Get Adobe Flash player

ਕੈਲਗਰੀ (ਪ੍ਰੋ ਗੋਪਾਲ ਜੱਸਲ)   ਪ੍ਰੋਗਰੈਸਿਵ ਕਲਚਰਲ ਅੇਸੋਸ਼ੀਏਸ਼ਨ ਕੈਲਗਰੀ (ਰਜਿ) ਵਲੋਂ ਕੋਸੋ ਹਾਲ ਕੈਲਗਰੀ ਵਿਖੇ 4 ਅਗਸਤ ਨੂੰ ਕੈਨੇਡੀਅਨ ਸੋਸਾਈਟੀ ਅਤੇ ਨਵੇਂ ਕੈਨੇਡੀਅਨ ਵਿਸ਼ੇ ਤੇ ਗੋਸਟੀ ਕਰਵਾਈ ਗਈ। ਪ੍ਰਧਾਨ ਸੋਹਨ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਕੇਨੇਡਾ ਅਤੇ ਅੰਤਰਾਸ਼ਟਰੀ ਕਾਰਨਾਂ ਕਰਕੇ  ਅੰਗਰੇਜੀ ਵਿੱਚ ਮਹਾਰਤ ਹੋਣੀ ਚਾਹੀਦੀ ਹੈ। ਪਰੰਤੂ ਅਪਣੀ ਮਾਤ ਭਾਸ਼ਾ ਵੀ ਉਨੀ ਹੀ ਜਰੂਰੀ ਹੈ। ਸਾਨੂੰ ਪੰਜਾਬੀ ਬੋਲੀ ਅਤੇ ਸਭਿਆਚਾਰ ਦੇ ਨਾਂ ਤੇ ਹੋ ਰਹੇ ਵਪਾਰ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਅਪਣੇ ਸਭਿਆਚਾਰ ਦੀਆਂ ਚੰਗੀਆਂ ਗਲਾਂ ਅਪਣਾਉਣੀਆਂ ਚਾਹੀਦੀਆਂ ਹਨ ਅਤੇ ਮਾੜੀਆਂ ਗੱਲਾਂ (ਭਰੂਣ ਹੱਤਿਆ, ਗਲਤ ਵਿਆਹ, ਇੱਜ਼ਤ ਲਈ ਕਤਲ, ਦਾਜ਼ ਦੀ ਲਾਹਣਤ ਆਦਿ) ਨੂੰ ਤਿਆਗਣ ਦੀ ਲੋੜ ਹੈ ਅਤੇ ਕੇਨੇਡਾ ਦੀਆਂ ਚੰਗੀਆਂ ਗੱਲਾਂ ਅਪਣਾਉਣੀਆਂ ਚਾਹੀਦੀਆਂ ਹਨ।ਮਾæ ਭਜਨ ਗਿੱਲ ਨੇ ਕਿਹਾ ਕਿ ਬੇਰੁਜ਼ਗਾਰੀ ਅਤੇ ਮਾੜੇ ਪ੍ਰਬੰਧ ਕਾਰਨ ਸਾਡੇ ਨੌਂਜਵਾਨਾਂ ਨੂੰ ਅਪਣੇ ਦੇਸ਼ ਛੱਡ ਕੇ ਕੇਨੇਡਾ ਅਉਣਾ ਪਿਆ। ਸਾਨੂੰ ਅਪਣੇ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣ ਲਈ ਅਪਣੇ ਸੱਭਿਆਚਾਰ ਦਾ ਉਸਾਰੂ ਪੱਖ ਦੱਸਣਾਂ ਚਾਹੀਦਾ ਹੈ। ਕਮਲਪ੍ਰੀਤ ਪੰਧੇਰ ਨੇ ਕਿਹਾ ਕਿ ਮੈਂ ਕੈਲਗਰੀ ਦੇ 9-14 ਸਾਲ ਦੇ 50 ਬੱਚਿਆਂ ਨਾਲ ਗੱਲਬਾਤ ਕਰਕੇ ਸਰਵੇ ਰਿਪੋਰਟ ਤਿਆਰ ਕੀਤੀ ਹੈ ਜਿਸ ਤੋ ਮੇਰਾ ਅਨੁਭਵ ਬਣਿਆ ਹੈ ਕਿ ਅਸੀਂ ਬੱਚਿਆਂ ਨੂੰ ਅਪਣਾ ਦੇਸ਼ ਛੱਡ ਕੇ ਆਉਣ ਦੀ ਅਸਲੀਅਤ ਨਹੀਂ ਦੱਸਦੇ ਜੋ ਦਸਣੀ ਬਣਦੀ ਹੈ।ਜੇ ਅਸੀਂ ਅਪਣੇ ਬੱਚਿਆਂ ਨੂੰ ਮੁਕਾਬਲੇ ਵਿੱਚ ਪਛੜਨ ਅਤੇ ਅਲੱਗ-ਥਲੱਗ ਹੋਣ ਤੋਂ ਬਚਾਉਣਾ ਹੇ ਤਾਂ ਇਥੋਂ ਦੇ ਕਲਚਰ ਵਿੱਚ ਬੱਚਿਆਂ ਨੂੰ ਵਿਚਰਨ ਦੇਣ ਤੋਂ ਝਿਜਕਣਾਂ ਨਹੀਂ ਚਾਹੀਦਾ।
ਅਰਪਨ ਲਿਖਾਰੀ ਸਭਾ ਦੇ ਸਕੱਤਰ ਇਕਬਾਲ ਖਾਨ ਨੇ ਕਿਹਾ ਕਿ ਸਾਂਝੀਆਂ ਸਮੱਸਿਆਵਾਂ ਲਈ ਸਾਂਝੇ ਯਤਨਾ ਦੀ ਲੋੜ ਹੈ। ਇਮੀਗ੍ਰੈਂਟਸ ਸੀਨੀਅਰਜ਼ ਦੇ ਪ੍ਰਧਾਨ ਪਰਸ਼ੋਤਮ ਭਾਰਦਵਾਜ਼ ਨੇ ਕਿਹਾ ਕਿ ਨਵੇਂ ਆਏ ਇਮੀਗ੍ਰੈਂਟਸ ਨੂੰ ਇਥੋਂ ਦੇ ਰਹਿਣ ਸਹਿਣ ਅਤੇ ਆਦਤਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਕਿ ਇਹ ਲੋਕ ਕੀ ਪਸੰਦ ਕਰਦੇ ਹਨ। ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਜਸਵੀਰ ਸਹੋਤਾ ਨੇ ਕਿਹਾ ਕਿ ਸਭਾ ਵਲੋ 27 ਸਤੰਬਰ ਨੂੰ ਵਾਈਟ ਹਾਰਨ ਕਮਿਊਨਟੀ ਸੈਂਟਰ ਵਿਖੇ ਸਾਲਾਨਾ ਸਮਾਗਮ 2 ਤੋਂ 5 ਵਜੇ ਤੱਕ ਹੋਵੇਗਾ। ਜਿਸ ਵਿੱਚ ਸਿੱਖ ਵਿਰਸੇ ਦੇ ਸੰਪਾਦਕ ਹਰਚਰਨ ਪਰਹਾਰ ਨੂੰ ਸਨਮਾਨਤ ਕੀਤਾ ਜਾਵੇਗਾ। ਮਾæ ਬਚਿੱਤਰ ਗਿੱਲ ਨੇ ਕਿਹਾ ਕਿ ਗੋਰੇ ਲੋਕਾਂ ਦਾ ਵਿਹਾਰ ਵਧੀਆ ਅਤੇ ਮਿਲਣਸਾਰ ਹੈ। ਪੈਰੀ ਮਾਹਲ ਦੇ ਮੁਤਾਬਕ ਨਵੇਂ ਇਮੀਗ੍ਰੈਂਟਸ ਨੂੰ ਪਹਿਲਾਂ ਦੇ ਮੁਕਾਬਲੇ ਸੈੱਟ ਹੋਣਾ ਆਸਾਨ ਹੈ। ਗੁਰਬਚਨ ਬਰਾੜ ਨੇ ਕਿਹਾ ਕਿ ਸਾਨੂੰ ਪੈਨਸ਼ਨਜ਼ ਕਟੌਤੀ ਆਦਿ ਮੁੱਦੇ ਸੁਲਝਾਉਣ ਲਈ ਨਿੱਜੀ ਸੋਚ ਤੋ ਉੱਪਰ ਉੱਠ ਕੇ ਸਹੀ ਨੁਮਾਇਦਿੰਆਂ ਦੀ ਚੋਣ ਕਰਨੀ ਚਾਹੀਦੀ ਹੈ।ਰਣਧੀਰ ਗਿੱਲ, ਗੁਰਕੀਰਤ ਟਿਵਾਣਾ, ਸਰਵਣ ਸਿੰਘ ਗਿੱਲ ਨੇ ਵੀ ਵਿਚਾਰ ਸਾਂਝੇ ਕੀਤੇ।
ਹਰਨੇਕ ਬੱਧਨੀ ਨੇ ਅਪਣੀ ਲਿਖੀ ਵਿਸ਼ੇ ਨਾਲ ਸਬੰਧਤ ਕਵਿਤਾ ਸੁਣਾਈ।
ਰੁਜ਼ਗਾਰ ਦੀ ਖਾਤਰ ਜਦ ਕੋਈ  ਭੱਜ ਭੱਜ ਕੇ ਥੱਕ ਜਾਂਦਾ ਹੈ।
ਬੇਅਸੂਲੇ ਸਿਸਟਮ ਨਾਲ ਲੜ ਲੜ ਕੇ ਅੱਕ ਜਾਂਦਾ ਹੈ।
ਜੀਵਨ ਦੀ ਗੱਡੀ ਤੋਰਨ ਲਈ ਫਿਰ ਇਕੋ ਤਰੀਕਾ ਬਚ ਜਾਂਦਾ ਹੈ।
ਛੱਡਕੇ ਅਪਣੀ ਜੱਮਣ ਭੌਂ ਜਾ ਵਸਦਾ ਉਹ ਪਰਦੇਸ।
ਮਜਦੂਰ ਹੈ ਪੁੱਤਰ ਧਰਤੀ ਦਾ ਨਹੀਂ ਹੁੰਦਾ ਉਸਦਾ ਕੋਈ ਦੇਸ਼।
ਗੁਰਦਿਆਲ ਖਹਿਰਾ ਨੇ ਮਰਹੂਮ ਕਵੀ ਅਵਤਾਰ ਪਾਸ਼ ਦੀ ਕਵਿਤਾ “ਘਾਹ” ਸੁਣਾਈ।
ਮੇਰੀ ਹਰਿਆਲੀ, ਅਪਣਾ ਕੰਮ ਕਰੇਗੀ।
ਮੈਂ ਘਾਹ ਹਾਂ , ਮੈਂ ਅਪਣਾ ਕੰਮ ਕਰਾਂਗਾ।
ਮੈਂ ਘਾਹ ਹਾਂ , ਮੈਂ ਅੱਗ ਪਵਾਂਗਾ॥
ਬੀਜਾ ਰਾਮ ਨੇ ਸਿਵ ਕੁਮਾਰ ਬਟਾਲਵੀ ਦੀ ਰਚਨਾ ਗਾਈ।
ਇਹਨਾਂ ਤੋਂ ਇਲਾਵਾ ਸ੍ਰੀਮਤੀ ਹਰਕੇਸ਼ ਸੋਹਲ, ਜੈਸਮੀਨ ਬਟਾਲਵੀ, ਸੁਰਿੰਦਰ ਕੌਰ, ਬਲਵੀਰ ਢਿੱਲੋਂ, ਰਣਜੀਤ ਬੜਿੰਗ, ਜਗੀਰ ਸਿੰਘ ਘੁੰਮਣ, ਕਾਮਰੇਡ ਅਜੀਤ ਸਿੰਘ, ਮੇਜਰ ਸਿੰਘ ਧਾਲੀਵਾਲ, ਹਰਬਖਸ਼ ਸਿੰਘ ਸਰੋਆ, ਕਾæ ਗੁਰਮੀਤ ਭੱਟੀ, ਰਘਬੀਰ ਸਿੰਘ, ਹਰਨਾਮ ਸਿੰਘ, ਬਲਵਿੰਦਰ ਸਿੰਘ ਡਾਲਾ੍ਹ, ਬਖਤਾਵਰ ਸਿੰਘ ਬਰਾੜ, ਦਰਸ਼ਨ ਸਿੰਘ ਗਗੜਾ, ਸੁਖਦੇਵ ਸਿੰਘ ਧਾਲੀਵਾਲ, ਬਲਵੀਰ ਸਿੰਘ ਬਰਾੜ, ਬੂਟਾ ਸਿੰਘ ਖੇਲਾ, ਅਵਤਾਰ ਸਿੰਘ ਭੱਚੂ, ਸੰਗਤਾਰ ਕਾਲੀਰਾਏ, ਸਹਿਜ਼ ਪੰਧੇਰ, ਸਾਹਿਲ ਗਿੱਲ, ਸਾਹਿਬ ਪੰਧੇਰ ਅਤੇ ਜੇਸਨ ਗਿੱਲ ਹਾਜ਼ਰ ਸਨ
ਅੱਜ ਦੀ ਮੀਟਿੰਗ ਚ’ ਹਾਊਸ ਨੇ ਹੇਠ ਲਿਖੇ ਮਤੇ ਪਾਸ ਕੀਤੇ
1. ਅਮਰੀਕਾ ਦੇ ਗੁਰਦੁਆਰੇ ਵਿਸਕੋਸਿਨ ਕਰੀਕ ਲੇਕ ਵਿਖੇ ਹੋਏ ਕਤਲੇਆਮ ਦੀ ਪੁਰਜ਼ੋਰ ਨਿੰਦਾ ਕੀਤੀ ਗਈ।
2. ਡੇਰਾ ਸਿਰਸਾ ਦੇ ਕੀਤੇ ਅਣਮਨੁੱਖੀ ਕਾਰਨਾਮੇ ( 400 ਦੇ ਲੱਗਭੱਗ ਨੌਂਜਵਾਨਾ ਨੂੰ ਨਪੁੰਸਕ ਬਣਾਉਣ)ਦੀ ਘੋਰ ਨਿੰਦਿਆ ਕੀਤੀ ਗਈ ਅਤੇ ਭਾਰਤ ਸਰਕਾਰ ਤੋਂ ਇਸ ਮਾਮਲੇ ਦੀ ਸੀæ ਬੀæ ਆਈæ ਜਾਂਚ ਦੀ ਮੰਗ ਕੀਤੀ ਗਈ।
3. ਤਰਕਸ਼ੀਲ ਸੋਸਾਈਟੀ ਦੇ ਸੈਨਲ ਅੇਡਮਾਰਕੂ (ਦਿੱਲੀ) ਤੇ ਧਾਰਮਕ ਭਾਵਨਾਵਾਂ ਭਟਕਾਉਣ ਦਾ ਸਾਜਸ਼ ਅਧੀਨ ਪਾਇਆ ਗਲਤ ਕੇਸ ਤੁਰੰਤ ਵਾਪਸ ਲਿਆ ਜਾਵੇ।
ਪਰੈਸ ਸਕੱਤਰ ਪ੍ਰੌæ ਗੋਪਾਲ ਜੱਸਲ  ਨੇ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਕੇਸ਼ ਚੌਧਰੀ ਅਤੇ ਸੁਰਿੰਦਰ ਸ਼ਰਮਾ( ਪੰਜਾਬ) ਦੀ ਨਿਰਦੇਸ਼ਨਾ ਹੇਠ 23 ਸਤੰਬਰ 2012 ਦਿਨ ਅਤਵਾਰ ਨੂੰ ਬਾਅਦ ਦੁਪਿਹਰ 2 ਤੋਂ 6 ਵਜੇ ਤੱਕ  ਕੈਲਗਰੀ ਪਬਲਿਕ ਲਾਏਬ੍ਰੇਰੀ ਡਾਉਨ ਟਾਊਨ , 29 ਸਤੰਬਰ ਨੂੰ ਵਿੰਨੀਪੈਗ ਅਤੇ 2 ਅਕਤੂਬਰ 2012 ਨੂੰ ਸਰੀ੍ਹ ਵੈਨਕੋਵਰ ਵਿਖੇ ਨਾਟਕ ਹੋਣਗੇ।ਪ੍ਰੋਗਰੈਸਿਵ ਕਲਚਰਲ ਅੇਸੋਸ਼ੀਏਸ਼ਨ ਕੈਲਗਰੀ (ਰਜਿ) ਦੀ ਅਗਲੀ ਮੀਟਿੰਗ 2 ਸਤੰਬਰ 2012 ਨੂੰ ਕੋਸੋ ਹਾਲ ਵਿਖੇ 2 ਵਜੇ ਹੋਵੇਗੀ।
ਵਧੇਰੇ ਜਾਣਕਾਰੀ ਲਈ
ਪਰੈਸ ਸਕੱਤਰ ਪ੍ਰੋ ਗੋਪਾਲ ਜੱਸਲ -403-280-0709, ਜਨਰਲ ਸਕੱਤਰ ਮਾ ਭਜਨ ਗਿੱਲ- 403-455-4220