪ੍ਰੋ ਮਾਨ ਇਕ ਬਹੁਪੱਖੀ ਸ਼ਖ਼ਸੀਅਤ ਸਨ। ਬਤੌਰ ਅਧਿਆਪਕ ਉਹ ਇਕ ਆਦਰਸ਼ਕ ਅਧਿਆਪਕ ਸਨ। ਜਿਸ ਦਿਨ ਪ੍ਰੋ ਮਾਨ ਨੇ ਰੀਟਾਇਰ ਹੋਣਾ ਸੀਤਾਂ ਉਹਨਾਂ ਦਾ ਇਕ ਮਿੱਤਰ ਮਿਲਣ ਆ ਗਿਆ ਅਤੇ ਪੁੱਛਿਆ ਕਿ ਮਾਨ ਸਾਹਿਬ ਕੀ ਕਰੋਗੇ ? ਉਹਨਾਂ ਉੱਤਰ ਦਿੱਤਾ ਕੱਲ ਨੁੰ ਪੜਾਉਣ ਵਾਲੇ ਸਬਜਿਕਟ ਦੀ ਤਿਆਰੀ ਕਰ ਰਿਹਾ ਹਾਂ। ਉਹਨਾਂ ਆਪਣੇ ਸ਼ਾਗਿਰਦਾਂ ਦੀ ਯੋਗ ਅਗਵਾਈ ਕੀਤੀ,ਉਹਨਾਂ ਦੀ ਰਚਨਾਕਾਰੀ ਨੂੰ ਨਿਖਾਰਿਆਂ ਅਤੇ ਚਮਕਾਇਆ। ਇਹਨਾਂ ਸ਼ਾਗਿਰਦਾਂ ਵਿਚ ਸ਼ਿਵ ਕੁਮਾਰ ਬਟਾਵਲੀ, ,ਗੁਰਦਾਸ ਮਾਨ ਸਰਕਾਰੀ ਫਿਜ਼ੀਕਲ ਅੇਜੂਕੇਸ਼ਨ ਕਾਲਿਜ ਪਟਿਆਲਾ ਵਿਖੇ ਉਹਨਾਂ ਦਾ ਸ਼ਾਗਿਰਦ ਸੀ।ਇਸੇ ਤਰਾਂ ਉਹਨਾਂ ਦਾ ਇਕ ਸ਼ਾਗਿਰਦ ਅਨੁਪ ਵਿਰਕ ਸੀ ਜੋ ਉਹਨਾਂ ਦੀ ਅਗਵਾਈ ਵਿਚ ਇਕ ਨਾਮਵਰ ਕਵੀ ਹੋ ਨਿਬੜਿਆਂ ਹੈ। ਪ੍ਰੋæ ਮਾਨ ਨੇ ਸਾਹਿਤ ਅਤੇ ਕਲਾ ਦੇ ਖੇਤਰ ਵਿਚ ਵੀ ਉੱਘਾ ਯੋਗਦਾਨ ਪਾਇਆ ਹੈ। ਲੁਧਿਆਣਾ ਵਿਚ ਪੰਜਾਬੀ ਸਾਹਿਤ ਅਕਾਡਮੀ ਸਥਾਪਤੀ ਵਿਚ ਵੀ ਉਹਨਾਂ ਦਾ ਉੱਘਾ ਯੋਗਦਾਨ ਸੀ ਮੈਂਬਰਾਂ ਦੀ ਲਿਸਟ ਵਿਚ ਉਹਨਾਂ ਦਾ 92 ਨੰਬਰ ਸੀ। ਅਥਵਾਂ ਉਹ ਮੇਯਲੇ ਮੈਂਬਰਾਂ ਵਿਚੋਂ ਸਨ। ਸੂਬੇਦਾਰ ਕਰਤਾਰ ਸਿੰਗ ਧਾਰੀਵਾਲ ਦੇ ਨਾਮ ਤੇ ਉਹਨਾਂ ਐਵਾਰਡ ਸਥਾਪਿਤ ਕਰਵਾਏ। ਪਹਿਲਾ ਐਵਾਰਡ ਇਕ ਲੱਖ ਰੁਪਏ ਦਾ ਸੀ ਜਿਹੜਾ 1985 ਵਿਚ ਸੁਰਜੀਤ ਪਾਤਰ ਨੂੰ ਦਿਲਵਾਇਆ। ਸੁਰਜੀਤ ਪਾਤਰ ਖੁਦ ਲਿਖਦੇ ਹਨ ਕਿ ਸਭ ਤੋਂ ਵੱਡਾ ਯੋਗਦਾਨ ਇਸ ਵਿਚ ਪ੍ਰੋæ ਮਾਨ ਦਾ ਹੀ ਸੀ। ਉਹਨਾਂ ਸ਼ਾਗਿਰਦ ਅਨੂਪ ਵਿਰਕ ਲਿਖਦਾ ਵੀ ਉਹਨਾਂ ਨੂੰ ਆਪਣੇ ਗੁਰੂ ਸਮਾਨ ਮੰਨਦਾ ਹੈ। ਮੇਰੀ ਖੁਸ਼ਕਿਸਮਤੀ ਸੀ ਕਿ ਉਹ ਮੈਨੂੰ ਆਪਣੇ ਸਾਥ ਦਾ ਨਿੱਘ ਪ੍ਰਦਾਨ ਕਰਨ ਆਪਣੇ ਬੇਟੇ ਡਾ ਰਵੀਮਾਨ ਕੋਲ ਕੈਲਗਰੀ ਆ ਗਏ। ਇੱਥੇ ਹੀ ਅਮੀਰ ਸਿੰਘ ਕਾਹਲੋਂ ਨੇ ਮੈਂਨੂੰ ਦੱਸਿਆ ਕਿ ਕੈਲਗਰੀ ਵਿਚ ਇਕ ਪ੍ਰੋਫੈਸਰ ਮਾਨ ਆ ਗਏ ਹਨ। ਮੈਂ ਉਸਨੂੰ ਮਾਨ ਹੋਰਾਂ ਦਾ ਫੋਨ ਨੰਬਰ ਪੁੱਛਿਆਂ ਤਾਂ ਉਹ ਕਹਿਣ ਲੱਗਾ ਕਿ ਫੋਨ ਨੰਬਰ ਦਾ ਉਸਨੁੰ ਪਤਾ ਨਹੀਂ । ਮੈਂ ਫੋਨ ਚੁੱਕਕੇ ਪਹਿਲੇ ਮਾਨ ਨੂੰ ਫੋਨ ਕੀਤਾ ਤਾਂ ਉਹ ਉਹਨਾਂ ਦਾ ਬੇਟਾ ਰਵੀਮਾਨ ਹੀ ਸੀ। ਮੇਰੇ ਪੁੱਛਣ ਤੇ ਉਹਨਾਂ ਦੱਸਿਆ ਕਿ ਪ੍ਰੋæ ਨਿਰੰਜਣ ਸਿੰਘ ਮਾਨ ਮੇਰੇ ਪਾਸ ਹੀ ਆਏ ਹਨ। ਜਦੋਂ ਮੈਂ ਗੱਲ ਕਰਵਾਉਣ ਲਈ ਕਿਹਾ ਤਾਂ ਉਹ ਕਹਿੰਦੇ ਕਿ ਉਹ ਕੈਸਰ ਦਾ ਇਲਾਜ ਕਰਵਾ ਰਹੇ ਹਨ,ਕੁਝ ਦਿਨ ਠਹਿਰ ਕੇ ਫੋਨ ਕਰ ਲੈਣਾ। ਮੈਨੂੰ ਇਹ ਤਾਂ ਤਸੱਲੀ ਹੋ ਗਈ ਕਿ ਪ੍ਰੋ ਮਾਨ ਦੀ ਸੰਗਤ ਮਾਨਣ ਦਾ ਮੌਕਾ ਮਿਲ ਜਾਵੇਗਾ। ਪੰਜਾਬ ਵਿਚ ਮੈਂ ਉਹਨਾਂ ਨੂੰ ਤਿੰਨ ਵਾਰ ਹੀ ਮਿਲ ਸਕਿਆ ਸੀ ਅਤੇ ਇਹ ਸਾਰੀਆਂ ਮਲੁਕਾਤਾਂ ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਦੇ ਸਬੰਧ ਵਿਚ ਸਨ। ਮੈਂ ਇਹ ਚੋਣਾਂ ਲੜੀਆਂ ਅਤੇ ਪ੍ਰੋ ਮਾਨ ਵਰਗੇ ਸੁਹਿਰਦ ਮਿੱਤਰਾਂ ਦੇ ਸਹਿਯੋਗ ਨਾਲ ਜਿੱਤਦਾ ਰਿਹਾ। ਕੈਲਗਰੀ ਵਿਚ ਤੰਦਰੁਸਤ ਹੋਣ ਤੋਂ ਬਾਅਦ ਉਹ ਸਾਡ ਿਸੁਸਾਇਟੀ’ ਇੰਡੋ ਕਨੇਡੀਅਨ ਐਸੋਸੀਏਸ਼ਨ ਆਫ ਇਮੀਗਰਾਂਟ ਸੀਨੀਅਰਜ਼’ ਦੇ ਬਾਕਾਇਦਾ ਮੈਂਬਰ ਬਣ ਗਏ ਅਤੇ ਮੀਟਿੰਗਾਂ ਵਿਚ ਸ਼ਾਮਲ ਹੁੰਦੇ ਰਹੇ। ਉਸ ਸਮੇਂ ਮੈਂ ਇਸ ਸੁਸਾਇਟੀ ਦਾ ਜਨਰਲ ਸੈਕਟਰੀ ਸੀ। ਕਿਉਕਿ ਪ੍ਰੋ ਮਾਨ ਨੂੰ ਸਾਹਿਤ ਨਾਲ ਡੂੰਘਾ ਪਿਆਰ ਸੀ ਇਸ ਲਈ ਸੁਸਾਇਟੀ ਦੀਆਂ ਮੀਟਿੰਗਾਂ ਵਿਚ ਵੀ ਉਹ ਇਕ ਕਾਪੀ ਜਾਂ ਨਿੱਜੀ ਡਾਇਰੀ ਲੈਕੇ ਆਇਆ ਕਰਦੇ ਸਨ। ਜਿਸ ਦੇ ਸਰਵਰਕ ਤੇ ਲਿਖਿਆ ਹੋeਆਿ ਸੀ ਸ਼ੇਅਰੋਂ ਕਾ ਇਨਤਖਾਬ। ਮੀਟਿੰਗਾਂ ਵਿਚ ਅਵਤਾਰ ਸਿੰਘ ਧਾਰਵਾਲ ਵੀ ਆਇਆ ਕਰਦੇ ਸਨ। ਉਨ੍ਹਾਂ ਦਾ ਪਿੱਛਾ ਵੀ ਲਾਇਲਪੁਰ ਦਾ ਸੀ। ਉਹ ਵੀ ਸ਼ੇਅਰੋਂ-ਸ਼ਾਇਰੀ ਵਿਚ ਦਿਲਚਸਪੀ ਰੱਖਦੇ ਸਨ। ਉਹ ਅੱਜ ਵੀ ਕੈਲਗਰੀ ਵਿਚ ਤਸ਼ਰੀਫ ਫਰਮਾਂ ਰਹੇ ਹਨ। ਇਹਨਾਂ ਦੋਹਾਂ ਮੈਂਬਰਾਂ ਵਿਚ ਸ਼ੈਅਰੋ ਸ਼ਾਇਰੀ ਦਾ ਇਕ ਮੁਕਾਬਲਾ ਜਿਹਾ ਹੋ ਜਾਂਦਾ ਸੀ। ਇਸੇ ਤਰ੍ਹਾਂ ਮੀਟਿੰਗਾਂ ਦਾ ਅਨੰਦ ਮਾਣਦੇ ਰਹੇ। ਜਦੋਂ ਸਭਾ ਅਗਲੀ ਚੋਣ ਹੋਈ ਤਾਂ ਗੁਰਦਿਆਲ ਸਿੰਘ ਬਰਾੜ ਪ੍ਰਧਾਨ ਅਤੇ ਪ੍ਰੋæ ਨਿਰੰਜਣ ਸਿੰਘ ਮਾਨ ਜਨਰਲ ਸੈਕਟਰੀ ਚੁਣੇ ਗਏ। ਸਭਾ ਦੇ ਦੋਵੇ ਆਹੁਦੇਦਾਰ ਸਦੀਵੀ ਵਿਛੋੜਾ ਦੇ ਗਏ ਹਨ। ਦੋਨੋ ਹੀ ਬਹੁਤ ਵਧੀਆਂ ਇਨਸਾਨ ਸਨ। ਇੱਕ ਦੂਜੇ ਦੇ ਦੁੱਖ-ਸੁੱਖ ਵਿਚ ਸ਼ਰਕਿ ਹੋਣ ਵਾਲੇ।
ਪ੍ਰੋ ਨਿਰੰਜਣ ਸਿੰਘ ਮਾਨ ਪਰਿਵਾਰ ਸਮੇਤ ਬੀ ਸੀ ਦੇ ਸ਼ਹਿਰ ਸਰੀ ਵਿੱਚ 1994-95 ਵਿੱਚ ਚਲੇ ਗਏ। ਉਹ ਸਰੀ ਜਾਕੇ ਉੱਥੇ ਦੇ ਸਾਹਿਤਕ ਹਲਕਿਆ ਵਿਚ ਸਰਗਰਮ ਭੂਮਿਕਾ ਨਿਭਾਉਦੇ ਰਹੇ। ਇਕ ਵਾਰ ਫਿਰ ਉਹ ਕੈਲਗਰੀ ਮਿਲਣ ਆਏ ਸਨ। ਉਹਨਾਂ ਦਾ ਛੋਟਾ ਬੇਟਾ ਸੰਨੀ ਮਾਨ ਕੈਲਗਰੀ ਵਿਚ ਰਹਿੰਦਾ ਹੈ। ਮੈਂ ਅਤੇ ਜਸਵੰਤ ਸਿੰਘ ਗਿੱਲ ਪ੍ਰੋ ਮਾਨ ਅਤੇ ਉਹਨਾਂ ਦੀ ਜੀਵਨ ਸਾਥਣ ਰਾਜਵੰਤ ਮਾਨ ਨੂੰ ਆਪਣੀ ਸੁਸਾਇਟੀ ਵਿਚ ਲੈਕੇ ਆਏ ਸਾਂ। ਉਸ ਸਮੇਂ ਯਾਦਗਾਰੀ ਫੋਟੋ ਵੀ ਖਿਚਵਾਏ। ਉਹਨਾਂ ਨੂੰ ਅੰਮ੍ਰਿਤਾ ਪ੍ਰਤਿਮ ਦਾ ਗੀਤ ‘ਅੱਜ ਆਖਾਂ ਵਾਰਸ ਸ਼ਾਹ ਨੂੰ’ ਸੁਨਾਉਣ ਲਈ ਬੇਨਤੀ ਕੀਤੀ। ਭਾਵੇ ਉਹਨਾਂ ਗਾਇਆ ਜਰੂਰ ਪਰ ਬੀਮਾਰੀ ਦਾ ਅਸਰ ਜਰੂਰ ਪ੍ਰਗਟ ਹੁੰਦਾ ਸੀ। ਫੇਰ ਪ੍ਰੋ ਮਾਨ ਜ਼ਿਆਦਾ ਹੀ ਬਿਮਾਰ ਹੋ ਗਏ,ਸ਼ਾਇਦ ਨਰਸਿੰਗ ਹੋਮ ਦਾਖਲ ਕਰਵਾਉਣਾ ਪਿਆ ਸੀ। ਮੈਨੁੰ ਯਾਦ ਹੈ ਕਿ ਇੰਦਰਜੀਤ ਕੌਰ ਸਿੱਧੂ ਨੇ ਪ੍ਰੋ ਮਾਨ ਨਾਲ ਮੁਲਾਕਾਤ ਕਰਕੇ ਇੰਡੋਕਨੇਡੀਅਨ ਟਾਇਮਜ਼ ਵੀਕਲੀ ਵਿਚ ਛਪਵਾਈ ਸੀ। ਲਾਇਲਪੁਰ ਹੁੰਦਿਆਂ ਪ੍ਰੋ ਮਾਨ ਦੇ ਹੋਰਾਂ ਨਾਲ ਗੂੜੇ ਸਬੰਧ ਸਨ। ਲਾਇਲਪੁਰੀਆ ਬਾਰੇ ਮੈਂ ਇਕ ਗੱਲ ਜਰੂਰ ਕਹਾਗਾਂ ਕਿ ਲਾਇਲਪੁਰ ਦੀ ਧਰਤੀ ਨੇ ਕਈ ਉੱਘੇ ਵਿਦਵਾਨ ਅਤੇ ਦੇਸ਼ ਭਗਤ ਪੈਦਾ ਕੀਤੇ ਹਨ। ਕੁਝ ਦਾ ਨਾਮ ਮੈਂ ਜਰੂਰ ਜ਼ਿਕਰ ਕਰਨਾ ਚਾਹਾਗਾਂ। ਸ਼ਹੀਦੇ ਆਜ਼ਮ ਭਗਤ ਸਿੰਘ ਦਾ ਸੰਬੰਧ ਵੀ ਲਾਇਲਪੁਰ ਨਾਲ ਸੀ। ਜਗਜੀਤ ਸਿੰਘ ਲਾਇਲਪੁਰੀ ਇਸ ਸਮੇਂ 95 ਸਾਲ ਦਾ ਹੋ ਗਿਆ ਹੈ। ਉਸਨੇ ਲਹੋਰ ਤੋਂ ਬੀ ਏ, ਐਲ ਐਲ ਬੀ ਕੀਤੀ ਅਤੇ ਛੇਤੀ ਹੀ ਕਿਰਤੀ ਕਿਸਾਨ ਪਾਰਟੀ ਅਤੇ ਕਮਿਊਨਿਸਟ ਪਾਰਟੀ ਵਿਚ ਸਰਗਰਮ ਹੋ ਗਿਆ। ਸਾਰਾ ਜੀਵਨ ਲੋਕ ਸੇਵਾ ਲੇਖੇ ਹੀ ਲਗਾ ਦਿੱਤਾ। ਡਾ ਜਗਜੀਤ ਸਿੰਘ ਚੌਹਾਨ ਵੀ ਲਾਇਲਪੁਰ ਦਾ ਹੀ ਸੀ। ਜਿਸਨੇ ਖਾਲਿਸਤਾਨ ਦਾ ਬੀਜ ਬੀਜਿਆ ਅਤੇ ਕਈ ਪਾਪੜ ਵੇਲੇ। ਸਾਡਾ ਪ੍ਰੋ ਮਾਨ ਵੀ ਲਾਇਲਪੁਰੀ ਹੈ ਅਤੇ ਲਾਇਲਪੁਰ ਖਾਲਸਾ ਕਾਲਜ ਦਾ ਵਿਦਿਆਰਥੀ ਰਿਹਾ ਹੈ। ਡਾ ਰਾਜ ਪੰਨੂ ਐਡਮਿੰਟਨ ਵਾਸੀ ਵੀ ਲਾਇਲਪੁਰੀ ਹੈ,ਉਸਨੇ ਪੰਜ ਸਾਲ ਅਲਬਰਟਾ ਯੂਨੀਵਰਸਿਟੀ ਵਿਚ ਸਸ਼ਿਆਲੋਜੀ ਪੜ੍ਹਾਈ ਹੈ। ਸ਼ ਭਗਤ ਸਿੰਘ ਤੋਂ ਬਿਨਾਂ ਮੇਰਾ ਸਭ ਨਾਲ ਕਿਸੇ ਨਾ ਕਿਸੇ ਹੈਸੀਅਤ ਵਿਚ ਪ੍ਰੇਮ ਸੰਬੰਧ ਰਿਹਾ। ਸਰਦਾਰ ਕਪੁਰ ਸਿੰਘ ਮੇਰੇ ਨਾਲ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਮੈਂਬਰ ਵੀ ਰਹੇ। ਇਕ ਹੋਰ ਪੰਜਾਬੀ ਦੇ ਨਾਮਵਰ ਕਵੀ ਅਤੇ ਗੀਤਕਾਰ ਸਵ {ਗੁਰਦੇਵ ਸਿੰਘ ਮਾਨ ਵੀ ਲਾਇਲਪੁਰ ਹੀ ਸਨ। ਉਹਨਾਂ ਨੁੰ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਨੇ ਸਨਮਾਨਤ ਕਰਨ ਲਈ ਬੁਲਾਇਆ ਸੀ। ਇੱਕ ਹੋਰ ਪ੍ਰਸਿੱਧ ਚਿੱਤਰਕਾਰ ਇਮਜੋਜ਼ ਪ੍ਰੋ ਮਾਨ ਦਾ ਦਾ ਜਮਾਤੀ ਸੀ। ਇੱਕ ਹੀ ਡੈਕਸ ਤੇ ਬੈਠਦੇ ਸਨ। ਇਹ ਚੰਦ ਸ਼ਬਦ ਪ੍ਰੋ ਨਿਰੰਜਣ ਸਿੰਘ ਮਾਨ ਨੂੰ ਸ਼ਰਧਾਜ਼ਲੀ ਵਜੋ ਲਿਖ ਰਿਹਾ ਹਾਂ। ਉਂਝ ਮੇਰੇ ਪਾਸ ਉਨ੍ਹਾਂ ਦੀ ਸ਼ਖਸੀਅਤ ਬਾਰੇ ਕਹਿਣ ਲਈ ਉਚਿਤ ਸ਼ਬਦ ਨਹੀਂ ਹਨ। ਇਤਨੇ ਪਿਆਰੇ ਅਤੇ ਨਿੱਘੇ ਇਨਸਾਨ ਸਾਰਿਆਂ ਨੂੰ 25 ਜਨਵਰੀ 2012 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਪਰ ਉਹ ਆਪਣੀ ਸੁਚੱਜੀ ਜੀਵਨ ਜਾਂਚ ਸਾਡੀ ਰਹਿਨੁਮਾਈ ਲਈ ਛੱਡ ਗਏ ਹਨ।